ਪੜਚੋਲ ਕਰੋ
ਸਰਹੱਦੀ ਖੇਤਰ 'ਚ ਦੇਸ਼ ਵਿਰੋਧੀ ਤਾਕਤਾਂ ਖ਼ਿਲਾਫ਼ ਬੀ.ਐਸ.ਐਫ ਨਾਲ ਮਿਲਕੇ ਵਿਆਪਕ ਮੁਹਿੰਮ ਚਲਾਏਗੀ ਪੰਜਾਬ ਪੁਲਿਸ
ਭਾਰਤ ਦੀ ਪੰਜਾਬ 'ਚ ਪਾਕਿਸਤਾਨੀ ਸਰਹੱਦ ਨਾਲ ਲੱਗਦੀ ਸੀਮਾ 'ਤੇ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜਬੂਤ ਕਰਨ ਦੇ ਮਕਸਦ ਨਾਲ ਅੱਜ ਅੰਮ੍ਰਿਤਸਰ 'ਚ ਪੰਜਾਬ ਪੁਲਿਸ ਦੇ ਉਚ ਅਧਿਕਾਰੀਆਂ ਤੇ ਬੀਅੇੈਸਅੇੈਫ ਪੰਜਾਬ ਫਰੰਟੀਅਰ ਦੇ ਉਚ ਅਧਿਕਾਰੀਆਂ ਵਿਚਾਲੇ ਉਚ ਪੱਧਰੀ ਅਹਿਮ ਬੈਠਕ ਹੋਈ
ਅੰਮ੍ਰਿਤਸਰ : ਭਾਰਤ ਦੀ ਪੰਜਾਬ 'ਚ ਪਾਕਿਸਤਾਨੀ ਸਰਹੱਦ ਨਾਲ ਲੱਗਦੀ ਸੀਮਾ 'ਤੇ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜਬੂਤ ਕਰਨ ਦੇ ਮਕਸਦ ਨਾਲ ਅੱਜ ਅੰਮ੍ਰਿਤਸਰ 'ਚ ਪੰਜਾਬ ਪੁਲਿਸ ਦੇ ਉਚ ਅਧਿਕਾਰੀਆਂ ਤੇ ਬੀਅੇੈਸਅੇੈਫ ਪੰਜਾਬ ਫਰੰਟੀਅਰ ਦੇ ਉਚ ਅਧਿਕਾਰੀਆਂ ਵਿਚਾਲੇ ਉਚ ਪੱਧਰੀ ਅਹਿਮ ਬੈਠਕ ਹੋਈ, ਜਿਸ 'ਚ ਪੰਜਾਬ ਪੁਲਿਸ ਦੇ ਏਡੀਜੀਪੀ (ਲਾਅ ਅੇੈਂਡ ਆਰਡਰ) ਅਰਪਿਤ ਸ਼ੁਕਲਾ ਤੇ ਬੀਅੇੈਸਅੇੈਫ ਦੇ ਪੰਜਾਬ ਫਰੰਟੀਅਰ ਦੇ ਆਈਜੀ ਆਸਿਫ ਜਲਾਲ ਨੇ ਸ਼ਿਰਕਤ ਕੀਤੀ ਜਦਕਿ ਬਾਰਡਰ ਰੇੰਜ ਅੰਮ੍ਰਿਤਸਰ ਦੇ ਆਈਜੀ ਮੋਹਨੀਸ਼ ਚਾਵਲਾ, ਫਿਰੋਜਪੁਰ ਰੇੰਜ ਦੇ ਆਈਜੀ ਜਸਕਰਣ ਸਿੰਘ, ਬੀਅੇੈਸਅੇੈਫ ਅਟਾਰੀ ਦੇ ਡੀਆਈਜੀ ਸੰਜੈ ਗੌੜ ਸਮੇਤ ਬਾਰਡਰ ਨਾਲ ਲੱਗਦੇ ਸੱਤ ਜ਼ਿਲਿਆਂ ਅੰਮ੍ਰਿਤਸਰ ਦਿਹਾਤੀ, ਤਰਨਤਾਰਤ, ਫਿਰੋਜਪੁਰ, ਫਾਜਿਲਕਾ, ਬਟਾਲਾ, ਗੁਰਦਾਸਪੁਰ, ਪਠਾਨਕੋਟ ਦੇ ਅੇੈਸਅੇੈਸਪੀਜ ਸ਼ਾਮਲ ਹੋਏ।
ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਏਡੀਜੀ (ਲਾਅ ਅੇੈੰਡ ਆਰਡਰ) ਅਰਪਿਤ ਸ਼ੁਕਲਾ ਤੇ ਬੀਅੇੈਸਅੇੈਫ ਦੇ ਆਈਜੀ ਆਸਿਫ ਜਲਾਲ ਨੇ ਕਿਹਾ ਪਾਕਿਸਤਾਨ ਨਾਲ ਲੱਗਦੀ ਸਰਹੱਦ 'ਤੇ ਦੇਸ਼ ਵਿਰੋਧੀ ਤਾਕਤਾਂ ਨਾਲ ਨਿਪਟਣ ਲਈ ਪੰਜਾਬ ਪੁਲਿਸ ਤੇ ਬੀਅੇੈਸਅੇੈਫ ਸਾਂਝੇ ਤੌਰ 'ਤੇ ਪਹਿਲਾਂ ਤੋਂ ਹੀ ਕੰਮ ਕਰ ਰਹੀ ਹੈ ਪਰ ਇਸ ਨੂੰ ਹੋਰ ਸੁਚਾਰੂ ਤੇ ਮਜਬੂਤੀ ਨਾਲ ਅੱਗੇ ਵਧਾਉਣ ਲਈ ਅੱਜ ਦੋਵਾਂ ਸੁਰੱਖਿਆ ਏਜੰਸੀਆਂ ਵੱਲੋਂ ਖੁੱਲ ਕੇ ਵਿਚਾਰਾਂ ਹੋਈਆਂ ਤੇ ਮੀਟਿੰਗ 'ਚ ਬਹੁਤ ਸਾਰੇ ਪਲਾਨ ਤਿਆਰ ਕੀਤੇ ਗਏ ਹਨ ,ਜਿਨਾਂ ਨਾਲ ਸਰਹੱਦ 'ਤੇ ਚੌਕਸੀ ਹੋਰ ਵਧੇਗੀ। ਸਰਹੱਦ 'ਤੇ ਡਰੋਨ ਰਾਹੀਂ ਹੋ ਰਹੀ ਹਥਿਆਰਾਂ ਤੇ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਅੱਜ ਦੋਵਾਂ ਏਜੰਸੀਆਂ ਲਈ ਵੱਡੀ ਚੁਣੌਤੀ ਹੈ ਪਰ ਇਸ 'ਤੇ ਯੋਜਨਾ ਬਣਾਈ ਗਈ ਹੈ ਤੇ ਸ਼ਾਨਦਾਰ ਤਕਨੀਕ ਦੇ ਇਸਤੇਮਾਲ ਨਾਲ ਡਰੋਨ ਗਤੀਵਿਧੀਆਂ 'ਤੇ ਰੋਕ ਲਾਈ ਜਾਵੇਗੀ।
ਇਸ ਤੋਂ ਇਲਾਵਾ ਸਰਹੱਦ 'ਤੇ ਸਮੇਂ -ਸਮੇਂ ਵਿਸ਼ੇਸ਼ ਚੈਕਿੰਗ ਮੁਹਿੰਮ ਵੀ ਸਾਂਝੇ ਤੌਰ 'ਤੇ ਚਲਾਈ ਜਾਂਦੀ ਰਹਿੰਦੀ ਹੈ ,ਜਿਸ ਦੇ ਅਹਿਮ ਨਤੀਜੇ ਨਿਕਲੇ ਹਨ ਤੇ ਪਿਛਲੇ 24 ਘੰਟਿਆਂ 'ਚ ਹੀ ਸਰਹੱਦ ਨੇੜਿਓੰ ਹੈਰੋਇਨ ਦੀਆਂ ਦੋ ਖੇਪਾਂ ਫੜੀਆਂ ਗਈਆਂ ਹਨ। ਇਸ ਤੋਂ ਲੋਕਾਂ ਨੂੰ ਜਾਗਰੁਕ ਕਰਨ ਲਈ ਮੁਹਿੰਮ ਚਲਾਈ ਜਾਵੇਗੀ। ਆਸਿਫ ਜਲਾਲ ਨੇ ਦੱਸਿਆ ਕਿ ਤਾਰੋੰ ਪਾਰ ਜ਼ਮੀਨ ਤੇ ਕਿਸਾਨਾਂ ਲਈ ਇਕ ਤੈਅ ਪ੍ਰੋਟੋਕਾਲ ਬਣਿਆ। ਸ਼ੁਕਲਾ ਤੇ ਜਲਾਲ ਨੇ ਕਿਹਾ ਅਗਲੇ ਦਿਨਾਂ 'ਚ ਅੱਜ ਦੀ ਮੀਟਿੰਗ ਦੇ ਅਹਿਮ ਨਤੀਜੇ ਨਿਕਲਣੇ ਸ਼ੁਰੂ ਹੋ ਜਾਣਗੇ ਤੇ ਪਹਿਲਾਂ ਨਾਲੋਂ ਹੀ ਬਿਹਤਰ ਢੰਗ ਨਾਲ ਦੋਵੇਂ ਫੋਰਸਾਂ ਤਾਲਮੇਲ ਨਾਲ ਵਧੀਆ ਕੰਮ ਕਰਨਗੀਆਂ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕਾਰੋਬਾਰ
ਦੇਸ਼
ਪੰਜਾਬ
Advertisement