Punjab News: ਪੰਜਾਬ ਸਰਕਾਰ ਦਾ ਧਿਆਨ ਸੜਕ ਨੈੱਟਵਰਕ ‘ਤੇ: CM ਮਾਨ ਅੱਜ ਧੂਰੀ ‘ਚ 17.21 ਕਰੋੜ ਦੇ ਪ੍ਰੋਜੈਕਟ ਨੂੰ ਦੇਣਗੇ ਹਰੀ ਝੰਡੀ
ਸੂਬਾ ਸਰਕਾਰ ਲੋਕਾਂ ਦਾ ਦਿਲ ਜਿੱਤਣ ਦੇ ਲਈ ਕਈ ਕੰਮ ਤੇਜ਼ੀ ਦੇ ਨਾਲ ਕਰਵਾਉਣ ਚ ਲੱਗ ਗਈ ਹੈ। ਜੀ ਹਾਂ ਜਿਵੇਂ ਕਿ ਸਭ ਜਾਣਦੇ ਹੀ ਨੇ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਆ ਰਹੀਆਂ ਹਨ। ਜਿਸ ਕਰਕੇ ਹੁਣ ਪੰਜਾਬ ਸਰਕਾਰ ਦਾ ਧਿਆਨ ਸੜਕ ਨੈੱਟਵਰਕ..

ਸੂਬਾ ਸਰਕਾਰ ਲੋਕਾਂ ਦਾ ਦਿਲ ਜਿੱਤਣ ਦੇ ਲਈ ਕਈ ਕੰਮ ਤੇਜ਼ੀ ਦੇ ਨਾਲ ਕਰਵਾਉਣ ਚ ਲੱਗ ਗਈ ਹੈ। ਜੀ ਹਾਂ ਜਿਵੇਂ ਕਿ ਸਭ ਜਾਣਦੇ ਹੀ ਨੇ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਆ ਰਹੀਆਂ ਹਨ। ਜਿਸ ਕਰਕੇ ਹੁਣ ਪੰਜਾਬ ਸਰਕਾਰ ਦਾ ਧਿਆਨ ਸੜਕ ਨੈੱਟਵਰਕ ਨੂੰ ਸੁਧਾਰਨ 'ਤੇ ਕੇਂਦਰਤ ਹੋ ਗਿਆ ਹੈ। ਇਸ ਕੰਮ ਲਈ ਲਗਭਗ 2400 ਕਰੋੜ ਰੁਪਏ ਦੀ ਲਾਗਤ ਆਏਗੀ। ਇਸ ਦੌਰਾਨ ਸਾਰੇ ਪੰਜਾਬ ਵਿੱਚ ਲਿੰਕ ਸੜਕਾਂ ਨੂੰ ਬਿਹਤਰ ਬਣਾਇਆ ਜਾਵੇਗਾ। ਇਸੇ ਕੜੀ ਵਿੱਚ ਅੱਜ ਸੀਐਮ ਭਗਵੰਤ ਮਾਨ ਆਪਣੇ ਵਿਧਾਨ ਸਭਾ ਹਲਕੇ ਧੂਰੀ ਵਿੱਚ ਜਾ ਰਹੇ ਹਨ, ਜਿੱਥੇ ਉਹ ਪਹਿਲਾਂ ਸ਼ਹੀਦ ਸਰਦਾਰ ਭਗਤ ਸਿੰਘ ਜੀ ਢੱਢੋਗਲ ਨੂੰ ਸ਼ਰਧਾਂਜਲੀ ਦੇ ਫੁੱਲ ਭੇਂਟ ਕਰਨਗੇ। ਇਸ ਤੋਂ ਬਾਅਦ ਪਿੰਡ ਢੱਢੋਗਲ ਵਿੱਚ ਦੋ ਸੜਕਾਂ ਦੇ ਪ੍ਰੋਜੈਕਟਾਂ ਦਾ ਨੀਂਹ-ਪੱਥਰ ਰੱਖਣਗੇ। ਇਹਨਾਂ ਸੜਕਾਂ ਦੇ ਨਿਰਮਾਣ 'ਤੇ 17 ਕਰੋੜ 21 ਲੱਖ ਰੁਪਏ ਖਰਚ ਹੋਣਗੇ।
ਬੁਨਿਆਦੀ ਸੁਵਿਧਾਵਾਂ 'ਤੇ ਹੋਏਗਾ ਫੋਕਸ
ਸਾਲ 2027 ਵਿੱਚ ਪੰਜਾਬ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ। ਇਸ ਲਈ ਸਰਕਾਰ ਹੁਣੋਂ ਹੀ ਸੜਕਾਂ, ਸਫਾਈ, ਸਟੀਟ ਲਾਈਟਾਂ ਅਤੇ ਲੋਕਾਂ ਨੂੰ ਬੁਨਿਆਦੀ ਸੁਵਿਧਾਵਾਂ ਦੇਣ ਵਿੱਚ ਲੱਗੀ ਹੋਈ ਹੈ, ਤਾਂ ਜੋ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਹੋਵੇ। ਸਰਕਾਰ ਨੇ ਡ੍ਰੋਨ ਦੀ ਮਦਦ ਨਾਲ ਸਾਰੀਆਂ ਸੜਕਾਂ ਦੀ ਮਾਪਤੋਲ ਕਰਵਾਈ ਸੀ। ਹੁਣ ਇਸ ਰਾਹ ਵਿੱਚ ਕੰਮ ਸ਼ੁਰੂ ਹੋ ਗਿਆ ਹੈ। ਇਸ ਤੋਂ ਪਹਿਲਾਂ, ਪਾਰਟੀ ਦੇ ਰਾਸ਼ਟਰੀ ਸੰਯੋਜਕ ਨੇ ਇੱਕ ਪ੍ਰੋਗਰਾਮ ਵਿੱਚ ਐਲਾਨ ਕੀਤਾ ਸੀ ਕਿ ਸਰਕਾਰ ਦਾ ਧਿਆਨ ਸੜਕਾਂ 'ਤੇ ਰਹੇਗਾ।
ਭ੍ਰਿਸ਼ਟਾਚਾਰ ਰੋਕਣ ਲਈ ਜਾਇੰਟ ਕਮੇਟੀ
ਭ੍ਰਿਸ਼ਟਾਚਾਰ ਨੂੰ ਰੋਕਣ ਲਈ ਸਰਕਾਰ ਬਹੁਤ ਸਰਗਰਮ ਹੈ। CM ਮਾਨ ਨੇ ਕਿਹਾ ਕਿ ਪਹਿਲਾਂ ਕੰਮ ਸਿਰਫ਼ ਉੱਪਰੋਂ ਸ਼ੁਰੂ ਹੁੰਦਾ ਸੀ, ਜਿਵੇਂ ਕਿ ਟੈਂਡਰ ਤਦ ਮਿਲਦਾ ਸੀ ਜਦੋਂ ਹਿੱਸੇ ਦਾ ਫੈਸਲਾ ਹੁੰਦਾ ਸੀ। ਜਦੋਂ ਸੜਕ ਬਣਦੀ ਸੀ, ਤਾਂ ਅਧਿਕਾਰੀ ਆ ਜਾਂਦੇ ਸਨ, ਜਿਸ ਕਰਕੇ ਸੜਕਾਂ ਦੀ ਕੁਆਲਿਟੀ ਵਿੱਚ ਕਮੀ ਆਉਂਦੀ ਸੀ। ਉਨ੍ਹਾਂ ਕਿਹਾ ਕਿ ਪੁਲਿਸ ਅਤੇ ਸੜਕਾਂ ਦੇ ਠੇਕੇਦਾਰਾਂ 'ਤੇ ਆਰੋਪ ਲਾਉਣਾ ਆਸਾਨ ਹੁੰਦਾ ਹੈ। ਹੁਣ ਠੇਕੇਦਾਰਾਂ ਤੋਂ ਕੋਈ ਅਧਿਕਾਰੀ ਜਾਂ ਆਗੂ ਰਿਸ਼ਵਤ ਨਹੀਂ ਮੰਗੇਗਾ। ਇਸ ਲਈ ਇੱਕ ਤਾਲਮੇਲ ਕਮੇਟੀ ਬਣਾਈ ਜਾਵੇਗੀ, ਜਿਸ ਵਿੱਚ ਦੋਹਾਂ ਪੱਖਾਂ ਦੇ ਮੈਂਬਰ ਸ਼ਾਮਿਲ ਹੋਣਗੇ। ਉਨ੍ਹਾਂ ਕਿਹਾ ਕਿ ਪਹਿਲਾਂ ਇੱਕ-ਦੋ ਕਾਰਾਂ ਹੁੰਦੀਆਂ ਸਨ, ਪਰ ਹੁਣ ਹਰ ਘਰ ਵਿੱਚ ਕਾਰਾਂ ਹਨ। ਸੜਕਾਂ ਦੀ ਸੰਭਾਲ ਲਈ ਪੈਸੇ ਦਿੱਤੇ ਜਾਣਗੇ, ਪਰ ਕੋਸ਼ਿਸ਼ ਇਹ ਹੋਵੇਗੀ ਕਿ ਮੁਰੰਮਤ ਦੀ ਲੋੜ ਹੀ ਨਾ ਪਏ।






















