(Source: ECI/ABP News)
Punjab News: ਪੰਜਾਬ ਸਰਕਾਰ ਦਾ ਇੱਕ ਹੋਰ ਖਾਸ ਉਪਰਾਲਾ, ਜਨਮ ਤੇ ਮੌਤ ਦੇ ਸਰਟੀਫਿਕੇਟ ਦੀ ਪ੍ਰਕਿਰਿਆ ਹੋਵੇਗੀ ਸੁਖਾਲੀ, ਤਿਆਰ ਹੋ ਰਹੀ ਮੋਬਾਈਲ ਐਪ
Punjab News: ਪੰਜਾਬ ਸਰਕਾਰ ਹੁਣ ਆਮ ਲੋਕਾਂ ਲਈ ਜਨਮ ਤੇ ਮੌਤ ਦੇ ਸਰਟੀਫਿਕੇਟ ਬਣਵਾਉਣ ਦੀ ਪ੍ਰਕਿਰਿਆ ਵੀ ਸੁਖਾਲੀ ਕਰਨ ਜਾ ਰਹੀ ਹੈ।
![Punjab News: ਪੰਜਾਬ ਸਰਕਾਰ ਦਾ ਇੱਕ ਹੋਰ ਖਾਸ ਉਪਰਾਲਾ, ਜਨਮ ਤੇ ਮੌਤ ਦੇ ਸਰਟੀਫਿਕੇਟ ਦੀ ਪ੍ਰਕਿਰਿਆ ਹੋਵੇਗੀ ਸੁਖਾਲੀ, ਤਿਆਰ ਹੋ ਰਹੀ ਮੋਬਾਈਲ ਐਪ Punjab News: Another special effort of Punjab government, process of birth and death certificate will be easy, mobile app is being developed Punjab News: ਪੰਜਾਬ ਸਰਕਾਰ ਦਾ ਇੱਕ ਹੋਰ ਖਾਸ ਉਪਰਾਲਾ, ਜਨਮ ਤੇ ਮੌਤ ਦੇ ਸਰਟੀਫਿਕੇਟ ਦੀ ਪ੍ਰਕਿਰਿਆ ਹੋਵੇਗੀ ਸੁਖਾਲੀ, ਤਿਆਰ ਹੋ ਰਹੀ ਮੋਬਾਈਲ ਐਪ](https://feeds.abplive.com/onecms/images/uploaded-images/2023/09/08/84878c8272e5e5fa020b01cf160d73091694131533393700_original.jpg?impolicy=abp_cdn&imwidth=1200&height=675)
Birth and Death certificate: ਮੁੱਖ ਮੰਤਰੀ ਭਗਵੰਤ ਸਿੰਘ ਮਾਨ (CM Bhagwant Mann) ਦੀ ਅਗਵਾਈ ਹੇਠਲੀ ਸਰਕਾਰ ਵੱਲੋਂ ਸੂਬਾ ਵਾਸੀਆਂ ਲਈ ਇੱਕ ਤੋਂ ਬਾਅਦ ਇੱਕ ਨਵੇਂ ਉਪਰਾਲੇ ਕੀਤੇ ਜਾ ਰਹੇ ਹਨ। ਆਮ ਲੋਕਾਂ ਦੇ ਘਰ ਦੇ ਨੇੜੇ ਇਲਾਜ ਦੀ ਸਹੂਲਤ ਲਈ ਮੁਹੱਲਾ ਕਲੀਨਿਕ ਖੋਲ੍ਹਣ ਤੋਂ ਬਾਅਦ ਪੰਜਾਬ ਸਰਕਾਰ ਹੁਣ ਆਮ ਲੋਕਾਂ ਲਈ ਜਨਮ ਤੇ ਮੌਤ ਦੇ ਸਰਟੀਫਿਕੇਟ ਬਣਵਾਉਣ ਦੀ ਪ੍ਰਕਿਰਿਆ ਵੀ ਸੁਖਾਲੀ ਕਰਨ ਜਾ ਰਹੀ ਹੈ। ਇਸ ਕੰਮ ਲਈ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਦੇ ਧੱਕੇ ਨਾ ਖਾਣੇ ਪੈਣੇ ਇਸ ਲਈ ਇੱਕ ਐਪ ਤਿਆਰ ਕੀਤੀ ਜਾ ਰਹੀ ਹੈ।
ਅਜਿਹਾ ਐਪ ਜੋ ਹਰੇਕ ਹਸਪਤਾਲ, ਨਰਸਿੰਗ ਹੋਮ ਤੇ ਸ਼ਮਸ਼ਾਨਘਾਟ ਨਾਲ ਜੁੜਿਆ ਹੋਵੇ
ਪੰਜਾਬ ਸਰਕਾਰ ਨੇ ਆਪਣੇ ਸਬੰਧਤ ਵਿਭਾਗਾਂ ਨੂੰ ਇਕ ਅਜਿਹਾ ਐਪ ਤਿਆਰ ਕਰਨ ਲਈ ਕਿਹਾ ਹੈ ਜਿਹੜਾ ਹਰੇਕ ਹਸਪਤਾਲ, ਨਰਸਿੰਗ ਹੋਮ ਤੇ ਸ਼ਮਸ਼ਾਨਘਾਟ ਨਾਲ ਜੁੜਿਆ ਹੋਵੇਗਾ। ਹਰ ਹਸਪਤਾਲ ਤੇ ਸ਼ਮਸ਼ਾਨ ਘਾਟ ਦਾ ਡਾਟਾ ਇਸ ’ਤੇ ਅਪਲੋਡ ਹੋਵੇਗਾ। ਜਿਸ ਹਸਪਤਾਲ, ਨਰਸਿੰਗ ਹੋਮ ਜਾਂ ਜੱਚਾ-ਬੱਚਾ ਕੇਂਦਰ ’ਚ ਜਦੋਂ ਕਿਸੇ ਬੱਚੇ ਦਾ ਜਨਮ ਹੋਵੇਗਾ ਤਾਂ ਉਸ ਦਾ ਸਾਰਾ ਡਾਟਾ ਮੋਬਾਈਲ ਐਪ ’ਤੇ ਅਪਲੋਡ ਕਰਨਾ ਜ਼ਰੂਰੀ ਹੋਵੇਗਾ।
ਜਨਮ ਤੇ ਮੌਤ ਸਰਟੀਫਿਕੇਟ ਲੈਣ ਦੀ ਕਾਰਵਾਈ ਲੰਬੀ ਤੇ ਪੇਚੀਦਾ
ਫਿਲਹਾਲ ਜਨਮ ਤੇ ਮੌਤ ਸਰਟੀਫਿਕੇਟ ਲੈਣ ਦੀ ਕਾਰਵਾਈ ਲੰਬੀ ਤੇ ਪੇਚੀਦਾ ਹੈ। ਜਨਮ ਸਰਟੀਫਿਕੇਟ ਲਈ ਹਸਪਤਾਲ ਤੇ ਮੌਤ ਦੇ ਸਰਟੀਫਿਕੇਟ ਲਈ ਸ਼ਮਸ਼ਾਨਘਾਟ ਵੱਲੋਂ ਦਿੱਤੀ ਜਾਣ ਵਾਲੀ ਪਰਚੀ ਸਬੰਧਤ ਵਿਭਾਗ ’ਚ ਜਮ੍ਹਾਂ ਕਰਵਾ ਕੇ ਹੋਰ ਕਾਗਜ਼ੀ ਕਾਰਵਾਈ ਪੂਰੀ ਕਰਨੀ ਪੈਂਦੀ ਹੈ। ਇਸ ਕਾਰਵਾਈ ਲਈ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਦੇ ਚੱਕਰ ਲਗਾਉਣ ਪੈਂਦੇ ਹਨ, ਜਿਸ ’ਚ ਲੰਬਾ ਸਮਾਂ ਤੇ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)