(Source: ECI/ABP News)
Punjab News: ਡਾ: ਅਮਨ ਨੇ ਮਿਸਿਜ਼ ਇੰਡੀਆ ਪੇਜੈਂਟ ਵਿੱਚ ਜਿੱਤਿਆ ਬੈਸਟ ਰੈਂਪ ਵਾਕ ਦਾ ਖਿਤਾਬ
ਡਾ: ਅਮਨਦੀਪ ਕੌਰ ਨੇ ਦਿਮਾਗ਼ ਨਾਲ ਸੁੰਦਰਤਾ ਦਾ ਪ੍ਰਦਰਸ਼ਨ ਕੀਤਾ। ਡਾ: ਅਮਨਦੀਪ ਮਿਸਿਜ਼ ਇੰਡੀਆ ਪ੍ਰਤੀਯੋਗਿਤਾ 'ਚ ਬੈਸਟ ਰੈਂਪ ਵਾਕ ਦਾ ਖਿਤਾਬ ਹਾਸਲ ਕਰਨ 'ਚ ਸਫਲ ਰਹੀ |
![Punjab News: ਡਾ: ਅਮਨ ਨੇ ਮਿਸਿਜ਼ ਇੰਡੀਆ ਪੇਜੈਂਟ ਵਿੱਚ ਜਿੱਤਿਆ ਬੈਸਟ ਰੈਂਪ ਵਾਕ ਦਾ ਖਿਤਾਬ Punjab News: Dr. Aman won the title of Best Ramp Walk in Mrs. India Pageant Punjab News: ਡਾ: ਅਮਨ ਨੇ ਮਿਸਿਜ਼ ਇੰਡੀਆ ਪੇਜੈਂਟ ਵਿੱਚ ਜਿੱਤਿਆ ਬੈਸਟ ਰੈਂਪ ਵਾਕ ਦਾ ਖਿਤਾਬ](https://feeds.abplive.com/onecms/images/uploaded-images/2023/06/03/ea49067f42acbfe5718e3861b4f2e2b11685778946797700_original.jpg?impolicy=abp_cdn&imwidth=1200&height=675)
Punjab News: ਸੁੰਦਰਤਾ ਮੁਕਾਬਲੇ ਦੇ ਵਿੱਚ ਭਾਗ ਲੈਣ ਹਰ ਕੁੜੀ ਦਾ ਸੁਫਨਾ ਹੁੰਦਾ ਹੈ। ਅਜਿਹਾ ਇੱਕ ਸੁਫਨਾ ਦੇਖਿਆ ਸੀ ਡਾ: ਅਮਨਦੀਪ ਕੌਰ ਨੇ। ਜੀ ਹਾਂ ਡੀਐਮਸੀ ਹਸਪਤਾਲ ਵਿੱਚ ਐਸੋਸੀਏਟ ਪ੍ਰੋਫੈਸਰ ਵਜੋਂ ਕੰਮ ਕਰ ਰਹੀ ਡਾ: ਅਮਨਦੀਪ ਕੌਰ ਨੇ ਦਿਮਾਗ਼ ਨਾਲ ਸੁੰਦਰਤਾ ਦਾ ਪ੍ਰਦਰਸ਼ਨ ਕੀਤਾ। ਡਾ: ਅਮਨਦੀਪ ਮਿਸਿਜ਼ ਇੰਡੀਆ ਪ੍ਰਤੀਯੋਗਿਤਾ 'ਚ ਬੈਸਟ ਰੈਂਪ ਵਾਕ ਦਾ ਖਿਤਾਬ ਹਾਸਲ ਕਰਨ 'ਚ ਸਫਲ ਰਹੀ | ਇਸ ਕਾਮਯਾਬੀ ਦੇ ਨਾਲ ਉਨ੍ਹਾਂ ਦੇ ਪਰਿਵਾਰ ਵਾਲਿਆਂ ਦੇ ਕਾਫੀ ਖੁਸ਼ੀ ਹੈ।
ਡੀਐਮਸੀ ਵਿੱਚ ਕ੍ਰਿਟੀਕਲ ਕੇਅਰ ਮੈਡੀਸਨ ਵਿੱਚ ਐਸੋਸੀਏਟ ਪ੍ਰੋਫੈਸਰ ਹੈ
ਡੀਐਮਸੀ ਵਿੱਚ ਕ੍ਰਿਟੀਕਲ ਕੇਅਰ ਮੈਡੀਸਨ ਵਿੱਚ ਐਸੋਸੀਏਟ ਪ੍ਰੋਫੈਸਰ ਡਾ: ਅਮਨਦੀਪ ਨੇ ਦੱਸਿਆ ਕਿ ਉਸਨੇ ਆਪਣੀ ਮਾਂ ਦੀ ਪ੍ਰੇਰਣਾ 'ਤੇ ਇਸ ਉਪਾਧੀ ਲਈ ਅਰਜ਼ੀ ਦਿੱਤੀ ਸੀ। ਇਸ ਮੁਕਾਬਲੇ ਲਈ ਦੇਸ਼ ਭਰ ਤੋਂ ਕਈ ਔਰਤਾਂ ਨੇ ਅਪਲਾਈ ਕੀਤਾ ਸੀ।
ਟਾਪ 5 ਵਿਚ ਥਾਂ ਬਣਾਈ
ਪਰ ਉਹ ਪੰਜਾਬ ਦੀ ਇਕਲੌਤੀ ਫਾਈਨਲਿਸਟ ਸੀ ਜਿਸ ਨੇ ਟਾਪ 5 ਵਿਚ ਥਾਂ ਬਣਾਈ ਅਤੇ ਬੈਸਟ ਰੈਂਪ ਵਾਕ ਦਾ ਖਿਤਾਬ ਜਿੱਤਿਆ। ਉਸ ਨੇ ਦੱਸਿਆ ਕਿ ਉਹ ਖੁਦ ਵੀ ਅਜਿਹੇ ਈਵੈਂਟਸ ਵਿਚ ਹਿੱਸਾ ਲੈਣ ਦੀ ਇੱਛੁਕ ਸੀ ਪਰ ਰੁਝੇਵਿਆਂ ਅਤੇ ਡਿਊਟੀਆਂ ਕਾਰਨ ਉਸ ਨੇ ਪਹਿਲਾਂ ਅਪਲਾਈ ਨਹੀਂ ਕੀਤਾ ਸੀ ਅਤੇ ਉਸ ਨੇ ਇਸ ਸਾਲ ਇਸ ਲਈ ਅਪਲਾਈ ਕੀਤਾ।
ਫਾਈਨਲਿਸਟ ਵਜੋਂ ਚੁਣੇ ਜਾਣ ਤੋਂ ਪਹਿਲਾਂ ਉਸ ਨੂੰ ਵੀਡੀਓ ਰਾਊਂਡ ਅਤੇ ਕਈ ਇੰਟਰਵਿਊ ਕਲੀਅਰ ਕਰਨੇ ਪਏ। ਇਸ ਤੋਂ ਬਾਅਦ ਉਸ ਨੂੰ ਫਾਈਨਲਿਸਟ ਲਈ ਚੁਣਿਆ ਗਿਆ। ਪਹਿਲਾਂ ਸਿਖਲਾਈ ਲਈ ਆਨਲਾਈਨ ਸੈਸ਼ਨ ਹੁੰਦੇ ਸਨ ਅਤੇ ਫਾਈਨਲ ਤੋਂ ਕੁਝ ਦਿਨ ਪਹਿਲਾਂ, ਵਾਕ, ਗਰੂਮਿੰਗ ਸੈਸ਼ਨ ਕਰਵਾਏ ਜਾਂਦੇ ਸਨ। ਫਿਨਾਲੇ ਦਾ ਆਯੋਜਨ ਗੁੜਗਾਓਂ ਵਿੱਚ ਕੀਤਾ ਗਿਆ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)