Punjab News: ਛੱਪੜ ਫਾੜ ਡਿੱਗਿਆ 'ਖਜ਼ਾਨਾ': ਪੰਜਾਬ 'ਚ ਮਜ਼ਦੂਰ ਨੂੰ 6 ਰੁਪਏ ਦੀ ਟਿਕਟ ਚ ਨਿਕਲਿਆ 1 ਕਰੋੜ ਰੁਪਏ ਦਾ ਇਨਾਮ
ਕਹਿੰਦੇ ਨੇ ਜਦੋਂ ਭਗਵਾਨ ਦਿੰਦਾ ਹੈ ਤਾਂ ਛੱਪਰ ਫਾੜ ਕੇ ਦਿੰਦਾ ਹੈ, ਇਹ ਕਹਾਵਤ ਪੰਜਾਬ ਦੇ ਇੱਕ ਸ਼ਖਸ ਉੱਤੇ ਸਹੀ ਸਾਬਿਤ ਹੋ ਗਈ। ਮਜ਼ਦੂਰੀ ਕਰਨ ਵਾਲੇ ਵਿਅਕਤੀ ਨੇ 6 ਰੁਪਏ ਦੀ ਲਾਟਰੀ ਖਰੀਦੀ ਤੇ ਉਸਦਾ 1 ਕਰੋੜ ਰੁਪਏ ਦਾ ਇਨਾਮ ਨਿਕਲ ਆਇਆ...

Punjab News: ਜਦੋਂ ਭਗਵਾਨ ਦਿੰਦਾ ਹੈ ਤਾਂ ਛੱਪਰ ਫਾੜ ਕੇ ਦਿੰਦਾ ਹੈ – ਇਹ ਕਹਾਵਤ ਪੰਜਾਬ ਦੇ ਇੱਕ ਸ਼ਖ਼ਸ 'ਤੇ ਸੱਚ ਸਾਬਤ ਹੋਈ। ਫਿਰੋਜ਼ਪੁਰ ਦੇ ਵਿਧਾਨ ਸਭਾ ਹਲਕਾ ਜੀਰਾ ਦੇ ਰਹਿਣ ਵਾਲੇ ਮਜ਼ਦੂਰ ਜਸਮੇਲ ਸਿੰਘ ਉੱਤੇ ਕਿਸਮਤ ਮਹਿਰਬਾਨ ਹੋਈ ਅਤੇ ਉਹ ਰਾਤੋਂ-ਰਾਤ ਕਰੋੜਪਤੀ ਬਣ ਗਿਆ। ਜਸਮੇਲ ਸਿੰਘ ਨੇ ਸਿਰਫ਼ 6 ਰੁਪਏ ਦੀ ਲਾਟਰੀ ਟਿਕਟ ਖਰੀਦੀ ਸੀ ਅਤੇ ਉਸ ਨੂੰ ਨਾਗਾਲੈਂਡ ਸਟੇਟ ਲਾਟਰੀ 'ਚ 1 ਕਰੋੜ ਰੁਪਏ ਦਾ ਇਨਾਮ ਨਿਕਲਿਆ। ਇਨਾਮ ਮਿਲਣ ਦੀ ਖ਼ਬਰ ਮਿਲਦੇ ਹੀ ਉਹ ਅਤੇ ਉਸ ਦਾ ਪਰਿਵਾਰ ਖੁਸ਼ੀ ਨਾਲ ਝੂਮ ਉਠਿਆ।
ਲਾਟਰੀ ਵੇਚਣ ਵਾਲੇ ਦਾ ਫੋਨ ਆਇਆ ਤਾਂ ਲੱਗਿਆ ਮਜ਼ਾਕ ਕਰ ਰਿਹਾ ਹੈ
ਜਸਮੇਲ ਸਿੰਘ ਨੇ ਦੱਸਿਆ ਕਿ ਜਦੋਂ ਜੀਰਾ ਤੋਂ ਲਾਟਰੀ ਵੇਚਣ ਵਾਲੇ ਦੁਕਾਨਦਾਰ ਗੁਲਸ਼ਨ ਸ਼ਰਮਾ ਦਾ ਫੋਨ ਆਇਆ ਕਿ ਉਸ ਦੀ ਲਾਟਰੀ ਨਿਕਲ ਆਈ ਹੈ, ਤਾਂ ਪਹਿਲਾਂ ਉਸਨੇ ਸਮਝਿਆ ਕਿ ਕੋਈ ਮਜ਼ਾਕ ਕਰ ਰਿਹਾ ਹੈ। ਫਿਰ ਦੁਕਾਨਦਾਰ ਨੇ ਜਸਮੇਲ ਸਿੰਘ ਨੂੰ ਜੀਰਾ ਬੁਲਾਇਆ ਅਤੇ ਉਸਨੂੰ ਦੱਸਿਆ ਗਿਆ ਕਿ ਉਸਦੀ ਇੱਕ ਕਰੋੜ ਦੀ ਲਾਟਰੀ ਸੱਚਮੁੱਚ ਨਿਕਲ ਆਈ ਹੈ। ਜਸਮੇਲ ਮੋਗਾ ਦਾ ਰਹਿਣ ਵਾਲਾ ਹੈ ਅਤੇ ਉਸਨੇ ਲਾਟਰੀ ਜੀਰਾ ਵਿੱਚ ਉਸ ਦੀ ਦੁਕਾਨ ਤੋਂ ਖਰੀਦੀ ਸੀ।
ਲੱਖਾਂ ਦਾ ਕਰਜ਼ ਹੁਣ ਉਤਰ ਜਾਵੇਗਾ
ਜਸਮੇਲ ਸਿੰਘ ਨੇ ਦੱਸਿਆ ਕਿ ਉਹ ਵਿਆਹਿਆ ਹੋਇਆ ਹੈ ਅਤੇ ਪਰਿਵਾਰ ਉੱਤੇ ਭਾਰੀ ਕਰਜ਼ ਚੜ੍ਹਿਆ ਹੋਇਆ ਸੀ। ਉਹ ਹਮੇਸ਼ਾ ਇਹੀ ਸੋਚਦਾ ਰਹਿੰਦਾ ਸੀ ਕਿ ਕਰਜ਼ ਤੋਂ ਮੁਕਤੀ ਕਿਵੇਂ ਮਿਲੇਗੀ। ਉਸਨੇ ਆਪਣੀ ਕਿਸਮਤ ਅਜ਼ਮਾਉਣ ਲਈ ਲਾਟਰੀ ਖਰੀਦਣੀ ਸ਼ੁਰੂ ਕੀਤੀ। ਕਾਫੀ ਸਮੇਂ ਤੋਂ ਉਹ ਲਾਟਰੀ ਖਰੀਦ ਕੇ ਆਪਣੀ ਕਿਸਮਤ ਅਜ਼ਮਾ ਰਿਹਾ ਸੀ। ਹੁਣ ਉਸਦੀ ਇੱਕ ਕਰੋੜ ਰੁਪਏ ਦੀ ਲਾਟਰੀ ਨਿਕਲ ਆਈ ਹੈ। ਹੁਣ ਉਸਦਾ ਕਰਜ਼ ਵੀ ਉਤਰ ਜਾਵੇਗਾ ਅਤੇ ਉਹ ਸੁੱਖ ਨਾਲ ਆਪਣੀ ਜ਼ਿੰਦਗੀ ਬਿਤਾ ਸਕੇਗਾ। ਉਸਦੇ ਘਰ ਵਧਾਈ ਦੇਣ ਵਾਲਿਆਂ ਦੀ ਲਾਈਨ ਲੱਗੀ ਹੋਈ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















