ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜ਼ੋ ਆਬੇ ਦੇ ਦਿਹਾਂਤ 'ਤੇ ਪੰਜਾਬ ਸਰਕਾਰ ਵੱਲੋਂ ਅੱਜ ਰਾਜਸੀ ਸੋਗ
ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜ਼ੋ ਐਬੇ ਦਾ ਦਿਹਾਂਤ ਹੋ ਗਈ ਹੈ। ਜਾਪਾਨ ਦੇ ਨਿਊਜ਼ ਚੈਨਲ 'ਤੇ ਇਸ ਦੀ ਪੁਸ਼ਟੀ ਕੀਤੀ ਗਈ ਹੈ। ਰੈਲੀ 'ਚ ਸੰਬੋਧਨ ਦੌਰਾਨ ਉਹਨਾਂ 'ਤੇ ਜਾਨਲੇਵਾ ਹਮਲਾ ਕੀਤਾ ਗਿਆ ਸੀ।
Shinzo Abe death: ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜ਼ੋ ਐਬੇ ਦਾ ਦਿਹਾਂਤ ਹੋ ਗਈ ਹੈ। ਜਾਪਾਨ ਦੇ ਨਿਊਜ਼ ਚੈਨਲ 'ਤੇ ਇਸ ਦੀ ਪੁਸ਼ਟੀ ਕੀਤੀ ਗਈ ਹੈ। ਰੈਲੀ 'ਚ ਸੰਬੋਧਨ ਦੌਰਾਨ ਉਹਨਾਂ 'ਤੇ ਜਾਨਲੇਵਾ ਹਮਲਾ ਕੀਤਾ ਗਿਆ ਸੀ, ਉਹਨਾਂ 'ਤੇ ਤਾਬੜਤੋੜ ਗੋਲੀਆਂ ਚਲਾਈਆਂ ਗਈਆਂ ਸਨ।
ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦੇ ਦਿਹਾਂਤ 'ਤੇ ਪੰਜਾਬ ਸਰਕਾਰ ਨੇ 9 ਜੁਲਾਈ ਨੂੰ ਇੱਕ ਦਿਨ ਦੇ ਰਾਜਸੀ ਸੋਗ ਦਾ ਐਲਾਨ ਕੀਤਾ ਹੈ। ਆਮ ਪ੍ਰਸ਼ਾਸਨ ਵਿਭਾਗ, ਪੰਜਾਬ ਨੇ ਸਾਰੇ ਵਿਭਾਗਾਂ, ਡਿਵੀਜ਼ਨਲ ਕਮਿਸ਼ਨਰਾਂ ਅਤੇ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਲਿਖ ਕੇ 9 ਜੁਲਾਈ ਨੂੰ ਰਾਜਸੀ ਸੋਗ ਦਾ ਐਲਾਨ ਕੀਤਾ ਹੈ।
Punjab Government has declared one day State mourning on July 9 due to the demise of former PM of Japan Shinzo Abe. General Administration Department, Punjab, has written to all departments, Divisional Commissioners and the Deputy Commissioners declaring State mourning on July 9.
— Government of Punjab (@PunjabGovtIndia) July 8, 2022
ਜ਼ਖ਼ਮੀ ਹਾਲਤ ਵਿੱਚ ਸ਼ਿੰਜ਼ੋ ਨੂੰ ਹਸਪਤਾਲ ਲਿਜਾਇਆ ਗਿਆ ਸੀ । ਸ਼ਿੰਜ਼ੋ ਆਬੇ ਉੱਪਰ ਜਿਸ ਵੇਲੇ ਹਮਲਾ ਹੋਇਆ, ਉਦੋਂ ਉਹ ਜਾਪਾਨ ਦੇ ਨਾਰਾ ਸ਼ਹਿਰ ਵਿੱਚ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ।ਇਸ ਸੰਬੋਧਨ ਦੌਰਾਨ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ ਗਈ ਅਤੇ ਉਸੇ ਵੇਲੇ ਹਮਲਾਵਰ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਜਾਪਾਨ ਦੇ ਮੀਡੀਆ ਅਨੁਸਾਰ ਗੋਲੀ ਲੱਗਣ ਤੋਂ ਬਾਅਦ ਉਹਨਾਂ ਨੂੰ ਦਿਲ ਦਾ ਦੌਰਾ ਵੀ ਪਿਆ।
ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜ਼ੋ ਆਬੇ ਦੇ ਭਾਰਤ ਨਾਲ ਵੀ ਚੰਗੇ ਸਬੰਧ ਰਹੇ। ਇਸ ਘਟਨਾ ਦੀ ਜਾਪਾਨ ਵਿੱਚ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਜਾ ਰਹੀ ਹੈ। ਹਮਲਾਵਰ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
1993 'ਚ ਪਹਿਲੀ ਵਾਰ ਸਾਂਸਦ ਬਣੇ ਸ਼ਿੰਜ਼ੋ ਆਬੇ
1993 'ਚ ਪਹਿਲੀ ਵਾਰ ਸ਼ਿੰਜ਼ੋ ਆਬੇ ਸਾਂਸਦ ਬਣੇ ਸਨ। 2005-06 ਤੱਕ ਉਹ ਜਾਪਾਨ ਦੇ ਕੈਬਨਿਟ ਚੀਫ ਸਕੱਤਰ ਰਹੇ ਅਤੇ 52 ਸਾਲ ਦੀ ਉਮਰ 'ਚ 2006-07 ਦੌਰਾਨ ਉਹ ਦੇਸ਼ ਦੇ ਸਭ ਤੋਂ ਯੁਵਾ ਪ੍ਰਧਾਨਮੰਤਰੀ ਰਹੇ। ਇਸ ਤੋਂ ਬਾਅਦ 2012 ਤੋਂ 2022 ਤੱਕ 8 ਸਾਲ ਪ੍ਰਧਾਨ ਮੰਤਰੀ ਰਹੇ।ਜਾਪਾਨ ਦੇ ਸਭ ਤੋਂ ਲੰਬੇ ਸਮੇਂ ਤੱਕ ਪ੍ਰਧਾਨ ਮੰਤਰੀ ਰਹਿਣ ਦਾ ਰਿਕਾਰਡ ਸ਼ਿੰਜ਼ੋ ਐਬੇ ਦੇ ਨਾਮ ਹੈ।