RC ਲੈਣ ਵਾਲਿਆਂ ਨੂੰ ਹੁਣ ਨਹੀਂ ਹੋਣਾ ਪਵੇਗਾ ਖੱਜਲ, ਪੰਜਾਬ ਸਰਕਾਰ ਕਰੇਗੀ ਹੋਮ ਡਿਲੀਵਰੀ
RC Home Delivery: ਪੰਜਾਬ ਸਰਕਾਰ ਵੱਲੋਂ ਹੁਣ ਇੱਕ ਹੋਰ ਨਵੀਂ ਸੁਵਿਧਾ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਜਿਸ ਨਾਲ ਵਾਹਨ ਰਜਿਸਟ੍ਰੇਸ਼ਨ ਹੋਰ ਆਸਾਨ ਹੋ ਜਾਵੇਗੀ।
RC Home Delivery: ਪੰਜਾਬ ਸਰਕਾਰ ਵੱਲੋਂ ਹੁਣ ਇੱਕ ਹੋਰ ਨਵੀਂ ਸੁਵਿਧਾ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਜਿਸ ਨਾਲ ਵਾਹਨ ਰਜਿਸਟ੍ਰੇਸ਼ਨ ਹੋਰ ਆਸਾਨ ਹੋ ਜਾਵੇਗੀ। ਇੰਨਾ ਹੀ ਨਹੀਂ ਰਜਿਸਟ੍ਰੇਸ਼ਨ ਸਰਟੀਫਿਕੇਟ ਲੈਣ ਵਾਲਿਆਂ ਨੂੰ ਹੁਣ ਖੱਜਲ ਨਹੀਂ ਹੋਣਾ ਪਵੇਗਾ ਕਿਉਂਕਿ ਪੰਜਾਬ ਸਰਕਾਰ ਵੱਲੋਂ ਹੁਣ ਰਜਿਸਟ੍ਰੇਸ਼ਨ ਸਰਟੀਫਿਕੇਟ ਦੀ ਵੀ ਹੋਮ ਡਿਲੀਵਰੀ ਕੀਤੀ ਜਾਵੇਗੀ।
ਸੀਐੱਮ ਮਾਨ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ। ਉਹਨਾਂ ਲਿਖਿਆ ਕਿ, R-EC ਵੱਲੋਂ ਹੁਣ "ਹੁਣ ਪੰਜਾਬ 'ਚ ਵਾਹਨ ਰਜਿਸਟ੍ਰੇਸ਼ਨ ਕਰਨਾ ਹੋਰ ਵੀ ਆਸਾਨ ਹੋਵੇਗਾ । ਹਾਈ ਸਕਿਓਰਿਟੀ ਨੰਬਰ ਪਲੇਟਾਂ, ਮੌਕੇ 'ਤੇ ਨੰਬਰ ਦੀ ਚੋਣ, ਈ ਰਜਿਸਟ੍ਰੇਸ਼ਨ, ਸਮਾਰਟ ਰਜਿਸਟ੍ਰੇਸ਼ਨ ਸਰਟੀਫਿਕੇਟ ਦੀ ਹੋਮ ਡਿਲੀਵਰੀ ਦੀ ਸ਼ੁਰੂਆਤ ਕਰ ਰਹੇ ਹਾਂ।
ਹਰ ਸਾਲ 5 ਲੱਖ RC ਲੈਣ ਵਾਲਿਆਂ ਦੀ ਖੱਜਲ ਖੁਆਰੀ ਹੁਣ ਖਤਮ ਹੋਵੇਗੀ। "
E-RC ਦਾ ਨਵਾਂ ਉਪਰਾਲਾ
— Bhagwant Mann (@BhagwantMann) July 12, 2022
ਹੁਣ ਪੰਜਾਬ ‘ਚ ਵਾਹਨ ਰਜਿਸਟ੍ਰੇਸ਼ਨ ਹੋਰ ਵੀ ਆਸਾਨ ਹੋਵੇਗਾ..ਹਾਈ ਸਕਿਊਰਟੀ ਨੰਬਰ ਪਲੇਟਾਂ, ਮੌਕੇ ‘ਤੇ ਨੰਬਰ ਦੀ ਚੋਣ, ਈ-ਰਜਿਸਟ੍ਰੇਸ਼ਨ ਸਰਟੀਫ਼ਿਕੇਟ,ਸਮਾਰਟ ਰਜਿਸਟ੍ਰੇਸ਼ਨ ਸਰਟੀਫ਼ਿਕੇਟ ਦੀ ਹੋਮ ਡਿਲੀਵਰੀ ਦੀ ਸ਼ੁਰੂਆਤ ਕਰ ਰਹੇ ਹਾਂ..
ਪੰਜਾਬ 'ਚ ਹਰ ਸਾਲ 5 ਲੱਖ RC ਲੈਣ ਵਾਲਿਆਂ ਦੀ ਖੱਜਲ-ਖ਼ੁਆਰੀ ਹੁਣ ਦੂਰ ਹੋਵੇਗੀ... pic.twitter.com/DlF9hzevEq