
ਯੂਰੀਆ ਦੀ ਕਿੱਲਤ ਕਾਰਨ ਪੰਜਾਬ ਦੇ ਕਿਸਾਨਾਂ ਦਾ ਹਰਿਆਣਾ ਵੱਲ ਰੁਖ਼, ਹੁਣ ਬਾਰਡਰ ਸੀਲ ਕਰਨ ਦੀ ਤਿਆਰੀ
ਕਿਸਾਨਾਂ ਨੇ ਹੁਣ ਯੂਰੀਆ ਦੀ ਪੂਰਤੀ ਲਈ ਹਰਿਆਣਾ ਦਾ ਰੁਖ਼ ਕੀਤਾ ਹੈ। ਇਸ ਨੂੰ ਦੇਖਦਿਆਂ ਹੁਣ ਬਾਰਡਰ ਸੀਲ ਕਰਨ ਦੀ ਤਿਆਰੀ ਹੈ। ਇਸ ਲਈ ਖੇਤੀ ਵਿਭਾਗ ਪੂਰੀ ਤਰ੍ਹਾਂ ਅਲਰਟ ਹੋ ਗਿਆ ਤੇ ਪੁਲਿਸ ਪ੍ਰਸ਼ਾਸਨ ਦੀ ਮਦਦ ਲਵੇਗਾ।

ਪੰਜਾਬ 'ਚ ਮਾਲ ਗੱਡੀਆਂ ਦੀ ਆਮਦ ਬੰਦ ਪਈ ਹੋਣ ਕਾਰਨ ਯੂਰੀਆ ਖਾਦ ਦੀ ਕਿੱਲਤ ਆ ਗਈ ਹੈ। ਜਿਸ ਕਾਰਨ ਕਿਸਾਨਾਂ ਨੇ ਹੁਣ ਯੂਰੀਆ ਦੀ ਪੂਰਤੀ ਲਈ ਹਰਿਆਣਾ ਦਾ ਰੁਖ਼ ਕੀਤਾ ਹੈ। ਇਸ ਨੂੰ ਦੇਖਦਿਆਂ ਹੁਣ ਬਾਰਡਰ ਸੀਲ ਕਰਨ ਦੀ ਤਿਆਰੀ ਹੈ। ਇਸ ਲਈ ਖੇਤੀ ਵਿਭਾਗ ਪੂਰੀ ਤਰ੍ਹਾਂ ਅਲਰਟ ਹੋ ਗਿਆ ਤੇ ਪੁਲਿਸ ਪ੍ਰਸ਼ਾਸਨ ਦੀ ਮਦਦ ਲਵੇਗਾ।
ਬਾਰਡਰ 'ਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦੀ ਵੀ ਡਿਊਟੀ ਲੱਗੀ ਹੈ। ਇਸ ਮਾਮਲੇ 'ਚ ਖੇਤੀ ਵਿਭਾਗ ਦੇ ਅਡੀਸ਼ਨਲ ਡਾਇਰੈਕਟਰ ਡਾ.ਰਾਜੇਂਦਰ ਸੋਲੰਕੀ ਨੇ ਵਿਭਾਗੀ ਅਧਿਕਾਰੀਆਂ ਨਾਲ ਸ਼ੁੱਕਰਵਾਰ ਬੈਠਰਕ ਕੀਤੀ। ਉਨ੍ਹਾਂ ਦੱਸਿਆ ਕਿ ਫਤਹਿਾਬਾਦ ਤੋਂ ਯੂਰੀਆ ਪੰਜਾਬ 'ਚ ਨਾ ਜਾਵੇ ਇਸ ਲਈ ਬਾਰਡਰ ਸੀਲ ਕਰਨ ਦੀ ਅਪੀਲ ਪੁਲਿਸ ਵਿਭਾਗ ਨੂੰ ਕਰ ਦਿੱਤੀ ਗਈ ਹੈ।
ਇਸ ਤੋਂ ਇਲਾਵਾ ਦੁਕਾਨਾਂ ਤੇ ਵੀ ਪੂਰੀ ਨਿਗਰਾਨੀ ਰੱਖੀ ਜਾਵੇਗੀ ਕਿ ਕੋਈ ਯੂਰੀਆ ਦੀ ਬਲੈਕ ਨਾ ਕਰੇ। ਜੇਕਰ ਕੋਈ ਵਿਕਰੇਤਾ ਕਾਲਾਬਜ਼ਾਰੀ ਕਰਦਾ ਫੜ੍ਹਿਆ ਗਿਆ ਤਾਂ ਉਸ ਖਿਲਾਫ ਸਖਤ ਕਾਰਵਾਈ ਦੇ ਹੁਕਮ ਦਿੱਤੇ ਗਏ ਹਨ।
ਫਿਲਹਾਲ ਨਹੀਂ ਖੁੱਲ੍ਹੇਗਾ ਕਰਤਾਰਪੁਰ ਸਾਹਿਬ ਲਾਂਘਾ, ਵਿਦੇਸ਼ ਮੰਤਰਾਲੇ ਦਾ ਫੈਸਲਾ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
