ਰਾਘਵ ਚੱਢਾ ਦੀ ਨਿਯੁਕਤੀ ਨੂੰ ਪੰਜਾਬ-ਹਰਿਆਣਾ ਹਾਈ ਕੋਰਟ 'ਚ ਚੁਣੌਤੀ
Raghav Chadha: ਐਡਵੋਕੇਟ ਜਗਮੋਹਨ ਸਿੰਘ ਭੱਟੀ ਨੇ ਰਾਘਵ ਚੱਢਾ ਦੀ ਨਿਯੁਕਤੀ ਨੂੰ ਪੰਜਾਬ ਹਰਿਆਣਾ ਹਾਈ ਕੋਰਟ 'ਚ ਚੁਣੌਤੀ ਦਿੱਤੀ ਹੈ।
ਚੰਡੀਗੜ੍ਹ: ਪੰਜਾਬ ਸਰਕਾਰ (Punjab Government) ਵੱਲੋਂ ਉੱਚ ਪੱਧਰੀ ਸਲਾਹਕਾਰ ਕਮੇਟੀ ਬਣਾਉਣ ਮਗਰੋਂ ਰਾਜ ਸਭਾ ਮੈਂਬਰ ਰਾਘਵ ਚੱਢਾ (Raghav Chadha) ਨੂੰ ਇਸ ਕਮੇਟੀ ਦਾ ਚੇਅਰਮੈਨ ਲਾਇਆ ਗਿਆ ਹੈ।ਇਸ ਕਮੇਟੀ 'ਚ ਤਿੰਨ ਮੈਂਬਰ ਹੋਣਗੇ ਅਤੇ ਰਾਘਵ ਚੱਢਾ ਇਸਦੇ ਚੇਅਰਮੈਨ ਹੋਣਗੇ। ਸਰਕਾਰ ਦਾ ਦਾਅਵਾ ਹੈ ਕਿ ਇਸ ਕਮੇਟੀ ਤੋਂ ਜਨਤਕ ਮਹੱਤਵ ਨਾਲ ਸਬੰਧਤ ਪ੍ਰਸ਼ਾਸਕੀ ਮੁੱਦਿਆਂ ਉੱਤੇ ਸਲਾਹ ਲਈ ਜਾਵੇਗੀ।
ਪਰ ਇਸ 'ਤੇ ਸਰਕਾਰ ਘਿਰਦੀ ਨਜ਼ਰ ਆ ਰਹੀ ਹੈ।ਐਡਵੋਕੇਟ ਜਗਮੋਹਨ ਸਿੰਘ ਭੱਟੀ ਨੇ ਚੱਢਾ ਦੀ ਨਿਯੁਕਤੀ ਨੂੰ ਪੰਜਾਬ ਹਰਿਆਣਾ ਹਾਈ ਕੋਰਟ 'ਚ ਚੁਣੌਤੀ ਦਿੱਤੀ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਰਾਘਵ ਚੱਢਾ ਨੂੰ ਪੰਜਾਬ ਸਰਕਾਰ ਦੀ ਸਲਾਹਕਾਰ ਕਮੇਟੀ ਦਾ ਚੇਅਰਮੈਨ ਬਣਾਏ ਜਾਣ ਦੀ ਨਿਖੇਧੀ ਕੀਤੀ ਹੈ।
ਇੱਥੇ ਜਾਰੀ ਇੱਕ ਸਖ਼ਤ ਬਿਆਨ ਵਿੱਚ ਉਨ੍ਹਾਂ ਪੁੱਛਿਆ ਕਿ ਚੱਢਾ ਨੂੰ ਭਗਵੰਤ ਮਾਨ 'ਤੇ ਸੁਪਰ ਮੁੱਖ ਮੰਤਰੀ ਨਿਯੁਕਤ ਕਰਨ ਲਈ ਉਨ੍ਹਾਂ ਕੋਲ ਕੀ ਤਜ਼ਰਬਾ ਹੈ? ਉਨ੍ਹਾਂ ਨੂੰ ਇਸ ਗੱਲ ਦਾ ਦੁੱਖ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੀ ਧਰਤੀ 'ਤੇ ਹੁਣ ਇਕ ਬਾਹਰਲੇ ਵਿਅਕਤੀ ਦਾ ਰਾਜ ਹੋਵੇਗਾ, ਜਿਸਨੂੰ ਸ਼ਾਸਨ ਦਾ ਕੋਈ ਤਜਰਬਾ ਨਹੀਂ ਹੈ ਅਤੇ ਉਹ ਵੀ ਜਦੋਂ ਲੋਕਤੰਤਰੀ ਢੰਗ ਨਾਲ ਚੁਣੀ ਗਈ ਸਰਕਾਰ ਹੈ।
ਇਸ 'ਤੇ ਹਰਪਾਲ ਚੀਮਾ ਨੇ ਟਵੀਟ ਕਰਦੇ ਹੋਏ ਕਿਹਾ, ਮੈਂ ਰਾਘਵ ਚੱਢਾ ਨੂੰ ਪਿਛਲੇ 8 ਸਾਲਾਂ ਤੋਂ ਜਾਣਦਾ ਹਾਂ। ਵਿੱਤ 'ਤੇ ਉਨ੍ਹਾਂ ਦੀ ਕਮਾਂਡ ਸ਼ਾਨਦਾਰ ਹੈ ਕਿਉਂਕਿ ਉਹ ਲੰਡਨ ਸਕੂਲ ਆਫ਼ ਇਕਨਾਮਿਕਸ ਦੇ ਸਾਬਕਾ ਵਿਦਿਆਰਥੀ ਹਨ। ਉਨ੍ਹਾਂ ਦੀ ਨਵੀਂ ਜ਼ਿੰਮੇਵਾਰੀ ਯਕੀਨੀ ਤੌਰ 'ਤੇ ਭਗਵੰਤ ਮਾਨ ਦੀ ਤਾਕਤ ਨੂੰ ਵਧਾਏਗੀ।ਵਧਾਈ ਅਤੇ ਭਵਿੱਖ ਵਿੱਚ ਹੋਰ ਸਫਲਤਾ ਦੀ ਕਾਮਨਾ ਕਰਦਾ ਹਾਂ।”
I know @raghav_chadha ji for the last 8 years. His command on finance is outstanding as he is alumnus of London school of economics. His new responsibility would definitely increase the charisma of @BhagwantMann .” Congratulations and wishing him more success in future .”
— Adv Harpal Singh Cheema (@HarpalCheemaMLA) July 11, 2022
ਇਸ ਗੱਲ ਤੇ ਇਤਰਾਜ਼ ਜਤਾਉਂਦੇ ਹੋਏ ਸੁਖਪਾਲ ਖਹਿਰਾ ਨੇ ਜਵਾਬ ਦਿੱਤਾ, "ਪਿਆਰੇ ਹਰਪਾਲ ਚੀਮਾ ਜੀ ਕੀ ਤੁਹਾਨੂੰ ਪੱਕਾ ਯਕੀਨ ਹੈ ਕਿ ਜੋ ਨਿਸ਼ਚਤ ਯੋਗਤਾਵਾਂ ਤੁਸੀਂ ਰਾਘਵ ਚੱਢਾ ਬਾਰੇ ਦੱਸੀਆਂ ਹਨ ਤੁਹਾਡੇ ਸੀਐਮ ਦੀ ਪਸੰਦ ਅਨੁਸਾਰ ਹਨ । ਕਿਉਂਕਿ ਭਗਵੰਤ ਮਾਨ ਲਈ ਅੰਗਰੇਜ਼ੀ ਵਿੱਚ ਸਿੱਖਿਆ ਇੱਕ "ਮਜ਼ਾਕ" ਹੈ! ਹਾਲਾਂਕਿ ਰਾਘਵ ਚੱਢਾ LSE ਦਾ ਸਾਬਕਾ ਵਿਦਿਆਰਥੀ ਨਹੀਂ ਹੈ, ਉਸਨੇ ਸਮਰ ਕੈਂਪ ਆਦਿ ਵਰਗਾ ਸਰਟੀਫਿਕੇਟ ਕੋਰਸ ਕੀਤਾ ਹੈ!"
Dear @HarpalCheemaMLA are you sure the qualifications you have outlined for @raghav_chadha are to the liking of your Cm @BhagwantMann bcoz for him education in english is a “Joke”! Although @raghav_chadha isn’t an alumnus of LSE just did a certificate course like summer camp etc! https://t.co/z4jzrebrYj pic.twitter.com/ykpW8jKbaL
— Sukhpal Singh Khaira (@SukhpalKhaira) July 12, 2022
ਇਸ 'ਤੇ ਧਰਮਵੀਰ ਗਾਂਧੀ ਨੇ ਕਿਹਾ, "ਪੰਜਾਬ ਦੇ ਮੁੱਖ ਮੰਤਰੀ ਦੇ ਖੰਭ ਪੂਰੀ ਤਰ੍ਹਾਂ ਕੁਤਰ ਦਿੱਤੇ ਗਏ ਹਨ। ਰਾਘਵ ਚੱਢਾ ਨੂੰ ਪੰਜਾਬ ਦਾ ਸੁਪਰ CM ਬਣਾ ਦਿੱਤਾ ਗਿਆ ਹੈ। ਮੈ ਹੈਰਾਨ ਹਾਂ ਕਿ ਭਗਤ ਸਿੰਘ ਦੀ ਗੱਲ ਕਰਨ ਵਾਲਾ ਪੰਜਾਬ ਦਾ ਕਾਗਜੀ ਮੁੱਖ ਮੰਤਰੀ ਭਗਵੰਤ ਮਾਨ ਚੁੱਪ ਕਿਉਂ ਹੈ??? ਭਗਵੰਤ ਮਾਨ ਜੀ , ਭਗਤ ਸਿੰਘ ਐਦਾਂ ਗੁਲਾਮੀ ਨੀ ਸੀ ਕਰਦਾ।ਬੇਹੱਦ ਸ਼ਰਮਨਾਕ "
ਪੰਜਾਬ ਦੇ ਮੁੱਖਮੰਤਰੀ ਦੇ ਖੰਭ ਪੂਰੀ ਤਰ੍ਹਾਂ ਕੁਤਰ ਦਿੱਤੇ ਗਏ ਹਨ। @raghav_chadha ਨੂੰ ਪੰਜਾਬ ਦਾ ਸੁਪਰ CM ਬਣਾ ਦਿੱਤਾ ਗਿਆ ਹੈ।
— Dr. Dharamvira Gandhi (@DharamvirGandhi) July 11, 2022
ਮੈ ਹੈਰਾਨ ਹਾਂ ਕਿ ਭਗਤ ਸਿੰਘ ਦੀ ਗੱਲ ਕਰਨ ਵਾਲਾ ਪੰਜਾਬ ਦਾ ਕਾਗਜੀ ਮੁੱਖਮੰਤਰੀ @BhagwantMann ਚੁੱਪ ਕਿਉਂ ਹੈ ??? ਭਗਵੰਤ ਮਾਨ ਜੀ , ਭਗਤ ਸਿੰਘ ਐਦਾਂ ਗੁਲਾਮੀ ਨੀ ਸੀ ਕਰਦਾ।
ਬੇਹੱਦ ਸ਼ਰਮਨਾਕ pic.twitter.com/95C9djpEw2
ਸ੍ਰੋਮਣੀ ਅਕਾਲੀ ਦਲ ਦੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿਹਾ, "ਪੰਜਾਬ ਅੱਜ ਤੋਂ ਸਹੀ ਅਤੇ ਸੱਚਮੁੱਚ ਦਿੱਲੀ ਦੇ ਰਹਿਮੋ-ਕਰਮ 'ਤੇ ਹੈ! ਆਪ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਰਿਮੋਟ-ਕੰਟਰੋਲ ਹੈ ਰਾਘਵ ਚੱਢਾ। ਮੁੱਖ ਮੰਤਰੀ ਚੁਣੇ ਜਾਣ ਸਮੇਂ ਪੰਜਾਬ ਦੇ ਡੀ-ਫੈਕਟੋ CM ਭਗਵੰਤ ਮਾਨ ਵਿਆਹ ਦੀ ਛੁੱਟੀ 'ਤੇ ਭੇਜ ਦਿੱਤਾ।"
Punjab is well and truly at the mercy of Delhi from today! AAP Convener @ArvindKejriwal’s remote-controlled @raghav_chadha made de-facto CM of Punjab while elected CM @BhagwantMann sent on marriage leave. pic.twitter.com/miXmc0I9hJ
— Harsimrat Kaur Badal (@HarsimratBadal_) July 11, 2022
ਇਸ 'ਤੇ ਅਰੁਣਾ ਚੌਧਰੀ ਨੇ ਕਿਹਾ, " ਕਹਿਂਦੇ ਦਬਦਾ ਕਿਥੇ ਹੈ, ਏਹ ਤਾਨ ਲਿਟ ਗਿਆ, ਚੱਢਾ ਇੱਕ ਸੂਡੋ ਸੀ.ਐਮ ਹੈ ਅਤੇ ਪੰਜਾਬੀਆਂ ਨੇ ਕਦੇ ਵੀ ਦਿੱਲੀ ਦਰਬਾਰ ਦੇ ਚਰਨਾਂ ਵਿੱਚ ਬੈਠੇ ਇਸ ਬਾਦਲਵ ਨੂੰ ਵੋਟ ਨਹੀਂ ਪਾਈ। ਮੈਂ ਰਾਜ ਦੀ ਰਾਜਨੀਤੀ ਵਿੱਚ ਇਹ ਨੀਵਾਂ ਕਦੇ ਨਹੀਂ ਦੇਖਿਆ ਜਿੱਥੇ ਇੱਕ ਵੀ ਪੰਜਾਬੀ ਸਲਾਹਕਾਰ ਕਮੇਟੀ ਦੀ ਅਗਵਾਈ ਕਰਨ ਦੇ ਯੋਗ ਨਹੀਂ ਸੀ।"
ਕਹਿਂਦੇ ਦਬਦਾ ਕਿਥੇ ਹੈ, ਏਹ ਤਾਨ ਲਿਟ ਗਿਆ ।
— Aruna Chaudhary (@ArunaC_Official) July 11, 2022
Mr. Chadha is the pseudo CM and Punjabis never voted for this Badlav that is at the feet of Delhi Durbar. I have never seen this low in state politics where not even 1 Punjabi could be identified as worthy enough to lead Advisory Committee https://t.co/7qMkHn5muh pic.twitter.com/xUOmse4opw