ਪੜਚੋਲ ਕਰੋ

Punjab News: ਪੰਜਾਬ ਸਰਕਾਰ ਵੱਲੋਂ ਵੱਡਾ ਐਲਾਨ, ਅਣਵਰਤੇ ਫੰਡਾਂ ਨੂੰ ਲੋਕਾਂ ਦੀ ਭਲਾਈ ਲਈ ਵਿਕਾਸ ਕਾਰਜਾਂ ‘ਤੇ ਜਲਦੀ ਖਰਚਣ ਦੇ ਨਿਰਦੇਸ਼

Punjab unspent funds: ਸਥਾਨਕ ਸਰਕਾਰਾਂ ਬਾਰੇ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਵਿਕਾਸ ਕਾਰਜਾਂ ਲਈ ਵੱਖ-ਵੱਖ ਸਕੀਮਾਂ ਅਧੀਨ ਅਣਵਰਤੇ ਫੰਡਾਂ ਨੂੰ ਜਲਦੀ ਤੋਂ ਜਲਦੀ ਜਾਰੀ ਗਾਈਡਲਾਈਨਜ਼ ਅਨੁਸਾਰ ਲੋਕਾਂ ਦੀ ਭਲਾਈ ਲਈ ਖਰਚ ਕੀਤਾ ਜਾਵੇ।

Punjab unspent funds: ਸਥਾਨਕ ਸਰਕਾਰਾਂ ਬਾਰੇ ਮੰਤਰੀ ਬਲਕਾਰ ਸਿੰਘ ਵੱਲੋਂ ਅੱਜ ਮਿਉਂਸੀਪਲ ਭਵਨ ਸੈਕਟਰ 35 ਚੰਡੀਗੜ੍ਹ ਵਿਖੇ ਵਿਕਾਸ ਕਾਰਜਾਂ ਸਬੰਧੀ ਵੱਖ-ਵੱਖ ਮੁੱਦਿਆਂ ’ਤੇ ਵਿਧਾਇਕਾਂ ਦੀ ਹਾਜ਼ਰੀ ਵਿੱਚ ਮੁੱਖ ਦਫ਼ਤਰ ਦੇ ਅਧਿਕਾਰੀਆਂ ਅਤੇ ਖੇਤਰੀ ਅਧਿਕਾਰੀਆਂ ਨਾਲ ਰੀਵੀਊ ਮੀਟਿੰਗ ਕਰਦਿਆਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਵਿਕਾਸ ਕਾਰਜਾਂ ਲਈ ਵੱਖ-ਵੱਖ ਸਕੀਮਾਂ ਅਧੀਨ ਅਣਵਰਤੇ ਫੰਡਾਂ ਨੂੰ ਜਲਦੀ ਤੋਂ ਜਲਦੀ ਜਾਰੀ ਗਾਈਡਲਾਈਨਜ਼ ਅਨੁਸਾਰ ਲੋਕਾਂ ਦੀ ਭਲਾਈ ਲਈ ਖਰਚ ਕੀਤਾ ਜਾਵੇ।

ਸਥਾਨਕ ਸਰਕਾਰਾਂ ਮੰਤਰੀ  ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬਾ ਵਾਸੀਆਂ ਨੂੰ ਬੁਨਿਆਦੀ ਸਹੂਲਤਾਂ, ਸਾਫ਼-ਸੁਥਰਾ ਅਤੇ ਪ੍ਰਦੂਸ਼ਣ ਰਹਿਤ ਵਾਤਾਵਰਣ ਮੁਹੱਈਆ ਕਰਵਾਉਣ ਲਈ ਲਗਾਤਾਰ ਯਤਨਸ਼ੀਲ ਹੈ। ਇਸ ਉਦੇਸ਼ ਦੀ ਪੂਰਤੀ ਲਈ ਸੂਬਾ ਸਰਕਾਰ ਪੰਜਾਬ ਭਰ ਵਿੱਚ ਵਿਕਾਸ ਕਾਰਜ ਕਰਵਾ ਰਹੀ ਹੈ।

ਰੀਵੀਊ ਮੀਟਿੰਗ ਦੌਰਾਨ ਸਥਾਨਕ ਸਰਕਾਰਾਂ ਮੰਤਰੀ ਵੱਲੋਂ ਸਵੱਛ ਭਾਰਤ ਮਿਸ਼ਨ ਅਤੇ ਅਮਰੁਤ ਮਿਸ਼ਨ ਅਧੀਨ ਚੱਲ ਰਹੇ ਵੱਖ-ਵੱਖ ਪ੍ਰਾਜੈਕਟਾਂ ਸਬੰਧੀ ਵਿਸਥਾਰ ਪੂਰਵਕ ਚਰਚਾ ਕੀਤੀ ਗਈ। ਇਹਨਾਂ ਸਕੀਮਾਂ ਅਧੀਨ ਪ੍ਰਾਜੈਕਟਾਂ ਦੀ ਸੂਚੀ ਅਤੇ ਐਕਸ਼ਨ ਪਲਾਨ ਅਧੀਨ ਪ੍ਰਾਪਤ ਹੋਈ ਰਾਸ਼ੀ ਬਾਰੇ ਵੀ ਜਾਣਕਾਰੀ ਹਾਸਲ ਕੀਤੀ ਅਤੇ ਅਧਿਕਾਰੀਆਂ ਨੂੰ ਕਿਹਾ ਕਿ ਚਲ ਰਹੇ ਪ੍ਰਾਜੈਕਟਾਂ ਨੂੰ ਤੇਜ਼ੀ ਨਾਲ ਮੁਕੰਮਲ ਕੀਤਾ ਜਾਵੇ।

ਇਸੇ ਤਰ੍ਹਾਂ ਹੀ ਸੂਬੇ ਵਿੱਚ ਬਣ ਰਹੇ ਸੀਵਰੇਜ਼ ਟਰੀਟਮੈਂਟ ਪਲਾਂਟਾਂ ਅਤੇ ਵਾਟਰ ਟਰੀਟਮੈਂਟ ਪਲਾਂਟਾਂ ਲਈ ਢੁਕਵੀਂ ਥਾਂਵਾਂ ਦੀ ਉਪਲੱਬਧਤਾ ਬਾਰੇ ਵਿਸਥਾਰ ਪੂਰਵਕ ਚਰਚਾ ਕਰਦਿਆਂ ਕਿਹਾ ਕਿ ਜਿਥੇ ਕਿਤੇ ਸੀਵਰੇਜ਼ ਟਰੀਟਮੈਂਟ ਪਲਾਂਟਾਂ ਅਤੇ ਵਾਟਰ ਟਰੀਟਮੈਂਟ ਪਲਾਂਟਾਂ ਲਈ ਜਗਹ ਦੀ ਭਾਲ ਕਰਨ ਵਿੱਚ ਜਾਂ ਕਿਸੇ ਹੋਰ ਵਿਕਾਸ ਕਾਰਜ਼ਾਂ ਵਿੱਚ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਪੇਸ਼ ਆਉਂਦੀ ਹੈ ਉਥੇ ਸਬੰਧਤ ਹਲਕੇ ਦੇ ਵਿਧਾਇਕ ਅਤੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਤਾਲਮੇਲ ਕਰਕੇ ਸਮੱਸਿਆ ਦਾ ਨਿਪਟਾਰਾ ਕਰਵਾਇਆ ਜਾਵੇ।

ਸਥਾਨਕ ਸਰਕਾਰਾਂ ਬਾਰੇ ਮੰਤਰੀ ਨੇ ਅੱਗੇ ਕਿਹਾ ਕਿ ਸਰਕਾਰ ਕੋਲ ਵਿਕਾਸ ਕਾਰਜਾਂ ਲਈ ਫੰਡਾਂ ਦੀ ਕੋਈ ਘਾਟ ਨਹੀਂ ਹੈ। ਇਸ ਲਈ ਸ਼ਹਿਰੀ ਸਥਾਨਕ ਇਕਾਈਆਂ ਦੀ ਵਿੱਚ ਸੀਵਰੇਜ਼ ਅਤੇ ਹੋਰ ਕੰਮਾਂ ਲਈ ਜੇਕਰ ਉਪਕਰਣਾਂ ਤੇ ਮਸ਼ੀਨਰੀ ਦੀ ਜਰੂਰਤ ਹੈ ਤਾਂ ਉਹ ਵੀ ਖਰੀਦ ਲਈ ਜਾਵੇ ਤਾਂ ਜੋ ਸੂਬਾ ਵਾਸੀਆਂ ਨੂੰ ਸਾਫ਼-ਸੁਥਰਾ ਵਾਤਾਵਰਣ ਮੁਹੱਈਆ ਕਰਵਾਇਆ ਜਾ ਸਕੇ।

ਕੈਬਨਿਟ ਮੰਤਰੀ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਵਿਕਾਸ ਕਾਰਜਾਂ ਸਬੰਧੀ ਆਪਣੇ ਹਲਕੇ ਦੇ ਵਿਧਾਇਕਾਂ ਨਾਲ ਵਿਕਾਸ ਕਾਰਜਾਂ ਸਬੰਧੀ ਪੂਰੀ ਜਾਣਕਾਰੀ ਸਾਂਝੀ ਕਰਨ ਤਾਂ ਜੋ ਸੂਬਾ ਵਾਸੀਆਂ ਦੀ ਜ਼ਰੂਰਤ ਅਨੁਸਾਰ ਵਿਕਾਸ ਕਾਰਜ ਕਰਵਾਏ ਜਾ ਸਕਣ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਸਬੰਧੀ ਸਕੀਮਾਂ ਨੂੰ ਸਮੇਂ ਸਿਰ ਲਾਗੂ ਕੀਤਾ ਜਾਵੇ ਅਤੇ ਫੰਡਾਂ ਦਾ ਸਹੀ ਇਸਤੇਮਾਲ ਕੀਤਾ ਜਾਵੇ।

ਕੈਬਨਿਟ ਮੰਤਰੀ ਨੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਪੂਰੀ ਤਨਦੇਹੀ ਅਤੇ ਈਮਾਨਦਾਰੀ ਨਾਲ ਕੰਮ ਕਰਨਾ ਯਕੀਨੀ ਬਣਾਉਣ। ਉਨ੍ਹਾਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਸੂਬਾ ਵਾਸੀਆਂ ਨੂੰ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਮੁਹੱਈਆ ਕਰਵਾਉਣਾ ਚਾਹੁੰਦੀ ਹੈ। ਇਸ ਲਈ ਜੇਕਰ ਕੋਈ ਵਿਅਕਤੀ ਭ੍ਰਿਸ਼ਟਾਚਾਰ ਕਰਦਾ ਫੜ੍ਹਿਆਂ ਜਾਂਦਾ ਹੈ ਤਾਂ ਉਸਨੂੰ ਬਖ਼ਸਿਆ ਨਹੀਂ ਜਾਵੇਗਾ।

ਇਸ ਮੌਕੇ ਮੀਟਿੰਗ ਵਿੱਚ ਵਿਧਾਇਕਾਂ ਵਿੱਚ ਜਗਦੀਪ ਕੰਬੋਜ਼ ਗੋਲਡੀ, ਅਮਿਤ ਰਤਨ, ਨਰੇਸ ਕਟਾਰਿਆ, ਬਲਕਾਰ ਸਿੱਧੂ, ਰਣਬੀਰ ਸਿੰਘ ਭੂਲਰ ਅਤੇ ਮਾਸਟਰ ਜਗਸੀਰ ਸਿੰਘ ਤੋਂ ਇਲਾਵਾ ਸਥਾਨਕ ਸਰਕਾਰਾਂ ਵਿਭਾਗ ਦੇ ਸਕੱਤਰ ਅਜੋਏ ਸ਼ਰਮਾ,. ਪੀ.ਐਮ.ਆਈ.ਡੀ.ਸੀ. ਦੇ ਸੀ.ਈ.ਓ ਦੀਪਤੀ ਉੱਪਲ ਅਤੇ ਹੋਰ ਅਧਿਕਾਰੀ ਹਾਜ਼ਰ ਸਨ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Patiala News: ਪਟਿਆਲਾ ਦੀਆਂ ਸੜਕਾਂ 'ਤੇ ਖੂਨੀ ਤਾਂਡਵ, ਕਾਰ ਨੇ ਮਾਰੀ ਕਈ ਲੋਕਾਂ ਤੇ ਵਾਹਨਾਂ ਨੂੰ ਟੱਕਰ, ਵੀਡੀਓ ਹੋਇਆ ਵਾਇਰਲ
Patiala News: ਪਟਿਆਲਾ ਦੀਆਂ ਸੜਕਾਂ 'ਤੇ ਖੂਨੀ ਤਾਂਡਵ, ਕਾਰ ਨੇ ਮਾਰੀ ਕਈ ਲੋਕਾਂ ਤੇ ਵਾਹਨਾਂ ਨੂੰ ਟੱਕਰ, ਵੀਡੀਓ ਹੋਇਆ ਵਾਇਰਲ
Less Electricity Bill: ਦਿਨ ਭਰ AC ਚਲਾਉਣ ਤੋਂ ਬਾਅਦ ਵੀ ਘੱਟ ਆਵੇਗਾ ਬਿਜਲੀ ਦਾ ਬਿੱਲ, ਅਪਣਾਓ ਇਹ ਟਿਪਸ
Less Electricity Bill: ਦਿਨ ਭਰ AC ਚਲਾਉਣ ਤੋਂ ਬਾਅਦ ਵੀ ਘੱਟ ਆਵੇਗਾ ਬਿਜਲੀ ਦਾ ਬਿੱਲ, ਅਪਣਾਓ ਇਹ ਟਿਪਸ
Jasprit Bumrah: ਜਸਪ੍ਰੀਤ ਬੁਮਰਾਹ ਲੈਣਗੇ ਸੰਨਿਆਸ! ਜਾਣੋ ਭਰੀ ਜਵਾਨੀ 'ਚ ਕਿਉਂ ਚੁੱਕਿਆ ਅਜਿਹਾ ਕਦਮ ?
Jasprit Bumrah: ਜਸਪ੍ਰੀਤ ਬੁਮਰਾਹ ਲੈਣਗੇ ਸੰਨਿਆਸ! ਜਾਣੋ ਭਰੀ ਜਵਾਨੀ 'ਚ ਕਿਉਂ ਚੁੱਕਿਆ ਅਜਿਹਾ ਕਦਮ ?
Hathras Stampede: ਹਾਥਰਸ 'ਚ 100 ਤੋਂ ਵੱਧ ਮੌਤਾਂ ਲਈ ਕੌਣ ਜ਼ਿੰਮੇਵਾਰ? ਸਤਿਸੰਗ ਵਿੱਚ ਭਗਦੜ ਤੋਂ ਬਾਅਦ ਉੱਠੇ ਸਵਾਲ
Hathras Stampede: ਹਾਥਰਸ 'ਚ 100 ਤੋਂ ਵੱਧ ਮੌਤਾਂ ਲਈ ਕੌਣ ਜ਼ਿੰਮੇਵਾਰ? ਸਤਿਸੰਗ ਵਿੱਚ ਭਗਦੜ ਤੋਂ ਬਾਅਦ ਉੱਠੇ ਸਵਾਲ
Advertisement
ABP Premium

ਵੀਡੀਓਜ਼

Patiala News | 'ਪਟਿਆਲਾ ਦੀਆਂ ਸੜਕਾਂ 'ਤੇ ਗੱਡੀ ਦੀ ਖ਼ੂXXਨੀ ਖੇਡ','ਅੱਗੇ ਜੋ ਵੀ ਆਇਆ,ਚਾਲਕ ਉਸ ਨੂੰ ਹੀ ਦਰੜਦਾ ਗਿਆ'Harsimrat Badal | ਅੰਮ੍ਰਿਤਪਾਲ ਦੇ ਲਈ ਗੱਜੀ ਬੀਬੀ ਬਾਦਲ - ਕਦੇ ਨਹੀਂ ਵੇਖਿਆ ਹੋਣਾ ਇਹ ਰੂਪAmritpal Singh Oath | ਜਾਣੋ ਕਦੋਂ ਤੇ ਕਿਵੇਂ ਅੰਮ੍ਰਿਤਪਾਲ ਚੁੱਕੇਗਾ ਸਹੁੰ, ਲੋਕ ਸਭਾ ਸਪੀਕਰ ਕੋਲ ਗਈ ਅਰਜ਼ੀAsaduddin Owaisi In Parliament | 'ਓਵੈਸੀ ਦੇ ਭੜਕਾਊ ਬਿਆਨ - ਮੰਤਰੀਆਂ ਦੇ ਢਿੱਡ 'ਚ ਹੋਇਆ ਦਰਦ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Patiala News: ਪਟਿਆਲਾ ਦੀਆਂ ਸੜਕਾਂ 'ਤੇ ਖੂਨੀ ਤਾਂਡਵ, ਕਾਰ ਨੇ ਮਾਰੀ ਕਈ ਲੋਕਾਂ ਤੇ ਵਾਹਨਾਂ ਨੂੰ ਟੱਕਰ, ਵੀਡੀਓ ਹੋਇਆ ਵਾਇਰਲ
Patiala News: ਪਟਿਆਲਾ ਦੀਆਂ ਸੜਕਾਂ 'ਤੇ ਖੂਨੀ ਤਾਂਡਵ, ਕਾਰ ਨੇ ਮਾਰੀ ਕਈ ਲੋਕਾਂ ਤੇ ਵਾਹਨਾਂ ਨੂੰ ਟੱਕਰ, ਵੀਡੀਓ ਹੋਇਆ ਵਾਇਰਲ
Less Electricity Bill: ਦਿਨ ਭਰ AC ਚਲਾਉਣ ਤੋਂ ਬਾਅਦ ਵੀ ਘੱਟ ਆਵੇਗਾ ਬਿਜਲੀ ਦਾ ਬਿੱਲ, ਅਪਣਾਓ ਇਹ ਟਿਪਸ
Less Electricity Bill: ਦਿਨ ਭਰ AC ਚਲਾਉਣ ਤੋਂ ਬਾਅਦ ਵੀ ਘੱਟ ਆਵੇਗਾ ਬਿਜਲੀ ਦਾ ਬਿੱਲ, ਅਪਣਾਓ ਇਹ ਟਿਪਸ
Jasprit Bumrah: ਜਸਪ੍ਰੀਤ ਬੁਮਰਾਹ ਲੈਣਗੇ ਸੰਨਿਆਸ! ਜਾਣੋ ਭਰੀ ਜਵਾਨੀ 'ਚ ਕਿਉਂ ਚੁੱਕਿਆ ਅਜਿਹਾ ਕਦਮ ?
Jasprit Bumrah: ਜਸਪ੍ਰੀਤ ਬੁਮਰਾਹ ਲੈਣਗੇ ਸੰਨਿਆਸ! ਜਾਣੋ ਭਰੀ ਜਵਾਨੀ 'ਚ ਕਿਉਂ ਚੁੱਕਿਆ ਅਜਿਹਾ ਕਦਮ ?
Hathras Stampede: ਹਾਥਰਸ 'ਚ 100 ਤੋਂ ਵੱਧ ਮੌਤਾਂ ਲਈ ਕੌਣ ਜ਼ਿੰਮੇਵਾਰ? ਸਤਿਸੰਗ ਵਿੱਚ ਭਗਦੜ ਤੋਂ ਬਾਅਦ ਉੱਠੇ ਸਵਾਲ
Hathras Stampede: ਹਾਥਰਸ 'ਚ 100 ਤੋਂ ਵੱਧ ਮੌਤਾਂ ਲਈ ਕੌਣ ਜ਼ਿੰਮੇਵਾਰ? ਸਤਿਸੰਗ ਵਿੱਚ ਭਗਦੜ ਤੋਂ ਬਾਅਦ ਉੱਠੇ ਸਵਾਲ
Hathras Stampede: ਹਾਥਰਸ ਹਾਦਸੇ 'ਚ 116 ਦੀ ਮੌਤ, FIR ਦਰਜ, CM ਯੋਗੀ ਨੇ ਕਿਹਾ- ਦਿੱਤੀ ਜਾਵੇਗੀ ਸਖਤ ਸਜ਼ਾ
Hathras Stampede: ਹਾਥਰਸ ਹਾਦਸੇ 'ਚ 116 ਦੀ ਮੌਤ, FIR ਦਰਜ, CM ਯੋਗੀ ਨੇ ਕਿਹਾ- ਦਿੱਤੀ ਜਾਵੇਗੀ ਸਖਤ ਸਜ਼ਾ
Sidhu Moose Wala: ਸਿੱਧੂ ਮੂਸੇਵਾਲਾ-ਸਤਿੰਦਰ ਸਰਤਾਜ ਨੂੰ ਲੈ ਹਰ ਪਾਸੇ ਛਿੜੀ ਚਰਚਾ, ਜਾਣੋ ਵਾਇਰਲ ਵੀਡੀਓ ਨੂੰ ਲੈ ਕਿਉਂ ਮੱਚਿਆ ਤਹਿਲਕਾ
ਸਿੱਧੂ ਮੂਸੇਵਾਲਾ-ਸਤਿੰਦਰ ਸਰਤਾਜ ਨੂੰ ਲੈ ਹਰ ਪਾਸੇ ਛਿੜੀ ਚਰਚਾ, ਜਾਣੋ ਵਾਇਰਲ ਵੀਡੀਓ ਨੂੰ ਲੈ ਕਿਉਂ ਮੱਚਿਆ ਤਹਿਲਕਾ
Punjab Teaching Staff: ਪੰਜਾਬ ਦੇ ਡੇਢ ਲੱਖ ਤੋਂ ਵੱਧ ਅਧਿਆਪਕਾਂ ਲਈ ਵੱਡੀ ਖਬਰ! ਹੁਣ ਆਨਲਾਈਨ ਕਰਨਾ ਪਵੇਗਾ ਇਹ ਕੰਮ
Punjab Teaching Staff: ਪੰਜਾਬ ਦੇ ਡੇਢ ਲੱਖ ਤੋਂ ਵੱਧ ਅਧਿਆਪਕਾਂ ਲਈ ਵੱਡੀ ਖਬਰ! ਹੁਣ ਆਨਲਾਈਨ ਕਰਨਾ ਪਵੇਗਾ ਇਹ ਕੰਮ
Punjab Weather News: ਪੂਰੇ ਪੰਜਾਬ 'ਚ ਛਾ ਗਈ ਮਾਨਸੂਨ, ਇੱਕੋ ਦਿਨ ਕਰ ਵਿਖਾਇਆ ਕਮਾਲ
Punjab Weather News: ਪੂਰੇ ਪੰਜਾਬ 'ਚ ਛਾ ਗਈ ਮਾਨਸੂਨ, ਇੱਕੋ ਦਿਨ ਕਰ ਵਿਖਾਇਆ ਕਮਾਲ
Embed widget