(Source: ECI/ABP News/ABP Majha)
ਟਰਾਂਸਪੋਰਟ ਮਹਿਕਮੇ ਦੀ ਵੱਡੀ ਕਾਰਵਾਈ 125 ਬੱਸ ਪਰਮਿਟ ਰੱਦ, 13 ਬਾਦਲ ਪਰਿਵਾਰ ਦੇ
ਪੰਜਾਬ ਟਰਾਂਸਪੋਰਟ ਵਿਭਾਗ ਨੇ ਵੱਡੀ ਕਾਰਵਾਈ ਕੀਤੀ ਹੈ। ਮਹਿਕਮੇ ਨੇ ਮੋਟਰ ਵਾਹਨ ਟੈਕਸ ਚੋਰੀ ਕਰਨ ਦੇ ਦੋਸ਼ ਹੇਠ 125 ਬੱਸ ਪਰਮਿਟ ਰੱਦ ਕਰ ਦਿੱਤੇ ਹਨ। ਇਨ੍ਹਾਂ ਚੋਂ 31 ਪਰਮਿਟ ਬਾਦਲ ਪਰਿਵਾਰ ਨਾਲ ਸਬੰਧਤ ਹਨ।
ਚੰਡੀਗੜ੍ਹ: ਪੰਜਾਬ ਟਰਾਂਸਪੋਰਟ ਵਿਭਾਗ ਨੇ ਵੱਡੀ ਕਾਰਵਾਈ ਕੀਤੀ ਹੈ। ਮਹਿਕਮੇ ਨੇ ਮੋਟਰ ਵਾਹਨ ਟੈਕਸ ਚੋਰੀ ਕਰਨ ਦੇ ਦੋਸ਼ ਹੇਠ 125 ਬੱਸ ਪਰਮਿਟ ਰੱਦ ਕਰ ਦਿੱਤੇ ਹਨ। ਇਨ੍ਹਾਂ ਵਿੱਚੋਂ 31 ਪਰਮਿਟ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਸਬੰਧਤ ਹਨ। ਪਿਛਲੇ ਦਿਨਾਂ ਤੋਂ ਟਰਾਂਸਪੋਰਟ ਵਿਭਾਗ ਕਾਫੀ ਸਰਗਰਮੀ ਵਿਖਾ ਰਿਹਾ ਹੈ।
ਦੱਸ ਦਈਏ ਕਿ ਟਰਾਂਸਪੋਰਟ ਮੰਤਰੀ ਬਣਨ ਮਗਰੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਟਰਾਂਸਪੋਰਟ ਮਾਫੀਆ ਖਿਲਾਫ ਸ਼ਿਕੰਜਾ ਕੱਸ ਦਿੱਤਾ ਹੈ। ਪੰਜਾਬ ਦੇ ਉਹ ਪਹਿਲੇ ਮੰਤਰੀ ਹਨ ਜੋ ਦਿਨ-ਰਾਤ ਛਾਪੇ ਮਾਰ ਕੇ ਨਾਜਾਇਜ਼ ਬੱਸਾਂ ਫੜ ਰਹੇ ਹਨ। ਰਾਜਾ ਵੜਿੰਗ ਨੇ ਦਾਅਵਾ ਕੀਤਾ ਹੈ ਕਿ ਨਾਜਾਇਜ਼ ਬੱਸਾਂ ਖਿਲਾਫ ਸਖਤੀ ਕਰਕੇ ਸਰਕਾਰੀ ਟਰਾਂਸਪੋਰਟ ਦੀ ਕਮਾਈ ਵਿੱਚ ਵੱਡਾ ਵਾਧਾ ਹੋਇਆ ਹੈ।
ਹਾਸਲ ਜਾਣਕਾਰੀ ਅਨੁਸਾਰ ਆਰਟੀਏ ਅਥਾਰਟੀ ਬਠਿੰਡਾ ਨੇ ਟੈਕਸ ਨਾ ਭਰਨ ਕਾਰਨ ਬਾਦਲਾਂ ਨਾਲ ਸਬੰਧਤ 30 ਇੰਟੈਗ੍ਰਲ ਕੋਚ ਪਰਮਿਟ ਔਰਬਿਟ ਐਵੀਏਸ਼ਨ ਪ੍ਰਾਈਵੇਟ ਲਿਮਟਿਡ ਤੋਂ ਇਲਾਵਾ ਨਿਊ ਫਤਿਹ ਟਰੈਵਲਜ਼ ਦਾ ਇੱਕ ਪਰਮਿਟ ਰੱਦ ਕੀਤਾ ਹੈ।
ਆਰਟੀਏ ਅਥਾਰਟੀ ਫਰੀਦਕੋਟ ਨੇ ਨਿਊ ਦੀਪ ਬੱਸ ਸਰਵਿਸ ਦੇ 73 ਆਮ ਬੱਸ ਪਰਮਿਟ ਤੇ ਤਿੰਨ ਹੋਰ ਇੰਟੈਗ੍ਰਲ ਕੋਚ ਪਰਮਿਟ ਰੱਦ ਕੀਤੇ ਹਨ। ਇਸ ਤੋਂ ਇਲਾਵਾ ਮਨਦੀਪ ਟਰੈਵਲਜ਼ ਦੇ 16 ਆਮ ਪਰਮਿਟ ਅਤੇ ਮਾਲਵਾ ਬੱਸ ਸੇਵਾ ਦੇ ਦੋ ਆਮ ਬੱਸ ਪਰਮਿਟ ਵੀ ਰੱਦ ਕੀਤੇ ਗਏ ਹਨ।
ਇਹ ਵੀ ਪੜ੍ਹੋ: 23 ਸਾਲ ਦਾ ਲੜਕਾ ਪਲਾਸਟਿਕ ਕੂੜੇ ਨਾਲ ਬਣਾ ਰਿਹਾ ਬੂਟ! ਆਨੰਦ ਮਹਿੰਦਰਾ ਹੋਏ ਇੰਪ੍ਰੈਸ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: