(Source: ECI/ABP News/ABP Majha)
Electricity rate in Punjab: ਪੰਜਾਬੀਆਂ ਨੂੰ ਕੱਲ੍ਹ ਤੋਂ ਬਿਜਲੀ ਦਾ ਝਟਕਾ! ਬਿਜਲੀ ਦਰਾਂ 'ਚ ਵਾਧਾ
Electricity rate in Punjab: ਜਲੰਧਰ ਜ਼ਿਮਨੀ ਚੋਣ ਮਗਰੋਂ ਪੰਜਾਬੀਆਂ ਨੂੰ ਬਿਜਲੀ ਦਾ ਝਟਕਾ ਲੱਗਾ ਹੈ। ਪੰਜਾਬ ਵਿੱਚ ਬਿਜਲੀ ਦਰਾਂ ਵਿੱਚ ਵਾਧਾ ਕਰ ਦਿੱਤਾ ਗਿਆ ਹੈ। ਕੱਲ੍ਹ ਤੋਂ ਨਵੀਆਂ ਦਰਾਂ ਲਾਗੂ ਹੋਣਗੀਆਂ। ਹਾਸਲ ਜਾਣਕਾਰੀ ਮੁਤਾਬਕ 56 ਪੈਸੇ ਪ੍ਰਤੀ ਯੂਨਿਟ
Electricity rate in Punjab: ਜਲੰਧਰ ਜ਼ਿਮਨੀ ਚੋਣ ਮਗਰੋਂ ਪੰਜਾਬੀਆਂ ਨੂੰ ਬਿਜਲੀ ਦਾ ਝਟਕਾ ਲੱਗਾ ਹੈ। ਪੰਜਾਬ ਵਿੱਚ ਬਿਜਲੀ ਦਰਾਂ ਵਿੱਚ ਵਾਧਾ ਕਰ ਦਿੱਤਾ ਗਿਆ ਹੈ। ਕੱਲ੍ਹ ਤੋਂ ਨਵੀਆਂ ਦਰਾਂ ਲਾਗੂ ਹੋਣਗੀਆਂ। ਹਾਸਲ ਜਾਣਕਾਰੀ ਮੁਤਾਬਕ 56 ਪੈਸੇ ਪ੍ਰਤੀ ਯੂਨਿਟ ਬਿਜਲੀ ਦੇ ਰੇਟ ਵਧਾ ਦਿੱਤੇ ਗਏ ਹਨ।ਉਂਝ ਪੰਜਾਬ ਵਿੱਚ 600 ਯੂਨਿਟ ਤੱਕ ਬਿਜਲੀ ਮੁਫਤ ਹੈ, ਪਰ ਜੇਕਰ ਇਸ ਤੋਂ ਵੱਧ ਬਿਜਲੀ ਯੂਨਿਟਾਂ ਵਰਤੀਆਂ ਜਾਂਦੀਆਂ ਹਨ ਤਾਂ ਵੱਡਾ ਝਟਕਾ ਲੱਗੇਗਾ।
ਇਹ ਵੀ ਪੜ੍ਹੋ : 'ਆਪ' ਵਿਧਾਇਕ ਵਰਿੰਦਰ ਸਿੰਘ ਕਾਦੀਆਂ ਨੂੰ ਵੱਡਾ ਝਟਕਾ, ਜਾਨੋਂ ਮਾਰਨ ਦੀ ਧਮਕੀ ਦੇਣ ਦੇ ਮਾਮਲੇ 'ਚ ਦੋਸ਼ ਤੈਅ
ਘਰੇਲੂ ਬਿਜਲੀ ਦਰਾਂ
ਦੋ ਕਿੱਲੋਵਾਟ ਤੱਕ
100 ਯੂਨਿਟਾਂ ਤੱਕ 3.49 ਤੋਂ ਵਧਾ ਕੇ 4.19 ਰੁਪਏ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ 101 ਤੋਂ 300 ਯੂਨਿਟ ਤੱਕ 5 ਰੁਪਏ 84 ਪੈਸੇ ਤੋਂ ਵਧਾ ਕੇ 6.64 ਰੁਪਏ ਕਰ ਦਿੱਤੀਆਂ ਹਨ। 300 ਤੋਂ ਵੱਧ ਯੂਨਿਟਾਂ ਲਈ ਪਹਿਲਾਂ 7.30 ਰੁਪਏ ਸੀ ਜੋ ਹੁਣ 7.75 ਰੁਪਏ ਹੋ ਗਏ ਹਨ।
ਇਹ ਵੀ ਪੜ੍ਹੋ : Income Tax Return: ਸਰਕਾਰ ਨੇ ਕੀਤਾ ਐਲਾਨ, ਜੇ ਟੈਕਸ ਭਰਨਾ ਹੈ ਤਾਂ ਇਹ Document ਹੋਣਾ ਜ਼ਰੂਰੀ, ਨਹੀਂ ਤਾਂ ਨਹੀਂ ਭਰ ਸਕੋਗੇ ITR
2 ਤੋਂ 7 ਵਾਟ ਤੱਕ
100 ਯੂਨਿਟਾਂ ਤੱਕ 3.74 ਤੋਂ ਵਧਾ ਕੇ 4.44 ਰੁਪਏ।
100 ਤੋਂ 300 ਯੂਨਿਟ ਤੱਕ 5.84 ਰੁਪਏ ਤੋਂ ਵਧਾ ਕੇ 6.64 ਰੁਪਏ।
300 ਤੋਂ ਵੱਧ ਯੂਨਿਟ 'ਤੇ 7.30 ਤੋਂ ਵਧਾ ਕੇ 7.75 ਰੁਪਏ।
7 ਤੋਂ 50 ਕਿਲੋਵਾਟ ਤੱਕ
100 ਯੂਨਿਟਾਂ ਤੱਕ 4.64 ਤੋਂ ਵਧਾ ਕੇ 5.34 ਰੁਪਏ।
100 ਤੋਂ 300 ਯੂਨਿਟਾਂ ਤੱਕ 6.50 ਰੁਪਏ ਤੋਂ ਵਧਾ ਕੇ 7.15 ਰੁਪਏ।
300 ਤੋਂ ਵੱਧ ਯੂਨਿਟਾਂ 'ਤੇ 7.50 ਰੁਪਏ ਤੋਂ ਵਧਾ ਤੇ 7.75 ਰੁਪਏ।
ਬਿਜਲੀ ਦੀਆਂ ਦਰਾਂ ਚ ਵਾਧੇ ਦਾ ਖ਼ਰਚਾ ਸਰਕਾਰ ਦੇਵੇਗੀ ਇਸ ਦਾ ਆਮ ਲੋਕਾਂ ਤੇ ਕੋਈ ਬੋਝ ਨਹੀਂ ਪਵੇਗਾ…600 ਯੂਨਿਟ ਵਾਲੀ ਯੋਜਨਾ ਦੇ ਇੱਕ ਵੀ ਮੀਟਰ ਤੇ ਅਸਰ ਨਹੀ ਪਵੇਗਾ..
— Bhagwant Mann (@BhagwantMann) May 15, 2023
ਓਧਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਿਆਂ ਕਿਹਾ ਕਿ ਬਿਜਲੀ ਦੀਆਂ ਦਰਾਂ 'ਚ ਵਾਧੇ ਦਾ ਖ਼ਰਚਾ ਸਰਕਾਰ ਦੇਵੇਗੀ ,ਇਸ ਦਾ ਆਮ ਲੋਕਾਂ 'ਤੇ ਕੋਈ ਬੋਝ ਨਹੀਂ ਪਵੇਗਾ…600 ਯੂਨਿਟ ਵਾਲੀ ਯੋਜਨਾ ਦੇ ਇੱਕ ਵੀ ਮੀਟਰ ਤੇ ਅਸਰ ਨਹੀ ਪਵੇਗਾ..
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।