ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ 'ਤੇ ਰਵਨੀਤ ਬਿੱਟੂ ਨੇ ਕਸਿਆ ਤੰਜ, ਐਸ.ਜੀ.ਪੀ.ਸੀ ਕਮਜ਼ੋਰ ਹੋਈ ਨਹੀਂ , ਇਸ ਨੂੰ ਕਮਜ਼ੋਰ ਕੀਤਾ ਗਿਆ
Punjab News: ਦਿੱਲੀ ਦੇ ਮੁੱਖ ਮੰਤਰੀ ਵੱਲੋਂ ਮੰਗ ਪੱਤਰ ਨਾ ਲਏ ਜਾਣ ਤੋਂ ਬਾਅਦ ਸਿਆਸਤ ਗਰਮਾਉਂਦੀ ਨਜ਼ਰ ਆ ਰਹੀ ਹੈ। ਜਿੱਥੇ ਗਿਆਨੀ ਹਰਪ੍ਰੀਤ ਸਿੰਘ ਨੇ ਇਸ 'ਤੇ ਨਾਰਾਜ਼ਗੀ ਜ਼ਾਹਰ ਕੀਤੀ
Punjab News: ਦਿੱਲੀ ਦੇ ਮੁੱਖ ਮੰਤਰੀ ਵੱਲੋਂ ਮੰਗ ਪੱਤਰ ਨਾ ਲਏ ਜਾਣ ਤੋਂ ਬਾਅਦ ਸਿਆਸਤ ਗਰਮਾਉਂਦੀ ਨਜ਼ਰ ਆ ਰਹੀ ਹੈ। ਜਿੱਥੇ ਗਿਆਨੀ ਹਰਪ੍ਰੀਤ ਸਿੰਘ ਨੇ ਇਸ 'ਤੇ ਨਾਰਾਜ਼ਗੀ ਜ਼ਾਹਰ ਕੀਤੀ ਅਤੇ ਕਿਹਾ ਕਿ ਸਾਡੀਆਂ ਸੰਸਥਾਵਾਂ ਸਾਡੀਆਂ ਆਪਣੀਆਂ ਗਲਤੀਆਂ ਕਰਕੇ ਕਮਜ਼ੋਰ ਹੋਈਆਂ ਹਨ। ਜਿਸ 'ਤੇ ਹੁਣ ਕਾਂਗਰਸ ਸਾਂਸਦ ਰਵਨੀਤ ਸਿੰਘ ਬਿੱਟੂ ਨੇ ਤੰਜ ਕਸਿਆ । ਉਹਨਾਂ ਕਿਹਾ ਜੱਥੇਦਾਰ ਸਾਹਿਬ ਐਸ.ਜੀ.ਪੀ.ਸੀ ਕਮਜ਼ੋਰ ਹੋਈ ਨਹੀਂ ਹੈ ਐਸ.ਜੀ.ਪੀ.ਸੀ ਨੂੰ ਕਮਜ਼ੋਰ ਕੀਤਾ ਗਿਆ ਹੈ ਤੇ ਇਸ ਦਾ ਰੁਤਬਾ ਖਤਮ ਕਰ ਦਿੱਤਾ ਗਿਆ ਹੈ।
ਬਿੱਟੂ ਨੇ ਅੱਗੇ ਕਿਹਾ ਕਿ, ''ਪਹਿਲੀ ਗੱਲ ਤਾ ਏਹੇ ਕਿ ਜਥੇਦਾਰ ਸਾਹਿਬ ਤੇ ਪ੍ਰਧਾਨ ਸਾਹਿਬ ਤੁਸੀ ਗੁਰਬਾਣੀ ਤੇ ਗੁਰੂਆਂ ਦੇ ਸੁਨੇਹੇ ਨੂੰ ਲੋਕਾਂ ਤੱਕ ਲੈਕੇ ਜਾਣ ਦੀ ਜਿੰਮੇਵਾਰੀ ਨੂੰ ਭੁੱਲ ਕੇ ਤੇ ਸਿੱਖਾਂ ਨੂੰ ਗੁਰਬਾਣੀ ਨਾਲ ਜੋੜਨ ਦੀ ਬਜਾਏ ਅੱਤਵਾਦੀਆਂ, ਲੁਟੇਰਿਆਂ ਤੇ ਡਾਕੂਆਂ ਦੀਆਂ ਤਸਵੀਰਾਂ ਗੁਰੂ ਘਰਾਂ ਵਿੱਚ ਲਾਓਗੇ ਤੇ ਉਹਨਾਂ ਦੀ ਰਿਹਾਈ ਲਈ ਲੇਲੜੀਆਂ ਕੱਢ ਦੇ ਰਹੋ ਗੇ ਤਾਂ ਥੋਡੀ ਗੱਲ ਕੌਣ ਸੁਣੇ ਗਾ? ਦੂਜੀ ਗੱਲ ਇਹ ਕਿ ਜਿਹੜੇ ਜੱਥੇਦਾਰ ਤੇ ਐਸਜੀਪੀਸੀ ਪ੍ਰਧਾਨ ਬਾਦਲਾਂ ਦੇ ਇਸ਼ਾਰਿਆਂ ਤੇ ਚੱਲਣ ਗੇ ਉਹ ਬਾਦਲਾਂ ਵਾਂਗ ਹੀ ਖਤਮ ਹੋ ਜਾਣ ਗੇ। ਇਸ ਲਈ ਮੇਰੀ ਬੇਨਤੀ ਹੈ ਕਿ ਗੁਰੂ ਤੇ ਗੁਰੂਬਾਣੀ ਦੀ ਗੱਲ ਕਰਨ ਵਾਲੇ ਤੇ ਸਿੱਖਾਂ ਨੂੰ ਗੁਰਬਾਣੀ ਨਾਲ ਜੋੜਨ ਵਾਲਿਆਂ ਨੂੰ ਹੀ ਡੇਮੋਕ੍ਰੇਟਿਕ ਢੰਗ ਦੇ ਨਾਲ ਜੱਥੇਦਾਰ ਬਣਾਇਆ ਜਾਵੇ ਤਾਂ ਹੀ ਸਾਡੇ ਇਹਨਾਂ ਮਹਾਨ ਸੰਸਥਾਵਾਂ ਦਾ ਕੱਦ ਉੱਚਾ ਤੇ ਸੁੱਚਾ ਰਹਿ ਸਕੇਗਾ।
ਦੀ ਬਜਾਏ ਅੱਤਵਾਦੀਆਂ, ਲੁਟੇਰਿਆਂ ਤੇ ਡਾਕੂਆਂ ਦੀਆਂ ਤਸਵੀਰਾਂ ਗੁਰੂ ਘਰਾਂ ਵਿੱਚ ਲਾਓਗੇ ਤੇ ਉਹਨਾਂ ਦੀ ਰਿਹਾਈ ਲਈ ਲੇਲੜੀਆਂ ਕੱਢ ਦੇ ਰਹੋ ਗੇ ਤਾਂ ਥੋਡੀ ਗੱਲ ਕੌਣ ਸੁਣੇ ਗਾ? ਦੂਜੀ ਗੱਲ ਇਹ ਕਿ ਜਿਹੜੇ ਜੱਥੇਦਾਰ ਤੇ ਐਸਜੀਪੀਸੀ ਪ੍ਰਧਾਨ ਬਾਦਲਾਂ ਦੇ ਇਸ਼ਾਰਿਆਂ ਤੇ ਚੱਲਣ ਗੇ ਉਹ ਬਾਦਲਾਂ ਵਾਂਗ ਹੀ ਖਤਮ ਹੋ ਜਾਣ ਗੇ। ਇਸ ਲਈ ਮੇਰੀ ਬੇਨਤੀ ਹੈ ਕਿ
— Ravneet Singh Bittu (@RavneetBittu) July 23, 2022
2/3