(Source: ECI/ABP News)
Punjab News: ਅਮਰੀਕਾ ਤੋਂ ਦੁੱਖਭਰੀ ਖਬਰ! ਪੰਜਾਬੀ ਸਖਸ਼ ਦੀ ਮੌ*ਤ, 8 ਮਹੀਨੇ ਪਹਿਲਾਂ ਹੋਇਆ ਸੀ ਵਿਆਹ, ਪਰਿਵਾਰ ਵਾਲਿਆਂ ਦਾ ਰੋ-ਰੋ ਬੁਰਾ ਹਾਲ
ਵਿਦੇਸ਼ ਤੋਂ ਬਹੁਤ ਹੀ ਦੁਖਦਾਇਕ ਖਬਰ ਸਾਹਮਣੇ ਆਈ ਹੈ, ਜਿੱਥੇ ਇੱਕ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ। ਉਸ ਦੇ ਸਾਥੀਆਂ ਨੂੰ ਨੌਜਵਾਨ ਦੀ ਲਾਸ਼ ਸਵੇਰੇ ਬਾਥਰੂਮ ਵਿੱਚੋਂ ਮਿਲੀ। ਜਿਸ ਤੋਂ ਬਾਅਦ ਉਨ੍ਹਾਂ ਨੇ ਪਰਿਵਾਰ ਵਾਲਿਆਂ ਨੂੰ ਸੂਚਿਤ ਕੀਤਾ।
![Punjab News: ਅਮਰੀਕਾ ਤੋਂ ਦੁੱਖਭਰੀ ਖਬਰ! ਪੰਜਾਬੀ ਸਖਸ਼ ਦੀ ਮੌ*ਤ, 8 ਮਹੀਨੇ ਪਹਿਲਾਂ ਹੋਇਆ ਸੀ ਵਿਆਹ, ਪਰਿਵਾਰ ਵਾਲਿਆਂ ਦਾ ਰੋ-ਰੋ ਬੁਰਾ ਹਾਲ Punjab man dies in America, was married 8 months ago Punjab News: ਅਮਰੀਕਾ ਤੋਂ ਦੁੱਖਭਰੀ ਖਬਰ! ਪੰਜਾਬੀ ਸਖਸ਼ ਦੀ ਮੌ*ਤ, 8 ਮਹੀਨੇ ਪਹਿਲਾਂ ਹੋਇਆ ਸੀ ਵਿਆਹ, ਪਰਿਵਾਰ ਵਾਲਿਆਂ ਦਾ ਰੋ-ਰੋ ਬੁਰਾ ਹਾਲ](https://feeds.abplive.com/onecms/images/uploaded-images/2024/11/05/4321a07b8f3fdb9dbea1b1945987cb611730803589088700_original.jpg?impolicy=abp_cdn&imwidth=1200&height=675)
Punjabi boy died in america: ਅਮਰੀਕਾ ਤੋਂ ਦੁਖਦਾਇਕ ਖਬਰ ਨਿਕਲ ਕੇ ਸਾਹਮਣੇ ਆਈ ਹੈ। ਜਿੱਥੇ ਪੰਜਾਬ ਦੇ ਇੱਕ ਵਿਅਕਤੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਕੁਰਾਲਾ ਦੇ ਰਹਿਣ ਵਾਲੇ ਇੱਕ ਵਿਅਕਤੀ ਦੀ ਅਮਰੀਕਾ ਸ਼ਹਿਰ ਵਿੱਚ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਖੁਸ਼ਵੀਰ ਸਿੰਘ ਨਿੱਕਾ ਪੁੱਤਰ ਜੋਗਿੰਦਰ ਸਿੰਘ ਵਾਸੀ ਮਕੇਟ, ਕੈਲੀਫੋਰਨੀਆ ਵਜੋਂ ਹੋਈ ਹੈ।
ਕੁੱਝ ਮਹੀਨੇ ਪਹਿਲਾਂ ਹੀ ਹੋਇਆ ਸੀ ਵਿਆਹ
ਦੱਸਿਆ ਜਾ ਰਿਹਾ ਹੈ ਕਿ ਖੁਸ਼ਵੀਰ ਸਿੰਘ ਨਿੱਕਾ 2017 'ਚ ਨੌਕਰੀ ਲਈ ਅਮਰੀਕਾ ਗਿਆ ਸੀ ਅਤੇ 8 ਮਹੀਨੇ ਪਹਿਲਾਂ ਹੀ ਵਿਆਹ ਕਰਵਾ ਕੇ ਵਾਪਸ ਅਮਰੀਕਾ ਆਇਆ ਸੀ। ਪਰਿਵਾਰ ਨੂੰ ਮਿਲੀ ਦੁਖਦਾਈ ਸੂਚਨਾ ਅਨੁਸਾਰ ਅਮਰੀਕਾ ਤੋਂ ਪਿੰਡ ਦੇ ਹੋਰ ਨੌਜਵਾਨ ਜੋ ਉਸ ਦੇ ਨਾਲ ਰਹਿ ਰਹੇ ਸਨ, ਨੂੰ ਨਿੱਕਾ ਦੀ ਲਾਸ਼ ਸਵੇਰੇ ਬਾਥਰੂਮ ਵਿੱਚੋਂ ਮਿਲੀ। ਵਿਅਕਤੀ ਦੀ ਮੌਤ ਦੀ ਸੂਚਨਾ ਮਿਲਦੇ ਹੀ ਪਰਿਵਾਰ ਵਾਲਿਆਂ ਦਾ ਰੋ-ਰੋ ਬੁਰਾ ਹਾਲ ਹੋ ਗਿਆ ਅਤੇ ਪਿੰਡ ਵਿੱਚ ਸੋਗ ਦੀ ਲਹਿਰ ਛਾ ਗਈ । ਇਸ ਦੌਰਾਨ ਵਿਧਾਇਕ ਜਸਵੀਰ ਸਿੰਘ ਰਾਜਾ, ਅਕਾਲੀ ਆਗੂ ਸੁਖਵਿੰਦਰ ਮੂਨਕ, ਪਰਮਿੰਦਰ ਸਿੰਘ, ਮਲਕੀਤ ਸਿੰਘ ਸੋਢੀ ਅਤੇ ਹੋਰ ਆਗੂਆਂ ਨੇ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)