ਭਗਵੰਤ ਮਾਨ ਨੇ ਕੈਪਟਨ ਘੇਰਿਆ, ਬੋਲੇ ਅਮਰਿੰਦਰ ਦੇ ਤਾਂ ਘਰ 'ਚ ਹੀ ਪਾਕਿਸਤਾਨ ਸੀ
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ 'ਤੇ ਦਿੱਤੇ ਆਪਣੇ ਬਿਆਨ ਮਗਰੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਘਿਰਦੇ ਨਜ਼ਰ ਆ ਰਹੇ ਹਨ। ਆਮ ਆਦਮੀ ਪਾਰਟੀ ਵੱਲੋਂ ਐਲਾਨੇ ਗਏ ਮੁੱਖ ਮੰਤਰੀ ਚਿਹਰੇ ਭਗਵੰਤ ਮਾਨ ਨੇ ਅੱਜ ਕੈਪਟਨ 'ਤੇ ਸਵਾਲ ਚੁੱਕੇ ਹਨ।
ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ 'ਤੇ ਦਿੱਤੇ ਆਪਣੇ ਬਿਆਨ ਮਗਰੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਘਿਰਦੇ ਨਜ਼ਰ ਆ ਰਹੇ ਹਨ। ਆਮ ਆਦਮੀ ਪਾਰਟੀ ਵੱਲੋਂ ਐਲਾਨੇ ਗਏ ਮੁੱਖ ਮੰਤਰੀ ਚਿਹਰੇ ਭਗਵੰਤ ਮਾਨ ਨੇ ਅੱਜ ਕੈਪਟਨ 'ਤੇ ਸਵਾਲ ਚੁੱਕੇ ਹਨ।
ਭਗਵੰਤ ਮਾਨ ਨੇ ਕਿਹਾ,"ਕੈਪਟਨ ਅਮਰਿੰਦਰ ਹੁਣ ਕਹਿ ਰਿਹਾ ਕਿ ਪਾਕਿਸਤਾਨ ਤੋਂ ਉਸ ਨੂੰ ਫੋਨ ਆਇਆ ਸੀ ਕਿ ਸਿੱਧੂ ਨੂੰ ਕੈਬਨਿਟ 'ਚ ਸ਼ਾਮਲ ਕੀਤਾ ਜਾਵੇ ਪਰ ਕੈਪਟਨ ਨੇ ਅੱਜ ਤੱਕ ਇਹ ਗੱਲ ਲੁਕਾ ਕੇ ਕਿਉਂ ਰੱਖੀ? ਕੈਪਟਨ ਅਮਰਿੰਦਰ ਨੇ ਇਸ ਗੱਲ ਨੂੰ ਮੰਨ ਵੀ ਲਿਆ ਤੇ ਸਿੱਧੂ ਨੂੰ ਬਿਜਲੀ ਮੰਤਰੀ ਦਾ ਆਫਰ ਵੀ ਦਿੱਤਾ।"
ਭਗਵੰਤ ਮਾਨ ਨੇ ਕੈਪਟਨ 'ਤੇ ਹਮਲਾ ਬੋਲਦੇ ਕਿਹਾ, "ਅਮਰਿੰਦਰ ਸਿੰਘ ਦੇ ਤਾਂ ਘਰ 'ਚ ਹੀ ਪਾਕਿਸਤਾਨ ਸੀ। ਪਾਕਿਸਤਾਨ ਦੇ ਕਹਿਣ 'ਤੇ DGP ਤੇ ਚੀਫ ਸੈਕਟਰੀ ਲਾਏ ਗਏ। ਅਮਰਿੰਦਰ ਸਿੰਘ ਕਹਿ ਰਹੇ ਨੇ ਕਿ ਪੰਜਾਬ ਨੂੰ ਕਾਮੇਡੀ ਦੀ ਲੋੜ ਨਹੀਂ, ਉਹ ਤਾਂ ਸਿਰਫ 6% ਵੀ ਲੋਕ ਸਭਾ ਨਹੀਂ ਗਏ। ਮੈਂ ਤਾਂ ਉਸ ਸਮੇਂ ਲੋਕਾਂ ਦੇ ਮੁੱਦੇ ਲੋਕ ਸਭਾ 'ਚ ਉੱਠਾ ਰਿਹਾ ਸੀ।"
ਚੰਡੀਗੜ੍ਹ ਤੋਂ ਪ੍ਰੈਸ ਕਾਨਫਰੰਸ LIVE https://t.co/oViixTgzUv
— Bhagwant Mann (@BhagwantMann) January 25, 2022
ਉਨ੍ਹਾਂ ਕਿਹਾ, "ਅਮਰਿੰਦਰ ਸਿੰਘ ਨੇ ਚੰਨੀ ਦਾ ਨਾਮ ਰਾਤ ਖਨਣ 'ਚ ਲਿਆ ਪਰ ਕਾਂਗਰਸ ਨੂੰ ਬਚਾਉਣ ਲਈ ਕੋਈ ਕਾਰਵਾਈ ਨਹੀਂ ਕੀਤੀ। ਪੰਜਾਬ ਨੂੰ ਦਾਅ 'ਤੇ ਲਾ ਦਿੱਤਾ।" ਪਟਿਆਲਾ ਦੇ ਕਾਲੀ ਮਾਤਾ ਮੰਦਰ 'ਚ ਹੋਈ ਬੇਅਦਬੀ ਬਾਰੇ ਬੋਲਦੇ ਮਾਨ ਨੇ ਕਿਹਾ, "ਕੱਲ੍ਹ ਪਟਿਆਲਾ 'ਚ ਬੇਅਦਬੀ ਦੀ ਕੋਸ਼ਿਸ਼ ਹੋਈ, ਪਰ 2015 'ਚ ਜੇ ਕਿਸੇ ਨੂੰ ਸਜ਼ਾ ਦੇ ਦਿੱਤੀ ਹੁੰਦੀ ਤਾਂ ਇਹ ਘਟਨਾਵਾਂ ਅੱਜ ਦੁਬਾਰਾ ਨਾ ਹੁੰਦੀਆਂ।"
ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੂੰ ਵੀ ਨਿਸ਼ਾਨਾ ਬਣਾਉਂਦੇ ਭਗਵੰਤ ਮਾਨ ਨੇ ਕਿਹਾ, "ਸਿੱਧੂ ਕਹਿ ਰਹੇ ਹਨ ਕਿ CM ਚਿਹਰੇ ਲਈ ਫੋਨ ਘੱਟ ਆਏ ਹਨ। ਨਵਜੋਤ ਸਿੱਧੂ ਆਪਣੇ ਆਪ ਨੂੰ CM ਬਣਾਉਣਾ ਚਾਹੁੰਦੇ ਹਨ। ਕਾਂਗਰਸ ਖੁਦ ਵੋਟ ਕਰਵਾ ਲਵੇ।ਨਵਜੋਤ ਸਿੱਧੂ ਦੀ ਭਾਸ਼ਾ ਸਹੀ ਨਹੀਂ ਹੈ। ਤਾਂ ਸਭ ਨੂੰ ਤੂੰ-ਤੜਾਕ ਬੋਲਦੇ ਹਨ।"
ਅਕਾਲੀ ਆਗੂ ਬਿਕਰਮ ਮਜੀਠੀਆ ਦੇ ਜ਼ਮਾਨਤ ਰੱਦ ਹੋਣ 'ਤੇ ਉਨ੍ਹਾਂ ਕਿਹਾ, "ਬਿਕਰਮ ਮਜੀਠੀਆ ਨੂੰ ਕਾਨੂੰਨ ਅਨੁਸਾਰ ਗ੍ਰਿਫ਼ਤਾਰ ਕਰਨਾ ਚਾਹੀਦਾ।
ਇਹ ਵੀ ਪੜ੍ਹੋ: YouTube ਵੀਡੀਓ ਵੇਖ ਕਰਵਾਉਣ ਲੱਗਾ ਪਤਨੀ ਦੀ ਡਿਲੀਵਰੀ, ਬੱਚੇ ਦੀ ਮੌਤ, ਪਤਨੀ ਗੰਭੀਰ
ਇਹ ਵੀ ਪੜ੍ਹੋ: ਮੌਤ ਦਾ ਖਤਰਾ 70 ਫੀਸਦੀ ਘਟਾਓ, ਰੋਜ਼ਾਨਾ ਕਰੋ ਸਿਰਫ ਇਹ ਕੰਮ, ਨਵੇਂ ਅਧਿਐਨ 'ਚ ਖ਼ੁਲਾਸਾ
ਇਹ ਵੀ ਪੜ੍ਹੋ: ਬਹੁਤੇ ਲੋਕ ਨਹੀਂ ਜਾਣਦੇ ਗੁੜ ਖਾਣ ਦੇ ਫਾਇਦੇ, ਸਿਹਤਮੰਦ ਦੇ ਨਾਲ ਹੀ ਖੂਬਸੂਰਤੀ ਵੀ ਵਧਾਉਂਦਾ
ਇਹ ਵੀ ਪੜ੍ਹੋ: ਸੰਤਰਾ, ਕੇਲਾ ਅਤੇ ਸੇਬ ਖਾਂਦੇ ਸਮੇਂ ਨਾ ਕਰੋ ਇਹ ਵੱਡੀ ਗਲਤੀ, ਜਾਣੋ ਇਨ੍ਹਾਂ ਨੂੰ ਖਾਣ ਦਾ ਸਹੀ ਤਰੀਕਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :