ਪੜਚੋਲ ਕਰੋ

Punjab News: ਪੰਜਾਬ ਦੇ ਸਿਹਤ ਮੰਤਰੀ ਨੇ ਸੂਬੇ ‘ਚ ਸਵਾਈਨ ਫਲੂ ਦੀ ਸਥਿਤੀ ਦਾ ਲਿਆ ਜਾਇਜ਼ਾ, ਲੋਕਾਂ ਨੂੰ ਸੁਚੇਤ ਰਹਿਣ ਦੀ ਦਿੱਤੀ ਸਲਾਹ

Dr Balbir Singh: ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਲੋਕਾਂ ਨੂੰ ਸਵਾਈਨ ਫਲੂ ਤੋਂ ਸੁਚੇਤ ਰਹਿਣ ਦੀ ਸਲਾਹ ਦਿੱਤੀ ਹੈ।

Punjab News: ਮੌਸਮ ਦੀ ਤਬਦੀਲੀ ਕਾਰਨ ਆਉਣ ਵਾਲੇ ਦਿਨਾਂ ’ਚ ਹੋਣ ਵਾਲੀਆਂ ਸਾਹ ਸਬੰਧੀ ਬਿਮਾਰੀਆਂ ਦੇ ਮੱਦੇਨਜ਼ਰ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਡਾ. ਬਲਬੀਰ ਸਿੰਘ (Dr Balbir Singh) ਨੇ ਸ਼ੁੱਕਰਵਾਰ ਨੂੰ ਸੂਬੇ ਵਿੱਚ ਸਥਿਤੀ ਦਾ ਜਾਇਜ਼ਾ ਲਿਆ ਅਤੇ ਇਨ੍ਹਾਂ ਬਿਮਾਰੀਆਂ ਦੀ ਰੋਕਥਾਮ ਤੇ ਕਾਬੂ ਪਾਉਣ ਲਈ ਚੁੱਕੇ ਜਾਣ ਵਾਲੇ ਕਦਮਾਂ ਦੀ ਸੂਚੀ ਸੁਝਾਈ। ਉਨ੍ਹਾਂ ਨੇ ਰਾਜ ਦੇ ਸਿਹਤ ਵਿਭਾਗ ਨੂੰ ਇਨਫਲੂਐਂਜ਼ਾ ਵਰਗੀਆਂ ਬਿਮਾਰੀਆਂ (ਆਈ.ਐਲ.ਆਈ.) ਦੇ ਹੋਰ ਫੈਲਾਅ ਨੂੰ ਰੋਕਣ ਅਤੇ ਕੰਟਰੋਲ ਕਰਨ ਲਈ ਇੱਕ ਤਫ਼ਸੀਲਸ਼ੁਦਾ ਐਡਵਾਈਜ਼ਰੀ ਜਾਰੀ ਕਰਨ ਦੇ ਨਿਰਦੇਸ਼ ਦਿੱਤੇ।

ਉਨ੍ਹਾਂ ਨੇ ਸਾਰੇ ਸਿਵਲ ਸਰਜਨਾਂ ਨੂੰ ਹਰੇਕ ਹਸਪਤਾਲ ਦੇ ਆਊਟ ਪੇਸ਼ੈਂਟ ਵਿਭਾਗ (ਓ.ਪੀ.ਡੀ.) ਵਿੱਚ ਫਲੂ ਕਾਰਨਰ ਸਥਾਪਤ ਕਰਨ ਦੇ ਨਾਲ-ਨਾਲ ਇਨ੍ਹਾਂ ਕਾਰਨਰਾਂ ਵਿੱਚ ਸਿੱਖਿਅਤ ਤੇ ਤਜਰਬੇਕਾਰ ਪੈਰਾ-ਮੈਡੀਕਲ ਸਟਾਫ ਦੀ ਤਾਇਨਾਤੀ ਨੂੰ ਯਕੀਨੀ ਬਣਾਉਣ ਅਤੇ ਲੱਛਣਾ ਦੀ ਗੰਭੀਰਤਾ ਦੇ ਅਧਾਰ ’ਤੇ ਸੁਝਾਈ ਆਈ.ਐਲ.ਆਈ. ਅਨੁਸਾਰ ਮਰੀਜ਼ਾਂ ਦਾ ਇਲਾਜ ਕਰਨ ਦੇ ਵੀ ਨਿਰਦੇਸ਼ ਦਿੱਤੇ। ਸਾਰੇ ਹਸਪਤਾਲਾਂ ਨੂੰ ਢੁਕਵੀਂ ਲਾਜਿਸਟਿਕਸ ਅਤੇ ਆਕਸੀਜਨ ਸਪਲਾਈ ਦੇ ਨਾਲ ਆਈਸੋਲੇਸ਼ਨ ਵਾਰਡ ਸਥਾਪਤ ਕਰਨ ਦੇ ਵੀ ਨਿਰਦੇਸ਼ ਦਿੱਤੇ ਗਏ ਹਨ। ਮੰਤਰੀ ਨੇ ਛੂਤ ਵਾਲੀ ਇਸ ਗੰਭੀਰ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਆਈ.ਐਲ.ਆਈ. ਵਾਲੇ ਲੋਕਾਂ ਲਈ ਸਾਹ ਸੰਬੰਧੀ ਇਹਤਿਆਤਾਂ ਬਾਰੇ ਜਾਗਰੂਕਤਾ ਪੈਦਾ ਕਰਨ ਦੀ ਲੋੜ ’ਤੇ ਵੀ ਜ਼ੋਰ ਦਿੱਤਾ।
 
ਡਾ.ਬਲਬੀਰ ਸਿੰਘ ਨੇ ਦੱਸਿਆ ਕਿ ਇਨਫਲੂਐਂਜ਼ਾ ਏ ਐਚ1ਐਨ1/ਐਚ3ਐਨ2 ਪੰਜਾਬ ਵਿੱਚ ਮਹਾਂਮਾਰੀ ਰੋਗ ਐਕਟ ਅਧੀਨ ਇੱਕ ਨੋਟੀਫਾਈਡ ਬਿਮਾਰੀ ਹੈ ਅਤੇ ਇਸ ਸਬੰਧੀ ਪਹਿਲਾਂ ਹੀ ਨੋਟੀਫਿਕੇਸ਼ਨ ਜਾਰੀ ਕੀਤਾ ਜਾ ਚੁੱਕਾ ਹੈ। ਉਨ੍ਹਾਂ ਇਹ ਵੀ ਹਦਾਇਤ ਕੀਤੀ ਕਿ ਇਹ ਨੋਟੀਫਿਕੇਸ਼ਨ ਸੂਬੇ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਨੂੰ ਭੇਜ ਕੇ ਸਾਰੇ ਸ਼ੱਕੀ ਅਤੇ ਪੁਸ਼ਟੀ ਕੀਤੇ ਕੇਸਾਂ ਦੀ ਰਿਪੋਰਟ ਦਿੱਤੀ ਜਾਵੇ।

ਉਨ੍ਹਾਂ ਅੱਗੇ ਕਿਹਾ, “ਇਹ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਕਿ ਮੈਡੀਕਲ ਸੰਸਥਾਵਾਂ ਵਿੱਚ ਆਉਣ ਵਾਲੇ ਸਾਰੇ ਆਈ.ਐਲ.ਆਈ. ਮਰੀਜ਼ਾਂ ਨੂੰ ਸ਼੍ਰੇਣੀਬੱਧ ਕੀਤਾ ਗਿਆ ਹੈ ਅਤੇ ਜੇਕਰ ਉਹ ਕੋਵਿਡ ਨੈਗੇਟਿਵ ਹਨ ਅਤੇ ਉਸ ਵਿੱਚ ਸਵਾਈਨ ਫਲੂ (ਐਚ1ਐਨ1) ਦੇ ਲੱਛਣ ਹਨ ਤਾਂ ਉਸ ਮਰੀਜ਼ ਨੂੰ ਅਲੱਗ ਰੱਖਕੇ ਇਲਾਜ ਕੀਤਾ ਜਾਵੇ  ਅਤੇ ਲੋੜੀਂਦੇ ਟੈਸਟ ਕੀਤੇ ਜਾਣ,” । 
 
ਸੂਬੇ ਦੇ ਲੋਕਾਂ ਨੂੰ ਵਿਸ਼ਵ ਪੱਧਰੀ ਸਿਹਤ ਸਹੂਲਤਾਂ ਯਕੀਨੀ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਮੰਤਰੀ ਨੇ ਭਰੋਸਾ ਦਿੱਤਾ ਕਿ ਵਿਭਾਗ ਕੋਲ ਦਵਾਈਆਂ ਦਾ ਢੁੱਕਵਾਂ ਸਟਾਕ ਮੌਜੂਦ ਹੈ ਅਤੇ ਅਸੀਂ ਕਿਸੇ ਵੀ ਅਣਸੁਖਾਵੀਂ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ।

ਇਹ ਸਾਵਧਾਨੀਆਂ ਵਰਤਣ ਲੋਕ
ਡਾ. ਬਲਬੀਰ ਸਿੰਘ ਨੇ ਲੋਕਾਂ ਨੂੰ ਸਾਵਧਾਨੀਆਂ ਵਰਤ ਕੇ ਮੌਸਮੀ ਬਿਮਾਰੀਆਂ ਤੋਂ ਬਚਣ ਲਈ ਪ੍ਰੇਰਿਆ।

  • ਆਈ.ਐਲ.ਆਈ. ਦੇ ਮਰੀਜ਼, ਆਈ.ਐਲ.ਆਈ. ਦੇ ਮਰੀਜ਼ਾਂ ਨਾਲ ਕੰਮ ਕਰਨ ਵਾਲੇ ਸਿਹਤ ਸਟਾਫ, ਅਜਿਹੇ ਮਰੀਜ਼ਾਂ ਦੇ ਸੰਪਰਕ ਵਿੱਚ ਆਉਣ ਵਾਲੇ ਲੋਕ ਜਾਂ ਰਿਸ਼ਤੇਦਾਰ, ਇਮਿਊਨੋ-ਕੰਪ੍ਰੋਮਾਈਜ਼ਡ ਵਿਅਕਤੀ, ਬੱਚਿਆਂ, ਬਜ਼ੁਰਗਾਂ ਅਤੇ ਗਰਭਵਤੀ ਔਰਤਾਂ ਨੂੰ ਮਾਸਕ ਪਹਿਨਣੇ ਚਾਹੀਦੇ ਹਨ।
  • ਨਿਯਮਤ ਤੌਰ ’ਤੇ ਆਪਣੇ ਹੱਥਾਂ ਨੂੰ ਸਾਬਣ ਨਾਲ ਧੋਣਾ ਚਾਹੀਦਾ ਹੈ।
  • ਭੀੜ ਵਾਲੀਆਂ ਥਾਵਾਂ ਤੋਂ ਦੂਰ ਰਹਿਣਾ ਚਾਹੀਦਾ ਹੈ।
  • ਆਈ.ਐਲ.ਆਈ. ਦੇ ਲੱਛਣਾਂ ਵਾਲੇ ਲੋਕਾਂ ਨੂੰ ਨਜ਼ਦੀਕੀ ਮੈਡੀਕਲ ਸੰਸਥਾ ਨਾਲ ਸੰਪਰਕ ਕਰਨਾ ਚਾਹੀਦਾ ਹੈ ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਬਠਿੰਡਾ 'ਚ ਕਿਸਾਨਾਂ ਤੇ ਪੁਲਿਸ ਵਿਚਾਲੇ ਝ*ੜਪ, ਲਾ*ਠੀਚਾਰਜ ਤੋਂ ਬਾਅਦ ਮਾਹੌਲ ਤ*ਣਾਅਪੂਰਨ
Punjab News: ਬਠਿੰਡਾ 'ਚ ਕਿਸਾਨਾਂ ਤੇ ਪੁਲਿਸ ਵਿਚਾਲੇ ਝ*ੜਪ, ਲਾ*ਠੀਚਾਰਜ ਤੋਂ ਬਾਅਦ ਮਾਹੌਲ ਤ*ਣਾਅਪੂਰਨ
Punjab MC Elections: ਪੰਜਾਬ ਸਰਕਾਰ ਵੱਲੋਂ ਨਗਰ ਨਿਗਮਾਂ ਚੋਣਾਂ ਨੂੰ ਲੈ ਕੇ ਨੋਟੀਫਿਕੇਸ਼ਨ ਜਾਰੀ, ਜਾਣੋ ਕਦੋਂ ਪੈਣਗੀਆਂ ਵੋਟਾਂ
Punjab MC Elections: ਪੰਜਾਬ ਸਰਕਾਰ ਵੱਲੋਂ ਨਗਰ ਨਿਗਮਾਂ ਚੋਣਾਂ ਨੂੰ ਲੈ ਕੇ ਨੋਟੀਫਿਕੇਸ਼ਨ ਜਾਰੀ, ਜਾਣੋ ਕਦੋਂ ਪੈਣਗੀਆਂ ਵੋਟਾਂ
ਲੰਡਨ 'ਚ US ਦੂਤਾਵਾਸ ਨੇੜੇ ਸ਼ੱਕੀ ਪੈਕੇਜ 'ਚ ਧ*ਮਾਕਾ! ਬ੍ਰਿਟੇਨ 'ਚ ਅਲਰਟ
ਲੰਡਨ 'ਚ US ਦੂਤਾਵਾਸ ਨੇੜੇ ਸ਼ੱਕੀ ਪੈਕੇਜ 'ਚ ਧ*ਮਾਕਾ! ਬ੍ਰਿਟੇਨ 'ਚ ਅਲਰਟ
Punjab AAP President: ਜਾਣੋ ਕੌਣ ਹੈ ਅਮਨ ਅਰੋੜਾ? AAP ਨੇ ਕਿਉਂ ਖੇਡੀ ਇਸ ਨਾਮੀ ਚਿਹਰੇ 'ਤੇ ਬਾਜ਼ੀ, ਕਾਂਗਰਸ ਤੇ BJP ਖਿਲਾਫ ਤਿਆਰ ਕੀਤੀ ਰਣਨੀਤੀ
Punjab AAP President: ਜਾਣੋ ਕੌਣ ਹੈ ਅਮਨ ਅਰੋੜਾ? AAP ਨੇ ਕਿਉਂ ਖੇਡੀ ਇਸ ਨਾਮੀ ਚਿਹਰੇ 'ਤੇ ਬਾਜ਼ੀ, ਕਾਂਗਰਸ ਤੇ BJP ਖਿਲਾਫ ਤਿਆਰ ਕੀਤੀ ਰਣਨੀਤੀ
Advertisement
ABP Premium

ਵੀਡੀਓਜ਼

Sikh | ਸਿੱਖਾਂ 'ਤੇ ਚੁਟਕਲੇ ਬਣਾਉਣ ਵਾਲਿਆਂ ਦੀ ਨਹੀਂ ਹੋਵੇਗੀ ਖ਼ੈਰ! | Supreme CourtAman Arora | Bhagwant Maan | ਪ੍ਰਧਾਨ ਬਣਨ ਤੋਂ ਬਾਅਦ ਅਮਨ ਅਰੋੜਾ ਦਾ ਵੱਡਾ ਬਿਆਨ! |Abp Sanjhaਰਵਿੰਦਰ ਗਰੇਵਾਲ ਦੀ ਧੀ ਦਾ ਪੰਜਾਬੀ ਸਿੰਗਰ ਨਾਲ ਹੋਇਆ ਵਿਆਹਦਿਲਜੀਤ ਦੇ ਮੁਰੀਦ ਹੋਏ ਗੁਜਰਾਤੀ ਲੋਕ , ਕਹਿੰਦੇ ਹੁਣ ਸਾਡਾ ਹੋਇਆ ਦੋਸਾਂਝਾਵਲਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਬਠਿੰਡਾ 'ਚ ਕਿਸਾਨਾਂ ਤੇ ਪੁਲਿਸ ਵਿਚਾਲੇ ਝ*ੜਪ, ਲਾ*ਠੀਚਾਰਜ ਤੋਂ ਬਾਅਦ ਮਾਹੌਲ ਤ*ਣਾਅਪੂਰਨ
Punjab News: ਬਠਿੰਡਾ 'ਚ ਕਿਸਾਨਾਂ ਤੇ ਪੁਲਿਸ ਵਿਚਾਲੇ ਝ*ੜਪ, ਲਾ*ਠੀਚਾਰਜ ਤੋਂ ਬਾਅਦ ਮਾਹੌਲ ਤ*ਣਾਅਪੂਰਨ
Punjab MC Elections: ਪੰਜਾਬ ਸਰਕਾਰ ਵੱਲੋਂ ਨਗਰ ਨਿਗਮਾਂ ਚੋਣਾਂ ਨੂੰ ਲੈ ਕੇ ਨੋਟੀਫਿਕੇਸ਼ਨ ਜਾਰੀ, ਜਾਣੋ ਕਦੋਂ ਪੈਣਗੀਆਂ ਵੋਟਾਂ
Punjab MC Elections: ਪੰਜਾਬ ਸਰਕਾਰ ਵੱਲੋਂ ਨਗਰ ਨਿਗਮਾਂ ਚੋਣਾਂ ਨੂੰ ਲੈ ਕੇ ਨੋਟੀਫਿਕੇਸ਼ਨ ਜਾਰੀ, ਜਾਣੋ ਕਦੋਂ ਪੈਣਗੀਆਂ ਵੋਟਾਂ
ਲੰਡਨ 'ਚ US ਦੂਤਾਵਾਸ ਨੇੜੇ ਸ਼ੱਕੀ ਪੈਕੇਜ 'ਚ ਧ*ਮਾਕਾ! ਬ੍ਰਿਟੇਨ 'ਚ ਅਲਰਟ
ਲੰਡਨ 'ਚ US ਦੂਤਾਵਾਸ ਨੇੜੇ ਸ਼ੱਕੀ ਪੈਕੇਜ 'ਚ ਧ*ਮਾਕਾ! ਬ੍ਰਿਟੇਨ 'ਚ ਅਲਰਟ
Punjab AAP President: ਜਾਣੋ ਕੌਣ ਹੈ ਅਮਨ ਅਰੋੜਾ? AAP ਨੇ ਕਿਉਂ ਖੇਡੀ ਇਸ ਨਾਮੀ ਚਿਹਰੇ 'ਤੇ ਬਾਜ਼ੀ, ਕਾਂਗਰਸ ਤੇ BJP ਖਿਲਾਫ ਤਿਆਰ ਕੀਤੀ ਰਣਨੀਤੀ
Punjab AAP President: ਜਾਣੋ ਕੌਣ ਹੈ ਅਮਨ ਅਰੋੜਾ? AAP ਨੇ ਕਿਉਂ ਖੇਡੀ ਇਸ ਨਾਮੀ ਚਿਹਰੇ 'ਤੇ ਬਾਜ਼ੀ, ਕਾਂਗਰਸ ਤੇ BJP ਖਿਲਾਫ ਤਿਆਰ ਕੀਤੀ ਰਣਨੀਤੀ
Stubble Burning: ਸਰਕਾਰ ਨੇ ਆਪਣੇ ਚਹੇਤੇ ਕਿਸਾਨਾਂ ਦੀ ਪਰਾਲੀ ਨੂੰ ਲਵਾਈ ਅੱਗ, ਬਾਕੀਆਂ 'ਤੇ ਕੀਤੀ ਕਾਰਵਾਈ, ਸਰਪੰਚ ਨੇ ਆਪ ਵਿਧਾਇਕ ਸਾਹਮਣੇ ਖੋਲ੍ਹੀ ਪੋਲ ! ਦੇਖੋ ਵੀਡੀਓ
Stubble Burning: ਸਰਕਾਰ ਨੇ ਆਪਣੇ ਚਹੇਤੇ ਕਿਸਾਨਾਂ ਦੀ ਪਰਾਲੀ ਨੂੰ ਲਵਾਈ ਅੱਗ, ਬਾਕੀਆਂ 'ਤੇ ਕੀਤੀ ਕਾਰਵਾਈ, ਸਰਪੰਚ ਨੇ ਆਪ ਵਿਧਾਇਕ ਸਾਹਮਣੇ ਖੋਲ੍ਹੀ ਪੋਲ ! ਦੇਖੋ ਵੀਡੀਓ
ਪੰਜਾਬੀਆਂ ਲਈ Black Spots ਬਣੇ ਵੱਡੀ ਦਿੱਕਤ ! ਪਿਛਲੇ ਸਾਲਾਂ 'ਚ ਹੋਈਆਂ ਹਜ਼ਾਰਾਂ ਮੌਤਾਂ, ਮੋਹਾਲੀ 'ਚ ਹੁੰਦੇ ਨੇ ਸਭ ਤੋਂ ਵੱਧ ਹਾਦਸੇ, ਦੇਖੋ ਰਿਪੋਰਟ
ਪੰਜਾਬੀਆਂ ਲਈ Black Spots ਬਣੇ ਵੱਡੀ ਦਿੱਕਤ ! ਪਿਛਲੇ ਸਾਲਾਂ 'ਚ ਹੋਈਆਂ ਹਜ਼ਾਰਾਂ ਮੌਤਾਂ, ਮੋਹਾਲੀ 'ਚ ਹੁੰਦੇ ਨੇ ਸਭ ਤੋਂ ਵੱਧ ਹਾਦਸੇ, ਦੇਖੋ ਰਿਪੋਰਟ
ਪੰਜਾਬ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਚੱਲੀਆਂ ਗੋਲੀਆਂ, ਹੋਏ 50 ਰਾਊਂਡ ਫਾਇਰ, 2 ਕਾਬੂ
ਪੰਜਾਬ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਚੱਲੀਆਂ ਗੋਲੀਆਂ, ਹੋਏ 50 ਰਾਊਂਡ ਫਾਇਰ, 2 ਕਾਬੂ
Damdami Taksal: BJP ਦੀ ਹਮਾਇਤ ਕਰਕੇ ਕਸੂਤੇ ਘਿਰੇ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੁੰਮਾਂ, ਐਕਸ਼ਨ ਮੋਡ 'ਚ ਸਿੱਖ ਜਥੇਬੰਦੀਆਂ
Damdami Taksal: BJP ਦੀ ਹਮਾਇਤ ਕਰਕੇ ਕਸੂਤੇ ਘਿਰੇ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੁੰਮਾਂ, ਐਕਸ਼ਨ ਮੋਡ 'ਚ ਸਿੱਖ ਜਥੇਬੰਦੀਆਂ
Embed widget