ਪੜਚੋਲ ਕਰੋ

ਪੰਜਾਬ ਪੁਲਿਸ ਵੱਲੋਂ ਦੋ ਦਹਿਸ਼ਤਗਰਦ ਹਥਿਆਰ ਤੇ ਗੋਲਾ ਬਾਰੂਦ ਸਣੇ ਗ੍ਰਿਫ਼ਤਾਰ

ਪੰਜਾਬ ਪੁਲਿਸ ਨੇ ਐਤਵਾਰ ਰਾਤ ਨੂੰ ਸੰਭਾਵਤ ਅੱਤਵਾਦੀ ਹਮਲੇ ਨੂੰ ਟਾਲਣ ਲਈ ਯੂਕੇ ਸਥਿਤ ਇੱਕ ਅੱਤਵਾਦੀ ਸੰਗਠਨ ਨਾਲ ਜੁੜੇ ਦੋ ਦਹਿਸ਼ਤਗਰਦਾਂ ਨੂੰ ਗ੍ਰਿਫਤਾਰ ਕੀਤਾ ਹੈ। 

ਚੰਡੀਗੜ੍ਹ: ਪੰਜਾਬ ਪੁਲਿਸ ਨੇ ਐਤਵਾਰ ਰਾਤ ਨੂੰ ਸੰਭਾਵਤ ਅੱਤਵਾਦੀ ਹਮਲੇ ਨੂੰ ਟਾਲਣ ਲਈ ਯੂਕੇ ਸਥਿਤ ਇੱਕ ਅੱਤਵਾਦੀ ਸੰਗਠਨ ਨਾਲ ਜੁੜੇ ਦੋ ਦਹਿਸ਼ਤਗਰਦਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਉਨ੍ਹਾਂ ਦੇ ਕਬਜ਼ੇ ਵਿੱਚੋਂ 2 ਹੈਂਡ-ਗ੍ਰਨੇਡ, 1 ਪਿਸਤੌਲ (9 mm) ਸਮੇਤ ਭਾਰੀ ਮਾਤਰਾ ਵਿੱਚ ਹਥਿਆਰ ਅਤੇ ਗੋਲਾ ਬਾਰੂਦ ਵੀ ਬਰਾਮਦ ਕੀਤਾ ਹੈ।

ਡੀਜੀਪੀ ਦਿਨਕਰ ਗੁਪਤਾ ਦੇ ਅਨੁਸਾਰ, ਯੂਕੇ ਅਧਾਰਤ ਅੱਤਵਾਦੀ ਗੁਰਪ੍ਰੀਤ ਸਿੰਘ ਖਾਲਸਾ-ਗੁਰਪ੍ਰੀਤ ਦੇ ਨਿਰਦੇਸ਼ਾਂ 'ਤੇ ਕੰਮ ਕਰਨ ਵਾਲੇ ਦੋਨਾਂ ਨੂੰ ਅੰਮ੍ਰਿਤਸਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਨ੍ਹਾਂ ਨੂੰ ਸਰਹੱਦ ਪਾਰ ਤੋਂ ਭੇਜੇ ਗਏ ਹਥਿਆਰਾਂ ਦੀ ਖੇਪ ਨੂੰ ਮੁੜ ਪ੍ਰਾਪਤ ਕਰਨ ਦਾ ਕੰਮ ਸੌਂਪਿਆ ਗਿਆ ਸੀ।ਉਨ੍ਹਾਂ ਕਿਹਾ ਕਿ ਇਹ ਖੇਪ ਕੁਝ ਦਿਨ ਪਹਿਲਾਂ ਅਟਾਰੀ-ਝਬਾਲ ਰੋਡ ਦੇ ਆਸ ਪਾਸ ਦੇ ਸਰਹੱਦੀ ਖੇਤਰ ਵਿੱਚ ਭੇਜੀ ਗਈ ਸੀ।ਗੁਰਪ੍ਰੀਤ ਸਿੰਘ ਖਾਲਸਾ ਉਰਫ ਗੁਰਪ੍ਰੀਤ ਸ਼ਿੰਗਾਰ ਬੰਬ ਕੇਸ ਲੁਧਿਆਣਾ ਵਿੱਚ ਵੀ ਸ਼ਾਮਲ ਸੀ।

ਵੇਰਵੇ ਦਿੰਦੇ ਹੋਏ ਡੀਜੀਪੀ ਨੇ ਕਿਹਾ ਕਿ ਪਾਕਿਸਤਾਨੀ ਆਈਐਸਆਈ ਅਤੇ ਵਿਦੇਸ਼ਾਂ ਵਿੱਚ ਸਥਿਤ ਅੱਤਵਾਦੀ ਤੱਤਾਂ, ਜੋ ਕਿ ਆਈਐਸਆਈ ਦੇ ਨਾਲ ਨੇੜਲੇ ਸਹਿਯੋਗ ਨਾਲ ਕੰਮ ਕਰ ਰਹੇ ਹਨ, ਦੀ ਸੁਤੰਤਰਤਾ ਦਿਵਸ 'ਤੇ ਜਾਂ ਇਸ ਦੇ ਆਲੇ ਦੁਆਲੇ ਭਾਰਤ ਵਿੱਚ ਹਮਲਾ ਕਰਨ ਦੀ ਯੋਜਨਾ ਨੂੰ ਦਰਸਾਉਂਦੀ ਵੱਡੀ ਸੰਖਿਆ ਵਿੱਚ ਜਾਣਕਾਰੀ ਦੇ ਮੱਦੇਨਜ਼ਰ, ਪੰਜਾਬ ਪੁਲਿਸ ਨੇ ਸਰਹੱਦਾਂ 'ਤੇ ਵਿਆਪਕ ਸੁਰੱਖਿਆ ਪ੍ਰਬੰਧ ਕੀਤੇ ਸਨ।

ਡੀਜੀਪੀ ਨੇ ਦੱਸਿਆ ਕਿ 15 ਅਤੇ 16 ਅਗਸਤ ਦੀ ਦਰਮਿਆਨੀ ਰਾਤ ਨੂੰ ਇੱਕ ਨਾਕੇ 'ਤੇ ਚੈਕਿੰਗ ਦੇ ਦੌਰਾਨ, ਪੀਐਸ ਘਰਿੰਡਾ, (ਅੰਮ੍ਰਿਤਸਰ-ਦਿਹਾਤੀ) ਵੱਲੋਂ ਅੱਡਾ ਖਾਲਸਾ ਦੇ ਨੇੜੇ ਇੱਕ ਚੈਕ-ਪੁਆਇੰਟ' ਤੇ ਤਾਇਨਾਤ ਪੁਲਿਸ ਕਰਮਚਾਰੀਆਂ ਵੱਲੋਂ ਦੋ ਮੋਟਰਸਾਇਕਲ ਸਵਾਰਾਂ ਨੂੰ ਰੋਕਿਆ ਗਿਆ। ਪੁਲਿਸ ਨੇ ਦੋਵਾਂ ਨੂੰ ਸ਼ੱਕੀ ਪਾਇਆ ਕਿਉਂਕਿ ਉਹ ਨਾ ਤਾਂ ਦੇਰ ਸ਼ਾਮ ਆਪਣੀ ਮੌਜੂਦਗੀ ਬਾਰੇ ਦੱਸ ਸਕਦੇ ਸਨ ਅਤੇ ਨਾ ਹੀ ਵਾਹਨ ਦੀ ਮਾਲਕੀ ਨਾਲ ਸਬੰਧਤ ਕੋਈ ਪ੍ਰਮਾਣਿਕ ਦਸਤਾਵੇਜ਼ ਪੇਸ਼ ਕਰ ਸਕਦੇ ਸਨ। 

ਡੀਜੀਪੀ ਨੇ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਪੁੱਤਰ ਕਰਨੈਲ ਸਿੰਘ ਦੀ ਤਲਾਸ਼ੀ ਲੈਣ ਤੇ 1 ਪਿਸਤੌਲ, 9 ਮੈਗਜ਼ੀਨ ਅਤੇ 7 ਜ਼ਿੰਦਾ ਕਾਰਤੂਸ ਬਰਾਮਦ ਹੋਏ। ਮੋਟਰਸਾਇਕਲ ਸੁਲਤਾਨਵਿੰਡ, ਅੰਮ੍ਰਿਤਸਰ ਦੇ ਸੈਮੀ ਪੁੱਤਰ ਰਣਜਿੰਦਰ ਸਿੰਘ ਵੱਲੋਂ ਚਲਾਇਆ ਜਾ ਰਿਹਾ ਸੀ।ਬੁਲਾਰੇ ਨੇ ਦੱਸਿਆ ਕਿ ਕੁੱਲ ਮਿਲਾ ਕੇ 2 ਹੈਂਡ ਗ੍ਰਨੇਡ, 2 ਪਿਸਤੌਲ (9 ਮਿਲੀਮੀਟਰ), 4 ਮੈਗਜ਼ੀਨ ਅਤੇ 20 ਗੋਲੀਆਂ ਜ਼ਬਤ ਕੀਤੀਆਂ ਗਈਆਂ ਹਨ। 

ਬੁਲਾਰੇ ਨੇ ਅੱਗੇ ਦੱਸਿਆ ਕਿ ਧਾਰਾ 25/27 ਆਰਮਜ਼ ਐਕਟ 1959 ਅਤੇ ਵਿਸਫੋਟਕ ਪਦਾਰਥ (ਸੋਧ) ਐਕਟ 2001 ਦੀ 3,4,5, ਤਹਿਤ ਥਾਣਾ ਘਰਿੰਡਾ, ਅੰਮ੍ਰਿਤਸਰ ਵਿਖੇ FIR ਦਰਜ ਕੀਤੀ ਗਈ ਹੈ।ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਨੇ ਪਿਛਲੇ ਹਫਤੇ ਦਿੱਲੀ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਸੀ ਅਤੇ ਪਾਕਿਸਤਾਨ ਤੋਂ ਸੁਰੱਖਿਆ ਲਈ ਸੀਮਾ ਸੁਰੱਖਿਆ ਬਲ (ਬੀਐਸਐਫ) ਲਈ ਡਰੋਨ ਵਿਰੋਧੀ ਯੰਤਰਾਂ ਦੇ ਨਾਲ ਕੇਂਦਰੀ ਹਥਿਆਰਬੰਦ ਪੁਲਿਸ ਬਲ (ਸੀਏਪੀਐਫ) ਦੀਆਂ 25 ਕੰਪਨੀਆਂ ਦੀ ਮੰਗ ਕੀਤੀ ਸੀ। 

ਪੰਜਾਬ ਪੁਲਿਸ ਵੱਲੋਂ ਦੋ ਦਹਿਸ਼ਤਗਰਦ ਹਥਿਆਰ ਤੇ ਗੋਲਾ ਬਾਰੂਦ ਸਣੇ ਗ੍ਰਿਫ਼ਤਾਰ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਵਿਜੀਲੈਂਸ ਬਿਊਰੋ ਵੱਲੋਂ PSPCL ਦਾ JE ਗ੍ਰਿਫਤਾਰ, ਦੂਜੀ ਕਿਸ਼ਤ ਵਜੋਂ ਲੈ ਰਿਹਾ ਸੀ 5000 ਰੁਪਏ ਦੀ ਰਿਸ਼ਵਤ

Punjab News: ਸੂਬੇ 'ਚ ਡਰੋਨ ਤੋਂ ਲੈ ਕੇ ਗਰਮ ਹਵਾ ਦੇ ਗੁਬਾਰਿਆਂ ਨੂੰ ਉਡਾਉਣ 'ਤੇ ਪਾਬੰਦੀ ਦੇ ਹੁਕਮ, ਜਾਣੋ ਵਜ੍ਹਾ

Delhi Election: CM ਮਾਨ ਨੇ ਗੁਬਾਰਾ ਦਿਖਾਕੇ ਉਡਾਇਆ ਭਾਜਪਾ ਦਾ ਮਜ਼ਾਕ ! ਕਿਹਾ- ਚੋਣਾਂ 'ਚ ਭਾਜਪਾ ਦੀ ਵੀ ਨਿਕਲ ਗਈ ਹਵਾ

Punjab News: ਪੰਜਾਬ ਦੇ ਸੀਨੀਅਰ IAS ਅਧਿਕਾਰੀ ਲੈਣਗੇ VRS, ਸਰਕਾਰ ਨੇ ਦਿੱਤੀ ਮਨਜ਼ੂਰੀ
Punjab News: ਪੰਜਾਬ ਦੇ ਸੀਨੀਅਰ IAS ਅਧਿਕਾਰੀ ਲੈਣਗੇ VRS, ਸਰਕਾਰ ਨੇ ਦਿੱਤੀ ਮਨਜ਼ੂਰੀ
Advertisement
ABP Premium

ਵੀਡੀਓਜ਼

ਕੈਬਨਿਟ ਮੰਤਰੀ ਤੇ SDM ਦੀ ਤਿੱਖੀ ਬਹਿਸ  ਮੰਤਰੀ ਨੇ ਲਿਆ ਵੱਡਾ Action!ਕਿਸਾਨਾਂ ਨੇ ਲਾਇਆ ਥਾਣੇ ਬਾਹਰ ਧਰਨਾ! ਪੁਲਿਸ ਨੇ ਆਕੇ...ਅੰਮ੍ਰਿਤਸਰ 'ਚ ਲੋਕਾਂ ਨੇ ਤੋੜੇ RULES. ਸਿੱਧਾ ਲੈਣ ਆਇਆ ਯਮਰਾਜ!SDM ਸਾਬ੍ਹ ਹੁਣ ਤੁਸੀਂ ਲੋਕਾਂ ਨੂੰ ਡਰਾਓਗੇ! ਕਾਂਗਰਸ MLA ਦਾ ਪਿਆ ਅਫਸਰ ਨਾਲ ਪੰਗਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਵਿਜੀਲੈਂਸ ਬਿਊਰੋ ਵੱਲੋਂ PSPCL ਦਾ JE ਗ੍ਰਿਫਤਾਰ, ਦੂਜੀ ਕਿਸ਼ਤ ਵਜੋਂ ਲੈ ਰਿਹਾ ਸੀ 5000 ਰੁਪਏ ਦੀ ਰਿਸ਼ਵਤ
Punjab News: ਵਿਜੀਲੈਂਸ ਬਿਊਰੋ ਵੱਲੋਂ PSPCL ਦਾ JE ਗ੍ਰਿਫਤਾਰ, ਦੂਜੀ ਕਿਸ਼ਤ ਵਜੋਂ ਲੈ ਰਿਹਾ ਸੀ 5000 ਰੁਪਏ ਦੀ ਰਿਸ਼ਵਤ
Punjab News: ਸੂਬੇ 'ਚ ਡਰੋਨ ਤੋਂ ਲੈ ਕੇ ਗਰਮ ਹਵਾ ਦੇ ਗੁਬਾਰਿਆਂ ਨੂੰ ਉਡਾਉਣ 'ਤੇ ਪਾਬੰਦੀ ਦੇ ਹੁਕਮ, ਜਾਣੋ ਵਜ੍ਹਾ
Punjab News: ਸੂਬੇ 'ਚ ਡਰੋਨ ਤੋਂ ਲੈ ਕੇ ਗਰਮ ਹਵਾ ਦੇ ਗੁਬਾਰਿਆਂ ਨੂੰ ਉਡਾਉਣ 'ਤੇ ਪਾਬੰਦੀ ਦੇ ਹੁਕਮ, ਜਾਣੋ ਵਜ੍ਹਾ
Delhi Election: CM ਮਾਨ ਨੇ ਗੁਬਾਰਾ ਦਿਖਾਕੇ ਉਡਾਇਆ ਭਾਜਪਾ ਦਾ ਮਜ਼ਾਕ ! ਕਿਹਾ- ਚੋਣਾਂ 'ਚ ਭਾਜਪਾ ਦੀ ਵੀ ਨਿਕਲ ਗਈ ਹਵਾ
Delhi Election: CM ਮਾਨ ਨੇ ਗੁਬਾਰਾ ਦਿਖਾਕੇ ਉਡਾਇਆ ਭਾਜਪਾ ਦਾ ਮਜ਼ਾਕ ! ਕਿਹਾ- ਚੋਣਾਂ 'ਚ ਭਾਜਪਾ ਦੀ ਵੀ ਨਿਕਲ ਗਈ ਹਵਾ
Punjab News: ਪੰਜਾਬ ਦੇ ਸੀਨੀਅਰ IAS ਅਧਿਕਾਰੀ ਲੈਣਗੇ VRS, ਸਰਕਾਰ ਨੇ ਦਿੱਤੀ ਮਨਜ਼ੂਰੀ
Punjab News: ਪੰਜਾਬ ਦੇ ਸੀਨੀਅਰ IAS ਅਧਿਕਾਰੀ ਲੈਣਗੇ VRS, ਸਰਕਾਰ ਨੇ ਦਿੱਤੀ ਮਨਜ਼ੂਰੀ
ਕੀ ਪਿਸ਼ਾਬ 'ਚ ਖੂਨ ਦਾ ਮਤਲਬ ਕੈਂਸਰ ਹੁੰਦੈ ਜਾਂ ਫਿਰ ਕੋਈ ਹੋਰ ਵਜ੍ਹਾ? ਇੱਥੇ ਜਾਣੋ ਜਵਾਬ

Saif Ali Khan Discharged: ਸੈਫ ਅਲੀ ਖਾਨ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਪਹਿਲੀ ਝਲਕ ਆਈ ਸਾਹਮਣੇ

ਕੀ ਚਾਹ 'ਚ ਲੌਂਗ ਅਤੇ ਕਾਲੀ ਮਿਰਚ ਪਾਉਣ ਨਾਲ ਸਰੀਰ ਨੂੰ ਮਿਲਦੀ ਗਰਮਾਹਟ? ਇੱਥੇ ਜਾਣੋ ਸਹੀ ਜਵਾਬ

Punjab News: ਪੰਜਾਬ 'ਚ Smart Meter ਲਗਾਉਣ ਨੂੰ ਲੈ ਕੇ ਆਈ ਵੱਡੀ ਖਬਰ, ਹੋਇਆ ਨਵਾਂ ਐਲਾਨ

Embed widget