ਪੜਚੋਲ ਕਰੋ

ਪੰਜਾਬ ਸਰਕਾਰ ਦੀ ਨਿਵੇਕਲੀ ਪਹਿਲ, ਸਰਕਾਰੀ ਕਾਲਜਾਂ ਵਿੱਚ ਦਾਖਲਿਆਂ ਲਈ ਕੇਂਦਰੀਕ੍ਰਿਤ ਦਾਖਲਾ ਪੋਰਟਲ ਕੀਤਾ ਸ਼ੁਰੂ

ਚੰਡੀਗੜ੍ਹ, 13 ਜੁਲਾਈ: ਸੂਬੇ ਦੇ ਵਿਦਿਆਰਥੀਆਂ ਨੂੰ ਆਨਲਾਈਨ ਸਹੂਲਤਾਂ ਮੁਹੱਈਆ ਕਰਵਾਉਣ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਇੱਕ ਨਿਵੇਕਲੀ ਪਹਿਲਕਦਮੀ ਕੀਤੀ ਹੈ।

ਚੰਡੀਗੜ੍ਹ, 13 ਜੁਲਾਈ: ਸੂਬੇ ਦੇ ਵਿਦਿਆਰਥੀਆਂ ਨੂੰ ਆਨਲਾਈਨ ਸਹੂਲਤਾਂ ਮੁਹੱਈਆ ਕਰਵਾਉਣ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਇੱਕ ਨਿਵੇਕਲੀ ਪਹਿਲਕਦਮੀ ਕਰਦਿਆਂ ਪੰਜਾਬ ਸਰਕਾਰ ਵੱਲੋਂ ਅੱਜ ਪੰਜਾਬ, ਪੰਜਾਬੀ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀਆਂ ਨਾਲ ਸਬੰਧਤ ਸੂਬੇ ਦੇ ਸਰਕਾਰੀ ਕਾਲਜਾਂ ਵਿੱਚ ਦਾਖਲਿਆਂ ਲਈ ਕੇਂਦਰੀਕ੍ਰਿਤ ਦਾਖਲਾ ਪੋਰਟਲ ਸ਼ੁਰੂ ਕੀਤਾ ਗਿਆ ਹੈ।

ਇੱਥੇ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਿਨਿਸਟ੍ਰੇਸ਼ਨ (ਮਗਸੀਪਾ) ਵਿਖੇ ਪੋਰਟਲ ਲਾਂਚ ਕਰਦਿਆਂ ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਬਾਰੇ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਸੂਬਾ ਸਰਕਾਰ ਨੌਜਵਾਨਾਂ ਨੂੰ ਸਿੱਖਿਆ ਅਤੇ ਪੜ੍ਹਾਈ ਨਾਲ ਸਬੰਧਤ ਸਾਰੀਆਂ ਨਵੀਨਤਮ ਆਨਲਾਈਨ ਸੇਵਾਵਾਂ ਮੁਹੱਈਆ ਕਰਵਾਉਣਾ ਯਕੀਨੀ ਬਣਾਉਣ ਲਈ ਤੇਜ਼ੀ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰੀਕ੍ਰਿਤ ਸੂਬਾ ਦਾਖਲਾ ਪੋਰਟਲ ਨੂੰ ਉਚੇਰੀ ਸਿੱਖਿਆ ਵਿਭਾਗ (ਡੀਐਚਈ), ਪੰਜਾਬ ਦੇ ਸਹਿਯੋਗ ਨਾਲ ਪ੍ਰਸ਼ਾਸਕੀ ਸੁਧਾਰ ਵਿਭਾਗ (ਡੀਓਜੀਆਰ) ਵੱਲੋਂ ਵਿਕਸਤ ਕੀਤਾ ਗਿਆ ਹੈ ਅਤੇ ਇਸ ਨਾਲ ਦਾਖਲਾ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਅਤੇ ਵਿਦਿਆਰਥੀਆਂ ਲਈ ਸੌਖ ਨੂੰ ਯਕੀਨੀ ਬਣਾਇਆ ਜਾ ਸਕੇਗਾ। ਉਨ੍ਹਾਂ  ਅੱਗੇ ਕਿਹਾ ਕਿ ਨੇੜਲੇ ਭਵਿੱਖ ਵਿੱਚ ਅਜਿਹੀਆਂ ਹੋਰ ਪਹਿਲਕਦਮੀਆਂ ਵੀ ਸ਼ੁਰੂ ਕੀਤੀਆਂ ਜਾਣਗੀਆਂ।

ਮੰਤਰੀ ਨੇ ਅੱਗੇ ਕਿਹਾ ਕਿ ਉਚੇਰੀ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਪ੍ਰਸ਼ਾਸਕੀ ਸੁਧਾਰ ਵਿਭਾਗ ਨੇ ਮੌਜੂਦਾ ਸੈਸ਼ਨ (2022-23) ਲਈ ਪੋਰਟਲ ਤਿਆਰ ਕੀਤਾ ਹੈ। ਪ੍ਰਸ਼ਾਸਕੀ ਸੁਧਾਰ ਵਿਭਾਗ ਵੱਲੋਂ ਵਿਦਿਆਰਥੀ ਤੋਂ ਡਿਜੀਟਲ ਮੋਡ ਜ਼ਰੀਏ ਫ਼ੀਸ ਦੇ ਭੁਗਤਾਨ ਲਈ ਪੇਅਗੌਵ ਇੰਡੀਆ (ਪੇਮੈਂਟ ਗੇਟਵੇ ਪਾਰਟਨਰ) ਨਾਲ ਭਾਈਵਾਲੀ ਕੀਤੀ ਹੈ।

ਕਾਮਨ ਐਡਮਿਸ਼ਨ ਪਲੇਟਫਾਰਮ ਉਮੀਦਵਾਰਾਂ ਲਈ ਦਾਖਲਾ ਪ੍ਰਕਿਰਿਆ ਵਾਸਤੇ ਕੇਂਦਰੀ ਹੱਬ ਵਜੋਂ ਕੰਮ ਕਰੇਗਾ ਅਤੇ ਵਿਦਿਆਰਥੀਆਂ ਨੂੰ ਵੱਖ-ਵੱਖ ਕਾਲਜਾਂ ਅਤੇ ਕੋਰਸਾਂ ਵਿੱਚ ਦਾਖਲਾ ਲੈਣ ਲਈ ਸਿਰਫ਼ ਇੱਕ ਐਪਲੀਕੇਸ਼ਨ ਫਾਰਮ ਹੀ ਭਰਨਾ ਹੋਵੇਗਾ।

ਜ਼ਿਕਰਯੋਗ ਹੈ ਕਿ ਇਹ ਪੋਰਟਲ ਬਿਨਾਂ ਹਾਜ਼ਰ ਹੋਏ ਸੰਪਰਕ ਰਹਿਤ ਦਾਖਲਾ ਪ੍ਰਕਿਰਿਆ ਨੂੰ ਯਕੀਨੀ ਬਣਾਵੇਗਾ। ਫੀਸ ਦਾ ਭੁਗਤਾਨ ਵੀ ਆਨਲਾਈਨ ਹੀ ਹੋਵੇਗਾ। ਇਹ ਵਿਦਿਆਰਥੀਆਂ ਨਾਲ ਸੰਚਾਰ ਕਰਨਾ ਵੀ ਸੁਖਾਲਾ ਬਣਾਏਗਾ, ਐਪਲੀਕੇਸ਼ਨ ਮੈਨੇਜਰ ਜ਼ਰੀਏ ਕਾਲਜ ਫਾਰਮ ਭਰਨ ਜਾਂ ਇਤਰਾਜ਼ਾਂ ਨੂੰ ਦੂਰ ਕਰਨ ਜਾਂ ਫੀਸ ਦਾ ਭੁਗਤਾਨ ਕਰਨ ਸਬੰਧੀ ਸਿੱਧੇ ਈਮੇਲ ਜਾਂ ਵਿਅਕਤੀਗਤ/ਬਲਕ ਐਸ.ਐਮ.ਐਸ. ਜਾਂ ਕਾਲ ਰਾਹੀਂ ਬਿਨੈਕਾਰ ਨਾਲ ਸੰਪਰਕ ਕਰ ਸਕੇਗਾ। ਇਸ ਨਾਲ ਮੈਰਿਟ ਸੂਚੀ ਤਿਆਰ ਕਰਨ ਵਿੱਚ ਵੀ ਪੂਰੀ  ਪਾਰਦਰਸ਼ਤਾ ਆਵੇਗੀ ਅਤੇ ਵਿਦਿਆਰਥੀ ਦਾਖਲਾ ਪ੍ਰਕਿਰਿਆ ਨੂੰ ਪਾਰਦਰਸ਼ੀ ਢੰਗ ਨਾਲ ਆਨਲਾਈਨ ਦੇਖ ਸਕਣਗੇ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਡੀਪੀਆਈ ਕਾਲਜਾਂ ਪੰਜਾਬ ਰਾਜੀਵ ਕੁਮਾਰ ਗੁਪਤਾ, ਜਰਨਲ ਮੈਨੇਜਰ ਪ੍ਰਸ਼ਾਸਕੀ ਸੁਧਾਰ ਵਿਨੇਸ਼ ਗੌਤਮ ਅਤੇ ਉਚੇਰੀ ਸਿੱਖਿਆ ਡਾਇਰੈਕਟੋਰੇਟ ਦੇ ਵਧੀਕ ਡਾਇਰੈਕਟਰ ਡਾ. ਅਸ਼ਵਨੀ ਭੱਲਾ, ਡਾ. ਪਰਮਿੰਦਰ ਸਿੰਘ, ਡਾ. ਹਰਲੀਨ ਬੇਦੀ, ਡਾ. ਜਸਵਿੰਦਰ ਕੌਰ ਅਤੇ ਡਾ. ਗੁਰਦਰਸ਼ਨ ਬਰਾੜ ਹਾਜ਼ਰ ਸਨ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Amritsar News: ਸ੍ਰੀ ਹਰਿਮੰਦਰ ਸਾਹਿਬ ਨੇੜੇ ਬਣ ਰਹੇ ਗ਼ੈਰ ਕਾਨੂੰਨੀ ਹੋਟਲ ਕੀਤਾ ਢਹਿ-ਢੇਰੀ ! SGPC ਦੀ ਸ਼ਿਕਾਇਤ 'ਤੇ CM ਨੇ ਲਿਆ ਐਕਸ਼ਨ !

ਪੀਐਮ ਮੋਦੀ ਦੇ ਦੌਰੇ ਮਗਰੋਂ ਯੂਕਰੇਨ ਨੇ ਬੋਲਿਆ ਰੂਸ 'ਤੇ ਧਾਵਾ, 9/11 ਸਟਾਈਲ 'ਚ ਕੀਤਾ 38 ਮੰਜ਼ਿਲਾ ਇਮਾਰਤ 'ਤੇ ਹਮਲਾ

Jammu Kashmir Election: ਜੰਮੂ ਕਸ਼ਮੀਰ ਦੀਆਂ ਚੋਣਾਂ ਨੇ 'ਬਿਪਤਾ' 'ਚ ਪਾਈ ਭਾਜਪਾ ! ਉਮੀਦਵਾਰਾਂ ਦੀ ਸੂਚੀ ਜਾਰੀ ਕਰਕੇ 2 ਘੰਟਿਆਂ 'ਚ ਹੀ ਲਈ ਵਾਪਸ, ਜਾਣੋ ਕੀ ਬਣੀ ਵਜ੍ਹਾ

Janmashtmi Quotes in Punjabi 2024: ਮੱਖਣ ਚੋਰ ਨੰਦ ਕਿਸ਼ੋਰ...ਜਨਮ ਅਸ਼ਟਮੀ 'ਤੇ ਇਦਾਂ ਦਿਓ ਆਪਣੇ ਪਿਆਰਿਆਂ ਨੂੰ ਮੁਬਾਰਕਾਂ

ABP Premium

ਵੀਡੀਓਜ਼

ਸ੍ਰੀ ਹਰਿਮੰਦਰ ਸਾਹਿਬ ਨੇੜੇ ਬਣ ਰਹੇ ਗ਼ੈਰ ਕਾਨੂੰਨੀ ਹੋਟਲ ਕੀਤਾ ਢਹਿ-ਢੇਰੀ !Bathinda ASI Bribe Case | ਬਠਿੰਡਾ 'ਚ 3,000 ਰੁਪਏ ਦੀ ਰਿਸ਼ਵਤ ਲੈਂਦਾ ASI ਕਾਬੂAmritsar NRI Firing Case | ਅੰਮ੍ਰਿਤਸਰ - ਪੀੜਤ NRI ਸੁਖਚੈਨ ਸਿੰਘ ਦੇ ਸਹੁਰੇ ਸਮੇਤ 5 ਕਾਬੂMukatsar Mandir Viral Video | ਮੁਕਤਸਰ ਮੰਦਰ ਅੰਦਰ ਮਹਿਲਾਵਾਂ ਦਾ ਬੇਸ਼ਰਮੀ ਵਾਲਾ ਨਾਚ !ਕੀ ਇਹ ਬੇਅਦਬੀ ਨਹੀਂ ?

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Amritsar News: ਸ੍ਰੀ ਹਰਿਮੰਦਰ ਸਾਹਿਬ ਨੇੜੇ ਬਣ ਰਹੇ ਗ਼ੈਰ ਕਾਨੂੰਨੀ ਹੋਟਲ ਕੀਤਾ ਢਹਿ-ਢੇਰੀ ! SGPC ਦੀ ਸ਼ਿਕਾਇਤ 'ਤੇ CM ਨੇ ਲਿਆ ਐਕਸ਼ਨ !
Amritsar News: ਸ੍ਰੀ ਹਰਿਮੰਦਰ ਸਾਹਿਬ ਨੇੜੇ ਬਣ ਰਹੇ ਗ਼ੈਰ ਕਾਨੂੰਨੀ ਹੋਟਲ ਕੀਤਾ ਢਹਿ-ਢੇਰੀ ! SGPC ਦੀ ਸ਼ਿਕਾਇਤ 'ਤੇ CM ਨੇ ਲਿਆ ਐਕਸ਼ਨ !
ਪੀਐਮ ਮੋਦੀ ਦੇ ਦੌਰੇ ਮਗਰੋਂ ਯੂਕਰੇਨ ਨੇ ਬੋਲਿਆ ਰੂਸ 'ਤੇ ਧਾਵਾ, 9/11 ਸਟਾਈਲ 'ਚ ਕੀਤਾ 38 ਮੰਜ਼ਿਲਾ ਇਮਾਰਤ 'ਤੇ ਹਮਲਾ
ਪੀਐਮ ਮੋਦੀ ਦੇ ਦੌਰੇ ਮਗਰੋਂ ਯੂਕਰੇਨ ਨੇ ਬੋਲਿਆ ਰੂਸ 'ਤੇ ਧਾਵਾ, 9/11 ਸਟਾਈਲ 'ਚ ਕੀਤਾ 38 ਮੰਜ਼ਿਲਾ ਇਮਾਰਤ 'ਤੇ ਹਮਲਾ
Jammu Kashmir Election: ਜੰਮੂ ਕਸ਼ਮੀਰ ਦੀਆਂ ਚੋਣਾਂ ਨੇ 'ਬਿਪਤਾ' 'ਚ ਪਾਈ ਭਾਜਪਾ ! ਉਮੀਦਵਾਰਾਂ ਦੀ ਸੂਚੀ ਜਾਰੀ ਕਰਕੇ 2 ਘੰਟਿਆਂ 'ਚ ਹੀ ਲਈ ਵਾਪਸ, ਜਾਣੋ ਕੀ ਬਣੀ ਵਜ੍ਹਾ
Jammu Kashmir Election: ਜੰਮੂ ਕਸ਼ਮੀਰ ਦੀਆਂ ਚੋਣਾਂ ਨੇ 'ਬਿਪਤਾ' 'ਚ ਪਾਈ ਭਾਜਪਾ ! ਉਮੀਦਵਾਰਾਂ ਦੀ ਸੂਚੀ ਜਾਰੀ ਕਰਕੇ 2 ਘੰਟਿਆਂ 'ਚ ਹੀ ਲਈ ਵਾਪਸ, ਜਾਣੋ ਕੀ ਬਣੀ ਵਜ੍ਹਾ
Janmashtmi Quotes in Punjabi 2024: ਮੱਖਣ ਚੋਰ ਨੰਦ ਕਿਸ਼ੋਰ...ਜਨਮ ਅਸ਼ਟਮੀ 'ਤੇ ਇਦਾਂ ਦਿਓ ਆਪਣੇ ਪਿਆਰਿਆਂ ਨੂੰ ਮੁਬਾਰਕਾਂ
Janmashtmi Quotes in Punjabi 2024: ਮੱਖਣ ਚੋਰ ਨੰਦ ਕਿਸ਼ੋਰ...ਜਨਮ ਅਸ਼ਟਮੀ 'ਤੇ ਇਦਾਂ ਦਿਓ ਆਪਣੇ ਪਿਆਰਿਆਂ ਨੂੰ ਮੁਬਾਰਕਾਂ
Heart Attack: ਪੈਰਾਂ 'ਚ ਦਿੱਸਣ 3 ਬਦਲਾਅ ਤਾਂ ਹੋ ਜਾਓ ਸਾਵਧਾਨ...ਕੋਲੈਸਟ੍ਰੋਲ ਤੇ ਫਿਰ ਹਾਰਟ ਅਟੈਕ ਦਾ ਖਤਰਾ!

iPhone 16 ਸੀਰੀਜ਼ ਲਾਂਚ ਇਵੈਂਟ ਦੀ ਤਾਰੀਖ ਆਈ ਸਾਹਮਣੇ, ਕੀਮਤਾਂ ਦਾ ਵੀ ਹੋਇਆ ਖੁਲਾਸਾ

Terrorist Attack in Pakistan : ਗੱਡੀਆਂ ਰੋਕੀਆਂ, ਪਛਾਣ ਪੁੱਛੀ ਅਤੇ 23 ਲੋਕਾਂ ਨੂੰ ਉਤਾਰਿਆ ਮੌਤ ਦੇ ਘਾਟ, ਸਾਹਮਣੇ ਆਈ ਵੀਡੀਓ

BA-Bcom ਛੱਡੋ, ਕਰੋੜਾਂ ਦਾ ਪੈਕੇਜ ਚਾਹੀਦਾ ਹੈ, ਤਾਂ ਫਿਰ ਇਨ੍ਹਾਂ ਕੋਰਸਾਂ ਵਿੱਚ ਕਰੋ ਗ੍ਰੈਜੂਏਸ਼ਨ!

Embed widget