ਪੜਚੋਲ ਕਰੋ

ਪੜ੍ਹੋ ਬੀਬਾ ਹਰਸਿਮਰਤ ਕੌਰ ਬਾਦਲ ਦਾ ਪੂਰਾ ਅਸਤੀਫਾ, ਆਖਰ ਕਿਉਂ ਛੱਡੀ ਕੇਂਦਰੀ ਵਜ਼ਾਰਤ

ਪੰਜਾਬੀ 'ਚ ਪੜ੍ਹੋ ਬੀਬਾ ਹਰਸਿਮਰਤ ਕੌਰ ਬਾਦਲ ਦੇ ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫੇ ਦੀ ਕਾਪੀ।

ਮਾਣਯੋਗ ਪ੍ਰਧਾਨ ਮੰਤਰੀ ਜੀ,

ਭਾਰਤ ਸਰਕਾਰ ਵੱਲੋਂ ਕਿਸਾਨਾਂ ਦੇ ਖਦਸ਼ਿਆਂ ਨੂੰ ਸੁਣਨ ਤੇ ਦੂਰ ਕਰਨ ਅਤੇ ਮੇਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਜਿਸ ਨਾਲ ਕਿਸਾਨ ਹਿੱਤਾਂ ਦੇ ਖਿਲਾਫ ਜਾਣ ਤੋਂ ਪਹਿਲਾਂ ਕੋਈ ਸਲਾਹ ਮਸ਼ਵਰਾ ਨਹੀਂ ਕੀਤਾ ਗਿਆ, ਦੇ ਫੈਸਲੇ ਦੇ ਅਨੁਸਾਰ ਮੇਰੇ ਲਈ ਕੇਂਦਰੀ ਮੰਡਲ ਵਿਚ ਇਕ ਮੰਤਰੀ ਵਜੋਂ ਆਪਣੇ ਫਰਜ਼ ਅਦਾ ਕਰਨਾ ਅਸੰਭਵ ਹੈ।

ਇਸ ਅਨੁਸਾਰ ਮੈਂ ਫੂਡ ਪ੍ਰੋਸੈਸਿੰਗ ਤੇ ਉਦਯੋਗ ਮੰਤਰੀ ਵਜੋਂ ਆਪਣਾ ਅਸਤੀਫਾ ਸੌਂਪਦੀ ਹਾਂ ਤੇ ਬੇਨਤੀ ਕਰਦੀ ਹਾਂ ਕਿ ਇਸਨੂੰ ਤੁਰੰਤ ਪ੍ਰਭਾਵ ਨਾਲ ਪ੍ਰਵਾਨ ਕੀਤਾ ਜਾਵੇ।

ਮੇਰਾ ਫੈਸਲਾ ਮੇਰੀ ਪਾਰਟੀ ਦੀ ਦੂਰਅੰਦੇਸ਼ੀ ਸੋਚ, ਇਸਦੀ ਅਮੀਰ ਵਿਰਾਸਤ ਤੇ ਇਸਦੀ ਕਦੇ ਵੀ ਕਿਸਾਨਾਂ ਦੇ ਹਿੱਤਾਂ ਵਾਸਤੇ ਕਿਸੇ ਵੀ ਪੱਧਰ 'ਤੇ ਜਾ ਕੇ ਲੜਾਈ ਲੜਨ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਮੈਨੂੰ ਮਾਣ ਹੈ ਕਿ ਅੱਜ ਮੈਂ ਨਿਮਾਣੀ ਹੋ ਕੇ ਇਸ ਵਿਰਸੇ ਨੂੰ ਅੱਗੇ ਤੋਰਨ ਦੇ ਯਤਨਾਂ ਵਿਚ ਹਿੱਸੇਦਾਰ ਹਾਂ।

ਤਿੰਨ ਆਰਡੀਨੈਂਸ ਜਾਰੀ ਹੋਣ ਤੋਂ ਪਹਿਲਾਂ ਵੀ, ਇਸ ਦੌਰਾਨ ਵੀ, ਤੇ ਇਸ ਤੋਂ ਬਾਅਦ ਵੀ ਮੈਂ ਮੰਤਰੀ ਮੰਡਲ ਨੂੰ ਇਸ ਫੈਸਲੇ ਵਿਚ ਅਸਲ ਪ੍ਰਭਾਵਤ ਹੋਣ ਵਾਲਿਆਂ ਦੀ ਰਾਇ ਲੈਣ ਵਾਸਤੇ ਬਹੁਤ ਮਨਾਇਆ ਤਾਂ ਜੋ ਕਿ ਕਿਸਾਨਾਂ ਦੀਆਂ ਚਿੰਤਾਵਾਂ ਤੇ ਉਹਨਾਂ ਦੇ ਖਦਸ਼ੇ ਦੂਰ ਕੀਤੇ ਜਾ ਸਕਣ।

ਇਸ ਦੌਰਾਨ ਮੈਨੂੰ ਇਹ ਪ੍ਰਭਾਵ ਦਿੱਤਾ ਗਿਆ ਕਿ ਇਹ ਆਰਡੀਨੈਂਸ ਅਸਥਾਈ ਪ੍ਰਬੰਧ ਹਨ। ਜਦੋਂ ਤੱਕ ਸੰਸਦ ਵਿਚ ਇਸ ਬਾਰੇ ਬਿੱਲ ਪਾਸ ਨਹੀਂ ਹੋ ਜਾਂਦਾ। ਪਰ ਮੈਨੂੰ ਬਹੁਤ ਦੁਖੀ ਨਾਲ ਲਿਖਣਾ ਪੈ ਰਿਹਾ ਹੈ ਕਿ ਮੇਰੇ ਵੱਲੋਂ ਵਾਰ ਵਾਰ ਬੇਨਤੀ ਕਰਨ ਅਤੇ ਮੇਰੀ ਪਾਰਟੀ ਸ਼੍ਰੋਮਣੀ ਅਕਲੀ ਦਲ ਵੱਲੋਂ ਇਸ ਸਬੰਧ ਵਿਚ ਅਪੀਲ ਕਰਨ ਦੇ ਬਾਵਜੂਦ ਕੇਂਦਰ ਸਰਕਾਰ ਨੇ ਕਿਸਾਨਾਂ ਦੀਆਂ ਚਿੰਤਾਵਾਂ ਦੂਰ ਕਰਨ ਦਾ ਕੋਈ ਯਤਨ ਨਹੀਂ ਕੀਤਾ।

ਸਾਡੀ ਪਾਰਟੀ ਅਜਿਹੀ ਪਾਰਟੀ ਹੈ ਜਿਸਦਾ ਹਰ ਮੈਂਬਰ ਕਿਸਾਨ ਹੈ ਅਤੇ ਜਿਸ ਤੋਂ ਕਿਸਾਨੀ ਨੂੰ ਵੱਡੀਆਂ ਆਸਾਂ ਹਨ। ਪਾਰਟੀ ਹਮੇਸ਼ਾ ਇਹਨਾਂ ਆਸਾਂ 'ਤੇ ਖਰੀ ਉਤਰੀ ਹੈ ਤੇ ਇਹ ਅੱਜ ਵੀ ਆਪਣੇ ਫਰਜ਼ਾਂ ਤੋਂ ਪਿੱਛੇ ਨਹੀਂ ਹਟੀ। ਕਿਸਾਨ ਦਾ ਭਰੋਸਾ ਸਾਡੇ ਲਈ ਸਭ ਤੋਂ ਵੱਧ ਮਾਅਨੇ ਰੱਖਦਾ ਹੈ। ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਸਾਡੇ ਗੁਰੂ ਸਾਹਿਬਾਨ ਵੱਲੋਂ ਦਰਸਾਏ ਰਾਹ 'ਤੇ ਚੱਲਦਾ ਰਿਹਾ ਹੈ। ਅਸੀਂ ਜੋ ਸਭ ਤੋਂ ਚੰਗਾ ਸਬਕ ਸਿੱਖਿਆ ਹੈ, ਉਸ ਵਿਚ ਇਹ ਹੈ ਕਿ ਸਾਨੂੰ ਕਦੇ ਵੀ ਆਪਣੇ ਸਿਧਾਂਤਾਂ ਲਈ ਸਮਝੌਤਾ ਨਹੀਂ ਕਰਨਾ ਚਾਹੀਦਾ ਤੇ ਹਮੇਸ਼ਾ ਆਪਣੇ ਵਿਸ਼ਵਾਸ ਅਨੁਸਾਰ ਡੱਟਣਾ ਚਾਹੀਦਾ ਹੈ।

ਮੈਂ ਬਹੁਤ ਹੀ ਤਸੱਲੀ ਨਾਲ ਇਹ ਵੀ ਕਹਿਣਾ ਚਾਹੁੰਦੀ ਹਾਂ ਕਿ ਤੁਹਾਡੀ ਟੀਮ ਦੇ ਮੈਂਬਰ ਵਜੋਂ ਹਰ ਰੋਜ਼ ਮੈਂ ਲੋਕਾਂ ਦੀਆਂ ਇੱਛਾਵਾਂ, ਆਸਾਂ ਤੇ ਮੰਗਾਂ ਬਾਰੇ ਸਪਸ਼ਟ ਤੌਰ 'ਤੇ ਬੋਲਦੀ ਰਹੀ ਹਾਂ ਜਿਹਨਾਂ ਨੇ ਮੇਰੇ 'ਤੇ ਵਿਸ਼ਵਾਸ ਪ੍ਰਗਟ ਕੀਤਾ ਤੇ ਮੈਂ ਦੇਸ਼ ਦੇ ਸਰਵਉਚ ਪਲੈਟਫਾਰਮ ਸੰਸਦ ਵਿਚ ਉਹਨਾਂ ਦੀ ਸੇਵਾ ਕੀਤੀ। ਮੈਂ ਧੰਨਵਾਦੀ ਹਾਂ ਕਿ ਤੁਸੀਂ ਮੈਨੂੰ ਇਸ ਕੰਮ ਨੂੰ ਅੱਗੇ ਤੋਰਨ ਲਈ ਦੋ ਵਾਰ ਮੌਕਾ ਦਿੱਤਾ।ਬਿਨਾਂ ਸ਼ੱਕ ਮੇਰੇ ਜੀਵਨ ਦਾ ਇਹ ਬੇਹਤਰੀਨ ਤੇ ਯਾਦਗਾਰੀ ਸਮਾਂ ਹੈ। ਜਦੋਂ ਮੈਂ ਆਪਣੇ ਦੇਸ਼ ਦੇ ਲੋਕਾਂ ਲਈ ਆਪਣਾ ਫਰਜ਼ ਨਿਭਾਇਆ ਤੇ ਤੁਹਾਡੀ ਅਗਵਾਈ ਹੇਠ ਮੇਰੇ ਸੂਬੇ ਪੰਜਾਬ, ਖਾਸ ਤੌਰ 'ਤੇ ਸਿੱਖ ਭਾਈਚਾਰੇ ਤੇ ਕਿਸਾਨਾਂ ਦੀਆਂ ਭਾਵਨਾਵਾਂ ਦੀ ਆਵਾਜ਼ ਬੁਲੰਦ ਕੀਤੀ।

ਮੈਂ ਹਮਸ਼ਾ ਇਸ ਗੱਲ 'ਤੇ ਤਸੱਲੀ ਪ੍ਰਗਟ ਕੀਤੀ ਕਿ ਤੁਹਾਡੀ ਅਗਵਾਈ ਹੇਠ ਅਸੀਂ ਸਿੱਖ ਭਾਈਚਾਰੇ ਦੇ ਕਈ ਬਹੁਤ ਚਿੰਤਾਜਨਕ ਤੇ ਲੰਬੇ ਸਮੇਂ ਤੋਂ ਲਟਕਦੇ ਆ ਰਹੇ ਮਸਲਿਆਂ ਨੂੰ ਸਮਝਣ ਤੇ ਉਹਨਾਂ ਦਾ ਨਿਪਟਾਰਾ ਕਰਨ ਵਿਚ ਸਫਲਤਾ ਹਾਸਲ ਕੀਤੀ। NDA ਵੱਲੋਂ ਬਹਾਦਰ ਤੇ ਦੇਸ਼ਭਗਤ ਸਿੱਖ ਭਾਈਚਾਰੇ ਲਈ ਨਿਆਂ ਵਾਸਤੇ NDA ਦੇ ਦ੍ਰਿੜ ਸੰਕਲਪ ਦਾ ਹਮੇਸ਼ਾ ਧੰਨਵਾਦ। ਇਸ ਕੌਮ ਲਈ 1984 ਦੇ ਸਿੱਖ ਕਤਲੇਆਮ ਦੌਰਾਨ ਹਜ਼ਾਰਾਂ ਨਿਰਦੋਸ਼ਾਂ ਦੇ ਕਤਲ ਤੋਂ ਬਾਅਦ ਪੀੜਤ ਪਰਿਵਾਰਾਂ ਲਈ ਇਕ ਆਸ ਦੀ ਕਿਰਣ ਜਗੀ ਸੀ ਤੇ ਨਿਆਂ ਦੀ ਆਸ ਬੱਝੀ ਸੀ। ਸੱਜਣ ਕੁਮਾਰ, ਜੋ ਕਿ ਇਸ ਕਤਲੇਆਮ ਦੇ ਮੁੱਖ ਦੋਸ਼ੀਆਂ ਵਿਚੋਂ ਇਕ ਹੈ, ਨੂੰ ਸਲਾਖ਼ਾਂ ਪਿੱਛੇ ਸੁੱਟਿਆ ਗਿਆ ਤੇ ਉਹ ਕਈ ਹੋਰਨਾਂ ਵਾਂਗ ਜੇਲ ਵਿਚ ਹੈ।

ਜਗਦੀਸ਼ ਟਾਈਟਲਰ ਵਰਗੇ ਮੁੱਖ ਦੋਸ਼ੀ ਵੀ ਆਪਣੇ ਆਲੇ ਦੁਆਲੇ ਕਾਨੂੰਨ ਦੇ ਜਕੜੇ ਜਾ ਰਹੇ ਫੰਡੇ ਨੂੰ ਮਹਿਸੂਸ ਕਰ ਰਹੇ ਹਨ। ਇਸੇ ਤਰੀਕੇ ਅਸੀਂ ਵਿਦੇਸ਼ਾਂ ਵਿਚ ਕਾਲੀ ਸੂਚੀ ਵਿਚ ਪਾਏ ਗਏ ਸਿੱਖਾਂ ਦੇ ਨਾਵਾਂ 'ਤੇ ਨਜ਼ਰਸਾਨੀ ਕਰਵਾਉਣ ਵਿਚ ਸਫਲ ਹੋਏ ਹਾਂ। ਮੈਂ ਅਫਗਾਨਿਸਤਾਨ ਤੇ ਦੁਨੀਆ ਦੇ ਹੋਰ ਭਾਗਾਂ ਦੇ ਸਿੱਖ ਸ਼ਰਣਾਰਥੀਆਂ ਬਾਰੇ ਕੁਝ ਕਰਨ ਵਿਚ ਸਫਲ ਰਹਿਣ ਵਾਸਤੇ ਆਪਣੇ ਆਪ ਨੂੰ ਭਾਗਾਂ ਭਰਿਆ ਮੰਨਦੀ ਹਾਂ। ਮੈਂ ਪਰਮਾਤਮਾ ਦੀ ਸ਼ੁੱਕਰਗੁਜ਼ਾਰ ਹਾਂ ਕਿ ਉਸਨੇ ਮੈਨੂੰ ਲੰਗਰ 'ਤੇ ਲੱਗੇ GST ਨੂੰ ਮੁਆਫ ਕਰਵਾਉਣ ਦੇ ਸਮਰਥ ਬਣਾਇਆ।

ਇਸ ਤਰੀਕੇ ਸਰਕਾਰ ਵੱਲੋਂ ਸ੍ਰੀ ਦਰਬਾਰ ਸਾਹਿਬ ਲਈ FRCA ਤਹਿਤ ਵਿਦੇਸ਼ਾਂ ਤੋਂ ਫੰਡ ਪ੍ਰਾਪਤ ਕਰਨ ਵਿਚ ਛੋਟ ਦੇਣ ਨਾਲ ਵੀ ਤਸੱਲੀ ਹੈ। NDA ਦੇ ਦੌਰ ਦੌਰਾਨ ਪੰਜਾਬ ਵਿਚ ਏਮਜ਼ ਬਠਿੰਡਾ, AIIM ਅੰਮ੍ਰਿਮਸਰ, PGIHRE ਅੰਮ੍ਰਿਤਸਰ ਤੇ ਵਿਸ਼ਵ ਪੱਧਰ ਤੇ ਹਾਈਵੇ ਤੇ ਸੁਪਰਹਾਈਵੇ, ਮੁਹਾਲੀ ਵਿਖੇ ਕੌਮਾਂਤਰੀ ਤੇ ਘਰੇਲੂ ਹਵਾਈ ਅੱਡਾ, ਬਠਿੰਡਾ ਤੇ ਆਦਮਪੁਰ ਵਿਚ ਤਖਤ ਸ੍ਰੀ ਨਾਂਦੇੜ ਸਾਹਿਬ ਲਈ ਉਡਾਣਾਂ ਆਦਿ ਅਜਿਹੀਆਂ ਵੱਡੀਆਂ ਪ੍ਰਾਪਤੀਆਂ ਹਨ ਜਿਹਨਾਂ ਵਿਚੋਂ ਉਪਰੋਕਤ ਨਾਂ ਸਿਰਫ ਨਾ ਮਾਤਰ ਹਨ ।ਸਿੱਖ ਭਾਈਚਾਰੇ ਲਈ ਸਭ ਤੋਂ ਵੱਡਾ ਯਾਦਗਾਰੀ ਮੌਕਾ ਕਰਤਾਰਪੁਰ ਸਾਹਿਬ ਲਾਂਘੇ ਦਾ ਖੁੱਲਣਾ ਹੈ। ਹਰ ਨਾਨਕ ਨਾਮ ਲੇਵਾ ਸ਼ਰਧਾਲੂ ਇਸ ਸਦੀ ਦੇ 75 ਸਾਲਾਂ ਤੋਂ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੀ ਤਾਂਘ ਰੱਖ ਰਿਹਾ ਸੀ।

ਮੈਨੂੰ ਸਮਝ ਨਹੀਂ ਆਉਂਦਾ ਕਿ ਸਾਡੇ ਜੀਵਨ ਵਿਚ ਇਸ ਇਤਿਹਾਸਕ ਪਲ ਵਾਸਤੇ ਮੈਂ ਆਪ ਜੀ ਦਾ ਕਿਵੇਂ ਧੰਨਵਾਦ ਕਰਾਂ ਜਿਸਨੇ ਸਾਡੇ ਇਸ ਸੁਫਨੇ ਨੂੰ ਅਮਲੀ ਜਾਮਾ ਪਹਿਨਾਇਆ।ਇਸ ਦੌਰਾਨ ਹੀ ਮੈਂ ਤੇ ਮੇਰੀ ਪਾਰਟੀ ਇਸ ਗੱਲੋਂ ਮਾਯੂਸ ਹਾਂ ਕਿ ਅਸੀਂ ਸਰਕਾਰ ਨੂੰ ਇਹ ਬਿੱਲ ਕਿਸਾਨਾਂ ਦੀ ਜਿਣਸ ਦੇ ਮੰਡੀਕਰਣ ਨਾਲ ਸਬੰਧਤ ਸਲੈਕਟ ਕਮੇਟੀ ਹਵਾਲੇ ਕਰਨ ਵਿਚ ਰਾਜ਼ੀ ਕਰਨ ਵਿਚ ਨਾਕਾਮ ਰਹੇ।

ਕਿਸਾਨ ਤੇ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਇਕ ਦੂਜੇ ਦੇ ਪੂਰਕ ਰਹੇ ਹਨ ਜਿਹਨਾਂ ਦਾ ਮਾਰਗ ਦਰਸ਼ਨ ਹਮੇਸ਼ਾ ਸਿੱਖ ਪੰਥ ਦੇ ਸੰਸਥਾਪਕ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਹਮੇਸ਼ਾ ਕੀਤਾ ਹੈ ਤੇ ਗੁਰੂ ਸਾਹਿਬ ਨੇ ਆਪ 20 ਸਾਲ ਕਰਤਾਰਪੁਰ ਸਾਹਿਬ ਵਿਚ ਰਹਿ ਕੇ ਖੇਤੀ ਕੀਤੀ ਹੈ। ਇਸੇ ਤੋਂ ਪਤਾ ਚਲ ਜਾਂਦਾ ਹੈ ਕਿ ਕਿਸਾਨਾਂ ਦੀ ਸ਼੍ਰੋਮਣੀ ਅਕਾਲੀ ਦਲ ਵਾਸਤੇ ਕੀ ਮਹੱਤਤਾ ਹੈ।ਇਸ ਅਨੁਸਾਰ ਹੀ ਸ਼੍ਰੋਮਣੀ ਅਕਾਲੀ ਦਲ ਨੇ ਸਰਕਾਰ ਵੱਲੋਂ ਇਸ ਵਿਸ਼ੇ 'ਤੇ ਲਿਆਂਦੇ ਬਿੱਲ ਦਾ ਵਿਰੋਧ ਕਰਨ ਦਾ ਫੈਸਲਾ ਕੀਤਾ ਹੈ।

ਅਜਿਹਾ ਕਰਦਿਆਂ ਮੇਰੀ ਪਾਰਟੀ ਨੇ ਸਿਰਫ ਕਿਸਾਨ ਹਿੱਤਾਂ ਦੇ ਰਾਖੇ ਹੋਣ ਦਾ ਆਪਣੀ ਦਹਾਕਿਆਂ ਪੁਰਾਣੀ ਰਵਾਇਤ ਦੁਹਰਾਈ ਹੈ। ਇਸ ਲਈ ਮੈਂ ਕੇਂਦਰੀ ਮੰਤਰੀ ਮੰਡਲ ਦੇ ਮੈਂਬਰ ਵਜੋਂ ਅਸਤੀਫਾ ਦਿੰਦੀ ਹਾਂ। ਮੇਰੀ ਇੱਛਾ ਹੈ ਕਿ ਮੇਰੇ ਫੈਸਲੇ ਹਮੇਸ਼ਾ ਮੇਰੀ ਪਾਰਟੀ ਦੀਆਂ ਰਵਾਇਤਾਂ ਅਨੁਸਾਰ ਰਹਿਣ ਕਿਉਂਕਿ ਮੇਰੀ ਪਾਰਟੀ ਨੇ ਹਮੇਸ਼ਾ ਕੌਮੀ ਹਿੱਤਾਂ ਦੀ ਰਾਖੀ ਕੀਤੀ ਹੈ ਭਾਵੇਂ ਉਹ ਐਮਰਜੰਸੀ ਹੋਵੇ ਜਾਂ ਫਿਰ ਦੇਸ਼ ਵਿਚ ਸੰਘੀ ਢਾਂਚੇ ਦੀ ਸਥਾਪਨਾ। ਇਹ ਸਾਡੇ ਸਰਪ੍ਰਸਤ ਤੇ ਦੇਸ਼ ਦੇ ਸਭ ਤੋਂ ਕੱਦਾਵਰ ਨੇਤਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਵਿਰਾਸਤ ਹੈ ਜੋ ਅਸੀ ਸੰਭਾਲ ਰਹੇ ਹਾਂ। ਮੇਰਾ ਅੱਜ ਦਾ ਫੈਸਲਾ ਮੇਰੀ ਵਿਰਾਸਤ ਦੇ ਅਨੁਸਾਰ ਹੀ ਹੈ।

ਜੇਕਰ ਮੈਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਸ੍ਰੀ ਅਟਲ ਬਿਹਾਰੀ ਵਾਜਪਈ ਵੱਲੋਂ ਤਿੰਨ ਦਹਾਕੇ ਪਹਿਲਾਂ ਇਹ ਗਠਜੋੜ ਕਾਇਮ ਕਰਨ ਦੇ ਸਮੇਂ ਨੂੰ ਚੇਤੇ ਨਾ ਕਰਾਂ ਤਾਂ ਫਿਰ ਮੈਂ ਆਪਣੇ ਫਰਜ਼ ਵਿਚ ਨਾਕਾਮ ਹੋ ਜਾਵਾਂਗੀ ਕਿਉਂਕਿ ਇਸ ਗਠਜੋੜ ਨੇ ਪੰਜਾਬ ਵਿਚ ਸ਼ਾਂਤੀ ਤੇ ਫਿਰਕੂ ਸਦਭਾਵਨਾ ਬਣਾਈ ਰੱਖੀ। ਮੈਨੂੰ ਯਕੀਨ ਹੈ ਕਿ ਅਸੀਂ ਸਾਰੇ ਰਲ ਕੇ ਪੰਜਾਬ ਵਿਚ ਸ਼ਾਂਤੀ ਤੇ ਫਿਰਕੂ ਸਦਭਾਵਨਾ ਦਾ ਮਾਹੌਲ ਕਾਇਮ ਰੱਖਾਂਗੇ। ਮੈਂ ਹਮੇਸ਼ਾ ਆਪ ਜੀ ਵੱਲੋਂ ਮੇਰੇ 'ਤੇ ਪ੍ਰਗਟਾਏ ਵਿਸ਼ਵਾਸ ਤੇ ਭਰੋਸਾ ਕਰਨ ਲਈ ਆਪ ਦੀ ਧੰਨਵਾਦੀ ਹਾਂ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਪੰਜਾਬ ਜ਼ਿਲ੍ਹਾ ਪ੍ਰੀਸ਼ਦ ਚੋਣਾਂ 'ਚ 'AAP' ਦੀ ਵੱਡੀ ਜਿੱਤ! ਜਾਣੋ ਕਿੱਥੇ ਮਿਲੀਆਂ ਕਿੰਨੀਆਂ ਸੀਟਾਂ?
ਪੰਜਾਬ ਜ਼ਿਲ੍ਹਾ ਪ੍ਰੀਸ਼ਦ ਚੋਣਾਂ 'ਚ 'AAP' ਦੀ ਵੱਡੀ ਜਿੱਤ! ਜਾਣੋ ਕਿੱਥੇ ਮਿਲੀਆਂ ਕਿੰਨੀਆਂ ਸੀਟਾਂ?
ਲੁਧਿਆਣਾ 'ਚ ਜਿੱਤ ਦਾ ਜਸ਼ਨ ਖੂਨੀ ਝੜਪ 'ਚ ਬਦਲਿਆ, AAP ਅਤੇ ਕਾਂਗਰਸ ਵਿਚਾਲੇ ਹੋਈ ਗੋਲੀਬਾਰੀ; 4 ਤੋਂ ਵੱਧ ਜ਼ਖ਼ਮੀ
ਲੁਧਿਆਣਾ 'ਚ ਜਿੱਤ ਦਾ ਜਸ਼ਨ ਖੂਨੀ ਝੜਪ 'ਚ ਬਦਲਿਆ, AAP ਅਤੇ ਕਾਂਗਰਸ ਵਿਚਾਲੇ ਹੋਈ ਗੋਲੀਬਾਰੀ; 4 ਤੋਂ ਵੱਧ ਜ਼ਖ਼ਮੀ
KGF 2 ਦੇ ਨਿਰਦੇਸ਼ਕ 'ਤੇ ਟੁੱਟਿਆ ਦੁੱਖਾਂ ਦਾ ਪਹਾੜ, 4 ਸਾਲਾਂ ਪੁੱਤਰ ਦੀ ਲਿਫਟ ਹਾਦਸੇ 'ਚ ਮੌਤ; ਇੰਝ ਵਾਪਰਿਆ ਦਰਦਨਾਕ ਹਾਦਸਾ...
KGF 2 ਦੇ ਨਿਰਦੇਸ਼ਕ 'ਤੇ ਟੁੱਟਿਆ ਦੁੱਖਾਂ ਦਾ ਪਹਾੜ, 4 ਸਾਲਾਂ ਪੁੱਤਰ ਦੀ ਲਿਫਟ ਹਾਦਸੇ 'ਚ ਮੌਤ; ਇੰਝ ਵਾਪਰਿਆ ਦਰਦਨਾਕ ਹਾਦਸਾ...
ਵਿਦੇਸ਼ ਤੋਂ ਆਈ ਖ਼ਬਰ ਨੇ ਮਚਾਇਆ ਚੀਕ-ਚੀਹਾੜਾ, 3 ਪੰਜਾਬੀਆਂ ਦੀ ਹੋਈ ਮੌਤ
ਵਿਦੇਸ਼ ਤੋਂ ਆਈ ਖ਼ਬਰ ਨੇ ਮਚਾਇਆ ਚੀਕ-ਚੀਹਾੜਾ, 3 ਪੰਜਾਬੀਆਂ ਦੀ ਹੋਈ ਮੌਤ

ਵੀਡੀਓਜ਼

ਘਰ ਵਿੱਚ ਸਿਰਫ਼ ਪੱਖਾ ਤੇ ਦੋ ਲਾਈਟਾਂ ,ਫਿਰ ਵੀ ਆਇਆ 68 ਹਜ਼ਾਰ ਦਾ ਬਿੱਲ
ਕਿਸਾਨ ਸਾੜ ਰਹੇ ਬਿਜਲੀ ਬਿਲਾਂ ਦੀਆ ਕਾਪੀਆਂ , ਉਗਰਾਹਾਂ ਨੇ ਵੀ ਕਰ ਦਿੱਤਾ ਵੱਡਾ ਐਲਾਨ
ਇੰਡੀਗੋ ਨੇ ਕਰ ਦਿੱਤਾ ਬੁਰਾ ਹਾਲ, ਰੋ ਰੋ ਕੇ ਸੁਣਾਏ ਲੋਕਾਂ ਨੇ ਹਾਲਾਤ
Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ ਜ਼ਿਲ੍ਹਾ ਪ੍ਰੀਸ਼ਦ ਚੋਣਾਂ 'ਚ 'AAP' ਦੀ ਵੱਡੀ ਜਿੱਤ! ਜਾਣੋ ਕਿੱਥੇ ਮਿਲੀਆਂ ਕਿੰਨੀਆਂ ਸੀਟਾਂ?
ਪੰਜਾਬ ਜ਼ਿਲ੍ਹਾ ਪ੍ਰੀਸ਼ਦ ਚੋਣਾਂ 'ਚ 'AAP' ਦੀ ਵੱਡੀ ਜਿੱਤ! ਜਾਣੋ ਕਿੱਥੇ ਮਿਲੀਆਂ ਕਿੰਨੀਆਂ ਸੀਟਾਂ?
ਲੁਧਿਆਣਾ 'ਚ ਜਿੱਤ ਦਾ ਜਸ਼ਨ ਖੂਨੀ ਝੜਪ 'ਚ ਬਦਲਿਆ, AAP ਅਤੇ ਕਾਂਗਰਸ ਵਿਚਾਲੇ ਹੋਈ ਗੋਲੀਬਾਰੀ; 4 ਤੋਂ ਵੱਧ ਜ਼ਖ਼ਮੀ
ਲੁਧਿਆਣਾ 'ਚ ਜਿੱਤ ਦਾ ਜਸ਼ਨ ਖੂਨੀ ਝੜਪ 'ਚ ਬਦਲਿਆ, AAP ਅਤੇ ਕਾਂਗਰਸ ਵਿਚਾਲੇ ਹੋਈ ਗੋਲੀਬਾਰੀ; 4 ਤੋਂ ਵੱਧ ਜ਼ਖ਼ਮੀ
KGF 2 ਦੇ ਨਿਰਦੇਸ਼ਕ 'ਤੇ ਟੁੱਟਿਆ ਦੁੱਖਾਂ ਦਾ ਪਹਾੜ, 4 ਸਾਲਾਂ ਪੁੱਤਰ ਦੀ ਲਿਫਟ ਹਾਦਸੇ 'ਚ ਮੌਤ; ਇੰਝ ਵਾਪਰਿਆ ਦਰਦਨਾਕ ਹਾਦਸਾ...
KGF 2 ਦੇ ਨਿਰਦੇਸ਼ਕ 'ਤੇ ਟੁੱਟਿਆ ਦੁੱਖਾਂ ਦਾ ਪਹਾੜ, 4 ਸਾਲਾਂ ਪੁੱਤਰ ਦੀ ਲਿਫਟ ਹਾਦਸੇ 'ਚ ਮੌਤ; ਇੰਝ ਵਾਪਰਿਆ ਦਰਦਨਾਕ ਹਾਦਸਾ...
ਵਿਦੇਸ਼ ਤੋਂ ਆਈ ਖ਼ਬਰ ਨੇ ਮਚਾਇਆ ਚੀਕ-ਚੀਹਾੜਾ, 3 ਪੰਜਾਬੀਆਂ ਦੀ ਹੋਈ ਮੌਤ
ਵਿਦੇਸ਼ ਤੋਂ ਆਈ ਖ਼ਬਰ ਨੇ ਮਚਾਇਆ ਚੀਕ-ਚੀਹਾੜਾ, 3 ਪੰਜਾਬੀਆਂ ਦੀ ਹੋਈ ਮੌਤ
School Holiday: ਸੂਬੇ 'ਚ ਸਰਕਾਰੀ ਅਤੇ ਨਿੱਜੀ ਸਕੂਲਾਂ ਨੂੰ ਰਹਿਣਗੀਆਂ 12 ਦਿਨਾਂ ਦੀਆਂ ਛੁੱਟੀਆਂ, 20 ਦਸੰਬਰ ਤੋਂ ਸਕੂਲ ਬੰਦ...
ਸੂਬੇ 'ਚ ਸਰਕਾਰੀ ਅਤੇ ਨਿੱਜੀ ਸਕੂਲਾਂ ਨੂੰ ਰਹਿਣਗੀਆਂ 12 ਦਿਨਾਂ ਦੀਆਂ ਛੁੱਟੀਆਂ, 20 ਦਸੰਬਰ ਤੋਂ ਸਕੂਲ ਬੰਦ...
Neha Kakkar: ਮਸ਼ਹੂਰ ਗਾਇਕਾ ਨੇਹਾ ਕੱਕੜ ਨੇ ਪਾਰ ਕੀਤੀਆਂ ਹੱਦਾਂ, ਨਵੇਂ ਗਾਣੇ 'ਚ ਡਾਂਸ ਸਟੈਪਸ ਵੇਖ ਭੜਕੇ ਲੋਕ; ਬੋਲੇ ਅਸ਼@ਲੀਲ...
ਮਸ਼ਹੂਰ ਗਾਇਕਾ ਨੇਹਾ ਕੱਕੜ ਨੇ ਪਾਰ ਕੀਤੀਆਂ ਹੱਦਾਂ, ਨਵੇਂ ਗਾਣੇ 'ਚ ਡਾਂਸ ਸਟੈਪਸ ਵੇਖ ਭੜਕੇ ਲੋਕ; ਬੋਲੇ ਅਸ਼@ਲੀਲ...
ਪੰਜਾਬ 'ਚ ਕਿਸਾਨਾਂ ਦਾ DC ਦਫਤਰਾਂ ਅੱਗੇ ਧਰਨਾ, ਬਿਜਲੀ ਸੰਸ਼ੋਧਨ ਰੱਦ ਕਰਨ ਦੀ ਮੰਗ
ਪੰਜਾਬ 'ਚ ਕਿਸਾਨਾਂ ਦਾ DC ਦਫਤਰਾਂ ਅੱਗੇ ਧਰਨਾ, ਬਿਜਲੀ ਸੰਸ਼ੋਧਨ ਰੱਦ ਕਰਨ ਦੀ ਮੰਗ
ਅੰਮ੍ਰਿਤਪਾਲ ਸਿੰਘ ਨੂੰ ਲੱਗਿਆ ਵੱਡਾ ਝਟਕਾ, ਪਟੀਸ਼ਨ 'ਤੇ ਸੁਣਾਇਆ ਆਹ ਫੈਸਲਾ
ਅੰਮ੍ਰਿਤਪਾਲ ਸਿੰਘ ਨੂੰ ਲੱਗਿਆ ਵੱਡਾ ਝਟਕਾ, ਪਟੀਸ਼ਨ 'ਤੇ ਸੁਣਾਇਆ ਆਹ ਫੈਸਲਾ
Embed widget