ਪੜਚੋਲ ਕਰੋ

ਦਿੱਲੀ ਚੋਣ ਨਤੀਜੇ 2025

(Source: ECI/ABP News)

ਬਰਨਾਲਾ : ਸਿੱਖਿਆ ਮੰਤਰੀ ਦੀ ਕੋਠੀ ਵੱਲ ਕੂਚ ਕਰਦੇ ਅਧਿਆਪਕਾਂ ਤੇ ਪੁਲਿਸ ਵਿਚਾਲੇ ਖਿੱਚ ਧੂਹ, ਕਈਆਂ ਦੇ ਫਟੇ ਕੱਪੜੇ

ਬਰਨਾਲਾ- ਆਪਣੀਆਂ ਮੰਗਾਂ ਨੂੰ ਲੈ ਕੇ ਬੀਐੱਡ ਟੈਟ ਪਾਸ ਬੇਰੁਜ਼ਗਾਰ ਅਧਿਆਪਕਾਂ ਦਾ ਸੰਘਰਸ਼ ਜਾਰੀ ਹੈ । ਇਸ ਨੂੰ ਲੈ ਕੇ ਅੱਜ ਬਰਨਾਲਾ ਵਿੱਚ ਇਹਨਾਂ ਅਧਿਆਪਕਾਂ ਵੱਲੋਂ ਸਿੱਖਿਆ ਮੰਤਰੀ ਗੁਰਮੀਤ ਸਿੰਘ ਦੇ ਘਰ ਦਾ ਘਿਰਾਓ ਦੀ ਕੋਸ਼ਿਸ਼ ਕੀਤੀ ਗਈ

ਬਰਨਾਲਾ- ਆਪਣੀਆਂ ਮੰਗਾਂ ਨੂੰ ਲੈ ਕੇ ਬੀਐੱਡ ਟੈਟ ਪਾਸ ਬੇਰੁਜ਼ਗਾਰ ਅਧਿਆਪਕਾਂ ਦਾ ਸੰਘਰਸ਼ ਜਾਰੀ ਹੈ । ਇਸ ਨੂੰ ਲੈ ਕੇ ਅੱਜ ਬਰਨਾਲਾ ਵਿੱਚ ਇਹਨਾਂ ਅਧਿਆਪਕਾਂ ਵੱਲੋਂ ਸਿੱਖਿਆ ਮੰਤਰੀ ਗੁਰਮੀਤ ਸਿੰਘ ਦੇ ਘਰ ਦਾ ਘਿਰਾਓ ਦੀ ਕੋਸ਼ਿਸ਼ ਕੀਤੀ ਗਈ ਪਰ ਪੁਲਿਸ ਵੱਲੋਂ ਪਹਿਲਾਂ ਹੀ ਅਧਿਆਪਕਾਂ ਨੂੰ ਰੋਕ ਦਿੱਤਾ ਗਿਆ ।

ਵੱਡੀ ਗਿਣਤੀ ਵਿੱਚ ਤਾਇਨਾਤ ਪੁਲੀਸ ਫੋਰਸ ਨੂੰ ਬੇਰੁਜ਼ਗਾਰ ਅਧਿਆਪਕਾਂ ਨੂੰ ਰੋਕਣ ਲਈ ਜੱਦੋ-ਜਹਿਦ ਕਰਨੀ ਪਈ। ਖਿੱਚ-ਧੂਹ ਦੌਰਾਨ ਇਕ ਵਿਅਕਤੀ ਦੀ ਦਸਤਾਰ ਉਤਰ ਗਈ ਜਦਕਿ ਕਈ ਲੋਕਾਂ ਦੇ ਕੱਪੜੇ ਫਟ ਗਏ। ਬੇਰੁਜ਼ਗਾਰ ਅਧਿਆਪਕਾਂ ਨੂੰ ਰੋਕਣ ਲਈ ਮੌਕੇ ’ਤੇ ਤਾਇਨਾਤ ਪੁਲੀਸ ਵੱਲੋਂ ਵੱਡੇ ਬੈਰੀਕੇਡ ਲਾਏ ਗਏ ਸਨ ਪਰ ਇਸ ਦੌਰਾਨ ਪ੍ਰਦਰਸ਼ਨ ਇੰਨਾ ਵੱਧ ਗਿਆ ਕਿ ਬੇਰੁਜ਼ਗਾਰ ਅਧਿਆਪਕਾਂ ਅਤੇ ਪੁਲੀਸ ਵਿਚਾਲੇ ਹੱਥੋਪਾਈ ਹੋ ਗਈ। ਜਿਸ ਤੋਂ ਬਾਅਦ ਅਧਿਆਪਕਾਂ ਵੱਲੋਂ ਉੱਥੇ ਹੀ ਧਰਨਾ ਲਾ ਦਿੱਤਾ ਗਿਆ । ਬਰਨਾਲਾ : ਸਿੱਖਿਆ ਮੰਤਰੀ ਦੀ ਕੋਠੀ ਵੱਲ ਕੂਚ ਕਰਦੇ ਅਧਿਆਪਕਾਂ ਤੇ ਪੁਲਿਸ ਵਿਚਾਲੇ ਖਿੱਚ ਧੂਹ, ਕਈਆਂ ਦੇ ਫਟੇ ਕੱਪੜੇ

ਰੋਸ ਪ੍ਰਦਰਸ਼ਨ ਕਰ ਰਹੇ ਬੇਰੁਜ਼ਗਾਰ ਅਧਿਆਪਕਾਂ ਨੇ ਕਿਹਾ ਕਿ ਆਮ ਆਦਮੀ ਹੋਣ ਦਾ ਦਾਅਵਾ ਕਰਨ ਵਾਲੀ ਪਾਰਟੀ ਦੀ ਸਰਕਾਰ ਪਿਛਲੀਆਂ ਸਰਕਾਰਾਂ ਨਾਲੋਂ ਬੇਰਹਿਮ ਨਿਕਲੀ ਹੈ। ਪੁਲਿਸ ਦੀ ਕਾਰਵਾਈ ਤੋਂ ਬਾਅਦ ਇਸ ਯੂਨੀਅਨ ਮੈਂਬਰਾਂ ਨੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਦੇ ਘਰ ਦੇ ਨੇੜੇ ਮਰਨ ਵਰਤ ਸ਼ੁਰੂ ਕਰ ਦਿੱਤਾ, ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਵਾਅਦਾ ਕੀਤਾ ਸੀ ਕਿ ਜਿਨ੍ਹਾਂ ਦੀ ਉਮਰ ਪੂਰੀ ਹੋ ਚੁੱਕੀ ਹੈ ਉਹਨਾਂ ਨੂੰ 5 ਸਾਲ ਦੀ ਛੂਟ ਦਿੱਤੀ ਜਾਵੇਗੀ , ਪਰ ਹੁਣ ਸਰਕਾਰ ਬਣਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਨਹੀਂ ਸੁਣ ਰਹੇ, ਜਿਸ ਦੇ ਖਿਲਾਫ ਉਨ੍ਹਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹੈ ਹੈ ਅਤੇ ਮਰਨ ਵਰਤ ਸ਼ੁਰੂ ਕਰ ਦਿੱਤਾ ਹੈ ਉਹਨਾਂ ਕਿਹਾ ਕਿ  ਜਦ ਤੱਕ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਦ ਤੱਕ ਉਹਨਾਂ ਦਾ ਪ੍ਰਦਰਸ਼ਨ ਜਾਰੀ ਰਹੇਗਾ। 

ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਮਰਨ ਵਰਤ 'ਤੇ ਬੈਠੇ ਯੂਨੀਅਨ ਦੇ ਪ੍ਰਧਾਨ ਰਮਨ ਕੁਮਾਰ ਨੇ ਦੱਸਿਆ ਕਿ ਪਿਛਲੀ ਕਾਂਗਰਸ ਸਰਕਾਰ ਵੱਲੋਂ 8 ਜਨਵਰੀ 2022 ਨੂੰ ਡੀ. , ਮਾਸਟਰ ਕਾਡਰ ਦੀਆਂ 4161 ਅਸਾਮੀਆਂ ਭਰੀਆਂ ਗਈਆਂ ਸਨ। ਇਸ਼ਤਿਹਾਰ ਆਇਆ ਸੀ ਅਤੇ ਇਸ ਵਿੱਚ ਉਮਰ ਹੱਦ 37 ਸਾਲ ਰੱਖੀ ਗਈ ਸੀ। ਉਨ੍ਹਾਂ ਦੱਸਿਆ ਕਿ ਪਿਛਲੀਆਂ ਸਰਕਾਰਾਂ ਦੀਆਂ ਗਲਤੀਆਂ ਕਾਰਨ ਇਹ ਲੋਕ ਵੱਧ ਉਮਰ ਦੇ ਹੋ ਗਏ ਹਨ ਅਤੇ ਪਿਛਲੀ ਕਾਂਗਰਸ ਸਰਕਾਰ ਵੱਲੋਂ ਇਨ੍ਹਾਂ ਅਸਾਮੀਆਂ ਦੀ ਵੱਧ ਤੋਂ ਵੱਧ ਸੀਮਾ 37 ਸਾਲ ਰੱਖੀ ਗਈ ਸੀ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਚੋਣ ਰੈਲੀਆਂ ਵਿੱਚ ਵਾਅਦਾ ਕੀਤਾ ਸੀ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ’ਤੇ ਉਨ੍ਹਾਂ ਨੂੰ ਉਮਰ ਹੱਦ ਵਿੱਚ 5 ਸਾਲ ਦੀ ਛੋਟ ਦਿੱਤੀ ਜਾਵੇਗੀ।

ਉਨ੍ਹਾਂ ਦੱਸਿਆ ਕਿ 15 ਮਾਰਚ ਨੂੰ ਸਰਕਾਰ ਬਣਨ ਤੋਂ ਬਾਅਦ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਕਈ ਵਾਰ ਸਿੱਖਿਆ ਮੰਤਰੀ ਅਤੇ ਮੁੱਖ ਮੰਤਰੀ ਦੀ ਰਿਹਾਇਸ਼ 'ਤੇ ਜਾ ਚੁੱਕੇ ਹਨ ਪਰ ਉਨ੍ਹਾਂ ਨੂੰ ਹਰ ਵਾਰ ਇੱਕ ਹਫ਼ਤੇ 'ਚ ਸਮੱਸਿਆ ਹੱਲ ਕਰਨ ਦਾ ਭਰੋਸਾ ਦੇ ਕੇ ਭੇਜਿਆ ਜਾਂਦਾ ਹੈ ਪਰ ਹੁਣ ਤੱਕ ਉਨ੍ਹਾਂ ਦੀ ਸਮੱਸਿਆ ਦਾ ਕੋਈ ਹੱਲ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ 4161 ਮਾਸਟਰ ਕਾਡਰ ਦੀਆਂ ਅਸਾਮੀਆਂ ਜਿਨ੍ਹਾਂ ਨੂੰ ਹਟਾ ਦਿੱਤਾ ਗਿਆ ਹੈ, ਦੀ ਮਿਤੀ ਵੀ ਦੋ ਵਾਰ ਵਧਾ ਦਿੱਤੀ ਗਈ ਹੈ ਅਤੇ ਹੁਣ ਇਸ ਦੀ ਮਿਤੀ 5 ਮਈ ਰੱਖੀ ਗਈ ਹੈ ਅਤੇ ਹੁਣ ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਲਈ ਸਿਰਫ਼ 2 ਤੋਂ 3 ਦਿਨ ਦਾ ਸਮਾਂ ਬਚਿਆ ਹੈ। ਉਹ ਸਿੱਖਿਆ ਮੰਤਰੀ ਨੂੰ ਮਿਲਣ ਲਈ ਕੱਲ੍ਹ ਬਰਨਾਲਾ ਪੁੱਜੇ ਸਨ ਪਰ ਇੱਥੇ ਵੀ ਉਨ੍ਹਾਂ ਨੂੰ ਕੋਈ ਹੁੰਗਾਰਾ ਨਹੀਂ ਮਿਲਿਆ, ਜਿਸ ਤੋਂ ਬਾਅਦ ਅੱਜ ਉਹ ਪੰਜਾਬ ਸਰਕਾਰ ਖ਼ਿਲਾਫ਼ ਮਰਨ ਵਰਤ ’ਤੇ ਬੈਠ ਗਏ ਹਨ।

ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜਦੋਂ ਤੱਕ ਉਮਰ ਹੱਦ 37 ਸਾਲ ਤੋਂ ਵਧਾ ਕੇ 42 ਸਾਲ ਨਹੀਂ ਕੀਤੀ ਜਾਂਦੀ, ਉਹ ਮਰਨ ਵਰਤ 'ਤੇ ਬੈਠਣਗੇ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਮਾਸਟਰ ਕਾਡਰ ਦੀਆਂ 4161 ਅਸਾਮੀਆਂ 'ਚੋਂ 2 ਤੋਂ 3000 ਲੋਕ ਅਜਿਹੇ ਹਨ ਜੋ ਕਿ ਉਮਰ ਤੋਂ ਵੱਧ ਹਨ ਅਤੇ ਉਹ ਉਦੋਂ ਤੱਕ ਮਰਨ ਵਰਤ ਜਾਰੀ ਰੱਖਣਗੇ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਇਸ ਸਮੇਂ ਉਨ੍ਹਾਂ ਦੀ ਯੂਨੀਅਨ ਦੇ ਕਰੀਬ 50 ਲੋਕ ਧਰਨੇ 'ਤੇ ਬੈਠੇ ਹਨ ਅਤੇ ਜੇਕਰ ਇਕ-ਦੋ ਦਿਨਾਂ 'ਚ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਵੱਡੀ ਗਿਣਤੀ 'ਚ ਇਕੱਠੇ ਹੋ ਕੇ ਪ੍ਰਦਰਸ਼ਨ ਨੂੰ ਹੋਰ ਤੇਜ਼ ਕੀਤਾ ਜਾਵੇਗਾ |

Education Loan Information:
Calculate Education Loan EMI

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਅਮਰੀਕਾ ਗਏ ਪੰਜਾਬੀ ਨੌਜਵਾਨ ਨਾਲ ਵਾਪਰੀ ਅਣਹੋਣੀ, ਘਰ ‘ਚ ਪਏ ਵੈਣ
ਅਮਰੀਕਾ ਗਏ ਪੰਜਾਬੀ ਨੌਜਵਾਨ ਨਾਲ ਵਾਪਰੀ ਅਣਹੋਣੀ, ਘਰ ‘ਚ ਪਏ ਵੈਣ
ਇੱਕ ਹੋਰ ਜਹਾਜ਼ ਹਾਦਸਾ, ਕੈਨੇਡਾ ‘ਚ ਪਲਟੀ ਡੈਲਟਾ ਏਅਰਲਾਈਂਸ ਦੀ ਫਲਾਈਟ, 15 ਜ਼ਖ਼ਮੀ
ਇੱਕ ਹੋਰ ਜਹਾਜ਼ ਹਾਦਸਾ, ਕੈਨੇਡਾ ‘ਚ ਪਲਟੀ ਡੈਲਟਾ ਏਅਰਲਾਈਂਸ ਦੀ ਫਲਾਈਟ, 15 ਜ਼ਖ਼ਮੀ
Punjab News: ਪੰਜਾਬ ਦੀ ਸਿਆਸਤ 'ਚ ਮੱਚੀ ਹਲਚਲ, 'ਆਪ' ਵਿਧਾਇਕ 'ਤੇ ਗੈਰ-ਕਾਨੂੰਨੀ ਢੰਗ ਨਾਲ ਕਰੋੜਾਂ ਰੁਪਏ ਕਮਾਉਣ ਦੇ ਲੱਗੇ ਦੋਸ਼; ਜਾਣੋ ਮਾਮਲਾ
ਪੰਜਾਬ ਦੀ ਸਿਆਸਤ 'ਚ ਮੱਚੀ ਹਲਚਲ, 'ਆਪ' ਵਿਧਾਇਕ 'ਤੇ ਗੈਰ-ਕਾਨੂੰਨੀ ਢੰਗ ਨਾਲ ਕਰੋੜਾਂ ਰੁਪਏ ਕਮਾਉਣ ਦੇ ਲੱਗੇ ਦੋਸ਼; ਜਾਣੋ ਮਾਮਲਾ
ਪੰਜਾਬ ‘ਚ ਪੁੱਲ ਤੋਂ ਹੇਠਾਂ ਡਿੱਗੀ ਸਵਾਰੀਆਂ ਨਾਲ ਭਰੀ ਬੱਸ, ਕਈਆਂ ਦੀ ਮੌਤ
ਪੰਜਾਬ ‘ਚ ਪੁੱਲ ਤੋਂ ਹੇਠਾਂ ਡਿੱਗੀ ਸਵਾਰੀਆਂ ਨਾਲ ਭਰੀ ਬੱਸ, ਕਈਆਂ ਦੀ ਮੌਤ
Advertisement
ABP Premium

ਵੀਡੀਓਜ਼

ਪੰਜਾਬ ਪੁਲਿਸ 'ਚ ਵੱਡਾ ਫੇਰਬਦਲ!ਡਿਪੋਰਟ ਕੀਤੇ ਸਿੱਖ ਨੌਜਵਾਨ ਨਾਲ ਅਮਰੀਕੀ ਸੈਨਿਕਾਂ ਦਾ ਸ਼ਰਮਨਾਕ ਕਾਰਾਪੰਥਕ ਸੋਚ ਵਾਲਿਆਂ ਨੂੰ ਜਲੀਲ ਕਰਕੇ ਕੱਢਣਾ... ਧਾਮੀ ਦੇ ਅਸਤੀਫ਼ੇ 'ਤੇ ਭੜਕੇ ਗਿਆਨੀ ਹਰਪ੍ਰੀਤ ਸਿੰਘ!SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਅਸਤੀਫ਼ੇ  ਪਿੱਛੇ ਸਿਆਸੀ ਕਾਰਨ ਜਾਂ ਫ਼ਿਰ?

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਅਮਰੀਕਾ ਗਏ ਪੰਜਾਬੀ ਨੌਜਵਾਨ ਨਾਲ ਵਾਪਰੀ ਅਣਹੋਣੀ, ਘਰ ‘ਚ ਪਏ ਵੈਣ
ਅਮਰੀਕਾ ਗਏ ਪੰਜਾਬੀ ਨੌਜਵਾਨ ਨਾਲ ਵਾਪਰੀ ਅਣਹੋਣੀ, ਘਰ ‘ਚ ਪਏ ਵੈਣ
ਇੱਕ ਹੋਰ ਜਹਾਜ਼ ਹਾਦਸਾ, ਕੈਨੇਡਾ ‘ਚ ਪਲਟੀ ਡੈਲਟਾ ਏਅਰਲਾਈਂਸ ਦੀ ਫਲਾਈਟ, 15 ਜ਼ਖ਼ਮੀ
ਇੱਕ ਹੋਰ ਜਹਾਜ਼ ਹਾਦਸਾ, ਕੈਨੇਡਾ ‘ਚ ਪਲਟੀ ਡੈਲਟਾ ਏਅਰਲਾਈਂਸ ਦੀ ਫਲਾਈਟ, 15 ਜ਼ਖ਼ਮੀ
Punjab News: ਪੰਜਾਬ ਦੀ ਸਿਆਸਤ 'ਚ ਮੱਚੀ ਹਲਚਲ, 'ਆਪ' ਵਿਧਾਇਕ 'ਤੇ ਗੈਰ-ਕਾਨੂੰਨੀ ਢੰਗ ਨਾਲ ਕਰੋੜਾਂ ਰੁਪਏ ਕਮਾਉਣ ਦੇ ਲੱਗੇ ਦੋਸ਼; ਜਾਣੋ ਮਾਮਲਾ
ਪੰਜਾਬ ਦੀ ਸਿਆਸਤ 'ਚ ਮੱਚੀ ਹਲਚਲ, 'ਆਪ' ਵਿਧਾਇਕ 'ਤੇ ਗੈਰ-ਕਾਨੂੰਨੀ ਢੰਗ ਨਾਲ ਕਰੋੜਾਂ ਰੁਪਏ ਕਮਾਉਣ ਦੇ ਲੱਗੇ ਦੋਸ਼; ਜਾਣੋ ਮਾਮਲਾ
ਪੰਜਾਬ ‘ਚ ਪੁੱਲ ਤੋਂ ਹੇਠਾਂ ਡਿੱਗੀ ਸਵਾਰੀਆਂ ਨਾਲ ਭਰੀ ਬੱਸ, ਕਈਆਂ ਦੀ ਮੌਤ
ਪੰਜਾਬ ‘ਚ ਪੁੱਲ ਤੋਂ ਹੇਠਾਂ ਡਿੱਗੀ ਸਵਾਰੀਆਂ ਨਾਲ ਭਰੀ ਬੱਸ, ਕਈਆਂ ਦੀ ਮੌਤ
Punjab News: ਦਵਾਈਆਂ ਵੇਚਣ ਵਾਲੇ ਮੈਡੀਕਲ ਸਟੋਰਾਂ ਲਈ ਖਤਰੇ ਦੀ ਘੰਟੀ, ਜਾਣੋ ਕਿਉਂ ਜਾਰੀ ਹੋਈ ਅਜਿਹੀ ਚੇਤਾਵਨੀ ?
Punjab News: ਦਵਾਈਆਂ ਵੇਚਣ ਵਾਲੇ ਮੈਡੀਕਲ ਸਟੋਰਾਂ ਲਈ ਖਤਰੇ ਦੀ ਘੰਟੀ, ਜਾਣੋ ਕਿਉਂ ਜਾਰੀ ਹੋਈ ਅਜਿਹੀ ਚੇਤਾਵਨੀ ?
Punjab News: ਬੱਸਾਂ ਵਿੱਚ ਯਾਤਰਾ ਕਰਨ ਵਾਲੇ ਦਿਓ ਧਿਆਨ, 24 ਫਰਵਰੀ ਨੂੰ ਇਸ ਕਾਰਨ ਹੋਏਗੀ ਪਰੇਸ਼ਾਨੀ...
Punjab News: ਬੱਸਾਂ ਵਿੱਚ ਯਾਤਰਾ ਕਰਨ ਵਾਲੇ ਦਿਓ ਧਿਆਨ, 24 ਫਰਵਰੀ ਨੂੰ ਇਸ ਕਾਰਨ ਹੋਏਗੀ ਪਰੇਸ਼ਾਨੀ...
Punjab News: ਸਰਪੰਚ ਦੀ ਸ਼ਰਮਨਾਕ ਕਰਤੂਤ, ਨਾਬਾਲਗ ਨਾਲ ਕੀਤਾ ਬਲਾਤਕਾਰ; ਇੰਝ ਬਣਾਇਆ ਹਵਸ ਦਾ ਸ਼ਿਕਾਰ
Punjab News: ਸਰਪੰਚ ਦੀ ਸ਼ਰਮਨਾਕ ਕਰਤੂਤ, ਨਾਬਾਲਗ ਨਾਲ ਕੀਤਾ ਬਲਾਤਕਾਰ; ਇੰਝ ਬਣਾਇਆ ਹਵਸ ਦਾ ਸ਼ਿਕਾਰ
ਪੰਜਾਬ ‘ਚ ਪੁਲਿਸ ਮੁਲਾਜ਼ਮ ਦੇ ਘਰ ਦੇ ਨੇੜੇ ਹੋਇਆ ਧਮਾਕਾ
ਪੰਜਾਬ ‘ਚ ਪੁਲਿਸ ਮੁਲਾਜ਼ਮ ਦੇ ਘਰ ਦੇ ਨੇੜੇ ਹੋਇਆ ਧਮਾਕਾ
Embed widget

We use cookies to improve your experience, analyze traffic, and personalize content. By clicking "Allow All Cookies", you agree to our use of cookies.