Punjab Vaccination Order: ਵੱਡੀ ਖ਼ਬਰ- ਪੰਜਾਬ ਸਰਕਾਰ ਦਾ ਯੂ-ਟਰਨ, ਪ੍ਰਾਈਵੇਟ ਹਸਪਤਾਲਾਂ ਤੋਂ ਵਾਪਸ ਮੰਗੀ ਕੋਰੋਨਾ ਵੈਕਸੀਨ
ਪ੍ਰਾਈਵੇਟ ਹਸਪਤਾਲਾਂ ਨੂੰ ਵੈਕਸੀਨ ਵੇਚੇ ਜਾਣ ਦਾ ਮੁੱਦਾ ਗਰਮਾਉਣ ਮਗਰੋਂ ਪੰਜਾਬ ਸਰਕਾਰ ਨੇ ਪੈਰ ਪਛਾਂਹ ਕਰ ਲਿਆ ਹੈ।ਉਸ ਨੇ ਨਿੱਜੀ ਹਸਪਤਾਲਾਂ ਰਾਹੀਂ 18-44 ਸਾਲ ਦੀ ਉਮਰ ਸਮੂਹ ਨੂੰ ਇਕ ਸਮੇਂ ਦੀ ਸੀਮਤ ਟੀਕਾ ਖੁਰਾਕ ਮੁਹੱਈਆ ਕਰਵਾਉਣ ਦਾ ਆਦੇਸ਼ ਵਾਪਸ ਲੈ ਲਿਆ ਹੈ।
ਚੰਡੀਗੜ੍ਹ: ਪ੍ਰਾਈਵੇਟ ਹਸਪਤਾਲਾਂ ਨੂੰ ਵੈਕਸੀਨ ਵੇਚੇ ਜਾਣ ਦਾ ਮੁੱਦਾ ਗਰਮਾਉਣ ਮਗਰੋਂ ਪੰਜਾਬ ਸਰਕਾਰ ਨੇ ਪੈਰ ਪਛਾਂਹ ਕਰ ਲਿਆ ਹੈ।ਉਸ ਨੇ ਨਿੱਜੀ ਹਸਪਤਾਲਾਂ ਰਾਹੀਂ 18-44 ਸਾਲ ਦੀ ਉਮਰ ਸਮੂਹ ਨੂੰ ਇਕ ਸਮੇਂ ਦੀ ਸੀਮਤ ਟੀਕਾ ਖੁਰਾਕ ਮੁਹੱਈਆ ਕਰਵਾਉਣ ਦਾ ਆਦੇਸ਼ ਵਾਪਸ ਲੈ ਲਿਆ ਹੈ। ਪ੍ਰਾਈਵੇਟ ਹਸਪਤਾਲਾਂ ਨੂੰ ਕਿਹਾ ਗਿਆ ਹੈ ਕਿ ਉਹ ਆਪਣੇ ਕੋਲ ਉਪਲਬਧ ਸਾਰੀ ਵੈਕਸੀਨ ਵਾਪਸ ਕਰਨ।
ਏਬੀਪੀ ਨਿਊਜ਼ ‘ਤੇ ਮਾਮਲਾ ਉੱਠਣ ਤੋਂ ਬਾਅਦ ਪੰਜਾਬ ਸਰਕਾਰ ਡਰੀ ਹੋਈ ਹੈ।ਪੰਜਾਬ ਸਰਕਾਰ ਨੇ ਨਿੱਜੀ ਹਸਪਤਾਲਾਂ ਨੂੰ ਕੋਰੋਨ ਟੀਕਾਕਰਨ ਦੇ ਹੁਕਮ ਵਾਪਸ ਲੈ ਲਏ।ਨਿੱਜੀ ਹਸਪਤਾਲਾਂ ਤੋਂ, ਸਰਕਾਰ ਨੇ ਕੋਰੋਨਾ ਟੀਕਾ ਦੀਆਂ ਖੁਰਾਕਾਂ ਮੰਗੀਆਂ ਹਨ ਜੋ ਅਜੇ ਤੱਕ ਨਹੀਂ ਵਰਤੀਆਂ ਗਈਆਂ।ਹਸਪਤਾਲਾਂ ਵੱਲੋਂ ਟੀਕਾ ਫੰਡ ਲਈ ਦਿੱਤੇ ਪੈਸੇ ਸਰਕਾਰ ਵਾਪਸ ਕਰ ਦੇਵੇਗੀ।
ਪਰ ਵੱਡਾ ਸਵਾਲ ਇਹ ਹੈ ਕਿ ਜਿਨ੍ਹਾਂ ਲੋਕਾਂ ਨੇ ਮਹਿੰਗੇ ਭਾਅ ਦਾ ਇਹ ਟੀਕਾ ਲਗਵਾਇਆ ਹੈ ਕੀ ਸਰਕਾਰ ਉਨ੍ਹਾਂ ਨੂੰ ਪੈਸੇ ਰਿਫੰਡ ਕਰੇਗਾ ਜਾਂ ਨਹੀਂ।
ਕੋਰੋਨਾ ਵੈਕਸੀਨ ਪ੍ਰਾਈਵੇਟ ਹਸਪਤਾਲਾਂ ਨੂੰ ਦੇਣ ਤੇ ਵੱਡੇ ਘੁਟਾਲੇ ਦਾ ਸਵਾਲ ABP ਨਿਊਜ਼ ਨੇ ਚੁੱਕਿਆ ਸੀ। ਜਿਸ ਮਗਰੋਂ ਵਿਰੋਧੀ ਧਿਰਾਂ ਵੀ ਕਾਂਗਰਸ ਨੂੰ ਇਸ ਮੁੱਦੇ ਤੇ ਘੇਰ ਰਹੀਆਂ ਸੀ।ਸਰਕਾਰੀ ਹਸਪਤਾਲਾਂ ਵਿੱਚ ਫਰੀ ਮਿਲਣ ਵਾਲਾ ਟੀਕਾ ਪ੍ਰਾਈਵੇਟ ਹਸਪਤਾਲਾਂ ਵਿੱਚ ਮਹਿੰਗੇ ਰੇਟਾਂ ਤੇ ਵਿਕ ਰਿਹਾ ਸੀ।ਦੱਸ ਦੇਈਏ ਕਿ ਸਰਕਾਰ ਨੇ ਪ੍ਰਾਈਵੇਟ ਹਸਪਤਾਲਾਂ ਨੂੰ 32 ਹਜ਼ਾਰ ਦੇ ਕਰੀਬ ਟੀਕੇ ਦੀਆਂ ਖੁਰਾਕਾਂ ਦਿੱਤੀਆਂ ਸੀ।
The order of providing one time limited vaccine doses to 18-44 years age group population through private hospitals is withdrawn. Private hospitals should return all vaccine doses available with them: Punjab Government pic.twitter.com/BXnNVgiB8o
— ANI (@ANI) June 4, 2021