ਪੜਚੋਲ ਕਰੋ
(Source: ECI/ABP News)
Punjab News : ਬਿਜਲੀ ਬੋਰਡ ਨੇ ਖੱਟਕੜ੍ਹ ਕਲਾਂ 'ਚ ਸ਼ਹੀਦ ਭਗਤ ਸਿੰਘ ਦੇ ਜੱਦੀ ਘਰ ਦੀ ਪਾਰਕ ਦਾ ਕੱਟਿਆ ਬਿਜਲੀ ਦਾ ਕੁਨੈਕਸ਼ਨ , ਵਿਰੋਧੀਆਂ ਨੇ ਭਗਵੰਤ ਮਾਨ 'ਤੇ ਕਸਿਆ ਤੰਜ
Punjab News : ਭਗਵੰਤ ਮਾਨ ਦੇ ਰਾਜ 'ਚ ਬਿਜਲੀ ਬੋਰਡ ਨੇ ਖੱਟਕੜ੍ਹ ਕਲਾਂ 'ਚ ਸ਼ਹੀਦ ਭਗਤ ਸਿੰਘ ਦੇ ਜੱਦੀ ਘਰ ਦੀ ਪਾਰਕ ਦਾ ਬਿਜਲੀ ਦਾ ਕੁਨੈਕਸ਼ਨ ਕੱਟ ਦਿੱਤਾ ਹੈ। ਕਰੀਬ 20 ਹਜ਼ਾਰ ਦਾ ਬਿੱਲ ਨਾ ਭਰਨ 'ਤੇ ਬਿਜਲੀ ਬੋਰਡ ਨੇ ਇਹ ਕਾਰਵਾਈ ਕੀਤੀ ਹੈ
![Punjab News : ਬਿਜਲੀ ਬੋਰਡ ਨੇ ਖੱਟਕੜ੍ਹ ਕਲਾਂ 'ਚ ਸ਼ਹੀਦ ਭਗਤ ਸਿੰਘ ਦੇ ਜੱਦੀ ਘਰ ਦੀ ਪਾਰਕ ਦਾ ਕੱਟਿਆ ਬਿਜਲੀ ਦਾ ਕੁਨੈਕਸ਼ਨ , ਵਿਰੋਧੀਆਂ ਨੇ ਭਗਵੰਤ ਮਾਨ 'ਤੇ ਕਸਿਆ ਤੰਜ Punjab Electricity board cut off the Electricity Connection of the park of Shaheed Bhagat Singh's ancestral home in Khatkar Kalan Punjab News : ਬਿਜਲੀ ਬੋਰਡ ਨੇ ਖੱਟਕੜ੍ਹ ਕਲਾਂ 'ਚ ਸ਼ਹੀਦ ਭਗਤ ਸਿੰਘ ਦੇ ਜੱਦੀ ਘਰ ਦੀ ਪਾਰਕ ਦਾ ਕੱਟਿਆ ਬਿਜਲੀ ਦਾ ਕੁਨੈਕਸ਼ਨ , ਵਿਰੋਧੀਆਂ ਨੇ ਭਗਵੰਤ ਮਾਨ 'ਤੇ ਕਸਿਆ ਤੰਜ](https://feeds.abplive.com/onecms/images/uploaded-images/2022/10/22/94f6ec0488e90af93442f0cbd86529dd1666421902406345_original.jpg?impolicy=abp_cdn&imwidth=1200&height=675)
Punjab Electricity board
Punjab News : ਭਗਵੰਤ ਮਾਨ ਦੇ ਰਾਜ 'ਚ ਬਿਜਲੀ ਬੋਰਡ ਨੇ ਖੱਟਕੜ੍ਹ ਕਲਾਂ 'ਚ ਸ਼ਹੀਦ ਭਗਤ ਸਿੰਘ ਦੇ ਜੱਦੀ ਘਰ ਦੀ ਪਾਰਕ ਦਾ ਬਿਜਲੀ ਦਾ ਕੁਨੈਕਸ਼ਨ ਕੱਟ ਦਿੱਤਾ ਹੈ। ਕਰੀਬ 20 ਹਜ਼ਾਰ ਦਾ ਬਿੱਲ ਨਾ ਭਰਨ 'ਤੇ ਬਿਜਲੀ ਬੋਰਡ ਨੇ ਇਹ ਕਾਰਵਾਈ ਕੀਤੀ ਹੈ। ਓਧਰ ਭਾਜਪਾ ਨੇ ਇਸ ਕਾਰਵਾਈ ਦੀ ਕੜੇ ਸ਼ਬਦਾਂ 'ਚ ਨਿੰਦਾ ਕੀਤੀ ਹੈ। ਪੰਜਾਬ ਭਾਜਪਾ ਦੇ ਮੁੱਖ ਬੁਲਾਰੇ ਅਨਿਲ ਸਰੀਨ ਨੇ ਕਿਹਾ ਹੈ ਕਿ ਭਗਵੰਤ ਮਾਨ ਸਰਕਾਰ ਦਾ ਦੋਹਰਾ ਚਰਿੱਤਰ ਸਾਹਮਣੇ ਆਇਆ ਹੈ।
ਦੱਸ ਦੇਈਏ ਕਿ ਇਹ ਓਹੀ ਜਗ੍ਹਾ ਹੈ , ਜਿੱਥੇ ਭਗਵੰਤ ਮਾਨ ਨੇ 16 ਮਾਰਚ ਨੂੰ ਪੰਜਾਬ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ (Bhagwant Mann Oath Taking Ceremony) ਸੀ। ਭਗਵੰਤ ਮਾਨ ਨੇ ਸ਼ਹੀਦਾਂ ਦੀ ਧਰਤੀ ਖਟਕੜ ਕਲਾਂ ਤੋਂ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ। ਸਹੁੰ ਚੁੱਕ ਸਮਾਗਮ ਮੌਕੇ ਪੂਰਾ ਖਟਕੜ ਕਲਾਂ ਬਸੰਤੀ ਰੰਗ ਵਿੱਚ ਰੰਗਿਆ ਹੋਇਆ ਨਜ਼ਰ ਆ ਰਿਹਾ ਸੀ। ਇਸ ਮੌਕੇ ਆਪ ਦੇ ਵਿਧਾਇਕ ਵੀ ਆਪੋ ਆਪਣੇ ਪਰਿਵਾਰਾਂ ਨਾਲ ਬਸੰਤੀ ਰੰਗ `ਚ ਰੰਗੇ ਦਿਖਾਈ ਦਿੱਤੇ ਸਨ।
ਇਹ ਵੀ ਪੜ੍ਹੋ : Rewa Accident: ਰੀਵਾ ਵਿੱਚ ਦਰਦਨਾਕ ਸੜਕ ਹਾਦਸਾ, ਬੱਸ ਅਤੇ ਟਰੱਕ ਦੀ ਟੱਕਰ, 14 ਦੀ ਮੌਤ 40 ਤੋਂ ਵੱਧ ਜ਼ਖਮੀ
ਖਟਕੜ ਕਲਾਂ ਵਿਖੇ ਸਹੁੰ ਚੁੱਕਣ ਤੋਂ ਪਹਿਲਾਂ ਭਗਵੰਤ ਮਾਨ ਵੱਲੋਂ ਟਵੀਟ ਕੀਤਾ ਗਿਆ ਸੀ ਕਿ ਸੂਰਜ ਦੀ ਸੁਨਹਿਰੀ ਕਿਰਨ ਇਕ ਨਵੀਂ ਸਵੇਰ ਲੈ ਕੇ ਆਈ ਹੈ। ਉਨ੍ਹਾਂ ਕਿਹਾ ਸੀ ਕਿ ਪੂਰਾ ਪੰਜਾਬ ਖਟਕੜ ਕਲਾਂ ਵਿਖੇ ਸ਼ਹੀਦ ਭਗਤ ਸਿੰਘ ਅਤੇ ਬਾਬਾ ਸਾਹਿਬ ਜੀ ਦੇ ਸੁਫ਼ਨਿਆਂ ਨੂੰ ਸਾਕਾਰ ਕਰਨ ਦੀ ਸਹੁੰ ਚੁੱਕੇਗਾ। ਭਗਵੰਤ ਮਾਨ ਨੇ ਆਪਣੇ ਟਵੀਟ 'ਚ ਕਿਹਾ ਸੀ ਕਿ ਸ਼ਹੀਦ ਭਗਤ ਸਿੰਘ ਜੀ ਦੀ ਸੋਚ 'ਤੇ ਪਹਿਰਾ ਦੇਣ ਲਈ ਉਨ੍ਹਾਂ ਦੇ ਜੱਦੀ ਪਿੰਡ ਖਟਕੜ ਕਲਾਂ ਲਈ ਉਹ ਰਵਾਨਾ ਹੋ ਰਹੇ ਹਨ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਟ੍ਰੈਂਡਿੰਗ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)