Punjab News: ਪੰਜਾਬ ਦੇ ਅਧਿਆਪਕਾਂ ਲਈ ਨਵਾਂ ਸ਼ਡਿਊਲ ਜਾਰੀ, ਇਨ੍ਹਾਂ ਤਰੀਕਾਂ 'ਚ ਹੋਇਆ ਬਦਲ, ਪੜ੍ਹੋ ਅਹਿਮ ਖਬਰ...
Punjab News: ਪੰਜਾਬ ਦੇ ਅਧਿਆਪਕਾਂ ਲਈ ਅਹਿਮ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਸਿੱਖਿਆ ਵਿਭਾਗ ਵੱਲੋਂ ਜੇਬੀਟੀ, ਟੀਜੀਟੀ, ਪੀਜੀਟੀ ਅਤੇ ਸਪੈਸ਼ਲ ਐਜੂਕੇਟਰ ਨੂੰ ਨਿਯੁਕਤੀ ਪੱਤਰ ਜਾਰੀ ਕਰਨ ਦੀਆਂ ਤਰੀਕਾਂ ਬਦਲ ਦਿੱਤੀਆਂ
Punjab News: ਪੰਜਾਬ ਦੇ ਅਧਿਆਪਕਾਂ ਲਈ ਅਹਿਮ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਸਿੱਖਿਆ ਵਿਭਾਗ ਵੱਲੋਂ ਜੇਬੀਟੀ, ਟੀਜੀਟੀ, ਪੀਜੀਟੀ ਅਤੇ ਸਪੈਸ਼ਲ ਐਜੂਕੇਟਰ ਨੂੰ ਨਿਯੁਕਤੀ ਪੱਤਰ ਜਾਰੀ ਕਰਨ ਦੀਆਂ ਤਰੀਕਾਂ ਬਦਲ ਦਿੱਤੀਆਂ ਗਈਆਂ ਹਨ। ਨਵੇਂ ਸ਼ਡਿਊਲ ਅਨੁਸਾਰ, ਪੀਜੀਟੀ ਦੀਆਂ 98 ਅਸਾਮੀਆਂ ਅਤੇ ਜੇਬੀਟੀ ਦੀਆਂ 396 ਅਸਾਮੀਆਂ ਲਈ 21 ਜਨਵਰੀ ਨੂੰ, ਟੀਜੀਟੀ ਦੀਆਂ 303 ਅਸਾਮੀਆਂ ਲਈ 24 ਜਨਵਰੀ ਨੂੰ ਅਤੇ ਸਪੈਸ਼ਲ ਐਜੂਕੇਟਰ ਦੀਆਂ 96 ਅਸਾਮੀਆਂ ਲਈ 27 ਜਨਵਰੀ ਨੂੰ ਨਿਯੁਕਤੀ ਪੱਤਰ ਦਿੱਤੇ ਜਾਣਗੇ।
ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪਣਗੇ। ਜ਼ਿਕਰਯੋਗ ਹੈ ਕਿ ਸਿੱਖਿਆ ਵਿਭਾਗ ਵਿੱਚ ਅਧਿਆਪਕਾਂ ਦੀ ਭਰਤੀ ਪ੍ਰਕਿਰਿਆ ਲਗਭਗ ਇੱਕ ਸਾਲ ਤੋਂ ਲਟਕ ਰਹੀ ਸੀ। ਹਾਈ ਕੋਰਟ ਤੋਂ ਪ੍ਰਵਾਨਗੀ ਮਿਲਣ ਤੋਂ ਬਾਅਦ, ਸਿੱਖਿਆ ਵਿਭਾਗ ਨੇ ਆਖਰਕਾਰ ਇਨ੍ਹਾਂ ਖਾਲੀ ਅਸਾਮੀਆਂ ਨੂੰ ਭਰਨ ਦਾ ਫੈਸਲਾ ਕੀਤਾ ਹੈ।
ਜਿਸ ਕਾਰਨ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਪ੍ਰਾਪਤ ਕਰਨ ਦਾ ਰਸਤਾ ਸਾਫ਼ ਹੋ ਗਿਆ ਹੈ। ਇਸ ਸਬੰਧੀ ਡਾਇਰੈਕਟਰ ਸਕੂਲ ਸਿੱਖਿਆ ਚੰਡੀਗੜ੍ਹ ਹਰਸੁਹਿੰਦਰ ਪਾਲ ਸਿੰਘ ਬਰਾੜ ਨੇ ਕਿਹਾ ਕਿ ਨਿਯੁਕਤੀ ਪੱਤਰ ਜਾਰੀ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਚੁੱਕੀਆਂ ਹਨ। ਇਹ ਜਲਦੀ ਹੀ ਲਾਗੂ ਕੀਤਾ ਜਾਵੇਗਾ।
Read More: Punjab News: ਪੰਜਾਬ ਦੇ ਹਾਲਾਤ ਖਰਾਬ, ਦਿਨ-ਦਿਹਾੜੇ ਚੱਲੀਆਂ ਗੋਲੀਆਂ; ਇਲਾਕੇ 'ਚ ਫੈਲੀ ਦਹਿਸ਼ਤ...
Read MOre: Punjab News: ਗਦਗਦ ਹੋਣਗੇ ਪੰਜਾਬੀ, ਲੋਹੜੀ ਮੌਕੇ ਸਰਕਾਰ ਦੇਣ ਜਾ ਰਹੀ ਨਵਾਂ ਤੋਹਫ਼ਾ, ਜਾਣੋ ਲੋਕਾਂ ਲਈ ਕਿਉਂ ਖਾਸ...?
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।