Punjab News: ਪੰਜਾਬ 'ਚ ਅੰਤਰਰਾਸ਼ਟਰੀ ਸਰਹੱਦ 'ਤੇ ਮਿਲਿਆ ਪਾਕਿਸਤਾਨੀ ਡਰੋਨ, ਫਾਈਰਿੰਗ ਮਗਰੋਂ ਮੁੜਿਆ
ਪੰਜਾਬ ਦੇ ਅਜਨਾਲਾ ਸਰਹੱਦੀ ਬੀਓਪੀ ਭਾਈਆਂ ਇਲਾਕੇ 'ਚ ਸੋਮਵਾਰ ਅੱਧੀ ਰਾਤ ਨੂੰ ਪਾਕਿਸਤਾਨ ਤੋਂ ਇੱਕ ਡਰੋਨ ਸਰਹੱਦ ਪਾਰ ਆਇਆ।
ਚੰਡੀਗੜ੍ਹ: ਪੰਜਾਬ ਦੇ ਅਜਨਾਲਾ ਸਰਹੱਦੀ ਬੀਓਪੀ ਭਾਈਆਂ ਇਲਾਕੇ 'ਚ ਸੋਮਵਾਰ ਅੱਧੀ ਰਾਤ ਨੂੰ ਪਾਕਿਸਤਾਨ ਤੋਂ ਇੱਕ ਡਰੋਨ ਸਰਹੱਦ ਪਾਰ ਆਇਆ। ਇਸ ਨੂੰ ਦੇਖਦੇ ਹੋਏ ਬੀਐਸਐਫ ਦੇ ਜਵਾਨਾਂ ਨੇ ਪਹਿਲਾਂ ਐਲੂਮੇਸ਼ਨ ਲਾਈਟ (ਲਾਈਟ ਫਾਇਰ) ਕੀਤੀ। ਇਸ ਤੋਂ ਬਾਅਦ ਜਵਾਨਾਂ ਨੇ ਡਰੋਨ ਦੀ ਆਵਾਜ਼ ਆਉਣ 'ਤੇ ਲਗਾਤਾਰ ਗੋਲੀਬਾਰੀ ਕੀਤੀ। ਇਸ ਤੋਂ ਬਾਅਦ ਡਰੋਨ ਪਾਕਿਸਤਾਨ ਵਾਪਸ ਪਰਤਿਆ।
ਬੀਐਸਐਫ ਅਧਿਕਾਰੀਆਂ ਨੇ ਮੰਗਲਵਾਰ ਸਵੇਰੇ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਈ। ਇਹ ਮੁਹਿੰਮ ਸ਼ਾਮ ਤੱਕ ਜਾਰੀ ਰਹੀ। ਇਸ ਕਾਰਵਾਈ ਦੌਰਾਨ ਜਿੱਥੇ ਬੀ.ਐਸ.ਐਫ ਅਤੇ ਪੁਲਿਸ ਅਧਿਕਾਰੀ ਮੌਜੂਦ ਸਨ, ਉਥੇ ਦੇਸ਼ ਦੀਆਂ ਖੁਫੀਆ ਏਜੰਸੀਆਂ ਦੇ ਅਧਿਕਾਰੀ ਵੀ ਲਗਾਤਾਰ ਮੌਜੂਦ ਰਹੇ। ਜਾਣਕਾਰੀ ਅਨੁਸਾਰ ਬੀਐਸਐਫ ਦੀ 183 ਬਟਾਲੀਅਨ ਦੇ ਜਵਾਨ ਅਜਨਾਲਾ ਸੈਕਟਰ ਵਿੱਚ ਬਾਰਡਰ ਸਰਵੀਲੈਂਸ ਪੋਸਟ (ਬੀਓਪੀ) ਭਾਈਆਂ ਇਲਾਕੇ ਵਿੱਚ ਗਸ਼ਤ ਕਰ ਰਹੇ ਸਨ। ਇਸ ਦੌਰਾਨ ਅੱਧੀ ਰਾਤ ਨੂੰ ਪਾਕਿਸਤਾਨ ਤੋਂ ਡਰੋਨ ਦੀ ਆਵਾਜ਼ ਸੁਣਾਈ ਦਿੱਤੀ।
ਜਵਾਨਾਂ ਨੂੰ ਚੌਕਸ ਕੀਤਾ ਗਿਆ ਅਤੇ ਪਹਿਲਾਂ ਆਵਾਜ਼ ਦੀ ਦਿਸ਼ਾ 'ਚ ਲਾਈਟ ਜਗਾਈ ਅਤੇ ਫਿਰ ਡਰੋਨ 'ਤੇ ਗੋਲੀਬਾਰੀ ਕੀਤੀ। ਇਸ ਤੋਂ ਬਾਅਦ ਡਰੋਨ ਪਾਕਿਸਤਾਨ ਵਾਪਸ ਪਰਤਿਆ। ਬੀਐਸਐਫ ਦੇ ਸੀਨੀਅਰ ਅਧਿਕਾਰੀ ਤੁਰੰਤ ਮੌਕੇ ’ਤੇ ਪੁੱਜੇ ਅਤੇ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਲਈ।
ਸਵੇਰੇ ਬੀਓਪੀ ਭਾਈਆਂ ਵਿਖੇ ਤਲਾਸ਼ੀ ਮੁਹਿੰਮ ਚਲਾਈ ਗਈ। ਅਧਿਕਾਰੀਆਂ ਨੂੰ ਸ਼ੱਕ ਹੈ ਕਿ ਇਸ ਡਰੋਨ ਨੇ ਹਥਿਆਰ ਜਾਂ ਹੈਰੋਇਨ ਦੀ ਖੇਪ ਭਾਰਤੀ ਖੇਤਰ ਵਿੱਚ ਸੁੱਟੀ ਹੋ ਸਕਦੀ ਹੈ। ਇਸ ਦੇ ਆਧਾਰ 'ਤੇ ਪੂਰੇ ਇਲਾਕੇ 'ਚ ਸਾਦੇ ਕੱਪੜਿਆਂ 'ਚ ਫੋਰਸ ਦੇ ਜਵਾਨ ਤਾਇਨਾਤ ਕੀਤੇ ਗਏ ਹਨ, ਜੋ ਨੇੜਲੇ ਪਿੰਡ 'ਚ ਨਜ਼ਰ ਰੱਖ ਰਹੇ ਹਨ। ਤਾਂ ਜੋ ਜੇਕਰ ਡਰੋਨ ਤੋਂ ਕੋਈ ਹਥਿਆਰ ਜਾਂ ਹੈਰੋਇਨ ਡਿੱਗੀ ਹੈ ਤਾਂ ਕੋਈ ਨਾ ਕੋਈ ਤਸਕਰ ਉਸ ਨੂੰ ਚੁੱਕਣ ਲਈ ਜ਼ਰੂਰ ਆਵੇਗਾ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :