Punjab Government: ਚੰਨੀ ਸਰਕਾਰ ਦਾ ਕੈਪਟਨ ਦੇ ਕਰੀਬੀ ਨੂੰ ਵੱਡਾ ਝਟਕਾ, ਆਪਣੇ ਖਾਸ-ਮ-ਖਾਸ ਨੂੰ ਸੌਂਪੀ ਜ਼ਿੰਮੇਵਾਰੀ
ਕੈਪਟਨ ਦੇ ਅਸਤੀਫੇ ਮਗਰੋਂ ਨਵੀਂ ਸਰਕਾਰ ਨੇ ਆਉਂਦਿਆਂ ਹੀ ਕੈਪਟਨ ਹਮਾਇਤੀ ਅਧਿਕਾਰੀਆਂ ਨੂੰ ਹਟਾ ਦਿੱਤਾ ਸੀ ਪਰ ਕੈਪਟਨ ਦੇ ਜੱਦੀ ਸ਼ਹਿਰ ਨਾਲ ਸਬੰਧਤ ਕੇਕੇ ਸ਼ਰਮਾ ਨੂੰ ਹਟਾਉਣ ’ਚ ਕਰੀਬ ਦੋ ਮਹੀਨੇ ਲਗਾ ਦਿੱਤੇ।
ਚੰਡੀਗੜ੍ਹ: ਮੁੱਖ ਮੰਤਰੀ ਚਰਨਜੀਤ ਚੰਨੀ ਦੇ ਕਮਾਨ ਸੰਭਲਣ ਮਗਰੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀਆਂ ਦੀ ਵੱਡੇ ਅਹੁਦਿਆਂ ਲਗਾਤਾਰ ਛੁੱਟੀ ਹੋ ਰਹੀ ਹੈ। ਤਾਜ਼ਾ ਝਟਕਾ ਪੀਆਰਟੀਸੀ ਦੇ ਚੇਅਰਮੈਨ ਕੇਕੇ ਸ਼ਰਮਾ ਨੂੰ ਲੱਗਾ ਹੈ। ਉਹ ਕੈਪਟਨ ਅਮਰਿੰਦਰ ਸਿੰਘ ਦੇ ਨਜ਼ਦੀਕੀ ਸਨ। ਸ਼ਰਮਾ ਨੂੰ ਕੈਪਟਨ ਦੇ ਮੁੱਖ ਮੰਤਰੀ ਬਣਨ ਮਗਰੋਂ ਪੀਆਰਟੀਸੀ ਦਾ ਚੇਅਰਮੈਨ ਬਣਾਇਆ ਗਿਆ ਸੀ। ਉਹ ਕੈਪਟਨ ਦੀ ਪਿਛਲੀ ਸਰਕਾਰ ’ਚ ਇੰਪਰੂਵਮੈਂਟ ਟਰੱਸਟ ਪਟਿਆਲਾ ਦੇ ਚੇਅਰਮੈਨ ਵੀ ਰਹੇ ਸੀ।
ਕੈਪਟਨ ਦੇ ਅਸਤੀਫੇ ਮਗਰੋਂ ਨਵੀਂ ਸਰਕਾਰ ਨੇ ਆਉਂਦਿਆਂ ਹੀ ਕੈਪਟਨ ਹਮਾਇਤੀ ਅਧਿਕਾਰੀਆਂ ਨੂੰ ਹਟਾ ਦਿੱਤਾ ਸੀ ਪਰ ਕੈਪਟਨ ਦੇ ਜੱਦੀ ਸ਼ਹਿਰ ਨਾਲ ਸਬੰਧਤ ਕੇਕੇ ਸ਼ਰਮਾ ਨੂੰ ਹਟਾਉਣ ’ਚ ਕਰੀਬ ਦੋ ਮਹੀਨੇ ਲਗਾ ਦਿੱਤੇ। ਮੰਨਿਆ ਜਾ ਰਿਹਾ ਕਿ ਅਗਲੇ ਦਿਨਾਂ ਵਿੱਚ ਹੋਰ ਕੈਪਟਨ ਹਮਾਇਤੀਆਂ ਤੋਂ ਅਹੁਦੇ ਖੁੱਸ ਸਕਦੇ ਹਨ।
ਹਾਸਲ ਜਾਣਕਾਰੀ ਮੁਤਾਬਕ ਸ਼ਰਮਾ ਦੀ ਥਾਂ ਸਤਵਿੰਦਰ ਸਿੰਘ ਚੈੜੀਆਂ ਨੂੰ ਪੀਆਰਟੀਸੀ ਦਾ ਨਵਾਂ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਉਹ ਨਵੇਂ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਸਮਰਥਕ ਹਨ ਤੇ ਉਨ੍ਹਾਂ ਦੇ ਇਲਾਕੇ ਨਾਲ ਸਬੰਧਤ ਹਨ। ਉਨ੍ਹਾਂ ਨੇ ਆਪਣੇ ਅਹੁਦੇ ਦਾ ਚਾਰਜ ਸੰਭਾਲ਼ ਲਿਆ ਹੈ।
ਦੱਸ ਦਈਏ ਕਿ ਇਸ ਵੇਲੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਹਨ ਤੇ ਪੀਆਰਟੀਸੀ ਉਨ੍ਹਾਂ ਅਧੀਨ ਹੀ ਹੈ। ਰਾਜਾ ਵੜਿੰਗ ਲਗਾਤਾਰ ਇਲਜ਼ਾਮ ਲਾਉਂਦੇ ਆ ਰਹੇ ਹਨ ਕਿ ਅਧਿਕਾਰੀਆਂ ਦੀ ਮਿਲੀਭੁਗਤ ਕਰਕੇ ਹੀ ਸਰਕਾਰੀ ਟਰਾਂਸਪੋਰਟ ਨੂੰ ਕਰੋੜਾਂ ਰੁਪਏ ਦਾ ਘਾਟਾ ਪੈ ਰਿਹਾ ਹੈ। ਉਨ੍ਹਾਂ ਨੇ ਐਲਾਨ ਕੀਤਾ ਸੀ ਕਿ ਇਸ ਸਾਰੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਤੇ ਜ਼ਿੰਮੇਵਾਰ ਲੋਕਾਂ ਨੂੰ ਸਜ਼ਾ ਮਿਲੇਗੀ।
ਇਹ ਵੀ ਪੜ੍ਹੋ: ਟਰਾਂਸਪੋਰਟ ਮਹਿਕਮੇ ਦੀ ਵੱਡੀ ਕਾਰਵਾਈ 125 ਬੱਸ ਪਰਮਿਟ ਰੱਦ, 13 ਬਾਦਲ ਪਰਿਵਾਰ ਦੇ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: