(Source: ECI/ABP News)
ਚਾਰ ਕਿੱਲੋ ਹੈਰੋਇਨ ਸਣੇ ਦੋ ਗ੍ਰਿਫਤਾਰ, ਦੁਬਈ ਨਾਲ ਜੁੜੇ ਡਰੱਗ ਰੈਕੇਟ ਦੇ ਤਾਰ
ਦੋਵੇਂ ਜਲੰਧਰ ਦਿਹਾਤੀ ਦੇ ਵਸਨੀਕ ਹਨ। ਇਨ੍ਹਾਂ ਦੇ ਪੰਜਾਬ ਦੀਆਂ ਜੇਲ੍ਹਾ 'ਚ ਬੰਦ ਗੈਂਗਸਟਰ ਤੇ ਦੁਬਈ ਦੇ ਇਕ ਸਮਗਲਰ ਨਾਲ ਤਾਰ ਜੁੜੇ ਹਨ।
![ਚਾਰ ਕਿੱਲੋ ਹੈਰੋਇਨ ਸਣੇ ਦੋ ਗ੍ਰਿਫਤਾਰ, ਦੁਬਈ ਨਾਲ ਜੁੜੇ ਡਰੱਗ ਰੈਕੇਟ ਦੇ ਤਾਰ Punjab Police arrested 2 and seized 4 kg heroine ਚਾਰ ਕਿੱਲੋ ਹੈਰੋਇਨ ਸਣੇ ਦੋ ਗ੍ਰਿਫਤਾਰ, ਦੁਬਈ ਨਾਲ ਜੁੜੇ ਡਰੱਗ ਰੈਕੇਟ ਦੇ ਤਾਰ](https://static.abplive.com/wp-content/uploads/sites/5/2020/01/28234711/arrested.jpg?impolicy=abp_cdn&imwidth=1200&height=675)
ਪੰਜਾਬ ਪੁਲਿਸ ਵੱਲੋਂ ਚਾਰ ਕਿੱਲੋ ਹੈਰੋਇਨ ਸਣੇ ਗੈਂਗਸਟਰਾਂ ਤੇ ਅੱਤਵਾਦੀਆਂ ਨਾਲ ਸਬੰਧ ਰੱਖਣ ਵਾਲੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਨਾਲ ਨਸ਼ਾ ਤਸਕਰਾਂ ਦਾ ਪਰਦਾਫਾਸ਼ ਕੀਤਾ ਹੈ। ਸ਼ੁਰੂਆਤੀ ਜਾਂਚ ਮੁਤਾਬਕ ਮੁਲਜ਼ਮਾਂ ਦੀ ਪਛਾਣ ਜਸਵਿੰਦਰ ਸਿੰਘ ਉਰਫ਼ ਜੱਸ ਤੇ ਰਾਕੇਸ਼ ਕੁਮਾਰ ਉਰਫ਼ ਕੇਸਾ ਵਜੋਂ ਹੋਈ ਹੈ।
ਦੋਵੇਂ ਜਲੰਧਰ ਦਿਹਾਤੀ ਦੇ ਵਸਨੀਕ ਹਨ। ਇਨ੍ਹਾਂ ਦੇ ਪੰਜਾਬ ਦੀਆਂ ਜੇਲ੍ਹਾ 'ਚ ਬੰਦ ਗੈਂਗਸਟਰ ਤੇ ਦੁਬਈ ਦੇ ਇਕ ਸਮਗਲਰ ਨਾਲ ਤਾਰ ਜੁੜੇ ਹਨ। ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਮੁਤਾਬਕ ਹੁਣ ਤਕ ਦੀ ਜਾਂਚ ਤੋਂ ਸੰਕੇਤ ਮਿਲਦਾ ਹੈ ਕਿ ਪੰਜਾਬ 'ਚ ਨਸ਼ਿਆਂ ਦੀ ਵਿਕਰੀ ਤੋਂ ਕੀਤੀ ਕਮਾਈ ਸ਼ਾਇਦ ਅੱਤਵਾਦੀ ਗਤੀਵਿਧੀਆਂ ਲਈ ਫੰਡਿੰਗ ਲਈ ਵਰਤੀ ਜਾ ਰਹੀ ਸੀ।
ਉਨ੍ਹਾਂ ਕਿਹਾ ਅੰਤਰ ਰਾਸ਼ਟਰੀ ਸਾਜ਼ਿਸ਼ ਤੇ ਨੈਟਵਰਕ ਦੇ ਹੋਰ ਤੱਥ ਫਰੋਲਣ ਲਈ ਅਗਲੇਰੀ ਜਾਂਚ ਜਾਰੀ ਹੈ ਤਾਂ ਜੋ ਇਸ ਦੇ ਹੋਰ ਲਿੰਕ ਸਾਹਮਣੇ ਆ ਸਕਣ। ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਤੋਂ ਹੈਰੋਇਨ ਤੋਂ ਇਲਾਵਾ ਦੋ ਦੇਸੀ .32 ਬੋਰ ਦੇ ਪਿਸਤੌਲ, 10 ਜਿੰਦਾ ਕਾਰਤੂਸ ਤੇ ਕਾਰ ਬਰਾਮਦ ਕੀਤੀ ਗਈ ਹੈ। ਇਸ ਡਰੱਗ ਰੈਕੇਟ ਦੇ ਸਬੰਧ ਦੁਬਈ ਦੇ ਇਕ ਵਿਅਕਤੀ ਨਾਲ ਜੁੜੇ ਹਨ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)