Punjab News: AAP ਵੱਲੋਂ ਵੱਡਾ ਐਕਸ਼ਨ! ਇਨ੍ਹਾਂ 6 ਨੇਤਾਵਾਂ ਨੂੰ ਮਿਲੀ ਵੱਡੀ ਜ਼ਿੰਮੇਵਾਰੀ, ਨਿਭਾਉਣਗੇ ਇਹ ਮਹੱਤਵਪੂਰਣ ਭੂਮਿਕਾ
ਆਪ' ਵੱਲੋਂ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਕੇ ਵੀ ਸਾਂਝੀ ਕੀਤੀ ਗਈ ਹੈ। ਆਮ ਆਦਮੀ ਪਾਰਟੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੇ ਤਹਿਤ “ਨਸ਼ਾ ਮੁਕਤੀ ਮੋਰਚੇ” ਲਈ ਇਹ ਵਾਲੇ ਆਗੂਆਂ ਨੂੰ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਹੈ।

Punjab News: ਪੰਜਾਬ ਸਰਕਾਰ ਦਾ ਨਸ਼ੇ ਦੇ ਖ਼ਿਲਾਫ਼ ਅਭਿਆਨ ਜਾਰੀ ਹੈ। ਇਸੇ ਦੇ ਤਹਿਤ 15 ਅਪ੍ਰੈਲ ਨੂੰ ਆਮ ਆਦਮੀ ਪਾਰਟੀ ਵੱਲੋਂ "ਨਸ਼ਾ ਮੁਕਤੀ ਅਭਿਆਨ" ਦੇ ਅੰਤਗਤ ਪੰਜ ਜੋਨ ਲਈ ਜੋਨ ਕੋਆਰਡੀਨੇਟਰਾਂ ਦੀ ਨਿਯੁਕਤੀ ਅਤੇ ਨਸ਼ਾ ਮੁਕਤੀ ਮੋਰਚੇ ਲਈ ਇੱਕ ਮੁੱਖ ਬੁਲਾਰੇ ਦੀ ਘੋਸ਼ਣਾ ਕੀਤੀ ਗਈ ਹੈ।
ਬਲਤੇਜ ਪੰਨੂ ਨੂੰ ਨਸ਼ਾ ਮੁਕਤੀ ਮੋਰਚੇ ਦਾ ਮੁੱਖ ਬੁਲਾਰਾ ਬਣਾਇਆ ਗਿਆ ਹੈ, ਜਦਕਿ ਮਾਝਾ ਵਿੱਚ ਸੋਨੀਆ ਮਾਨ ਨੂੰ ਜੋਨ ਕੋਆਰਡੀਨੇਟਰ, ਦੁਆਬਾ ਵਿੱਚ ਨਯਨ ਛਾਬੜਾ ਨੂੰ ਜੋਨ ਕੋਆਰਡੀਨੇਟਰ, ਮਾਲਵਾ ਈਸਟ ਵਿੱਚ ਜਗਦੀਪ ਜੱਗਾ ਨੂੰ ਜੋਨ ਕੋਆਰਡੀਨੇਟਰ, ਮਾਲਵਾ ਵੈਸਟ ਵਿੱਚ ਚੁਸ਼ਪਿੰਦਰ ਚਹਲ ਨੂੰ ਜੋਨ ਕੋਆਰਡੀਨੇਟਰ ਅਤੇ ਮਾਲਵਾ ਸੈਂਟਰਲ ਵਿੱਚ ਸੁਖਜੀਤ ਸਿੰਘ ਢਿੱਲਵਾ ਨੂੰ ਜੋਨ ਕੋਆਰਡੀਨੇਟਰ ਦੇ ਰੂਪ ਵਿੱਚ ਨਿਯੁਕਤ ਕੀਤਾ ਗਿਆ ਹੈ।
ਜਿਸ ਦੀ ਜਾਣਕਾਰੀ 'ਆਪ' ਵੱਲੋਂ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਕੇ ਵੀ ਸਾਂਝੀ ਕੀਤੀ ਗਈ ਹੈ। ਉਨ੍ਹਾਂ ਨੇ ਲਿਖਿਆ ਹੈ- ''ਆਮ ਆਦਮੀ ਪਾਰਟੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੇ ਤਹਿਤ “ਨਸ਼ਾ ਮੁਕਤੀ ਮੋਰਚੇ” ਲਈ ਇੱਕ ਮੁੱਖ ਬੁਲਾਰੇ ਦੇ ਨਾਲ, ਹੇਠ ਲਿਖੇ ਜ਼ੋਨਾਂ ਲਈ ਪੰਜ ਕੋਆਰਡੀਨੇਟਰਾਂ ਦੀ ਨਿਯੁਕਤੀ ਦਾ ਐਲਾਨ ਕਰਦੀ ਹੈ।'' ਨਾਲ ਹੀ ਇੱਕ ਨੋਟੀਫਿਕੇਸ਼ਨ ਵੀ ਸਾਂਝਾ ਕੀਤਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।





















