Punjab Municipal Election 2021 Results: ਕਾਂਗਰਸ ਦਾ ਮਾਝੇ 'ਚ ਸ਼ਾਨਦਾਰ ਪ੍ਰਦਰਸ਼ਨ, ਪਠਾਨਕੋਟ 'ਚ ਬੀਜੇਪੀ ਨੂੰ ਹਰਾਇਆ
ਸੱਤਾ 'ਚ ਬੈਠੀ ਕਾਂਗਰਸ ਨੇ ਮਾਝੇ ਵਿੱਚ ਵੀ ਹੁੰਝਾ ਫੇਰਦੇ ਹੋਏ ਵੱਡੀ ਜਿੱਤ ਹਾਸਲ ਕੀਤੀ ਹੈ। ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ ਅਤੇ ਤਰਨਤਾਰਨ ਜ਼ਿਲ੍ਹਿਆਂ ਦੀਆਂ 16 ਵਿੱਚੋਂ 13 ਨਗਰ ਕੌਂਸਲਾਂ ਜਿੱਤੀਆਂ ਹਨ। ਇਸ ਦੇ ਨਾਲ ਮਜੀਠਾ ਨਗਰ ਕੌਂਸਲ, ਕਾਦੀਆਂ ਨਗਰ ਕੌਂਸਲ ਅਤੇ ਅਜਨਾਲਾ ਨਗਰ ਪੰਚਾਇਤ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ ਪਈਆਂ ਹਨ।
ਚੰਡੀਗੜ੍ਹ: ਸੱਤਾ 'ਚ ਬੈਠੀ ਕਾਂਗਰਸ ਨੇ ਮਾਝੇ ਵਿੱਚ ਵੀ ਹੁੰਝਾ ਫੇਰਦੇ ਹੋਏ ਵੱਡੀ ਜਿੱਤ ਹਾਸਲ ਕੀਤੀ ਹੈ। ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ ਅਤੇ ਤਰਨਤਾਰਨ ਜ਼ਿਲ੍ਹਿਆਂ ਦੀਆਂ 16 ਵਿੱਚੋਂ 13 ਨਗਰ ਕੌਂਸਲਾਂ ਜਿੱਤੀਆਂ ਹਨ। ਇਸ ਦੇ ਨਾਲ ਮਜੀਠਾ ਨਗਰ ਕੌਂਸਲ, ਕਾਦੀਆਂ ਨਗਰ ਕੌਂਸਲ ਅਤੇ ਅਜਨਾਲਾ ਨਗਰ ਪੰਚਾਇਤ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ ਪਈਆਂ ਹਨ।
ਬਿਕਰਮ ਮਜੀਠੀਆ ਆਪਣੇ ਗੜ੍ਹ ਵਿੱਚ ਦਬਦਬਾ ਕਾਇਮ ਰੱਖਣ ਵਿੱਚ ਸਫ਼ਲ ਰਹੇ ਅਤੇ ਮਜੀਠਾ ਵਿੱਚ 13 ਵਿਚੋਂ 10 ਸੀਟਾਂ ਜਿੱਤੀਆਂ। ਹਾਲਾਂਕਿ ਅਜਨਾਲਾ ਵਿੱਚ ਅਕਾਲੀ ਦਲ ਅਤੇ ਕਾਂਗਰਸ ਦਰਮਿਆਨ ਸਖਤ ਟੱਕਰ ਦਿਖੀ।ਇੱਥੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੇ ਅੱਠ ਅਤੇ ਕਾਂਗਰਸ ਨੇ ਸੱਤ ਵਾਰਡ ਜਿੱਤੇ।ਕਾਦੀਆਂ ਵਿਖੇ ਸ੍ਰੋਮਣੀ ਅਕਾਲੀ ਦਲ ਨੇ 15 ਵਾਰਡਾਂ ਵਿਚੋਂ ਸੱਤ ਜਿੱਤੇ।ਅੰਮ੍ਰਿਤਸਰ ਜ਼ਿਲ੍ਹੇ ਵਿੱਚ ਰਿਆ, ਜੰਡਿਆਲਾ ਅਤੇ ਰਾਮਦਾਸ ਤੋਂ ਕਾਂਗਰਸ ਨੇ ਸੀਟਾਂ ਜਿੱਤੀਆਂ।
ਬੀਜੇਪੀ ਦੇ ਗੜ੍ਹ ਪਠਾਨਕੋਟ ਜ਼ਿਲੇ ਵਿੱਚ ਵੀ ਕਾਂਗਰਸ ਨੇ ਭਾਰਤੀ ਜਨਤਾ ਪਾਰਟੀ ਨੂੰ ਹਰਾਇਆ।ਜਿਸ ਦਾ ਮੁੱਖ ਕਾਰਨ ਭਾਜਪਾ ਵੱਲੋਂ ਲਿਆਂਦੇ ਗਏ ਤਿੰਨ ਖੇਤੀ ਕਾਨੂੰਨਾਂ ਦੇ ਵਿਰੁਧ ਕਿਸਾਨਾਂ ਦਾ ਵਿਰੋਧ ਮਨਿਆ ਜਾ ਰਿਹਾ ਹੈ।
ਪਠਾਨਕੋਟ ਨਗਰ ਨਿਗਮ
ਕੁੱਲ੍ਹ - 50 ਵਾਰਡ
ਕਾਂਗਰਸ - 37
ਅਕਾਲੀ ਦਲ- 01
ਬੀਜੇਪੀ- 11
ਆਪ- 00
ਅਜ਼ਾਦ- 01
ਨਗਰ ਕੌਂਸਲ ਸੁਜਾਨਪੁਰ ਦੀਆਂ 15 ਵਾਰਡਾਂ 'ਚੋਂ 8 'ਤੇ ਕਾਂਗਰਸ ਜੇਤੂ, 6 'ਤੇ ਭਾਜਪਾ ਤੇ 1 ਆਜ਼ਾਦ ਉਮੀਦਵਾਰ ਜੇਤੂ।ਕਾਂਗਰਸ ਨੇ ਗੁਰਦਾਸਪੁਰ, ਧਾਰੀਵਾਲ, ਹਰਿਗੋਬਿੰਦਪੁਰ, ਫਤਿਹਗੜ ਚੂੜੀਆਂ ਦੀਆਂ ਨਗਰ ਕੌਂਸਲਾਂ ਅਤੇ ਨਗਰ ਨਿਗਮ ਬਟਾਲਾ ਨਾਲ ਵੱਡੀ ਜਿੱਤ ਦਰਜ ਕੀਤੀ।ਤਰਨਤਾਰਨ ਜ਼ਿਲ੍ਹੇ ਵਿੱਚ ਕਾਂਗਰਸ ਨੇ ਭਿੱਖੀਵਿੰਡ ਨਗਰ ਪੰਚਾਇਤ ਅਤੇ ਪੱਟੀ ਨਗਰ ਕੌਂਸਲ ਜਿੱਤੀ।