ਪੜਚੋਲ ਕਰੋ

Punjab News: ਪੰਜਾਬ 'ਚ ਕੜਾਕੇ ਦੀ ਠੰਡ ਦਰਮਿਆਨ ਸਿਹਤ ਮਹਿਕਮੇ ਵੱਲੋਂ ਐਡਵਾਈਜ਼ਰੀ ਜਾਰੀ, ਵਰਤੋਂ ਇਹ ਸਾਵਧਾਨੀਆਂ

ਮੀਂਹ ਤੋਂ ਬਾਅਦ ਜਿੱਥੇ ਸੁੱਕੀ ਠੰਡ ਤੋਂ ਰਾਹਤ ਮਿਲੀ ਹੈ ਉੱਥੇ ਹੀ ਤਾਪਮਾਨ 'ਚ ਤੇਜ਼ੀ ਦੇ ਨਾਲ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਜਿਸ ਕਰਕੇ ਲੋਕ ਠੁਰ-ਠੁਰ ਕਰ ਰਹੇ ਹਨ। ਇਸ ਲਈ ਸਿਹਤ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ ਕਰ ਦਿੱਤੀ ਹੈ। ਬਿਨਾਂ ਕੰਮ ਤੋਂ

Health Department: ਮੌਸਮ ਦੇ ਬਦਲਾਅ ਕਾਰਨ ਠੰਡ ਵਧਦੀ ਜਾ ਰਹੀ ਹੈ। ਲੋਕ ਠੰਡ ਤੋਂ ਬਚਣ ਲਈ ਘਰਾਂ ਦੇ ਬੰਦ ਕਮਰਿਆਂ ਵਿੱਚ ਅੰਗੀਠੀਆਂ ਬਾਲਦੇ ਹਨ, ਜੋ ਕਿ ਕਈ ਵਾਰ ਜਾਨ ਲਈ ਖ਼ਤਰਾ ਬਣ ਸਕਦੀਆਂ ਹਨ। ਸਿਵਲ ਸਰਜਨ ਡਾ. ਜਸਵੀਰ ਕੌਰ ਨੇ ਪ੍ਰੈੱਸ ਜਾਣਕਾਰੀ ਵਿੱਚ ਦੱਸਿਆ ਕਿ ਪਿਛਲੇ 2 ਦਿਨਾਂ ਤੋਂ ਸੂਬੇ ਭਰ ਵਿੱਚ ਲਗਾਤਾਰ ਪੈ ਰਹੇ ਮੀਂਹ ਨਾਲ ਜਿੱਥੇ ਆਮ ਜੀਵਨ ਪ੍ਰਭਾਵਿਤ ਹੋਇਆ ਹੈ, ਓਥੇ ਹੀ ਸੁੱਕੀ ਠੰਡ ਤੋਂ ਰਾਹਤ ਮਿਲੀ ਹੈ, ਜਿਸ ਕਰਕੇ ਕਈ ਬਿਮਾਰੀਆਂ ਤੋਂ ਵੀ ਛੁਟਕਾਰਾ ਮਿਲੇਗਾ। ਹਾਲਾਂਕਿ, ਮੀਂਹ ਦੇ ਨਾਲ ਸੀਤ ਲਹਿਰ ਨੇ ਹੋਰ ਜ਼ਿਆਦਾ ਤੇਜ਼ੀ ਫੜੀ ਹੈ।
 
ਹੋਰ ਪੜ੍ਹੋ :  'ਮੋਦੀ ਸਰਕਾਰ ਨੇ ਕੀਤਾ ਅਪਮਾਨ', ਨਿਗਮ ਬੋਧ ਘਾਟ 'ਤੇ ਮਨਮੋਹਨ ਸਿੰਘ ਦਾ ਕੀਤਾ ਗਿਆ ਅੰਤਿਮ ਸੰਸਕਾਰ, ਰਾਹੁਲ ਗਾਂਧੀ ਦਾ ਫੁੱਟਿਆ ਗੁੱਸਾ

ਸਿਹਤ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ

ਸੀਤ ਲਹਿਰ ਦੇ ਚੱਲਦਿਆਂ ਇਸ ਤੋਂ ਬਚਾਅ ਸਬੰਧੀ ਉਨ੍ਹਾਂ ਸਿਹਤ ਐਡਵਾਈਜ਼ਰੀ (Health Advisory) ਜਾਰੀ ਕਰਦਿਆਂ ਕਿਹਾ ਕਿ ਖੁਸ਼ਕ ਸਰਦੀ ਦੇ ਮੌਸਮ ਵਿਚ ਬੱਚੇ, ਬਜ਼ੁਰਗ ਅਤੇ ਨੌਜਵਾਨ ਖੰਘ, ਜ਼ੁਕਾਮ, ਗਲਾ ਖ਼ਰਾਬ ਅਤੇ ਬੁਖ਼ਾਰ ਦੀ ਲਪੇਟ ਵਿੱਚ ਆ ਰਹੇ ਸਨ। 

ਘਰ ਤੋਂ ਬਿਨ੍ਹਾਂ ਕੰਮ ਤੋਂ ਬਾਹਰ ਨਿਕਲਣ ਤੋਂ ਗੁਰੇਜ ਕਰਨ

ਮੌਸਮ ਵਿੱਚ ਤਬਦੀਲੀ ਨਾਲ ਲਗਾਤਾਰ ਘਟ ਰਹੇ ਤਾਪਮਾਨ ਵਿੱਚ ਸਿਹਤ ਪ੍ਰਤੀ ਲਾਹਪ੍ਰਵਾਹੀ ਖ਼ਤਰਨਾਕ ਸਾਬਤ ਹੋ ਸਕਦੀ ਹੈ। ਆਮ ਲੋਕਾਂ ਖਾਸ ਕਰ ਬਜ਼ੁਰਗਾਂ ਅਤੇ ਬੱਚਿਆਂ ਲਈ ਠੰਡ ਵਿੱਚ ਜ਼ਿਆਦਾ ਦੇਰ ਰਹਿਣ ਨਾਲ ਗੰਭੀਰ ਮੈਡੀਕਲ ਸਥਿਤੀ ਪੈਦਾ ਹੋ ਸਕਦੀ ਹੈ। ਇਸ ਲਈ ਬਜ਼ੁਰਗ, ਬੱਚੇ ਅਤੇ ਦਿਲ ਦੀਆਂ ਬਿਮਾਰੀਆਂ ਨਾਲ ਸੰਬੰਧਿਤ ਮਰੀਜ਼ ਸਵੇਰ ਅਤੇ ਦੇਰ ਸ਼ਾਮ ਦੇ ਸਮੇਂ ਜ਼ਿਆਦਾ ਠੰਡ ਅਤੇ ਧੁੰਦ ਹੋਣ ’ਤੇ ਸੈਰ ਕਰਨ ਜਾਂ ਘਰੋਂ ਬਾਹਰ ਜਾਣ ਤੋਂ ਗੁਰੇਜ ਕਰਨ। ਛੋਟੇ ਬੱਚਿਆਂ ਨੂੰ ਇਸ ਮੌਸਮ ਵਿੱਚ ਨਿਮੋਨੀਆ ਹੋਣ ਦਾ ਖਤਰਾ ਜ਼ਿਆਦਾ ਰਹਿੰਦਾ ਹੈ ਅਤੇ ਠੰਡ ਲੱਗਣ ਨਾਲ ਛੋਟੇ ਬੱਚਿਆਂ ਨੂੰ ਉਲਟੀ, ਦਸਤ ਵੀ ਲੱਗ ਸਕਦੇ ਹਨ।

ਟੋਪੀ ਅਤੇ ਪੈਰਾਂ ਵਿੱਚ ਜੁਰਾਬਾਂ ਜ਼ਰੂਰ ਪਾਉਣ

ਇਸ ਲਈ ਬੱਚਿਆਂ ਦੀ ਸੰਭਾਲ ਵੱਲ ਖ਼ਾਸ ਧਿਆਨ ਦਿੰਦੇ ਹੋਏੇ ਸਰਦੀ ਤੋਂ ਬਚਾਅ ਲਈ ਛੋਟੇ ਬੱਚਿਆਂ ਨੂੰ ਪੂਰੀ ਤਰ੍ਹਾਂ ਸਰੀਰ ਢੱਕਣ ਵਾਲੇ ਗਰਮ ਕੱਪੜੇ ਪਾਉਣ ਦੇ ਨਾਲ ਸਿਰ ਤੇ ਟੋਪੀ ਅਤੇ ਪੈਰਾਂ ਵਿੱਚ ਜੁਰਾਬਾਂ ਜ਼ਰੂਰ ਪਾਈਆਂ ਜਾਣ।

ਉਨ੍ਹਾਂ ਦੱਸਿਆ ਕਿ ਸਰੀਰ ਦੇ ਤਾਪਮਾਨ ਵਿੱਚ ਗਿਰਾਵਟ ਨਾਲ ਬੋਲਣ ਵਿੱਚ ਕੰਬਣੀ, ਨੀਂਦ ਆਉਣਾ, ਮਾਸਪੇਸ਼ੀਆਂ ਦੀ ਕਠੋਰਤਾ ਅਤੇ ਸਾਹ ਲੈਣ ਵਿੱਚ ਮੁਸ਼ਕਿਲ ਹੋ ਸਕਦੀ ਹੈ। ਇਸ ਲਈ ਉਨ੍ਹਾਂ ਸੁਝਾਅ ਦਿੱਤਾ ਹੈ ਕਿ ਕਾਂਬੇ ਨੂੰ ਨਜ਼ਰਅੰਦਾਜ਼ ਨਾ ਕਰੋ, ਕਿਉਂਕਿ ਇਹ ਸਰੀਰ ਵਿੱਚ ਗਰਮੀ ਦੀ ਕਮੀ ਦੇ ਸ਼ੁਰੂਆਤੀ ਲੱਛਣਾਂ ਵਿੱਚੋਂ ਇਕ ਹੈ। ਡਾ. ਕੌਰ ਨੇ ਦੱਸਿਆ ਕਿ ਠੰਡ ਤੋਂ ਬਚਾਅ ਲਈ ਢੁੱਕਵੇਂ ਪ੍ਰਬੰਧ ਬਹੁਤ ਜ਼ਰੂਰੀ ਹਨ। 

ਵਿਟਾਮਿਨ-ਸੀ ਵਾਲੇ ਫੂਡਜ਼ ਦੀ ਵਰਤੋਂ ਕਰੋ- ਉਨ੍ਹਾਂ ਕਿਹਾ ਕਿ ਠੰਢ ਤੋਂ ਬਚਾਅ ਲਈ ਗਰਮ ਕੱਪੜੇ ਪਾਉਣੇ ਚਾਹੀਦੇ ਹਨ। ਉਨ੍ਹਾਂ ਭਾਰੀ ਕੱਪੜਿਆਂ ਦੀ ਇਕ ਪਰਤ ਦੀ ਬਜਾਏ ਹਲਕੇ ਭਾਰ ਵਾਲੇ ਕੱਪੜਿਆਂ ਦੀਆਂ ਕਈ ਪਰਤਾਂ ਪਹਿਨਣ ਦਾ ਸੁਝਾਅ ਦਿੱਤਾ ਹੈ, ਕਿਉਂਕਿ ਤੰਗ ਕੱਪੜੇ ਖ਼ੂਨ ਦੇ ਪ੍ਰਵਾਹ ਨੂੰ ਘਟਾਉਂਦੇ ਹਨ। ਉਨ੍ਹਾਂ ਨੇ ਕਿਹਾ ਕਿ ਠੰਡ ਵਿਚ ਗਰਮ ਤਰਲ ਪਦਾਰਥਾਂ ਦੀ ਜ਼ਿਆਦਾ ਵਰਤੋਂ ਕੀਤੀ ਜਾਵੇ, ਕਿਉਂਕਿ ਇਹ ਠੰਡ ਦੀ ਲਹਿਰ ਨਾਲ ਲੜਨ ਲਈ ਸਰੀਰ ਦੀ ਗਰਮੀ ਨੂੰ ਬਰਕਰਾਰ ਰੱਖੇਗਾ। ਲੋੜੀਂਦੀ ਪ੍ਰਤੀਰੋਧਕ ਸ਼ਕਤੀ ਬਣਾਈ ਰੱਖਣ ਲਈ ਵਿਟਾਮਿਨ-ਸੀ ਨਾਲ ਭਰਪੂਰ ਫਲ ਅਤੇ ਸਬਜ਼ੀਆਂ ਖਾਓ। 

ਅੰਗੀਠੀ ਬਾਲ ਸਮੇਂ ਭੁੱਲ ਕੇ ਵੀ ਨਾ ਕਰੋ ਇਹ ਗਲਤੀ

ਉਨ੍ਹਾਂ ਇਹ ਵੀ ਕਿਹਾ ਕਿ ਬਿਨਾਂ ਕੰਮ ਤੋਂ ਬਾਹਰ ਨਾ ਨਿਕਲਣ, ਸਿਹਤਮੰਦ ਖਾਣ ਪੀਣ, ਮੌਸਮ ਵਿਭਾਗ ਦੀਆਂ ਚਿਤਾਵਨੀਆਂ ’ਤੇ ਅਮਲ ਕਰਨ, ਸੰਚਾਰ ਰਾਬਤਾ ਕਾਇਮ ਰੱਖਣ, ਰੂਮ ਹੀਟਰ ਦੀ ਵਰਤੋਂ ਕਰਦੇ ਸਮੇਂ ਹਵਾ ਦੀ ਆਵਾਜਾਈ ਦਾ ਖਿਆਲ ਰੱਖਣ ’ਤੇ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਠੰਡ ਵਿੱਚ ਘਰਾਂ ਅੰਦਰ ਬੰਦ ਕਮਰੇ ਵਿੱਚ ਅੰਗੀਠੀ ਬਾਲ ਕੇ ਕਦੇ ਵੀ ਅੱਗ ਨਾ ਸੇਕੀ ਜਾਵੇ, ਕਿਉਂਕਿ ਅੱਗ ਬਲਣ ਨਾਲ ਕਾਰਬਨ ਮੋਨੋਆਕਸਾਈਡ ਗੈਸ ਬਣਦੀ ਹੈ ਅਤੇ ਜਿਸ ਨਾਲ ਬੰਦ ਕਮਰੇ ਵਿੱਚ ਆਕਸੀਜਨ ਦੀ ਕਮੀ ਹੋ ਜਾਂਦੀ ਹੈ, ਜੋਕਿ ਸਾਡੇ ਲਈ ਜਾਨਲੇਵਾ ਵੀ ਸਾਬਤ ਹੋ ਸਕਦੀ ਹੈ। ਅਲਕੋਹਲ ਤੋਂ ਬਚਣਾ ਚਾਹੀਦਾ ਹੈ, ਕਿਉਂਕਿ ਇਹ ਮਨੁੱਖੀ ਸਰੀਰ ਦਾ ਤਾਪਮਾਨ ਘਟਾਉਂਦਾ ਹੈ ਅਤੇ ਹਾਈਪੋਥਰਮੀਆ ਦੇ ਜੋਖਮ ਨੂੰ ਵਧਾਉਂਦਾ ਹੈ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਪੰਜਾਬ 'ਚ IAS ਅਤੇ PCS ਅਧਿਕਾਰੀਆਂ ਦੇ ਹੋਏ ਤਬਾਦਲੇ, ਜਾਣੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਪੰਜਾਬ 'ਚ IAS ਅਤੇ PCS ਅਧਿਕਾਰੀਆਂ ਦੇ ਹੋਏ ਤਬਾਦਲੇ, ਜਾਣੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਤੁਰੰਤ ਕਰਾ ਲਓ ਆਹ ਟੈਸਟ, ਨਹੀਂ ਸਾਰੀ ਉਮਰ ਲਈ ਅੰਨ੍ਹਾ ਬਣਾ ਦੇਵੇਗਾ ਕਾਲਾ ਮੋਤੀਆ
ਤੁਰੰਤ ਕਰਾ ਲਓ ਆਹ ਟੈਸਟ, ਨਹੀਂ ਸਾਰੀ ਉਮਰ ਲਈ ਅੰਨ੍ਹਾ ਬਣਾ ਦੇਵੇਗਾ ਕਾਲਾ ਮੋਤੀਆ
ਪੰਜਾਬ ‘ਚ ਵਿਜੀਲੈਂਸ ਵਿਭਾਗ ਦੀ ਵੱਡੀ ਕਾਰਵਾਈ, ਨਗਰ ਨਿਗਮ ਦਾ ਕਲਰਕ ਰਿਸ਼ਵਤ ਲੈਂਦਿਆਂ ਗ੍ਰਿਫਤਾਰ
ਪੰਜਾਬ ‘ਚ ਵਿਜੀਲੈਂਸ ਵਿਭਾਗ ਦੀ ਵੱਡੀ ਕਾਰਵਾਈ, ਨਗਰ ਨਿਗਮ ਦਾ ਕਲਰਕ ਰਿਸ਼ਵਤ ਲੈਂਦਿਆਂ ਗ੍ਰਿਫਤਾਰ
ਪੰਜਾਬ ਕੈਬਨਿਟ 'ਚ ਵੱਡਾ ਫੇਰਬਦਲ, ਡਾ. ਰਵਜੋਤ ਤੋਂ ਲੋਕਲ ਬਾਡੀ ਵਿਭਾਗ ਵਾਪਸ ਲੈਕੇ ਸੰਜੀਵ ਅਰੋੜਾ ਨੂੰ ਸੌਂਪਿਆ
ਪੰਜਾਬ ਕੈਬਨਿਟ 'ਚ ਵੱਡਾ ਫੇਰਬਦਲ, ਡਾ. ਰਵਜੋਤ ਤੋਂ ਲੋਕਲ ਬਾਡੀ ਵਿਭਾਗ ਵਾਪਸ ਲੈਕੇ ਸੰਜੀਵ ਅਰੋੜਾ ਨੂੰ ਸੌਂਪਿਆ

ਵੀਡੀਓਜ਼

ਹੁਣ ਨਸ਼ਾ ਤਸਕਰਾਂ ਦੀ ਖੈਰ ਨਹੀਂ! ਸਰਕਾਰ ਨੇ ਖੋਲ੍ਹੀ ਹੈਲਪਲਾਈਨ
ਅਕਾਲੀ ਦਲ ਨੇ ਪੰਜਾਬ ਨੂੰ ਨਸ਼ੇ 'ਚ ਪਾਇਆ: ਕੇਜਰੀਵਾਲ
ਅਸੀਂ ਦਵਾਂਗੇ ਸਭ ਤੋਂ ਵੱਧ ਸਰਕਾਰੀ ਨੌਕਰੀਆਂ! CM ਦਾ ਵੱਡਾ ਐਲਾਨ
CM ਮਾਨ ਦਾ ਸੁਖਬੀਰ ਬਾਦਲ ਨੂੰ ਠੋਕਵਾਂ ਜਵਾਬ!
ਸੁਖਬੀਰ ਬਾਦਲ 'ਤੇ ਭੜਕੇ CM ਮਾਨ, ਵੇਖੋ ਕੀ ਬੋਲ ਗਏ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ 'ਚ IAS ਅਤੇ PCS ਅਧਿਕਾਰੀਆਂ ਦੇ ਹੋਏ ਤਬਾਦਲੇ, ਜਾਣੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਪੰਜਾਬ 'ਚ IAS ਅਤੇ PCS ਅਧਿਕਾਰੀਆਂ ਦੇ ਹੋਏ ਤਬਾਦਲੇ, ਜਾਣੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਤੁਰੰਤ ਕਰਾ ਲਓ ਆਹ ਟੈਸਟ, ਨਹੀਂ ਸਾਰੀ ਉਮਰ ਲਈ ਅੰਨ੍ਹਾ ਬਣਾ ਦੇਵੇਗਾ ਕਾਲਾ ਮੋਤੀਆ
ਤੁਰੰਤ ਕਰਾ ਲਓ ਆਹ ਟੈਸਟ, ਨਹੀਂ ਸਾਰੀ ਉਮਰ ਲਈ ਅੰਨ੍ਹਾ ਬਣਾ ਦੇਵੇਗਾ ਕਾਲਾ ਮੋਤੀਆ
ਪੰਜਾਬ ‘ਚ ਵਿਜੀਲੈਂਸ ਵਿਭਾਗ ਦੀ ਵੱਡੀ ਕਾਰਵਾਈ, ਨਗਰ ਨਿਗਮ ਦਾ ਕਲਰਕ ਰਿਸ਼ਵਤ ਲੈਂਦਿਆਂ ਗ੍ਰਿਫਤਾਰ
ਪੰਜਾਬ ‘ਚ ਵਿਜੀਲੈਂਸ ਵਿਭਾਗ ਦੀ ਵੱਡੀ ਕਾਰਵਾਈ, ਨਗਰ ਨਿਗਮ ਦਾ ਕਲਰਕ ਰਿਸ਼ਵਤ ਲੈਂਦਿਆਂ ਗ੍ਰਿਫਤਾਰ
ਪੰਜਾਬ ਕੈਬਨਿਟ 'ਚ ਵੱਡਾ ਫੇਰਬਦਲ, ਡਾ. ਰਵਜੋਤ ਤੋਂ ਲੋਕਲ ਬਾਡੀ ਵਿਭਾਗ ਵਾਪਸ ਲੈਕੇ ਸੰਜੀਵ ਅਰੋੜਾ ਨੂੰ ਸੌਂਪਿਆ
ਪੰਜਾਬ ਕੈਬਨਿਟ 'ਚ ਵੱਡਾ ਫੇਰਬਦਲ, ਡਾ. ਰਵਜੋਤ ਤੋਂ ਲੋਕਲ ਬਾਡੀ ਵਿਭਾਗ ਵਾਪਸ ਲੈਕੇ ਸੰਜੀਵ ਅਰੋੜਾ ਨੂੰ ਸੌਂਪਿਆ
Gold Price Down: ਗਾਹਕਾਂ ਦੇ ਖਿੜੇ ਚਿਹਰੇ, ਚਾਂਦੀ 12 ਅਤੇ ਸੋਨਾ ਇੰਨੇ ਹਜ਼ਾਰ ਰੁਪਏ ਹੋਇਆ ਸਸਤਾ; ਲੋਹੜੀ ਤੋਂ ਪਹਿਲਾਂ ਖਰੀਦਣ ਦਾ ਗੋਲਡਨ ਮੌਕਾ...
ਗਾਹਕਾਂ ਦੇ ਖਿੜੇ ਚਿਹਰੇ, ਚਾਂਦੀ 12 ਅਤੇ ਸੋਨਾ ਇੰਨੇ ਹਜ਼ਾਰ ਰੁਪਏ ਹੋਇਆ ਸਸਤਾ; ਲੋਹੜੀ ਤੋਂ ਪਹਿਲਾਂ ਖਰੀਦਣ ਦਾ ਗੋਲਡਨ ਮੌਕਾ...
School Holiday in Punjab: ਪੰਜਾਬ 'ਚ 14 ਜਨਵਰੀ ਨੂੰ ਹੋਏਗੀ ਜਨਤਕ ਛੁੱਟੀ? ਜਾਣੋ ਸਕੂਲ ਖੁੱਲ੍ਹਣਗੇ ਜਾਂ ਰਹਿਣਗੇ ਬੰਦ...
ਪੰਜਾਬ 'ਚ 14 ਜਨਵਰੀ ਨੂੰ ਹੋਏਗੀ ਜਨਤਕ ਛੁੱਟੀ? ਜਾਣੋ ਸਕੂਲ ਖੁੱਲ੍ਹਣਗੇ ਜਾਂ ਰਹਿਣਗੇ ਬੰਦ...
Shiromani Akali Dal: ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਹੋਇਆ 'ਆਪ' ਆਗੂ, ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਪਹਿਲੀ ਤਸਵੀਰ; ਹੋਈਆਂ ਵਾਈਰਲ...
ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਹੋਇਆ 'ਆਪ' ਆਗੂ, ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਪਹਿਲੀ ਤਸਵੀਰ; ਹੋਈਆਂ ਵਾਈਰਲ...
Punjab News: ਪੰਜਾਬ 'ਆਪ' 'ਚ ਵੱਡੀ ਹਲਚਲ, ਮਸ਼ਹੂਰ ਆਗੂ ਅਕਾਲੀ ਦਲ 'ਚ ਹੋਇਆ ਸ਼ਾਮਲ; ਸੁਖਬੀਰ ਬਾਦਲ ਸਵਾਗਤ ਕਰਦੇ ਹੋਏ ਬੋਲੇ...
ਪੰਜਾਬ 'ਆਪ' 'ਚ ਵੱਡੀ ਹਲਚਲ, ਮਸ਼ਹੂਰ ਆਗੂ ਅਕਾਲੀ ਦਲ 'ਚ ਹੋਇਆ ਸ਼ਾਮਲ; ਸੁਖਬੀਰ ਬਾਦਲ ਸਵਾਗਤ ਕਰਦੇ ਹੋਏ ਬੋਲੇ...
Embed widget