Punjab News : ਫਤਹਿਗੜ੍ਹ ਸਾਹਿਬ ਦੇ ਪਿੰਡ ਉੱਚਾ 'ਚ ਦਿਨ ਦਿਹਾੜੇ 2 ਲੁਟੇਰਿਆਂ ਨੇ ਪਿਸਤੌਲ ਦੀ ਨੋਕ 'ਤੇ SBI ਬੈਂਕ 'ਚ ਮਾਰਿਆ ਡਾਕਾ , ਨਕਦੀ ਲੁੱਟ ਕੇ ਫ਼ਰਾਰ
Punjab News : ਫਤਹਿਗੜ੍ਹ ਸਾਹਿਬ : ਫਤਹਿਗੜ੍ਹ ਸਾਹਿਬ ਦੀ ਤਹਿਸੀਲ ਖਮਾਣੋਂ ਦੇ ਉੱਚਾ ਪਿੰਡ ਸਥਿਤ ਸਟੇਟ ਬੈਂਕ ਆਫ ਇੰਡੀਆ ਦੀ ਸ਼ਾਖਾ 'ਚ ਦਿਨ ਦਿਹਾੜੇ ਡਾਕਾ ਮਾਰਿਆ ਗਿਆ। ਮੋਟਰਸਾਈਕਲ ਸਵਾਰ ਦੋ ਲੁਟੇਰਿਆਂ ਨੇ ਪਿਸਤੌਲ ਦੀ ਨੋਕ ਉਪਰ ਬੈਂਕ ਚੋਂ ਨਕਦੀ ਲੁੱਟੀ।
Punjab News : ਫਤਹਿਗੜ੍ਹ ਸਾਹਿਬ : ਫਤਹਿਗੜ੍ਹ ਸਾਹਿਬ ਦੀ ਤਹਿਸੀਲ ਖਮਾਣੋਂ ਦੇ ਉੱਚਾ ਪਿੰਡ ਸਥਿਤ ਸਟੇਟ ਬੈਂਕ ਆਫ ਇੰਡੀਆ ਦੀ ਸ਼ਾਖਾ 'ਚ ਦਿਨ ਦਿਹਾੜੇ ਡਾਕਾ ਮਾਰਿਆ ਗਿਆ। ਮੋਟਰਸਾਈਕਲ ਸਵਾਰ ਦੋ ਲੁਟੇਰਿਆਂ ਨੇ ਪਿਸਤੌਲ ਦੀ ਨੋਕ ਉਪਰ ਬੈਂਕ ਚੋਂ ਨਕਦੀ ਲੁੱਟੀ। ਇਸ ਦੌਰਾਨ ਬੈਂਕ ਦੇ ਗੰਨਮੈਨ ਵੱਲੋਂ ਲੁਟੇਰਿਆਂ ਨੂੰ ਫੜਨ ਦੀ ਕੋਸ਼ਿਸ਼ ਵੀ ਕੀਤੀ ਗਈ ਪ੍ਰੰਤੂ ਲੁਟੇਰੇ ਗੰਨਮੈਨ ਦੀ ਬੰਦੂਕ ਵੀ ਖੋਹ ਕੇ ਲੈ ਗਏ। ਬੈਂਕ ਚੋਂ ਸਾਢੇ 4 ਲੱਖ ਰੁਪਏ ਲੁੱਟੇ ਗਏ।
ਐਸਐਸਪੀ ਡਾ. ਰਵਜੋਤ ਕੌਰ ਗਰੇਵਾਲ ਨੇ ਦੱਸਿਆ ਕਿ ਕਰੀਬ ਢਾਈ ਵਜੇ ਬੈਂਕ ਅੰਦਰ ਦੋ ਨੌਜਵਾਨ ਆਏ ,ਜਿਹਨਾਂ ਨੇ ਫਾਈਰਿੰਗ ਵੀ ਕੀਤੀ ਅਤੇ ਬੈਂਕ ਦੇ ਕੈਸ਼ ਡੈਸਕ ਤੋਂ ਸਾਢੇ 4 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ। ਪੁਲਿਸ ਟੀਮਾਂ ਦਾ ਗਠਨ ਕਰਕੇ ਇਸਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਉਮੀਦ ਹੈ ਕਿ ਛੇਤੀ ਹੀ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ : Punjab News : ਹਾਈ ਲੈਵਲ ਮੀਟਿੰਗ ਤੋਂ ਬਾਅਦ ਬੋਲੇ ਸੀਐਮ ਭਗਵੰਤ ਮਾਨ , ਸੂਬੇ 'ਚ ਕਾਨੂੰਨ ਵਿਵਸਥਾ ਕਾਇਮ ਰਹਿਣੀ ਚਾਹੀਦੀ
ਉਥੇ ਹੀ ਦੂਜੇ ਪਾਸੇ ਗੰਨਮੈਨ ਨੇ ਦੱਸਿਆ ਕਿ ਸਟਾਫ ਦੇ ਸਾਰੇ ਮੈਂਬਰਾਂ ਨੇ ਕਮਰਾ ਬੰਦ ਕਰ ਲਿਆ ਸੀ। ਉਹਨਾਂ ਨੇ ਇਕੱਲੇ ਹੀ ਲੁਟੇਰਿਆਂ ਦਾ ਮੁਕਾਬਲਾ ਕੀਤਾ। ਇੱਕ ਲੁਟੇਰੇ ਨੂੰ ਫੜ੍ਹ ਵੀ ਲਿਆ ਸੀ ਪ੍ਰੰਤੂ ਜਦੋਂ ਕੋਈ ਵੀ ਉਹਨਾਂ ਦੇ ਨਾਲ ਨਹੀਂ ਲੱਗਾ ਤਾਂ ਲੁਟੇਰੇ ਭੱਜਣ 'ਚ ਕਾਮਯਾਬ ਹੋ ਗਏ। ਬੈਂਕ 'ਚ ਕੰਮਕਾਰ ਸਬੰਧੀ ਆਏ ਇੱਕ ਬਜੁਰਗ ਨੇ ਵੀ ਦੱਸਿਆ ਕਿ ਜੇਕਰ ਗਨਮੈਨ ਦੇ ਨਾਲ ਸਟਾਫ ਦਾ ਮੈਂਬਰ ਸਹਿਯੋਗ ਕਰ ਦਿੰਦਾ ਤਾਂ ਲੁਟੇਰੇ ਫੜੇ ਜਾਣੇ ਸੀ।
ਇਹ ਵੀ ਪੜ੍ਹੋ : Punjab News : ਪੰਜਾਬ ਪੁਲੀਸ ਦੀ ਵੂਮੈਨ ਸੈੱਲ ਇੰਚਾਰਜ ਮਹਿਲਾ ਇੰਸਪੈਕਟਰ 10,000 ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।