Punjab News: ਪ੍ਰਸ਼ਾਸ਼ਨ ਹੋਇਆ ਅਲਰਟ! ਇਸ ਵਿਭਾਗ ਦੇ ਮੁਲਾਜ਼ਮਾਂ ਦੀਆਂ ਛੁੱਟੀਆਂ ਹੋਈਆਂ ਰੱਦ, ਜਾਣੋ ਵਜ੍ਹਾ
ਤਿਉਹਾਰ ਹੋਣ ਕਰਕੇ ਬਾਜ਼ਾਰਾਂ ਤੋਂ ਲੈਕੇ ਹਰ ਸ਼ਹਿਰ ਦੇ ਵਿੱਚ ਰੌਣਕਾਂ ਛਾਈਆਂ ਹੋਈਆਂ ਹਨ। ਫੈਸਟੀਵਲ ਸੀਜ਼ਨ ਦੌਰਾਨ ਅੱਗ ਦੀਆਂ ਘਟਨਾਵਾਂ ਨਾਲ ਨਜਿੱਠਣ ਲਈ ਮੋਹਾਲੀ ਫਾਇਰ ਵਿਭਾਗ ਪੂਰੀ ਤਰ੍ਹਾਂ ਅਲਰਟ ਉੱਤੇ ਰਹੇਗਾ।..

Punjab News: ਤਿਉਹਾਰ ਹੋਣ ਕਰਕੇ ਬਾਜ਼ਾਰਾਂ ਤੋਂ ਲੈਕੇ ਹਰ ਸ਼ਹਿਰ ਦੇ ਵਿੱਚ ਰੌਣਕਾਂ ਛਾਈਆਂ ਹੋਈਆਂ ਹਨ। ਫੈਸਟੀਵਲ ਸੀਜ਼ਨ ਦੌਰਾਨ ਅੱਗ ਦੀਆਂ ਘਟਨਾਵਾਂ ਨਾਲ ਨਜਿੱਠਣ ਲਈ ਮੋਹਾਲੀ ਫਾਇਰ ਵਿਭਾਗ ਪੂਰੀ ਤਰ੍ਹਾਂ ਅਲਰਟ ਉੱਤੇ ਰਹੇਗਾ। ਵਿਭਾਗ ਨੇ ਦੀਵਾਲੀ ਦੇ ਤਿਉਹਾਰ ਤੱਕ ਸਾਰੇ ਕਰਮਚਾਰੀਆਂ ਦੀਆਂ ਛੁੱਟੀਆਂ ਰੱਦ ਕਰਦੀਆਂ ਹਨ। ਹੁਣ ਸਭ ਫਾਇਰਮੈਨ 24 ਘੰਟੇ ਡਿਊਟੀ ’ਤੇ ਰਹਿਣਗੇ ਤਾਂ ਜੋ ਕਿਸੇ ਵੀ ਐਮਰਜੈਂਸੀ ਸਥਿਤੀ ਵਿਚ ਤੁਰੰਤ ਕਾਰਵਾਈ ਕੀਤੀ ਜਾ ਸਕੇ।
ਫਾਇਰ ਵਾਹਨ ਤਾਇਨਾਤ 'ਤੇ
ਫਾਇਰ ਅਫਸਰ ਅਮਰਜੀਤ ਸਿੰਘ ਨੇ ਦੱਸਿਆ ਕਿ ਤਿਉਹਾਰੀ ਮੌਸਮ ਵਿਚ ਅੱਗ ਲੱਗਣ ਦੀਆਂ ਘਟਨਾਵਾਂ ਵੱਧਦੀਆਂ ਹਨ, ਇਸ ਲਈ ਵਿਭਾਗ ਨੇ ਖਾਸ ਤਿਆਰੀਆਂ ਕੀਤੀਆਂ ਹਨ। ਮੋਹਾਲੀ, ਸੈਕਟਰ 82, ਨੌਲਕਾ ਤੇ ਬਾਲੋਂਗਾ ਸਮੇਤ ਸਾਰੇ ਪੁਆਇੰਟ ’ਤੇ ਫਾਇਰ ਵਾਹਨ ਤਾਇਨਾਤ ਕੀਤੇ ਗਏ ਹਨ। ਹਰ ਗੱਡੀ ਵਿਚ ਪੂਰੀ ਟੀਮ 24 ਘੰਟੇ ਤਾਇਨਾਤ ਰਹੇਗੀ।
ਲੋਕਾਂ ਨੂੰ ਸਾਵਧਾਨੀਆਂ ਵਰਤਨ ਦੀ ਕੀਤੀ ਬੇਨਤੀ
ਉਨ੍ਹਾਂ ਕਿਹਾ ਕਿ ਦੁਕਾਨਾਂ ਅਤੇ ਸ਼ੋਅਰੂਮ ਮਾਲਕਾਂ ਨੂੰ ਫਾਇਰ ਸੇਫਟੀ ਉਪਕਰਣ (ਐੱਨ.ਓ.ਸੀ. ਤੇ ਫਾਇਰ ਸਿਸਟਮ) ਅਪ-ਟੂ-ਡੇਟ ਰੱਖਣ ਦੀ ਸਲਾਹ ਦਿੱਤੀ ਗਈ ਹੈ ਤਾਂ ਜੋ ਕਿਸੇ ਵੀ ਹਾਦਸੇ ਦੌਰਾਨ ਜਾਨੀ ਨੁਕਸਾਨ ਤੋਂ ਬਚਿਆ ਜਾ ਸਕੇ। ਵਿਭਾਗ ਵੱਲੋਂ ਉਨ੍ਹਾਂ ਇਮਾਰਤਾਂ ’ਤੇ ਵੀ ਨਿਗਰਾਨੀ ਕੀਤੀ ਜਾ ਰਹੀ ਹੈ ਜਿਨ੍ਹਾਂ ਵਿਚ ਅੱਗ-ਸੁਰੱਖਿਆ ਪ੍ਰਬੰਧ ਅਧੂਰੇ ਹਨ। ਫਾਇਰ ਵਿਭਾਗ ਮੁਤਾਬਕ ਐੱਨ.ਬੀ.ਸੀ. ਨਿਯਮਾਂ ਅਨੁਸਾਰ ਸਾਰੇ ਸ਼ਾਪਿੰਗ ਮਾਲ, ਦਫਤਰ, ਉਦਯੋਗਿਕ ਇਮਾਰਤਾਂ ਤੇ ਰਿਹਾਇਸ਼ੀ ਕੰਪਲੈਕਸਾਂ ਵਿਚ ਫਾਇਰ ਸੇਫਟੀ ਪ੍ਰਬੰਧ ਲਾਜ਼ਮੀ ਹਨ। ਉਨ੍ਹਾਂ ਕਿਹਾ ਕਿ ਦਿਵਾਲੀ ਤੱਕ ਵਿਭਾਗ ਪੂਰੀ ਤਰ੍ਹਾਂ ਅਲਰਟ ਰਹੇਗਾ ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਨਾਲ ਸਮੇਂ ਰਹਿੰਦੇ ਨਜਿੱਠਿਆ ਜਾ ਸਕੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















