(Source: ECI/ABP News)
ਕਿਸਾਨਾਂ ਨੂੰ ਬੇਈਮਾਨ ਵਪਾਰੀਆਂ ਅਤੇ ਨਕਲੀ ਬੀਜ ਤੋਂ ਬਚਾਉਣ ਲਈ ਕੈਪਟਨ ਸਰਕਾਰ ਦਾ ਵੱਡਾ ਕਦਮ
ਸਰਕਾਰ ਨੇ ਬੀਜ ਦੇ ਪੈਕਟਾਂ ਤੇ ਬਾਰਕੋਡ ਅਤੇ QR ਕੋਡ ਸਮੇਤ ਅਡਵਾਂਸਡ ਸਰਟੀਫਿਕੇਸ਼ਨ ਟੈਕਨਾਲੌਜੀ ਲਗਾਉਣ ਦਾ ਫੈਸਲਾ ਕੀਤਾ ਹੈ।
![ਕਿਸਾਨਾਂ ਨੂੰ ਬੇਈਮਾਨ ਵਪਾਰੀਆਂ ਅਤੇ ਨਕਲੀ ਬੀਜ ਤੋਂ ਬਚਾਉਣ ਲਈ ਕੈਪਟਨ ਸਰਕਾਰ ਦਾ ਵੱਡਾ ਕਦਮ Punjab has decided to deploy advanced certification technology, including barcodes and QR codes ਕਿਸਾਨਾਂ ਨੂੰ ਬੇਈਮਾਨ ਵਪਾਰੀਆਂ ਅਤੇ ਨਕਲੀ ਬੀਜ ਤੋਂ ਬਚਾਉਣ ਲਈ ਕੈਪਟਨ ਸਰਕਾਰ ਦਾ ਵੱਡਾ ਕਦਮ](https://static.abplive.com/wp-content/uploads/sites/5/2020/09/19210702/Captain-Amarinder.jpg?impolicy=abp_cdn&imwidth=1200&height=675)
ਚੰਡੀਗੜ੍ਹ: ਪੰਜਾਬ ਦੇ ਕਿਸਾਨਾਂ ਨੂੰ ਨਕਲੀ ਜਾਂ ਘੱਟ ਕੁਆਲਿਟੀ ਦੇ ਬੀਜ ਵੇਚਣ ਵਾਲੇ ਬੇਈਮਾਨ ਵਪਾਰੀਆਂ ਤੋਂ ਬਚਾਉਣ ਲਈ ਕਿਸਾਨ ਹਿਤੈਸ਼ੀ ਪਹਿਲਕਦਮੀ ਕੀਤੀ ਹੈ।ਸਰਕਾਰ ਨੇ ਬੀਜ ਦੇ ਪੈਕਟਾਂ ਤੇ ਬਾਰਕੋਡ ਅਤੇ QR ਕੋਡ ਸਮੇਤ ਅਡਵਾਂਸਡ ਸਰਟੀਫਿਕੇਸ਼ਨ ਟੈਕਨਾਲੌਜੀ ਲਗਾਉਣ ਦਾ ਫੈਸਲਾ ਕੀਤਾ ਹੈ।ਪੰਜਾਬ ਸਰਕਾਰ ਇਹ ਇਸ ਲਈ ਕਰ ਰਹੀ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕਿਸਾਨਾਂ ਨੂੰ ਕਣਕ ਅਤੇ ਝੋਨੇ ਸਣੇ ਵੱਖ-ਵੱਖ ਫਸਲਾਂ ਦੇ ਅਸਲ ਬੀਜ ਪ੍ਰਾਪਤ ਹੋਵੇ।
ਆਲੂਆਂ ਦੀ ਫਸਲ ਦੇ ਬੀਜਾਂ ਲਈ ਇਕ ਸਫਲ ਪ੍ਰੋਜੈਕਟ ਤੋਂ ਉਤਸ਼ਾਹਿਤ ਹੋਏ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਲਾਕਚੈਨ ਟੈਕਨੋਲੋਜੀ ਵਲੋਂ ਤਕਨੀਕੀ ਟਰੇਸਬਿਲਟੀ ਪ੍ਰਮਾਣੀਕਰਣ ਦੀ ਤਾਇਨਾਤੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕਿਸਾਨਾਂ ਨੂੰ ਜਾਅਲੀ ਅਤੇ ਘੱਟ ਕੁਆਲਟੀ ਬੀਜਾਂ ਨਾਲ ਧੋਖਾ ਨਾ ਕੀਤਾ ਜਾਵੇ।
Farm Bill: ਕੀ ਹੈ ਖੇਤੀ ਬਿੱਲ? ਕਿਉਂ ਹੋ ਰਿਹਾ ਇਸ ਦਾ ਵਿਰੋਧ, ਜਾਣੋ ਸਭ ਕੁਝ
ਪ੍ਰਮਾਣਤ ਬੀਜ ਆਉਣ ਵਾਲੇ ਮੌਸਮ ਵਿਚ ਕਿਸਾਨਾਂ ਨੂੰ ਵੰਡੇ ਜਾਣਗੇ, ਜਿਸ ਦੀ ਸ਼ੁਰੂਆਤ ਚਾਰਾ, ਤੇਲ ਅਤੇ ਅਨਾਜ ਦੀਆਂ ਫਸਲਾਂ ਦੇ 1.50 ਲੱਖ ਕੁਇੰਟਲ ਬੀਜਾਂ ਨਾਲ ਕੀਤੀ ਜਾਵੇਗੀ, ਜਿਸ ਦੀ 10,000 ਏਕੜ ਰਕਬੇ ਵਿਚ ਪੰਜਾਬ ਰਾਜ ਬੀਜ ਕਾਰਪੋਰੇਸ਼ਨ (ਪਨਸੀਡ) ਵਲੋਂ ਕਾਸ਼ਤ ਕੀਤੀ ਜਾਏਗੀ। ਇਹ ਹੀ ਕਣਕ ਅਤੇ ਝੋਨੇ ਦੇ ਬੀਜਾਂ ਲਈ ਆਉਣ ਵਾਲੀਆਂ ਅਗਲੇ ਸੀਜ਼ਨ ਵਿਚ ਹਾੜ੍ਹੀ 2021 ਤੋਂ ਸ਼ੁਰੂ ਕੀਤਾ ਜਾਵੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਨਵੀਂ ਤਕਨੀਕ ਬੀਜਾਂ ਦੇ ਮੁੱਢ ਨੂੰ ਟਰੈਕ ਕਰਨ ਵਿੱਚ ਮਦਦ ਕਰੇਗੀ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕਿਸਾਨਾਂ ਨੂੰ ਅਸਲੀ ਅਤੇ ਪ੍ਰਮਾਣਿਤ ਬੀਜ ਮਿਲੇਗਾ ਅਤੇ ਫਸਲਾਂ ਨੂੰ ਭਾਰੀ ਨੁਕਸਾਨ ਪਹੁੰਚਣ ਵਾਲੇ ਬੇਮੌਸਮੀ ਅਤੇ ਘੱਟ ਕੁਆਲਟੀ ਦੇ ਬੀਜਾਂ ਦੇ ਖ਼ਤਰੇ ਨੂੰ ਖਤਮ ਕੀਤਾ ਜਾਏਗਾ।
ਪੜ੍ਹੋ ਬੀਬਾ ਹਰਸਿਮਰਤ ਕੌਰ ਬਾਦਲ ਦਾ ਪੂਰਾ ਅਸਤੀਫਾ, ਆਖਰ ਕਿਉਂ ਛੱਡੀ ਕੇਂਦਰੀ ਵਜ਼ਾਰਤ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)