Punjab News: ਪੰਜਾਬ ਦੇ ਇਸ ਜ਼ਿਲ੍ਹੇ ‘ਚ ਜਾਰੀ ਹੋਇਆ ਅਲਰਟ! ਕਈ ਸੜਕਾਂ ਬੰਦ, ਐਮਰਜੈਂਸੀ ਨੰਬਰ ਜਾਰੀ
ਹੁਣ ਪਠਾਨਕੋਟ ਪੁਲਿਸ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ। ਇਸ ਵਿੱਚ ਕਿਹਾ ਗਿਆ ਹੈ ਕਿ "ਆਮ ਜਨਤਾ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਮਾਧੋਪੁਰ ਰਾਹੀਂ ਕਠੁਆ ਜਾਣ ਤੋਂ ਬਚਿਆ ਜਾਵੇ ਕਿਉਂਕਿ ਐਨ.ਐਚ.-44 (ਕਠੁਆ ਤੋਂ ਪਠਾਨਕੋਟ) ‘ਤੇ ਇੱਕ ਪੁਲ ਖ਼ਰਾਬ ਹੋ

ਪਠਾਨਕੋਟ ਨੂੰ ਲੈ ਕੇ ਚਿੰਤਾ ਵਾਲੀ ਖਬਰਾਂ ਸਾਹਮਣੇ ਆ ਰਹੀਆਂ ਹਨ। ਉੱਤਰੀ ਭਾਰਤ ਵਿੱਚ ਲਗਾਤਾਰ ਪੈ ਰਹੀ ਬਾਰਿਸ਼ ਕਾਰਨ ਜੰਮੂ-ਕਸ਼ਮੀਰ ਨੂੰ ਰੇਲ ਮਾਰਗ ਰਾਹੀਂ ਦੇਸ਼ ਨਾਲ ਜੋੜਨ ਵਾਲਾ ਚੱਕੀ ਦਰਿਆ ਉੱਤੇ ਬਣਿਆ ਰੇਲਵੇ ਪੁਲ ਹੁਣ ਖ਼ਤਰੇ ਵਿੱਚ ਦਿੱਖ ਰਿਹਾ ਹੈ। ਚੱਕੀ ਦਰਿਆ ਦੇ ਤੇਜ਼ ਬਹਾਵ ਕਾਰਨ ਪੁਲ ਦੇ ਹੇਠੋਂ ਲਗਾਤਾਰ ਮਿੱਟੀ ਖਿਸਕ ਰਹੀ ਹੈ। ਇਸਨੂੰ ਧਿਆਨ ਵਿੱਚ ਰੱਖਦੇ ਹੋਏ ਪਠਾਨਕੋਟ ਪ੍ਰਸ਼ਾਸਨ ਨੇ ਚੱਕੀ ਦਰਿਆ ਉੱਤੇ ਬਣੇ ਨਵੇਂ ਪੁਲ ਨੂੰ ਬੰਦ ਕਰ ਦਿੱਤਾ ਹੈ, ਜਿਸ ਕਰਕੇ ਪਠਾਨਕੋਟ ਤੋਂ ਜਲੰਧਰ ਜਾਣ ਵਾਲਾ ਰਾਹ ਬੰਦ ਹੋ ਗਿਆ ਹੈ।
ਲੋਕਾਂ ਲਈ ਅਲਰਟ ਜਾਰੀ; ਪ੍ਰਾਸ਼ਸ਼ਨ ਵੱਲੋਂ ਸਾਵਧਾਨੀ ਵਰਤਨ ਦੀ ਅਪੀਲ
ਇਸ ਤੋਂ ਬਾਅਦ ਹੁਣ ਪਠਾਨਕੋਟ ਪੁਲਿਸ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ। ਇਸ ਵਿੱਚ ਕਿਹਾ ਗਿਆ ਹੈ ਕਿ "ਆਮ ਜਨਤਾ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਮਾਧੋਪੁਰ ਰਾਹੀਂ ਕਠੁਆ ਜਾਣ ਤੋਂ ਬਚਿਆ ਜਾਵੇ ਕਿਉਂਕਿ ਐਨ.ਐਚ.-44 (ਕਠੁਆ ਤੋਂ ਪਠਾਨਕੋਟ) ‘ਤੇ ਇੱਕ ਪੁਲ ਖ਼ਰਾਬ ਹੋ ਗਿਆ ਹੈ। ਸਿਰਫ਼ ਬਹੁਤ ਹੀ ਐਮਰਜੈਂਸੀ ਹਾਲਾਤਾਂ ਵਿੱਚ ਹੀ ਲੋਕ ਨਰੋਟ ਜੈਮਲ ਸਿੰਘ - ਨਾਗਰੀ ਰਾਹੀਂ ਕਠੁਆ ਜਾ ਸਕਦੇ ਹਨ, ਜਿਸ ‘ਤੇ ਪਹਿਲਾਂ ਤੋਂ ਹੀ ਭਾਰੀ ਟ੍ਰੈਫ਼ਿਕ ਦਾ ਸਾਹਮਣਾ ਕਰਨਾ ਪੈ ਰਿਹਾ ਹੈ।"
ਪਠਾਨਕੋਟ ਤੋਂ ਇੱਕ ਹੈਰਾਨ ਕਰਨ ਵਾਲੀ ਵੀਡੀਓ ਵੀ ਸਾਹਮਣੇ ਆਈ ਹੈ ਜਿੱਥੇ ਮੀਂਹ ਦੇ ਕਹਿਰ ਦੇ ਚੱਲਦੇ ਦੋ ਮੰਜ਼ਿਲਾਂ ਘਰ ਤਾਂਸ਼ ਦੇ ਪੱਤਿਆਂ ਵਾਂਗ ਡਿੱਗ ਗਿਆ। ਪੰਜਾਬ ਦੇ ਕਈ ਇਲਾਕਿਆਂ 'ਚ ਹੜ੍ਹ ਵਰਗੇ ਹਾਲਾਤ ਬਣ ਗਏ ਹਨ। ਸੜਕਾਂ ਉੱਤੇ ਪਾਣੀ ਭਰ ਗਿਆ ਹੈ।
ਐਮਰਜੈਂਸੀ ਨੰਬਰ ਜਾਰੀ
ਹਾਲਾਤਾਂ ਨੂੰ ਦੇਖਦੇ ਹੋਏ ਪਠਾਨਕੋਟ ਪੁਲਿਸ ਵੱਲੋਂ ਅਪੀਲ ਕੀਤੀ ਗਈ ਹੈ ਕਿ ਐਮਰਜੈਂਸੀ ਸਥਿਤੀ ਵਿੱਚ ਲੋਕ ਪਠਾਨਕੋਟ ਪੁਲਿਸ 112 ਜਾਂ ਕੰਟਰੋਲ ਰੂਮ +91 87280 33500 ‘ਤੇ ਸੰਪਰਕ ਕਰਨ। ਨਾਲ ਹੀ ਲੋਕਾਂ ਅਪੀਲ ਕੀਤੀ ਗਈ ਹੈ ਕਿ ਹੋ ਸਕਦੇ ਤਾਂ ਸੁਰੱਖਿਅਤ ਥਾਵਾਂ ਉੱਤੇ ਰਹਿਣ ਅਤੇ ਬਿਨ੍ਹਾਂ ਕਿਸੇ ਕੰਮ ਤੋਂ ਘਰ ਤੋਂ ਬਾਹਰ ਨਾ ਹੀ ਨਿਕਲਣ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















