ਰਾਜਾ ਵੜਿੰਗ ਦੀ ਕੇਜਰੀਵਾਲ ਤੇ ਸੀਐਮ ਮਾਨ ਨੂੰ ਦੋ ਟੁੱਕ, 'ਪੰਜਾਬ ਮਾਡਲ' ਦਾ ਦਿਖਾਇਆ ਸ਼ੀਸ਼ਾ
Punjab News: ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਇੱਕ ਵਾਰ ਫਿਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ 'ਆਪ' ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਸਵਾਲਾਂ ਦੇ ਘੇਰੇ 'ਚ ਲਿਆ।
Punjab News: ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਇੱਕ ਵਾਰ ਫਿਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ 'ਆਪ' ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਸਵਾਲਾਂ ਦੇ ਘੇਰੇ 'ਚ ਲਿਆ। ਅੰਗ੍ਰੇਜ਼ੀ ਅਖਬਾਰ ਦੀ ਖਬਰ ਦਾ ਹਵਾਲਾ ਦਿੰਦੇ ਹੋਏ ਉਹਨਾਂ ਕਿਹਾ ਕਿ ਅਮਰੀਕਾ ਦੀ ਮੁਹੱਲਾ ਕਲੀਨਿਕ 'ਚ ਦਿਲਚਸਪੀ ਦਾ ਤਾਂ ਪਤਾ ਨਹੀਂ ਪਰ ਪੰਜਾਬ ਸਰਕਾਰ ਦਾ ਬਣਾਇਆ ਹਾਈਪਰਟੈਂਸ਼ਨ ਮਾਡਲ 3 ਰਾਜ ਅਪਣਾ ਰਹੇ ਹਨ- ਉੱਤਰ ਪ੍ਰਦੇਸ਼, ਉੱਤਰਾਖੰਡ ਅਤੇ ਰਾਜਸਥਾਨ। ਇਹ ਹੈ ਪੰਜਾਬ ਮਾਡਲ। ਉਹਨਾਂ ਕਿਹਾ ਕਿ ਉਮੀਦ ਹੈ @AAPPunjab ਅਤੇ @ArvindKejriwal ਜੀ ਨੋਟ ਕਰਨਗੇ।
ਦਰਅਸਲ ਹਾਈਪਰਟੈਨਸ਼ਨ ਟ੍ਰੀਟਮੈਂਟ 'ਤੇ ਧਿਆਨ ਕੇਂਦ੍ਰਤ ਕਰਦੇ ਹੋਏ ਪ੍ਰਾਇਮਰੀ ਹੈਲਥਕੇਅਰ ਦੀ ਆਖਰੀ-ਮੀਲ ਡਿਲੀਵਰੀ ਨੂੰ ਸਮਰਥਨ ਦੇਣ ਅਤੇ ਮਜ਼ਬੂਤ ਕਰਨ ਲਈ ਪੰਜਾਬ ਵਿੱਚ ਵਿਕਸਤ ਅਤੇ ਟੈਸਟ ਕੀਤਾ ਗਿਆ ਇੱਕ ਪਾਇਲਟ ਪ੍ਰੋਜੈਕਟ, ਜਲਦੀ ਹੀ ਉੱਤਰ ਪ੍ਰਦੇਸ਼, ਉੱਤਰਾਖੰਡ ਅਤੇ ਰਾਜਸਥਾਨ ਵੱਲੋਂ ਵੀ ਅਪਣਾਇਆ ਜਾਵੇਗਾ।
Don't know about the US interest in Mohalla Clinics, as claimed by CM @BhagwantMann Sahab, the model that our government developed is being adopted by 3 states; Uttar Pradesh, Uttrakhand and Rajasthan.
— Amarinder Singh Raja Warring (@RajaBrar_INC) July 29, 2022
This is THE PUNJAB MODEL.
Hope @AAPPunjab & @ArvindKejriwal
Ji take note. pic.twitter.com/9TJtxI2GT1
ਪੰਜਾਬ ਵਿੱਚ, ਰਾਜ ਸਰਕਾਰ ਨੇ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (PGIMER), ਗਲੋਬਲ ਹੈਲਥ ਐਡਵੋਕੇਸੀ ਇਨਕਿਊਬੇਟਰ (GHAI), ਅਤੇ ਹੋਰ ਸਿਵਲ ਸੁਸਾਇਟੀ ਸੰਸਥਾਵਾਂ ਨਾਲ ਸਾਂਝੇਦਾਰੀ ਕੀਤੀ ਹੈ ਤਾਂ ਜੋ ਸੂਬੇ ਵਿੱਚ ਪ੍ਰਾਇਮਰੀ ਸਿਹਤ ਸਹੂਲਤਾਂ ਵਿੱਚ ਹਾਈਪਰਟੈਨਸ਼ਨ ਦੇ ਇਲਾਜ ਨੂੰ ਮਜ਼ਬੂਤ ਕੀਤਾ ਜਾ ਸਕੇ।
ਰਾਜਾ ਵੜਿੰਗ ਦਾ ਕਹਿਣਾ ਹੈ ਕਿ ਜਦ ਪੰਜਾਬ ਦੇ ਮਾਡਲ ਨੂੰ ਬਾਕੀ ਰਾਜ ਅਪਣਾ ਸਕਦੇ ਹਨ ਤਾਂ ਪੰਜਾਬ 'ਚ ਦੂਜੇ ਮਾਡਲ ਕਿਉਂ ਲਾਗੂ ਹੋਣ। ਵੜਿੰਗ ਵੱਲੋਂ ਮਾਨ ਦੇ ਉਸ ਬਿਆਨ 'ਤੇ ਹਮਲਾ ਬੋਲਿਆ ਗਿਆ ਹੈ ਜਿਸ 'ਚ ਉਹਨਾਂ ਕਿਹਾ ਸੀ ਕਿ ਅਮਰੀਕਾ ਪੰਜਾਬ ਦੇ ਮੁਹੱਲਾ ਕਲੀਨਿਕਾਂ ਦੀ ਨਕਲ ਕਰ ਰਿਹਾ ਹੈ।