ਵੱਡੀ ਖਬਰ! ਪੰਜਾਬ ਦੇ 4 ਵੱਡੇ ਲੀਡਰ ਅੱਜ ਨਾਮਜ਼ਦਗੀ ਪੱਤਰ ਕਰਨਗੇ ਦਾਖਲ, ਜਾਣੋ ਕੌਣ ਕਿੱਥੋ ਲੜ ਰਿਹਾ ਚੋਣ
Punjab Elections : ਅੱਜ ਪੰਜਾਬ 4 ਵੱਡੇ ਲੀਡਰ ਨਾਮਜ਼ਦਗੀ ਫਾਇਲ ਕਰਨਗੇ। ਮੁੱਖ ਮੰਤਰੀ ਚੰਨੀ ਅੱਜ ਭਦੌੜ ਤੋਂ ਨਾਮਜ਼ਦਗੀ ਪੱਤਰ ਦਾਖਲ ਕਰਨਗੇ। ਜਦਕਿ ਕੈਪਟਨ ਅਮਰਿੰਦਰ ਸਿੰਘ ਪਟਿਆਲਾ ਸ਼ਹਿਰੀ ਤੋਂ ਪ੍ਰਕਾਸ਼ ਸਿੰਘ ਬਾਦਲ ਆਪਣੀ ਜ਼ੱਦੀ ਸੀਟ ਲੰਬੀ ਤੇ ਸੁਖਬੀਰ ਬਾਅਦ ਜਲਾਲਾਬਾਦ ਤੋਂ ਨੌਮੀਨੇਸ਼ਨ ਫਾਇਲ ਕਰਨਗੇ।
ਰਵਨੀਤ ਕੌਰ, ਚੰਡੀਗੜ੍ਹ
Punjab Elections : ਪੰਜਾਬ ਦੇ 4 ਵੱਡੇ ਲੀਡਰ ਨਾਮਜ਼ਦਗੀ ਫਾਇਲ ਕਰਨਗੇ। ਮੁੱਖ ਮੰਤਰੀ ਚੰਨੀ ਅੱਜ ਭਦੌੜ ਤੋਂ ਨਾਮਜ਼ਦਗੀ ਪੱਤਰ ਦਾਖਲ ਕਰਨਗੇ। ਜਦਕਿ ਕੈਪਟਨ ਅਮਰਿੰਦਰ ਸਿੰਘ ਪਟਿਆਲਾ ਸ਼ਹਿਰੀ ਤੋਂ ਪ੍ਰਕਾਸ਼ ਸਿੰਘ ਬਾਦਲ ਆਪਣੀ ਜ਼ੱਦੀ ਸੀਟ ਲੰਬੀ ਤੇ ਸੁਖਬੀਰ ਬਾਅਦ ਜਲਾਲਾਬਾਦ ਤੋਂ ਨੌਮੀਨੇਸ਼ਨ ਫਾਇਲ ਕਰਨਗੇ।
ਇਸ ਤੋਂ ਪਹਿਲਾਂ ਕੱਲ੍ਹ ਪੰਜਾਬ ਵਿਧਾਨ ਸਭਾ ਚੋਣਾਂ 2022 ਨੂੰ ਲੈ ਕੇ ਕਾਂਗਰਸ ਪਾਰਟੀ ਨੇ ਆਪਣੀ ਆਖਰੀ ਲਿਸਟ ਜਾਰੀ ਕਰ ਕੇ ਬਾਕੀ ਰਹਿੰਦੇ 8 ਉਮੀਦਵਾਰਾਂ ਦਾ ਨਾਂ ਐਲਾਨ ਕਰ ਦਿੱਤਾ ਸੀ। ਇਸ ਦੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਚੰਨੀ ਨੂੰ ਦੋ ਸੀਟਾਂ ਤੋਂ ਚੋਣ ਮੈਦਾਨ 'ਚ ਉਤਾਰਿਆ ਗਿਆ ਹੈ। ਸੀਐਮ ਸੰਨੀ ਚਮਕੌਰ ਸਾਹਿਬ ਤੇ ਭਦੌੜ ਦੋਵੇਂ ਸੀਟਾਂ ਤੋਂ ਲੜਣਗੇ।
ਪੰਜਾਬ ਵਿਧਾਨ ਸਭਾ ਚੋਣਾਂ 2022 ਲਈ ਕਾਂਗਰਸ ਪਾਰਟੀ ਨੇ ਅੱਜ ਬਾਕੀ ਰਹਿੰਦੇ 8 ਉਮੀਦਵਾਰਾਂ ਦੀ ਲਿਸਟ ਵੀ ਜਾਰੀ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਕਾਂਗਰਸ ਨੇ 109 ਉਮੀਦਵਾਰਾਂ ਦੀਆਂ ਸੀਟਾਂ ਦਾ ਐਲਾਨ ਕਰ ਦਿੱਤਾ ਸੀ। ਮੁੱਖ ਮੰਤਰੀ ਚੰਨੀ ਹੁਣ ਬਦੌੜ ਤੇ ਚਮਕੌਰ ਸਾਹਿਬ ਦੋਵੇਂ ਹਲਕਿਆਂ ਤੋਂ ਚੋਣ ਲੜਣਗੇ।
ਸਾਰੀਆਂ ਪਾਰਟੀਆਂ ਨੇ ਲਗਪਗ ਆਪਣੇ ਉਮੀਦਵਾਰ ਚੋਣ ਮੈਦਾਨ 'ਚ ਉਤਾਰ ਦਿੱਤੇ ਹਨ। ਪਾਰਟੀਆਂ ਚੋਣ ਪ੍ਰਚਾਰ ਵੀ ਜ਼ੋਰਾਂ ਦੇ ਚੱਲ ਰਿਹਾ ਹੈ। ਜਲਾਲਾਬਾਦ ਤੋਂ ਸੁਖਬੀਰ ਬਾਦਲ ਖਿਲਾਫ ਮੋਹਨ ਸਿੰਘ ਫਲਿਆਂਵਾਲਾ ਨੂੰ ਉਤਾਰਿਆ ਗਿਆ ਹੈ।
ਇਸ ਦੇ ਨਾਲ ਹੀ ਵਿਸ਼ਨੂ ਸ਼ਰਮਾ ਪਟਿਆਲਾ ਸ਼ਹਿਰੀ ਤੋਂ ਕੈਪਟਨ ਦੇ ਵਿਰੁੱਧ ਚੋਣ ਲੜਨਗੇ। ਬਰਨਾਲਾ ਤੋਂ ਕੇਵਲ ਸਿੰਘ ਢਿੱਲੋਂ ਤੇ ਨਵਾਂਸ਼ਹਿਰ ਤੋਂ ਅੰਗਦ ਸੈਣੀ ਨੂੰ ਵੀ ਦੀਆਂ ਟਿਕਟਾਂ ਨੂੰ ਕੱਟ ਦਿੱਤਾ ਗਿਆ ਹੈ। ਖੇਮਕਰਨ ਤੋਂ ਸੁਖਪਾਲ ਭੁੱਲਰ ਨੂੰ ਇਕ ਵਾਰ ਫਿਰ ਚੋਣ ਮੈਦਾਨ 'ਚ ਉਤਾਰਿਆ ਗਿਆ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin