ਪੜਚੋਲ ਕਰੋ

ਚੋਣ 2024 ਐਗਜ਼ਿਟ ਪੋਲ

(Source:  Dainik Bhaskar)

ਨਵੀਂ ਦਿਸ਼ਾ ਵੱਲ ਪੰਥਕ ਸਿਆਸਤ! ਸੁਖਬੀਰ ਬਾਦਲ ਨੇ ਲਾਏ ਸਿਮਰਨਜੀਤ ਮਾਨ ਦੇ ਪੈਰੀਂ ਹੱਥ, ਕਈ ਦਹਾਕਿਆਂ ਮਗਰੋਂ ਪੰਥਕ ਜਥੇਬੰਦੀਆਂ ਇੱਕ ਸੁਰ

ਸ਼੍ਰੋਮਣੀ ਅਕਾਲੀ ਦਲ ਦਾ ਰਵੱਈਆ ਕਾਫੀ ਬਦਲਿਆ ਦਿਖਾਈ ਦਿੱਤਾ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਸਮਾਗਮ ਦੌਰਾਨ ਸਿਮਰਨਜੀਤ ਸਿੰਘ ਮਾਨ ਨੂੰ ਮਾਣ ਸਤਿਕਾਰ ਦਿੰਦਿਆਂ ਉਨ੍ਹਾਂ ਦੇ ਪੈਰੀ ਹੱਥ ਲਾਇਆ ਤੇ ਆਪਣੇ ਕੋਲ ਬਿਠਾਇਆ।

ਚੰਡੀਗੜ੍ਹ: ਪੰਜਾਬ ਦੀ ਪੰਥਕ ਸਿਆਸਤ ਨਵੀਂ ਦਿਸ਼ਾ ਲੈਂਦੀ ਨਜ਼ਰ ਆ ਰਹੀ ਹੈ। ਇਸ ਦੇ ਸੰਕੇਤ ਬੁੱਧਵਾਰ ਨੂੰ ਅੰਮ੍ਰਿਤਸਰ ਵਿਖੇ ਬੰਦੀ ਸਿੱਖਾਂ ਦੀ ਰਿਹਾਈ ਲਈ ਸਮੂਹ ਸਿੱਖ ਜਥੇਬੰਦੀਆਂ ਦੀ ਮੀਟਿੰਗ ਵਿੱਚ ਵੇਖਣ ਨੂੰ ਮਿਲੇ। ਸ਼੍ਰੋਮਣੀ ਕਮੇਟੀ ਵੱਲੋਂ ਬੁਲਾਈ ਮੀਟਿੰਗ ਵਿੱਚ ਵੱਖ-ਵੱਖ ਵਿਚਾਰਧਾਰਾ ਤੇ ਵੱਖਰੇਵਿਆਂ ਵਾਲੀਆਂ ਸਿੱਖ ਜਥੇਬੰਦੀਆਂ ਇੱਕ ਮੰਚ ਉੱਤੇ ਇਕੱਠੀਆਂ ਨਜ਼ਰ ਆਈਆਂ। ਇਸ ਦੌਰਾਨ ਸਾਰੀਆਂ ਧਿਰਾਂ ਦੇ ਸੁਰ ਵੀ ਮਿਲਦੇ ਦਿਖਾਈ ਦਿੱਤੇ।

ਅਹਿਮ ਗੱਲ ਹੈ ਕਿ ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦਾ ਰਵੱਈਆ ਕਾਫੀ ਬਦਲਿਆ ਦਿਖਾਈ ਦਿੱਤਾ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਸਮਾਗਮ ਦੌਰਾਨ ਸਿਮਰਨਜੀਤ ਸਿੰਘ ਮਾਨ ਨੂੰ ਮਾਣ ਸਤਿਕਾਰ ਦਿੰਦਿਆਂ ਉਨ੍ਹਾਂ ਦੇ ਪੈਰੀ ਹੱਥ ਲਾਇਆ ਤੇ ਆਪਣੇ ਕੋਲ ਬਿਠਾਇਆ। ਹੁਣ ਤੱਕ ਸਿਮਰਨਜੀਤ ਮਾਨ ਬਾਦਲ ਪਰਿਵਾਰ ਦੇ ਕੱਟੜ ਅਲੋਚਕ ਰਹੇ ਹਨ।

ਇਸ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਬੰਦੀ ਸਿੱਖਾਂ ਦੀ ਰਿਹਾਈ ਲਈ ਪੰਥਕ ਇਕਜੁਟਤਾ ਦਾ ਸੁਨੇਹਾ ਸਮੁੱਚੀ ਸਿੱਖ ਕੌਮ ਲਈ ਅਹਿਮ ਫ਼ੈਸਲਾ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਵੀ ਸ੍ਰੀ ਅਕਾਲ ਤਖ਼ਤ ਦੇ ਆਦੇਸ਼ਾਂ ’ਤੇ ਸ਼੍ਰੋਮਣੀ ਕਮੇਟੀ ਵੱਲੋਂ ਕੀਤੇ ਇਨ੍ਹਾਂ ਯਤਨਾਂ ਦੀ ਸ਼ਲਾਘਾ ਕੀਤੀ। ਬਾਬਾ ਹਰਨਾਮ ਸਿੰਘ ਖਾਲਸਾ, ਹਰਮੀਤ ਸਿੰਘ ਕਾਲਕਾ, ਪਰਮਜੀਤ ਸਿੰਘ ਸਰਨਾ ਤੇ ਮਨਜੀਤ ਸਿੰਘ ਜੀਕੇ, ਬਾਬਾ ਬਲਜੀਤ ਸਿੰਘ ਦਾਦੂਵਾਲ, ਬਾਬਾ ਅਵਤਾਰ ਸਿੰਘ ਸੁਰਸਿੰਘ, ਬਾਬਾ ਨੌਰੰਗ ਸਿੰਘ, ਸਰਬਜੀਤ ਸਿੰਘ ਛੀਨਾ ਤੇ ਹੋਰਨਾਂ ਨੇ ਸਹਿਯੋਗ ਲਈ ਇਕਜੁਟਤਾ ਪ੍ਰਗਟਾਈ।

ਦੱਸ ਦਈਏ ਕਿ ਬੰਦੀ ਸਿੱਖਾਂ ਦੀ ਰਿਹਾਈ ਬਾਰੇ ਬੁੱਧਵਾਰ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਸਮੂਹ ਸਿੱਖ ਜਥੇਬੰਦੀਆਂ ਦੀ ਮੀਟਿੰਗ ਬੁਲਾਈ ਗਈ ਸੀ। ਮੀਟਿੰਗ ਵਿੱਚ ਪਹੁੰਚੀਆਂ ਜਥੇਬੰਦੀਆਂ ਵੱਲੋਂ ਬੰਦੀ ਸਿੱਖਾਂ ਦੀ ਰਿਹਾਈ ਲਈ ਸਾਂਝੇ ਤੌਰ ’ਤੇ ਚਾਰਾਜੋਈ ਕਰਨ ਲਈ ਸਾਂਝੀ ਕਮੇਟੀ ਸਥਾਪਤ ਕਰਨ, ਰਾਸ਼ਟਰਪਤੀ, ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਤੇ ਹੋਰਨਾਂ ਸੂਬਿਆਂ ਦੇ ਮੁੱਖ ਮੰਤਰੀਆਂ ਤੇ ਰਾਜਪਾਲਾਂ ਨੂੰ ਮਿਲ ਕੇ ਸਾਂਝੀ ਅਪੀਲ ਕਰਨ ਤੇ ਲੋੜ ਪੈਣ ’ਤੇ ਸਾਂਝਾ ਸੰਘਰਸ਼ ਵਿੱਢਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਦੌਰਾਨ ਪਾਰਲੀਮੈਂਟ ਵਿੱਚ ਸਿੱਖ ਮੈਂਬਰਾਂ ਨੂੰ ਦੋਵਾਂ ਸਦਨਾਂ ਵਿੱਚ ਬੰਦੀ ਸਿੱਖਾਂ ਦੀ ਰਿਹਾਈ ਲਈ ਆਵਾਜ਼ ਬੁਲੰਦ ਕਰਨ ਦੀ ਅਪੀਲ ਕੀਤੀ ਗਈ ਹੈ।

ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਸੱਦੇ ’ਤੇ ਸ਼੍ਰੋਮਣੀ ਕਮੇਟੀ ਵੱਲੋਂ ਇਹ ਮੀਟਿੰਗ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਸੱਦੀ ਗਈ ਸੀ। ਇਨ੍ਹਾਂ ਜਥੇਬੰਦੀਆਂ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੁਖਬੀਰ ਸਿੰਘ ਬਾਦਲ, ਅਕਾਲੀ ਦਲ (ਅ) ਵੱਲੋਂ ਸਿਮਰਨਜੀਤ ਸਿੰਘ ਮਾਨ, ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ, ਦਿੱਲੀ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ, ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਤੇ ਮਨਜੀਤ ਸਿੰਘ ਜੀਕੇ, ਹਰਿਆਣਾ ਕਮੇਟੀ ਦੇ ਪ੍ਰਧਾਨ ਬਾਬਾ ਬਲਜੀਤ ਸਿੰਘ ਦਾਦੂਵਾਲ, ਨਿਹੰਗ ਜਥੇਬੰਦੀ ਬੁੱਢਾ ਦਲ ਸਮੇਤ ਹੋਰ ਨਿਹੰਗ ਜਥੇਬੰਦੀਆਂ ਦੇ ਨੁਮਾਇੰਦੇ, ਤਖ਼ਤ ਸ੍ਰੀ ਪਟਨਾ ਸਾਹਿਬ, ਸਿੱਖ ਸੰਪਰਦਾਵਾਂ, ਫੈਡਰੇਸ਼ਨਾਂ ਦੇ ਧੜਿਆਂ ਦੇ ਨੁਮਾਇੰਦੇ, ਜੇਲ੍ਹਾਂ ਵਿਚ ਬੰਦ ਸਿੱਖ ਬੰਦੀਆਂ ਦੇ ਪਰਿਵਾਰਕ ਮੈਂਬਰ ਤੇ ਹੋਰ ਸਿੱਖ ਨੁਮਾਇੰਦੇ ਸ਼ਾਮਲ ਹੋਏ।

ਮੀਟਿੰਗ ਦੌਰਾਨ ਸੰਘਰਸ਼ ਲਈ ਰੂਪ-ਰੇਖਾ ਉਲੀਕਣ ਲਈ ਸਾਂਝੀ ਕਮੇਟੀ ਬਣਾਉਣ ਦਾ ਅਧਿਕਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਸੌਂਪਿਆ ਗਿਆ ਹੈ। ਉਨ੍ਹਾਂ ਆਖਿਆ ਕਿ ਅਕਾਲ ਤਖ਼ਤ ਦੀ ਸਰਪ੍ਰਸਤੀ ਹੇਠ ਸਾਂਝੀ ਕਮੇਟੀ ਕਾਇਮ ਕਰ ਕੇ ਸਾਰੀਆਂ ਧਿਰਾਂ ਦੇ ਨੁਮਾਇੰਦੇ ਸ਼ਾਮਲ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਸਰਕਾਰਾਂ ਸਿੱਖ ਕੌਮ ਨਾਲ ਵਿਤਕਰਾ ਕਰ ਰਹੀਆਂ ਹਨ।

ਇਸ ਮੌਕੇ ਇਕੱਠ ਵੱਲੋਂ ਤਿੰਨ ਮਤੇ ਵੀ ਪਾਸ ਕੀਤੇ ਗਏ। ਪਹਿਲੇ ਮਤੇ ਵਿੱਚ ਇਕੱਠ ਵੱਲੋਂ ਬੰਦੀ ਸਿੱਖਾਂ ਦੀ ਰਿਹਾਈ ਲਈ ਅਗਲਾ ਸੰਘਰਸ਼ ਸੰਯੁਕਤ ਰੂਪ ਵਿਚ ਵਿੱਢਣ ਦਾ ਅਹਿਦ ਲਿਆ ਗਿਆ। ਇਸ ਤਹਿਤ ਇਕ ਸਾਂਝੀ ਕਮੇਟੀ ਬਣਾਉਣ ਦਾ ਫ਼ੈਸਲਾ ਹੋਇਆ। ਦੂਜੇ ਮਤੇ, ਰਾਹੀਂ ਬੰਦੀ ਸਿੱਖਾਂ ਦੀ ਰਿਹਾਈ ਲਈ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਕੇਂਦਰੀ ਗ੍ਰਹਿ ਮੰਤਰੀ, ਸੂਬਿਆਂ ਦੇ ਮੁੱਖ ਮੰਤਰੀਆਂ ਤੇ ਰਾਜਪਾਲਾਂ ਨੂੰ ਸਾਂਝੇ ਵਫ਼ਦ ਦੇ ਰੂਪ ਵਿਚ ਮਿਲਣ ਲਈ ਸਹਿਮਤੀ ਦਿੱਤੀ ਗਈ ਹੈ। ਇਕੱਠ ਵੱਲੋਂ ਕਾਨੂੰਨੀ ਚਾਰਾਜੋਈ ਦੇ ਨਾਲ-ਨਾਲ ਲੋੜ ਪੈਣ ’ਤੇ ਤਿੱਖਾ ਸੰਘਰਸ਼ ਵਿੱਢਣ ਦਾ ਵੀ ਮਤਾ ਪਾਸ ਕੀਤਾ ਗਿਆ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਈਰਾਨ ਨੇ ਇਜ਼ਰਾਈਲ ਨੂੰ ਦਿੱਤੀ ਧਮਕੀ, ਕਿਹਾ- ਜੇ ਸਾਨੂੰ ਉਕਸਾਇਆ ਤਾਂ ਅਜਿਹਾ ਜਵਾਬ ਦੇਵਾਂਗੇ ਤੁਸੀਂ ਸੋਚਿਆ ਵੀ ਨਹੀਂ...
ਈਰਾਨ ਨੇ ਇਜ਼ਰਾਈਲ ਨੂੰ ਦਿੱਤੀ ਧਮਕੀ, ਕਿਹਾ- ਜੇ ਸਾਨੂੰ ਉਕਸਾਇਆ ਤਾਂ ਅਜਿਹਾ ਜਵਾਬ ਦੇਵਾਂਗੇ ਤੁਸੀਂ ਸੋਚਿਆ ਵੀ ਨਹੀਂ...
Petrol-Diesel Prices Today: ਨਵਰਾਤਰੀ ਦੇ ਚੌਥੇ ਦਿਨ ਸਸਤਾ ਹੋਇਆ ਪੈਟਰੋਲ-ਡੀਜ਼ਲ? ਇੱਥੇ ਜਾਣੋ ਆਪਣੇ ਸ਼ਹਿਰ ਦੇ ਅਪਡੇਟ ਰੇਟ
Petrol-Diesel Prices Today: ਨਵਰਾਤਰੀ ਦੇ ਚੌਥੇ ਦਿਨ ਸਸਤਾ ਹੋਇਆ ਪੈਟਰੋਲ-ਡੀਜ਼ਲ? ਇੱਥੇ ਜਾਣੋ ਆਪਣੇ ਸ਼ਹਿਰ ਦੇ ਅਪਡੇਟ ਰੇਟ
Vastu Tips: ਗਲਤੀ ਨਾਲ ਵੀ ਰਸੋਈ 'ਚ ਨਾ ਰੱਖੋ ਇਹ ਚੀਜ਼ਾਂ, ਘਰ 'ਚ ਆਉਂਦੀ ਗਰੀਬੀ
Vastu Tips: ਗਲਤੀ ਨਾਲ ਵੀ ਰਸੋਈ 'ਚ ਨਾ ਰੱਖੋ ਇਹ ਚੀਜ਼ਾਂ, ਘਰ 'ਚ ਆਉਂਦੀ ਗਰੀਬੀ
ਵਿਆਹ ਤੋਂ ਅੱਠ ਦਿਨ ਬਾਅਦ ਹੀ ਨੂੰਹ ਨੇ ਕਰ'ਤਾ ਕਾਂਡ, ਕਾਰਾ ਦੇਖ ਸਹੁਰੇ ਦੀਆਂ ਅੱਖਾਂ ਰਹਿ ਗਈਆਂ ਖੁੱਲ੍ਹੀਆਂ, ਜਾਣੋ ਪੂਰਾ ਮਾਮਲਾ
ਵਿਆਹ ਤੋਂ ਅੱਠ ਦਿਨ ਬਾਅਦ ਹੀ ਨੂੰਹ ਨੇ ਕਰ'ਤਾ ਕਾਂਡ, ਕਾਰਾ ਦੇਖ ਸਹੁਰੇ ਦੀਆਂ ਅੱਖਾਂ ਰਹਿ ਗਈਆਂ ਖੁੱਲ੍ਹੀਆਂ, ਜਾਣੋ ਪੂਰਾ ਮਾਮਲਾ
Advertisement
ABP Premium

ਵੀਡੀਓਜ਼

Haryana Election | ਹਰਿਆਣਾ ਚੋਣਾਂ 'ਚ ਜ਼ਬਰਦਸਤ ਲੜਾਈ, ਉਮੀਦਵਾਰ ਦੇ ਪਾੜੇ ਕੱਪੜੇ | Abp SanjhaCrime News | ਚੋਰਾਂ ਨੇ ਚੋਰੀ ਕਰਨ ਦੀਆਂ ਸਾਰੀਆਂ ਹੱਦਾਂ ਕੀਤੀਆਂ ਪਾਰ !ਇੱਕ ਬੱਚੀ ਨਾਲ ਕੀਤਾ ਅਜਿਹਾ ਕਾਰਨਾਮਾ...|AbpPanchayat Election ਬਣੀਆਂ ਜੰਗ ਦਾ ਮੈਦਾਨ! ਦਿੱਗਜ Leader ਵੀ ਉੱਤਰੇ ਮੈਦਾਨ 'ਚ |Bikram Majithia| Abp Sanjhaਦਿਲਜੀਤ ਦੇ ਡਬਲਿਨ ਸ਼ੋਅ ਰੋ ਪਾਏ ਫੈਨਜ਼ , ਵੇਖੋ ਕੀ ਕਰ ਗਏ ਦਿਲਜੀਤ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਈਰਾਨ ਨੇ ਇਜ਼ਰਾਈਲ ਨੂੰ ਦਿੱਤੀ ਧਮਕੀ, ਕਿਹਾ- ਜੇ ਸਾਨੂੰ ਉਕਸਾਇਆ ਤਾਂ ਅਜਿਹਾ ਜਵਾਬ ਦੇਵਾਂਗੇ ਤੁਸੀਂ ਸੋਚਿਆ ਵੀ ਨਹੀਂ...
ਈਰਾਨ ਨੇ ਇਜ਼ਰਾਈਲ ਨੂੰ ਦਿੱਤੀ ਧਮਕੀ, ਕਿਹਾ- ਜੇ ਸਾਨੂੰ ਉਕਸਾਇਆ ਤਾਂ ਅਜਿਹਾ ਜਵਾਬ ਦੇਵਾਂਗੇ ਤੁਸੀਂ ਸੋਚਿਆ ਵੀ ਨਹੀਂ...
Petrol-Diesel Prices Today: ਨਵਰਾਤਰੀ ਦੇ ਚੌਥੇ ਦਿਨ ਸਸਤਾ ਹੋਇਆ ਪੈਟਰੋਲ-ਡੀਜ਼ਲ? ਇੱਥੇ ਜਾਣੋ ਆਪਣੇ ਸ਼ਹਿਰ ਦੇ ਅਪਡੇਟ ਰੇਟ
Petrol-Diesel Prices Today: ਨਵਰਾਤਰੀ ਦੇ ਚੌਥੇ ਦਿਨ ਸਸਤਾ ਹੋਇਆ ਪੈਟਰੋਲ-ਡੀਜ਼ਲ? ਇੱਥੇ ਜਾਣੋ ਆਪਣੇ ਸ਼ਹਿਰ ਦੇ ਅਪਡੇਟ ਰੇਟ
Vastu Tips: ਗਲਤੀ ਨਾਲ ਵੀ ਰਸੋਈ 'ਚ ਨਾ ਰੱਖੋ ਇਹ ਚੀਜ਼ਾਂ, ਘਰ 'ਚ ਆਉਂਦੀ ਗਰੀਬੀ
Vastu Tips: ਗਲਤੀ ਨਾਲ ਵੀ ਰਸੋਈ 'ਚ ਨਾ ਰੱਖੋ ਇਹ ਚੀਜ਼ਾਂ, ਘਰ 'ਚ ਆਉਂਦੀ ਗਰੀਬੀ
ਵਿਆਹ ਤੋਂ ਅੱਠ ਦਿਨ ਬਾਅਦ ਹੀ ਨੂੰਹ ਨੇ ਕਰ'ਤਾ ਕਾਂਡ, ਕਾਰਾ ਦੇਖ ਸਹੁਰੇ ਦੀਆਂ ਅੱਖਾਂ ਰਹਿ ਗਈਆਂ ਖੁੱਲ੍ਹੀਆਂ, ਜਾਣੋ ਪੂਰਾ ਮਾਮਲਾ
ਵਿਆਹ ਤੋਂ ਅੱਠ ਦਿਨ ਬਾਅਦ ਹੀ ਨੂੰਹ ਨੇ ਕਰ'ਤਾ ਕਾਂਡ, ਕਾਰਾ ਦੇਖ ਸਹੁਰੇ ਦੀਆਂ ਅੱਖਾਂ ਰਹਿ ਗਈਆਂ ਖੁੱਲ੍ਹੀਆਂ, ਜਾਣੋ ਪੂਰਾ ਮਾਮਲਾ
Exit Poll 'ਚ ਹਰਿਆਣਾ 'ਚ ਕਾਂਗਰਸ ਦਾ ਦਬਦਬਾ, ਪਰ ਕੌਣ ਹੋਵੇਗਾ ਮੁੱਖ ਮੰਤਰੀ ਦੀ ਕੁਰਸੀ ਦਾ ਹੱਕਦਾਰ, ਇੱਥੇ ਸਮਝੋ ਪੂਰਾ ਮਸਲਾ
Exit Poll 'ਚ ਹਰਿਆਣਾ 'ਚ ਕਾਂਗਰਸ ਦਾ ਦਬਦਬਾ, ਪਰ ਕੌਣ ਹੋਵੇਗਾ ਮੁੱਖ ਮੰਤਰੀ ਦੀ ਕੁਰਸੀ ਦਾ ਹੱਕਦਾਰ, ਇੱਥੇ ਸਮਝੋ ਪੂਰਾ ਮਸਲਾ
Poll Of Polls Result 2024: ਹਰਿਆਣਾ ਤੋਂ ਭਾਜਪਾ ਦੀ ਵਿਦਾਈ, ਜੰਮੂ-ਕਸ਼ਮੀਰ ਵਿੱਚ ਲਟਕੀ ਹੋਈ ਵਿਧਾਨ ਸਭਾ, ਜਾਣੋ ਕੀ ਕਹਿ ਰਹੇ Poll Of Polls
Poll Of Polls Result 2024: ਹਰਿਆਣਾ ਤੋਂ ਭਾਜਪਾ ਦੀ ਵਿਦਾਈ, ਜੰਮੂ-ਕਸ਼ਮੀਰ ਵਿੱਚ ਲਟਕੀ ਹੋਈ ਵਿਧਾਨ ਸਭਾ, ਜਾਣੋ ਕੀ ਕਹਿ ਰਹੇ Poll Of Polls
ਸੈਨੇਟਰੀ ਪੈਡ ਨਾਲ ਹੋ ਸਕਦਾ ਕੈਂਸਰ? ਜ਼ਰੂਰ ਜਾਣ ਲਓ ਆਪਣੀ ਸਿਹਤ ਨਾਲ ਜੁੜੀਆਂ ਆਹ ਖਾਸ ਗੱਲਾਂ
ਸੈਨੇਟਰੀ ਪੈਡ ਨਾਲ ਹੋ ਸਕਦਾ ਕੈਂਸਰ? ਜ਼ਰੂਰ ਜਾਣ ਲਓ ਆਪਣੀ ਸਿਹਤ ਨਾਲ ਜੁੜੀਆਂ ਆਹ ਖਾਸ ਗੱਲਾਂ
ਤੁਸੀਂ ਵੀ ਬਵਾਸੀਰ ਤੋਂ ਹੋ ਪਰੇਸ਼ਾਨ, ਤਾਂ ਅਪਣਾਓ ਆਹ ਘਰੇਲੂ ਤਰੀਕੇ, ਤੁਰੰਤ ਮਿਲੇਗੀ ਰਾਹਤ
ਤੁਸੀਂ ਵੀ ਬਵਾਸੀਰ ਤੋਂ ਹੋ ਪਰੇਸ਼ਾਨ, ਤਾਂ ਅਪਣਾਓ ਆਹ ਘਰੇਲੂ ਤਰੀਕੇ, ਤੁਰੰਤ ਮਿਲੇਗੀ ਰਾਹਤ
Embed widget