Punjab News: ਕੇਜਰੀਵਾਲ ਦੇ ਪੰਜਾਬ ਦੌਰੇ ਤੋਂ ਪਹਿਲਾਂ ਮੂੰਹ ਬੋਲੀ ਭੈਣ ਸਿੱਪੀ ਸ਼ਰਮਾ ਨਜ਼ਰਬੰਦ! ਸੁਖਪਾਲ ਖਹਿਰਾ ਨੇ ਪੁੱਛਿਆ ਪਹਿਲੀਆਂ ਸਰਕਾਰਾਂ ਨਾਲੋਂ ਕੁਝ ਫਰਕ ਲੱਗ ਰਿਹਾ...
Punjab News: ਸਕੂਲ ਆਫ ਐਮੀਨੈਂਸ ਦਾ ਉਦਘਾਟਨ ਕੀਤਾ ਜਾਏਗਾ ਤੋਂ ਪਹਿਲਾਂ ਅੱਜ ਸਵੇਰੇ ਮਾਨਸਾ ਵਿੱਚ 646 ਬੇਰੁਜ਼ਗਾਰ ਪੀਟੀਆਈ ਯੂਨੀਅਨ ਦੇ ਪ੍ਰਧਾਨ ਗੁਰਲਾਬ ਸਿੰਘ ਤੇ ਕੇਜਰੀਵਾਲ ਦੀ ਮੂੰਬ ਬੋਲੀ ਭੈਣ ਸਿੱਪੀ ਸ਼ਰਮਾ ਨੂੰ ਨਜ਼ਰਬੰਦ...
Punjab News: ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਅੰਮ੍ਰਿਤਸਰ ਪਹੁੰਚ ਰਹੇ ਹਨ। ਅੰਮ੍ਰਿਤਸਰ 'ਚ ਪਹਿਲੇ ਸਕੂਲ ਆਫ ਐਮੀਨੈਂਸ ਦਾ ਉਦਘਾਟਨ ਕੀਤਾ ਜਾਏਗਾ ਤੋਂ ਪਹਿਲਾਂ ਅੱਜ ਸਵੇਰੇ ਮਾਨਸਾ ਵਿੱਚ 646 ਬੇਰੁਜ਼ਗਾਰ ਪੀਟੀਆਈ ਯੂਨੀਅਨ ਦੇ ਪ੍ਰਧਾਨ ਗੁਰਲਾਬ ਸਿੰਘ ਤੇ ਕੇਜਰੀਵਾਲ ਦੀ ਮੂੰਬ ਬੋਲੀ ਭੈਣ ਸਿੱਪੀ ਸ਼ਰਮਾ ਨੂੰ ਨਜ਼ਰਬੰਦ ਕਰ ਦਿੱਤਾ ਗਿਆ ਹੈ।
ਸੂਤਰਾਂ ਮੁਤਾਬਕ ਪੰਜਾਬ ਪੁਲਿਸ ਨੂੰ ਖਦਸ਼ਾ ਹੈ ਕਿ ਆਪਣੇ ਸਮਰਥਕਾਂ ਨਾਲ ਇਹ ਆਗੂ ਅੰਮ੍ਰਿਤਸਰ ਵਿੱਚ ਹੋਣ ਜਾ ਰਹੀ ਰੈਲੀ ਵਿੱਚ ਵਿਘਨ ਪਾ ਸਕਦੇ ਹਨ। ਇਸ ਤੋਂ ਬਾਅਦ ਪੰਜਾਬ ਪੁਲਿਸ ਨੇ ਉਨ੍ਹਾਂ ਨੂੰ ਨਜ਼ਰਬੰਦ ਕੀਤਾ ਗਿਆ ਹੈ। ਇਸ ਤੋਂ ਇਲਾਵਾ ਹੋਰ ਲੀਡਰਾਂ ਦੀਆਂ ਗ੍ਰਿਫਤਾਰੀਆਂ ਦੀਆਂ ਵੀ ਖਬਰਾਂ ਹਨ।
ਉਧਰ, ਇਸ ਬਾਰੇ ਕਾਂਗਰਸੀ ਲੀਡਰ ਸੁਖਪਾਲ ਖਹਿਰਾ ਨੇ ਕਿਹਾ ਹੈ ਕਿ ਪੰਜਾਬ ਕਾਂਗਰਸ ਅੰਮ੍ਰਿਤਸਰ ਵਿੱਚ ਅਰਵਿੰਦ ਕੇਜਰੀਵਾਲ ਦੀ ਸਰਕਾਰ ਸਪਾਂਸਰਡ ਰੈਲੀ 'ਚ ਵਿਰੋਧ ਦੇ ਡਰੋਂ ਭਗਵੰਤ ਮਾਨ ਤੇ ਹਰਜੋਤ ਬੈਂਸ ਦੇ ਹੁਕਮਾਂ 'ਤੇ ਅੱਜ ਸਵੇਰੇ ਮਾਨਸਾ ਵਿੱਚ 646 ਬੇਰੁਜ਼ਗਾਰ ਪੀਟੀਆਈ ਯੂਨੀਅਨ ਦੇ ਪ੍ਰਧਾਨ ਗੁਰਲਾਬ ਸਿੰਘ ਤੇ ਅਰਵਿੰਦ ਕੇਜਰੀਵਾਲ ਦੀ ਸਾਬਕਾ ਭੈਣ ਸਿੱਪੀ ਸ਼ਰਮਾ ਦੀ ਗ੍ਰਿਫਤਾਰੀ ਦੀ ਸਖ਼ਤ ਨਿਖੇਧੀ ਕਰਦੇ ਹਾਂ। ਕੀ ਇਹ ਕਾਰਵਾਈਆਂ ਪਿਛਲੀਆਂ ਸਰਕਾਰਾਂ ਨਾਲੋਂ ਕੁਝ ਵੱਖਰੀਆਂ ਹਨ?
We @INCPunjab strongly condemn the arrest of 646 unemployed PTI’s President Gurlab Singh at Mansa & Sippy Sharma Ex sister of @ArvindKejriwal today morning on the orders of @BhagwantMann & @harjotbains fearing protest by them at the govt sponsored rally of @ArvindKejriwal at… pic.twitter.com/LQJ4BcOIyO
— Sukhpal Singh Khaira (@SukhpalKhaira) September 13, 2023
ਉਧਰ, ਯੀਨੀਅਨ ਦੇ ਫੇਸਬੁਕ 'ਤੇ ਪੋਸਟ ਵਿੱਚ ਕਿਹਾ ਗਿਆ ਹੈ ਕਿ ਮਿੱਤਰੋ ਅੱਜ ਬਦਲਾਅ ਸੱਚ-ਮੁੱਚ ਦੇਖਿਆ ਗਿਆ, ਪਿਛਲੇ 70 ਸਾਲਾਂ ਵਿੱਚ ਕਦੇ ਵੀ ਇਹ ਨਹੀਂ ਹੋਇਆ ਕਿਸੇ ਜਥੇਬੰਦੀ ਦੇ ਆਗੂਆਂ ਨੂੰ ਉਨ੍ਹਾਂ ਦੇ ਪ੍ਰੋਟੈਸਟ ਕਰਨ ਤੋਂ ਪਹਿਲਾਂ ਹੀ ਚੁੱਕ ਲਿਆ ਗਿਆ ਹੋਵੇ ...ਬਦਲਾਅ ਵਾਲੀ ਸਰਕਾਰ ਇੰਨੀ ਕੁ ਬੌਂਦਲ ਚੁੱਕੀ ਹੈ, ਘਰਾਂ ਵਿੱਚੋਂ ਹੀ ਪੁਲਸ ਵਲੋਂ ਚੁੱਕ ਲਿਆ ਜਾਂਦਾ ਹੈ, ਇੱਕ ਤਾਂ ਬੇਰੁਜ਼ਗਾਰ ਉੱਪਰੋ ਦਿਮਾਗੀ ਤੌਰ ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਇਸ ਘਟੀਆ ਸਰਕਾਰ ਵੱਲੋਂ, ਕੀ ਅਸੀਂ ਇਹੀ ਬਦਲਾਅ ਚੁਣ ਕੇ ਵੋਟਾਂ ਪਾਈਆਂ ਸਨ ?
ਕੀ ਰੋਜ਼ਗਾਰ ਮੰਗਣਾ ਗੁਨਾਹ ਹੈ ? ਇਹ ਪਹਿਲੀ ਵਾਰ ਦੇਖਿਆ ਹੈ ਕਿ ਕਿਸੇ ਬੇਰੁਜ਼ਗਾਰ ਜੱਥੇਬੰਦੀ ਦੇ ਆਗੂਆਂ ਨੂੰ ਪੁਲਿਸ ਨਜਾਇਜ਼ ਤੰਗ ਪਰੇਸ਼ਾਨ ਕਰ ਰਹੀ ਹੋਵੇ, ਪ੍ਰੰਤੂ ਜਿਨ੍ਹਾਂ ਨੇ ਸੰਘਰਸ਼ ਦਾ ਰਾਹ ਚੁਣਿਆ ਹੋਵੇ ਡਰਦੇ ਨਹੀਂ ਹੁੰਦੇ। ਉਹ ਤਾਂ ਹਮੇਸ਼ਾ ਦੀ ਤਰ੍ਹਾਂ ਲੜਨ ਦਾ ਰਾਹ ਹੀ ਚੁਣਦੇ ਹਨ... ਸੋ 646 ਵਾਲੇ ਪੀਟੀਆਈ ਸਾਥੀਆਂ ਨੂੰ ਕਹਿਣਾ ਚਾਹੂੰਗਾ ਹੁਣ ਆਪਾਂ ਨੂੰ ਜਬਰਦਸਤ ਅਤੇ ਸਰਕਾਰ ਦੀ ਧੱਕੇਸ਼ਾਹੀ ਖਿਲਾਫ ਜੂਝਣਾ ਤੇ ਮਰਨਾ ਪੈਣਾ... ਸੋ ਸਾਥੀਓ ਉਠੋ ਅਤੇ ਆਪਣੀਆਂ ਪੋਸਟਾਂ ਲਈ ਸੰਘਰਸ਼ ਕਰੋ, ਤਾਂ ਕਿ ਮਾਨ ਸਰਕਾਰ ਨੂੰ ਮੂੰਹ ਤੋੜ ਜਵਾਬ ਦੇ ਸਕੀਏ . ਧੰਨਵਾਦ
ਜੈ ਜਨਤਾ, ਜੈ ਸੰਘਰਸ਼ ਜਿੱਤ ਲੜਦੇ ਲੋਕਾਂ ਦੀ। ਵੱਲੋਂ ਅਰਵਿੰਦਰ ਗਿੱਲ