ਮੰਗਾਂ 'ਤੇ ਅੱਜ ਮਹਾਮੰਥਨ ਕਰਨਗੇ ਕਿਸਾਨ, ਲੁਧਿਆਣਾ 'ਚ ਸੰਯੁਕਤ ਕਿਸਾਨ ਮੋਰਚਾ ਦੀ ਅਹਿਮ ਬੈਠਕ, ਟਿਕੈਤ ਵੀ ਹੋਣਗੇ ਸ਼ਾਮਲ
ਲੁਧਿਆਣਾ : ਸੰਯੁਕਤ ਕਿਸਾਨ ਮੋਰਚਾ ਦੀ ਅੱਜ ਲੁਧਿਆਣਾ ਵਿਖੇ ਅਹਿਮ ਮੀਟਿੰਗ ਹੋਵੇਗੀ। ਗੁਰੂ ਤੇਗ ਬਹਾਦਰ ਜੀ ਗੁਰਦੁਆਰਾ ਸਾਹਿਬ ਰਾਜਗੁਰੂ ਨਗਰ ਵਿਖੇ ਇਹ ਬੈਠਕ ਰੱਖੀ ਗਈ ਹੈ ।
ਲੁਧਿਆਣਾ : ਸੰਯੁਕਤ ਕਿਸਾਨ ਮੋਰਚਾ ਦੀ ਅੱਜ ਲੁਧਿਆਣਾ ਵਿਖੇ ਅਹਿਮ ਮੀਟਿੰਗ ਹੋਵੇਗੀ ਜਿਸ 'ਚ ਮੰਗਾਂ ਨੂੰ ਲੈ ਕੇ ਮੰਥਨ ਕੀਤਾ ਜਾਵੇਗਾ। ਗੁਰੂ ਤੇਗ ਬਹਾਦਰ ਜੀ ਗੁਰਦੁਆਰਾ ਸਾਹਿਬ ਰਾਜਗੁਰੂ ਨਗਰ ਵਿਖੇ ਇਹ ਬੈਠਕ ਰੱਖੀ ਗਈ ਹੈ । ਜ਼ਮੀਨਾਂ ਨੂੰ ਲੈ ਕੇ ਸਰਕਾਰ ਦੀ ਵਾਅਦਾਖਿਲਾਫ ਦੇ ਵਿਰੋਧ 'ਚ ਇਹ ਮੀਟਿੰਗ ਰੱਖੀ ਗਈ ਹੈ ਜਿਸ 'ਚ ਕੋਈ ਸਖਤ ਐਕਸ਼ਨ ਦਾ ਫੈਸਲਾ ਲਿਆ ਜਾ ਸਕਦਾ ਹੈ। ਦਸ ਦਈਏ ਕਿ ਮੀਟਿੰਗ ਤੋਂ ਬਾਅਦ ਸ਼ਾਮ 4 ਵਜੇ ਪ੍ਰੈਸ ਕਾਨਫਰੰਸ ਕਰਕੇ ਇਸ ਮੀਟਿੰਗ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ ਇਹ ਮੀਟਿੰਗ ਚੱਲੇਗੀ, ਸੰਯੁਕਤ ਕਿਸਾਨ ਮੋਰਚਾ ਦੀਆਂ 23 ਕਿਸਾਨ ਜੱਥੇਬੰਦੀਆਂ ਸਮੇਤ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਜਨਰਲ ਸਕੱਤਰ ਰਾਕੇਸ਼ ਟਿਕੈਤ ਅਤੇ ਕੌਮੀ ਕਮੇਟੀ ਦੇ ਸੱਤ ਮੈਂਬਰ ਸ਼ਾਮਲ ਹੋਣਗੇ।
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਦੱਸਿਆ ਕਿ ਸਰਕਾਰ ਨਾਲ ਪਿਛਲੇ ਦਿਨੀਂ ਸਰਕਾਰ ਨਾਲ ਹੋਈਆਂ ਮੀਟਿੰਗਾਂ 'ਚ ਕਿਸਾਨਾਂ ਨੂੰ ਇਹ ਯਕੀਨ ਦਵਾਇਆ ਗਿਆ ਸੀ ਕਿ ਸਿਰਫ ਪੰਚਾਇਤੀ ਜ਼ਮੀਨਾਂ ਦੇ ਕਬਜ਼ੇ ਛੁਡਵਾਏ ਜਾਣਗੇ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਹੱਥ ਨਹੀਂ ਲਾਇਆ ਜਾਵੇਗਾ ਅਤੇ ਇੰਨਾ ਵੀ ਕਿਹਾ ਗਿਆ ਸੀ ਕਿ ਕਬਜ਼ੇ ਛੁਡਵਾਉਣ ਤੋਂ ਪਹਿਲਾਂ 15 ਦਿਨਾਂ ਦਾ ਨੋਟਿਸ ਦਿੱਤਾ ਜਾਵੇਗਾ ਪਰ ਅਜਿਹਾ ਨਹੀਂ ਹੋਇਆ ਅਤੇ ਸਰਕਾਰ ਦੀ ਇਸ ਵਾਅਦਾ ਖਿਲਾਫੀ ਦੇ ਵਿਰੋਧ 'ਚ ਅੱਜ 28 ਮਈ ਨੂੰ ਅਗਲੀ ਰਣਨੀਤੀ ਘੜੀ ਜਾਵੇਗੀ। ਜਿਸ 'ਚ ਕਿਸਾਨਾਂ ਦੀਆਂ ਵੱਖ-ਵੱਖ ਜੱਥੇਬੰਦੀਆਂ ਨੂੰ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ ਹੈ।
ਕਿਸਾਨ ਆਗੂ ਦਾ ਕਹਿਣਾ ਹੈ ਕਿ ਜ਼ਮੀਨਾਂ ਅਤੇ ਹੱਕਾਂ ਦੀ ਰਾਖੀ ਲਈ ਜੇਕਰ ਉਹਨਾਂ ਨੂੰ ਕੋਈ ਵੀ ਸੰਘਰਸ਼ ਕਰਨਾ ਪਵੇ ਕਰਾਂਗੇ ਉੱਥੇ ਹੀ ਵਿਧਾਇਕਾਂ ਦੇ ਘਰਾਂ ਦੇ ਘਿਰਾਓ ਦੀ ਵੀ ਚਿਤਾਵਨੀ ਦਿੱਤੀ ਗਈ ਹੈ। ਆਗੂ ਦਾ ਕਹਿਣਾ ਹੈ ਕਿ ਸਰਕਾਰ ਇਸ ਮਸਲੇ ਦਾ ਜਲਦ ਨਿਬੇੜਾ ਕਰੇ ਨਹੀਂ ਤਾਂ ਉਹਨਾਂ ਨੂੰ ਸਖਤ ਐਕਸ਼ਨ ਲੈਣ ਲਈ ਮਜਬੂਰ ਹੋਣਾ ਪਵੇਗਾ।