(Source: ECI/ABP News)
ਫ਼ਾਜ਼ਿਲਕਾ ਦੀ ਭਾਰਤ ਪਾਕਿਸਤਾਨ ਸਰਹੱਦ ਤੇ ਮਿਲਿਆ ਡਰੋਨ, ਦੋ ਪੈਕੇੇਟ ਹੈਰੋਇਨ ਬਰਾਮਦ
ਫਾਜ਼ਿਲਕਾ: ਪਾਕਿਸਤਾਨ ਵਿੱਚ ਬੈਠੇ ਤਸਕਰ ਕਿਸ ਤਰ੍ਹਾਂ ਦੇ ਨਾਲ ਆਪਣੀਆਂ ਨਾਪਾਕ ਕੋਸ਼ਿਸ਼ਾਂ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਹਨ ।
![ਫ਼ਾਜ਼ਿਲਕਾ ਦੀ ਭਾਰਤ ਪਾਕਿਸਤਾਨ ਸਰਹੱਦ ਤੇ ਮਿਲਿਆ ਡਰੋਨ, ਦੋ ਪੈਕੇੇਟ ਹੈਰੋਇਨ ਬਰਾਮਦ Punjab News: Drone with two packet of heroine recovered from Fazilka border ਫ਼ਾਜ਼ਿਲਕਾ ਦੀ ਭਾਰਤ ਪਾਕਿਸਤਾਨ ਸਰਹੱਦ ਤੇ ਮਿਲਿਆ ਡਰੋਨ, ਦੋ ਪੈਕੇੇਟ ਹੈਰੋਇਨ ਬਰਾਮਦ](https://feeds.abplive.com/onecms/images/uploaded-images/2022/04/01/c3986583f041d8843149be21019deab2_original.jpg?impolicy=abp_cdn&imwidth=1200&height=675)
ਫਾਜ਼ਿਲਕਾ: ਪਾਕਿਸਤਾਨ ਵਿੱਚ ਬੈਠੇ ਤਸਕਰ ਕਿਸ ਤਰ੍ਹਾਂ ਦੇ ਨਾਲ ਆਪਣੀਆਂ ਨਾਪਾਕ ਕੋਸ਼ਿਸ਼ਾਂ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਹਨ । ਜਿਸ ਦੀ ਇੱਕ ਹੋਰ ਤਸਵੀਰ ਫਾਜ਼ਿਲਕਾ ਤੋਂ ਸਾਹਮਣੇ ਆਈ ਹੈ ਜਿਥੇ ਪਾਕਿਸਤਾਨ ਵੱਲੋਂ ਭਾਰਤ ਵੱਲ ਭੇਜਿਆ ਜਾ ਰਿਹਾ ਇਕ ਡ੍ਰੋਨ ਬਰਾਮਦ ਹੋਇਆ ।
ਦੱਸਿਆ ਜਾ ਰਿਹਾ ਹੈ ਕਿ ਭਾਰਤ ਪਾਕਿਸਤਾਨ ਕੌਮਾਂਤਰੀ ਤਾਰਬੰਦੀ ਦੇ ਪਾਰ ਪਾਕਿਸਤਾਨ ਵਾਲੀ ਸਾਈਡ ਇਹ ਡ੍ਰੋਨ ਅਚਾਨਕ ਡਿੱਗ ਪਿਆ ਜਿਸ ਨੂੰ ਬੀਐਸਐਫ ਨੇ ਬਰਾਮਦ ਕੀਤਾ ਹਾਲਾਂਕਿ ਇਸ ਦੇ ਨਾਲ ਹੀ ਦੋ ਪੈਕਟ ਦੇ ਵਿੱਚ ਬੰਦ ਕਰੀਬ ਇੱਕ ਕਿੱਲੋ ਛੇ ਸੌ ਗ੍ਰਾਮ ਵਜ਼ਨ ਦੀ ਹੈਰੋਇਨ ਵੀ ਬਰਾਮਦ ਹੋਈ ਹੈ। ਹੁਣ ਮੌਕੇ ਤੇ ਫ਼ਾਜ਼ਿਲਕਾ ਪੁਲੀਸ ਵੀ ਪਹੁੰਚੀ ਜਿਨ੍ਹਾਂ ਵੱਲੋਂ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ ਮੌਕੇ ਤੇ ਪਹੁੰਚੇ ਡੀ ਐੱਸ ਪੀ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਫਿਲਹਾਲ ਉਨ੍ਹਾਂ ਵੱਲੋਂ ਸਰਚ ਕੀਤੀ ਜਾ ਰਹੀ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)