ਨਵੇਂ ਸਾਲ 'ਤੇ ਮੁਲਾਜ਼ਮਾਂ ਲਈ ਪੰਜਾਬ ਸਰਕਾਰ ਦਾ ਵੱਡਾ ਐਲਾਨ, ਤਨਖ਼ਾਹ 'ਚ ਹੋਇਆ ਵਾਧਾ
ਪੰਜਾਬ ਸਰਕਾਰ ਦੇ ਕਿਰਤ ਵਿਭਾਗ ਨੇ 24 ਦਸੰਬਰ ਨੂੰ ਇੱਕ ਸਰਕੂਲਰ ਜਾਰੀ ਕੀਤਾ ਸੀ, ਜਿਸ ਵਿੱਚ ਫੈਕਟਰੀਆਂ, ਨਗਰ ਕੌਂਸਲਾਂ ਅਤੇ ਨਗਰ ਨਿਗਮਾਂ ਵਿੱਚ ਕੰਮ ਕਰਨ ਵਾਲੇ ਕਾਮਿਆਂ ਲਈ ਘੱਟੋ-ਘੱਟ ਮਜ਼ਦੂਰੀ ਦਰਾਂ ਵਿੱਚ ਵਾਧਾ ਕੀਤਾ ਗਿਆ।

Punjab News: ਸਾਲ 2025 ਖ਼ਤਮ ਹੋਣ ਨੂੰ ਥੋੜੇ ਹੀ ਦਿਨ ਬਾਕੀ ਰਹਿ ਗਏ ਹਨ, ਉੱਥੇ ਹੀ ਨਵਾਂ ਸਾਲ 2026 ਦੀ ਸ਼ੁਰੂਆਤ ਹੋਣ ਵਾਲੀ ਹੈ। ਨਵਾਂ ਸਾਲ ਆਉਂਦਿਆਂ ਹੀ ਹਰੇਕ ਨੂੰ ਉਮੀਦ ਰਹਿੰਦੀ ਹੈ ਕਿ ਕੋਈ ਨਾ ਕੋਈ ਤੋਹਫਾ ਮਿਲੇ। ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਪੰਜਾਬ ਸਰਕਾਰ ਨੇ ਨਵੇਂ ਸਾਲ 'ਤੇ ਕਿਰਤ ਵਿਭਾਗ ਦੇ ਮੁਲਾਜ਼ਮਾਂ ਨੂੰ ਵੱਡਾ ਤੋਹਫਾ ਦਿੱਤਾ ਹੈ।
ਪੰਜਾਬ ਸਰਕਾਰ ਦੇ ਕਿਰਤ ਵਿਭਾਗ ਨੇ 24 ਦਸੰਬਰ ਨੂੰ ਇੱਕ ਸਰਕੂਲਰ ਜਾਰੀ ਕੀਤਾ ਸੀ, ਜਿਸ ਵਿੱਚ ਫੈਕਟਰੀਆਂ, ਨਗਰ ਕੌਂਸਲਾਂ ਅਤੇ ਨਗਰ ਨਿਗਮਾਂ ਵਿੱਚ ਕੰਮ ਕਰਨ ਵਾਲੇ ਕਾਮਿਆਂ ਲਈ ਘੱਟੋ-ਘੱਟ ਮਜ਼ਦੂਰੀ ਦਰਾਂ ਵਿੱਚ ਵਾਧਾ ਕੀਤਾ ਗਿਆ। ਇਸ ਦੇ ਨਾਲ ਹੀ ਇਹ ਨੋਟੀਫਿਕੇਸ਼ਨ 1 ਸਤੰਬਰ, 2025 ਤੋਂ ਲਾਗੂ ਕੀਤਾ ਗਿਆ ਹੈ।
ਨੋਟੀਫਿਕੇਸ਼ਨ ਅਨੁਸਾਰ, ਹੁਣ ਸੂਬੇ ਵਿੱਚ, ਅਨਸਕਿਲਡ (ਚਪੜਾਸੀ, ਚੌਕੀਦਾਰ ਅਤੇ ਹੈਲਪਰ ਆਦਿ) ਲਈ 11,726.40 ਰੁਪਏ, ਸੈਮੀ-ਸਕਿਲਡ (ਅਣਕੁਸ਼ਲ ਅਹੁਦੇ 'ਤੇ 10 ਸਾਲ ਦਾ ਤਜਰਬਾ ਜਾਂ ਨਵੇਂ ਆਈ.ਟੀ.ਆਈ. ਡਿਪਲੋਮਾ ਧਾਰਕ) ਲਈ 12,506.40 ਰੁਪਏ, ਹੁਨਰਮੰਦ (ਲੁਹਾਰ ਅਤੇ ਇਲੈਕਟ੍ਰੀਸ਼ੀਅਨ ਆਦਿ) ਲਈ 13,403.40 ਰੁਪਏ, ਹਾਈ ਸਕਿਲਡ (ਗ੍ਰੈਜੂਏਟ ਤਕਨੀਕੀ ਡਿਗਰੀ ਧਾਰਕ, ਟਰੱਕ ਅਤੇ ਕਰੇਨ ਡਰਾਈਵਰ ਆਦਿ) ਲਈ 14,435.40 ਰੁਪਏ ਨਿਰਧਾਰਤ ਕੀਤਾ ਗਿਆ ਹੈ।
ਇਸੇ ਤਰ੍ਹਾਂ, ਸਟਾਫ ਸ਼੍ਰੇਣੀ-ਏ (ਪੋਸਟ ਗ੍ਰੈਜੂਏਟ, ਐਮਬੀਏ ਆਦਿ) ਲਈ ਤਨਖਾਹ 16,896.40 ਰੁਪਏ, ਸਟਾਫ ਸ਼੍ਰੇਣੀ-ਬੀ (ਗ੍ਰੈਜੂਏਟ) ਲਈ 15,226.40 ਰੁਪਏ, ਸਟਾਫ ਸ਼੍ਰੇਣੀ-ਸੀ (ਅੰਡਰ ਗ੍ਰੈਜੂਏਟ) ਲਈ 13,726.40 ਰੁਪਏ, ਸਟਾਫ ਸ਼੍ਰੇਣੀ-ਡੀ (ਦਸਵੀਂ ਪਾਸ) ਲਈ 12,526.40 ਰੁਪਏ ਨਿਰਧਾਰਤ ਕੀਤੀ ਗਈ ਹੈ।






















