ਪੰਜਾਬ ਦਾ ਫਿਰ ਬਦਲੇਗਾ ਡੀਜੇਪੀ ! ਵੀਕੇ ਭਵਰਾ ਦੀ ਛੁੱਟੀ ਹੋਈ ਮਨਜ਼ੂਰ , ਇਹਨਾਂ ਨਾਵਾਂ ਦੀ ਚਰਚਾ
Punjab News: ਪੰਜਾਬ ਨੂੰ ਜਲਦ ਨਵਾਂ DGP ਮਿਲ ਸਕਦਾ ਹੈ । VK ਭਵਰਾ ਦੀ ਛੁੱਟੀ ਮਨਜ਼ੂਰ ਹੋ ਗਈ ਹੈ ਜਿਸ ਤੋਂ ਬਾਅਦ ਹੁਣ ਉਹ 5 ਜੁਲਾਈ ਤੋਂ ਛੁੱਟੀ 'ਚ ਚਲੇ ਜਾਣਗੇ।
Punjab News: ਪੰਜਾਬ ਨੂੰ ਜਲਦ ਨਵਾਂ DGP ਮਿਲ ਸਕਦਾ ਹੈ । VK ਭਵਰਾ ਦੀ ਛੁੱਟੀ ਮਨਜ਼ੂਰ ਹੋ ਗਈ ਹੈ ਜਿਸ ਤੋਂ ਬਾਅਦ ਹੁਣ ਉਹ 5 ਜੁਲਾਈ ਤੋਂ ਛੁੱਟੀ 'ਚ ਚਲੇ ਜਾਣਗੇ। ਜ਼ਿਕਰਯੋਗ ਹੈ ਕਿ ਪੰਜਾਬ ਪੁਲਿਸ ਦੇ ਮੁਖੀ ਵੀਕੇ ਭਵਰਾ ਨੇ ਕੇਂਦਰੀ ਡੈਪੂਟੇਸ਼ਨ ’ਤੇ ਜਾਣ ਦੀ ਇੱਛਾ ਤੋਂ ਬਾਅਦ ਗ੍ਰਹਿ ਵਿਭਾਗ ਨੂੰ ਚਿੱਠੀ ਭੇਜ ਕੇ 5 ਜੁਲਾਈ ਤੋਂ ਦੋ ਮਹੀਨਿਆਂ ਲਈ ਛੁੱਟੀ ਮੰਗੀ ਸੀ। ਉਨ੍ਹਾਂ ਗ੍ਰਹਿ ਵਿਭਾਗ ਨੂੰ ਲਿਖੇ ਪੱਤਰ ਵਿਚ ਛੁੱਟੀ ਲੈਣ ਦਾ ਕਾਰਨ ਨਿੱਜੀ ਦੱਸਿਆ ਹੈ ਪਰ ਕਿਹਾ ਜਾ ਰਿਹਾ ਹੈ ਕਿ ‘ਆਪ’ ਸਰਕਾਰ ਭਵਰਾ ਨੂੰ ਹਟਾਉਣਾ ਚਾਹੁੰਦੀ ਹੈ। ਸਰਕਾਰ ਉਹਨਾਂ ਦੇ ਕੰਮ ਤੋਂ ਖੁਸ਼ ਨਹੀਂ ਹਨ।
ਪਹਿਲਾਂ ਹੀ ਕਿਹਾ ਜਾ ਰਿਹਾ ਸੀ ਕਿ ਜੇਕਰ ਗ੍ਰਹਿ ਵਿਭਾਗ ਉਨ੍ਹਾਂ ਦੀ ਛੁੱਟੀ ਮਨਜ਼ੂਰ ਕਰ ਲੈਂਦਾ ਹੈ ਤਾਂ ਸੂਬੇ ਨੂੰ ਨਵਾਂ ਕਾਰਜਕਾਰੀ ਡੀਜੀਪੀ (New Executive DGP) ਮਿਲ ਜਾਵੇਗਾ ਪਰ ਜੇਕਰ ਉਹ ਕੇਂਦਰੀ ਡੈਪੂਟੇਸ਼ਨ ’ਤੇ ਚਲੇ ਜਾਂਦੇ ਹਨ ਤਾਂ ਸੂਬੇ ਨੂੰ ਸਥਾਈ ਪੁਲਿਸ ਮੁਖੀ ਮਿਲੇਗਾ। ਫ਼ਿਲਹਾਲ ਡੀਜੀਪੀ ਦੇ ਅਹੁਦੇ ਲਈ ਹਰਪ੍ਰੀਤ ਸਿੰਘ ਸਿੱਧੂ ਤੇ ਗੌਰਵ ਯਾਦਵ ਅਗਲੀ ਕਤਾਰ 'ਚ ਹਨ।
ਇਸ ਤੋਂ ਬਾਅਦ ਗੌਰਵ ਯਾਦਵ ਜਾਂ ਹਰਪ੍ਰੀਤ ਸਿੱਧੂ ਨੂੰ ਕਾਰਜਕਾਰੀ ਡੀਜੀਪੀ ਦਾ ਚਾਰਜ ਦਿੱਤਾ ਜਾ ਸਕਦਾ ਹੈ। ਇਸ ਦੌੜ ਵਿੱਚ ਡੀਜੀਪੀ ਸ਼ਰਦ ਸੱਤਿਆ ਚੌਹਾਨ ਅਤੇ ਸੰਜੀਵ ਕਾਲੜਾ ਦੇ ਨਾਂ ਵੀ ਚਰਚਾ ਵਿੱਚ ਹਨ। ਇਹ ਚਾਰ ਨਾਂ ਪੰਜਾਬ ਦੇ ਨਵੇਂ ਡੀਜੀਪੀ ਦੀ ਦੌੜ ਵਿੱਚ ਵੀ ਹਨ।
ਡੀਜੀਪੀ ਤੋਂ ਨਾਖੁਸ਼ 'ਆਪ' ਸਰਕਾਰ
ਡੀਜੀਪੀ ਵੀਕੇ ਭਾਵਰਾ ਨੂੰ ਬਦਲਣ ਦਾ ਫੈਸਲਾ ਸੰਗਰੂਰ ਦੀ ਹਾਰ ਤੋਂ ਬਾਅਦ ਹੋਇਆ ਸੀ। ਆਮ ਆਦਮੀ ਪਾਰਟੀ ਦਾ ਮੰਨਣਾ ਹੈ ਕਿ ਉਹ ਕਾਨੂੰਨ ਵਿਵਸਥਾ ਅਤੇ ਖਾਸ ਕਰਕੇ ਮੂਸੇਵਾਲਾ ਦੇ ਕਤਲ ਕਾਰਨ ਹਾਰੇ ਹਨ। ਜਿਸ ਦੀ ਜਿੰਮੇਵਾਰੀ ਪੰਜਾਬ ਪੁਲਿਸ ਮੁਖੀ ਹੈ। ਇਸ ਦਾ ਪਤਾ ਲੱਗਣ ਤੋਂ ਬਾਅਦ ਡੀਜੀਪੀ ਭਾਵਰਾ ਨੇ ਖ਼ੁਦ ਕੁਰਸੀ ਛੱਡਣ ਦੀ ਤਿਆਰੀ ਕਰ ਲਈ ਹੈ।