Punjab News: ਡਿਬੜੂਗੜ੍ਹ ਜੇਲ੍ਹ 'ਚ ਬੰਦ ਅੰਮ੍ਰਿਤਪਾਲ ਸਿੰਘ ਦਾ ਇੱਕ ਹੋਰ ਸਾਥੀ ਕੁਲਵੰਤ ਰਾਊਕੇ ਲੜੇਗਾ ਚੋਣ, ਬਰਨਾਲਾ ਜ਼ਿਮਨੀ ਚੋਣ ਲਈ ਉਮੀਦਵਾਰ ਐਲਾਨਿਆ
Kulwant Rauke: ਡਿਬਰੂਗੜ੍ਹ ਜੇਲ 'ਚ ਬੰਦ ਅੰਮ੍ਰਿਤਪਾਲ ਸਿੰਘ ਦਾ ਸਾਥੀ ਕੁਲਵੰਤ ਸਿੰਘ ਰਾਊਕੇ ਜੋ ਕਿ ਬਰਨਾਲਾ ਦੀ ਜ਼ਿਮਨੀ ਚੋਣ ਲੜੇਗਾ। ਇਸ ਦੀ ਜਾਣਕਾਰੀ ਉਨ੍ਹਾਂ ਦੇ ਭਰਾ ਵੱਲੋਂ ਦਿੱਤੀ ਗਈ ਹੈ।
Kulwant Rauke: ਡਿਬੜੂਗੜ੍ਹ ਜੇਲ੍ਹ 'ਚ ਬੰਦ ਅੰਮ੍ਰਿਤਪਾਲ (amritpal singh) ਦੇ ਇੱਕ ਹੋਰ ਸਾਥੀ ਜ਼ਿਮਨੀ ਚੋਣ ਲੜਨ ਦੇ ਲਈ ਤਿਆਰ ਹਨ। ਜੀ ਹਾਂ ਮਿਲੀ ਜਾਣਕਾਰੀ ਅਨੁਸਾਰ ਕੁਲਵੰਤ ਸਿੰਘ ਰਾਊਕੇ ਬਰਨਾਲਾ ਜ਼ਿਮਨੀ ਚੋਣ ਲੜਨਗੇ। ਰਾਊਕੇ ਵੀ NSA ਤਹਿਤ ਡਿਬਰੂਗੜ੍ਹ ਜੇਲ 'ਚ ਬੰਦ ਹੈ।
ਕੁਲਵੰਤ ਸਿੰਘ ਰਾਊਕੇ ਦੀਪ ਸਿੱਧੂ ਦੇ ਵੀ ਕਾਫੀ ਨਜ਼ਦੀਕੀਆਂ ਵਿਚੋਂ ਇੱਕ ਰਹੇ ਹਨ। ਉਨ੍ਹਾਂ ਨੇ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਆਪਣੇ ਰਾਊਕੇ ਕਲਾਂ ਘਰ ਵਿੱਚ ਗ੍ਰਿਫਤਾਰੀ ਦਿੱਤੀ ਸੀ।
ਰਾਊਕੇ ਦੇ ਚਚੇਰੇ ਭਰਾ ਨੇ ਦਿੱਤੀ ਇਹ ਜਾਣਕਾਰੀ
ਡਿਬੜੂਗੜ ਜੇਲ੍ਹ (Dibrugarh jail ) ਵਿੱਚ ਐੱਨਐੱਸਏ ਅਧੀਨ ਬੰਦ ਭਾਈ ਕੁਲਵੰਤ ਸਿੰਘ ਰਾਊਕੇ ਬਰਨਾਲਾ ਤੋਂ ਜ਼ਿਮਨੀ ਚੋਣ ਲੜਣਗੇ। ਇਸ ਦੀ ਅਧਿਕਾਰਤ ਤੌਰ 'ਤੇ ਪੁਸ਼ਟੀ ਕਰਦਿਆਂ ਉਨ੍ਹਾਂ ਦੇ ਚਚੇਰੇ ਭਾਈ ਮਹਾ ਸਿੰਘ ਨੇ ਦੱਸਿਆ ਕਿ ਸਾਰੇ ਸਾਥੀਆਂ ਦੇ ਸਲਾਹ ਮਸ਼ਵਰੇ ਤੋਂ ਭਾਈ ਕੁਲਵੰਤ ਸਿੰਘ ਨੇ ਉਨ੍ਹਾਂ ਨਾਲ ਜੇਲ੍ਹ ਤੋਂ ਗੱਲਬਾਤ ਦੌਰਾਨ ਚੋਣ ਲੜਣ ਦੇ ਫੈਸਲੇ ਨੂੰ ਸਾਂਝਾ ਕੀਤਾ ਹੈ।
ਅੰਮ੍ਰਿਤਪਾਲ ਸਿੰਘ ਦੇ ਸਾਥੀ ਕੁਲਵੰਤ ਸਿੰਘ ਰਾਊਕੇ ਦੀਪ ਸਿੱਧੂ ਦੇ ਵੀ ਕਾਫੀ ਨਜ਼ਦੀਕੀਆਂ ਵਿਚੋਂ ਇਕ ਹਨ। ਉਨ੍ਹਾਂ ਨੇ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਆਪਣੇ ਰਾਊਕੇ ਕਲਾਂ ਘਰ ਵਿੱਚ ਗ੍ਰਿਫਤਾਰੀ ਦਿੱਤੀ ਸੀ। ਇੱਥੇ ਦੱਸ ਦੇਈਏ ਕਿ ਕੁਲਵੰਤ ਸਿੰਘ ਰਾਊਕੇ ਸਿੱਖ ਸਡੂਟੈਂਡ ਫੈਂਡਰੇਸ਼ਨ ਦੇ ਵੀ ਸਰਗਰਮ ਆਗੂ ਰਹਿ ਚੁੱਕੇ ਹਨ। ਕੁਲਵੰਤ ਸਿੰਘ ਰਾਊਕੇ ਦੇ ਪਿਤਾ ਚੜ੍ਹਤ ਸਿੰਘ ਪਿੰਡ ਦੇ ਸਾਬਕਾ ਸਰਪੰਚ ਰਹਿ ਚੁੱਕੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।