ਪੰਜਾਬ ਦੇ ਨਵੇਂ ਵਿਧਾਇਕਾਂ ਦੀ ਲੱਗੇਗੀ ਟ੍ਰੇਨਿੰਗ ਕਲਾਸ, ਲੋਕ ਸਭਾ ਦੇ ਮਾਹਿਰ ਤੇ ਪੰਜਾਬ ਦੇ ਪੁਰਾਣੇ ਵਿਧਾਇਕ ਦੇਣਗੇ ਸਿਖਲਾਈ
ਚੰਡੀਗੜ੍ਹ: ਪੰਜਾਬ ਦੇ ਨਵੇਂ ਵਿਧਾਇਕਾਂ ਦੀ ਟ੍ਰੇਨਿੰਗ ਕਲਾਸ ਲੱਗੇਗੀ। ਇਹ ਟ੍ਰੇਨਿੰਗ ਕਲਾਸ 31 ਮਈ ਤੋਂ 2 ਜੂਨ ਤੱਕ ਚੱਲੇਗੀ। ਇਸ ਕਲਾਸ ਪੰਜਾਬ ਵਿਧਾਨ ਸਭਾ ਵਿੱਚ ਲੱਗੇਗੀ।
ਚੰਡੀਗੜ੍ਹ: ਪੰਜਾਬ ਦੇ ਨਵੇਂ ਚੁਣੇ ਗਏ ਸਾਰੇ ਵਿਧਾਇਕਾਂ ਦੀ ਟ੍ਰੇਨਿੰਗ ਕਲਾਸ ਲੱਗੇਗੀ। ਇਹ ਟ੍ਰੇਨਿੰਗ ਕਲਾਸ 31 ਮਈ ਤੋਂ 2 ਜੂਨ ਤੱਕ ਚੱਲੇਗੀ। ਇਸ ਕਲਾਸ ਪੰਜਾਬ ਵਿਧਾਨ ਸਭਾ ਵਿੱਚ ਲੱਗੇਗੀ। ਇਸ ਕਲਾਸ ਦੌਰਾਨ ਨਵੇਂ ਵਿਧਾਇਕਾਂ ਨੂੰ ਲੋਕ ਸਭਾ ਦੇ ਮਾਹਿਰ ਤੇ ਪੰਜਾਬ ਦੇ ਪੁਰਾਣੇ ਵਿਧਾਇਕ ਟ੍ਰੇਨਿੰਗ ਦੇਣਗੇ। ਪਹਿਲੀ ਵਾਰ ਬਣੇ ਵਿਧਾਇਕਾਂ ਲਈ ਇਹ ਸਿਖਲਾਈ ਬੇਹੱਦ ਅਹਿਮ ਹੋਏਗੀ।
ਦੱਸ ਦਈਏ ਕਿ ਇਸ ਵਾਰ ਪੰਜਾਬ ਵਿੱਚ 85 ਤੋਂ ਜ਼ਿਆਦਾ ਐਮਐਲਏ ਪਹਿਲੀ ਵਾਰ ਜਿੱਤ ਕੇ ਵਿਧਾਨ ਸਭਾ ਪਹੁੰਚੇ ਹਨ। ਇਸ ਲਈ ਇਨ੍ਹਾਂ ਵਿਧਾਇਕਾਂ ਨੂੰ ਵਿਧਾਨ ਸਭਾ ਦੇ ਕੰਮਕਾਜ, ਵਿਧਾਇਕਾਂ ਦੀਆਂ ਤਾਕਤਾਂ ਤੇ ਜ਼ਿਮੇਵਾਰੀਆਂ ਬਾਰੇ ਟ੍ਰੇਨਿੰਗ ਦਿੱਤੀ ਜਾਵੇਗੀ। ਸੂਤਰਾਂ ਮੁਤਾਬਕ ਪੰਜਾਬ ਦੇ ਕੈਬਨਿਟ ਮੰਤਰੀ ਤੇ ਮੁੱਖ ਮੰਤਰੀ ਵੀ ਇਸ ਸਿਖਲਾਈ ਵਿੱਚ ਸ਼ਾਮਲ ਹੋ ਸਕਦੇ ਹਨ। ਇਹ ਟ੍ਰੇਨਿੰਗ ਬਜਟ ਸੈਸ਼ਨ ਤੋਂ ਪਹਿਲਾਂ ਹੋ ਰਹੀ ਹੈ।
ਦੱਸ ਦਈਏ ਕਿ ਵਿਧਾਨ ਸਭਾ ਚੋਣਾਂ 2022 ਵਿੱਚ ਵੱਡਾ ਫੇਰਬਦਲ ਹੋਇਆ ਹੈ। ਕਈ-ਕਈ ਵਾਰ ਵਿਧਾਇਕ ਰਹੇ ਲੀਡਰ ਹਾਰ ਗਏ ਹਨ। ਪੁਰਾਣੀ ਪਾਰਟੀ ਅਕਾਲੀ ਦਲ ਦੇ ਸਿਰਫ ਦੋ ਵਿਧਾਇਕ ਹੀ ਜਿੱਤੇ ਹਨ। ਕਾਂਗਰਸ ਦੇ 18 ਤੇ ਬੀਜੇਪੀ ਦੇ ਦੋ ਉਮੀਦਵਾਰ ਜਿੱਤੇ ਹਨ। ਇਸ ਵਾਰ ਆਮ ਆਦਮੀ ਪਾਰਟੀ ਦੇ 92 ਉਮੀਦਵਾਰ ਜਿੱਤੇ ਹਨ।
ਇਹ ਵੀ ਅਹਿਮ ਹੈ ਕਿ ਆਮ ਆਦਮੀ ਪਾਰਟੀ ਦੇ ਬਹੁਤੇ ਉਮੀਦਵਾਰ ਪਹਿਲੀ ਵਾਰ ਚੋਣ ਲੜੇ ਸੀ। ਇਸ ਲਈ ਨਵੇਂ ਪਾਰਟੀ ਦੇ ਜ਼ਿਆਦਾਤਰ ਵਿਧਾਇਕ ਪਹਿਲੀ ਵਾਰ ਵਿਧਾਨ ਸਭਾ ਪਹੁੰਚੇ ਹਨ।