ਇਸ ਸਿੰਗਰ ਦੇ ਸੀ ਪਾਕਿਸਤਾਨ ਨਾਲ ਲਿੰਕ, ਵੱਡੇ ਪੱਧਰ 'ਤੇ ਚਲਾ ਰਹੇ ਸੀ ਰੈਕੇਟ, ਪੰਜਾਬ ਪੁਲਿਸ ਨੇ ਫੜ੍ਹ ਲਏ
POLICE BUST CROSS BORDER DRUG SMUGGLING MODULE : ਗੁਰਪ੍ਰੀਤ ਸਿੰਘ ਉਰਫ਼ ਗੋਰਾ, ਜੋ ਕਿ ਪੇਸ਼ੇ ਤੋਂ ਇੱਕ ਮਾਡਲ ਅਤੇ ਗਾਇਕ ਹੈ, ਨੇ ਹਵਾਲਾ ( ਗੈਰਕਾਨੂੰਨੀ ਤੇ ਗੁਪਤ ਤਰੀਕੇ ਨਾਲ ਪੈਸਾ ਇਧਰ-ਉਧਰ ਕਰਨਾ) ਰਾਹੀਂ ਫੰਡ ਟਰਾਂਸਫਰ
ਮੋਹਾਲੀ : ਪੰਜਾਬ ਪੁਲਿਸ (Punjab Police) ਨੇ ਮੋਹਾਲੀ ਤੋਂ ਪਾਕਿਸਤਾਨ ਦੀ ਆਈ.ਐਸ.ਆਈ (ISI) ਦੀ ਹਮਾਇਤ ਪ੍ਰਾਪਤ ਇੱਕ ਸਰਹੱਦ ਪਾਰ ਤਸਕਰੀ ਮਾਡਿਊਲ ਦੇ 2 ਕਾਰਕੁਨਾਂ ਦੀ ਗ੍ਰਿਫਤਾਰੀ ਦੇ ਨਾਲ ਇਸ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਇਹ ਜਾਣਕਾਰੀ ਦਿੰਦਿਅ ਏ.ਆਈ.ਜੀ. ਐਸ.ਐਸ.ਓ.ਸੀ. , ਐਸ.ਏ.ਐਸ. ਨਗਰ , ਅਸ਼ਵਨੀ ਕਪੂਰ ਨੇ ਅੱਜ ਦੱਸਿਆ ਕਿ ਦੱਸਿਆ ਕਿ ਪੁਲਿਸ ਟੀਮਾਂ ਨੇ ਇਨ੍ਹਾਂ ਕੋਲੋਂ .30 ਬੋਰ ਦੇ ਦੋ ਪਿਸਤੌਲਾਂ ਸਮੇਤ ਦਸ ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ।
ਗਿਰਫਤਾਰੀ ਕੀਤੇ ਗਏ ਵਿਅਕਤੀਆਂ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ਼ ਗੋਰਾ ਉਰਫ਼ ਅਰਮਾਨ ਚੌਹਾਨ ਵਾਸੀ ਪਿੰਡ ਕੋਟ ਈਸੇ ਖਾਂ ਜ਼ਿਲ੍ਹਾ ਮੋਗਾ ਅਤੇ ਰੋਹਿਤ ਸਿੰਘ ਵਾਸੀ ਰਾਜਸਥਾਨ ਸ੍ਰੀ ਗੰਗਾਨਗਰ ਵਜੋਂ ਹੋਈ ਹੈ। ਗ੍ਰਿਫਤਾਰ ਕੀਤੇ ਗਏ ਦੋਵੇਂ ਵਿਅਕਤੀ ਅਪਰਾਧਿਕ ਪਿਛੋਕੜ ਵਾਲੇ ਹਨ ਅਤੇ ਉਨ੍ਹਾਂ ਵਿਰੁੱਧ ਪੰਜਾਬ ਵਿੱਚ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਹਨ, ਜਦੋਂ ਕਿ ਉਕਤ ਰਾਜਸਥਾਨ ਵਿੱਚ ਵੀ ਵਪਾਰਕ ਮਾਤਰਾ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਬਾਬਤ ਦਰਜ ਕੇਸ ਵਿੱਚ ਵੀ ਐਨ.ਸੀ.ਬੀ. (NCB) ਨੂੰ ਲੋੜੀਂਦੇ ਹਨ।
ਏ.ਆਈ.ਜੀ. ਅਸ਼ਵਨੀ ਕਪੂਰ ਨੇ ਕਿਹਾ ਕਿ ਮੁਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀ ਸਰਹੱਦ ਪਾਰ ਤਸਕਰੀ ਦੇ ਇੱਕ ਉੱਚ ਸੰਗਠਿਤ ਮਾਡਿਊਲ ਦੇ ਮੁੱਖ ਮੈਂਬਰ ਹਨ, ਜਿਨ੍ਹਾਂ ਦੇ ਪਾਕਿਸਤਾਨ ਸਥਿਤ ਨਸ਼ਾ ਤਸਕਰਾਂ ਨਾਲ ਸਿੱਧੇ ਸਬੰਧ ਹਨ। ਉਨ੍ਹਾਂ ਨੇ ਕਿਹਾ ਕਿ ਇਹ ਮਾਡਿਊਲ ਭਾਰਤ-ਪਾਕਿਸਤਾਨ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿੱਚ ਸਰਗਰਮੀ ਨਾਲ ਸ਼ਾਮਲ ਸੀ, ਜੋ ਰਾਸ਼ਟਰੀ ਸੁਰੱਖਿਆ ਲਈ ਵੱਡਾ ਖ਼ਤਰਾ ਹੈ।
ਮੁਲਜ਼ਮ ਗੁਰਪ੍ਰੀਤ ਸਿੰਘ ਉਰਫ਼ ਗੋਰਾ, ਜੋ ਕਿ ਪੇਸ਼ੇ ਤੋਂ ਇੱਕ ਮਾਡਲ ਅਤੇ ਗਾਇਕ ਹੈ, ਨੇ ਹਵਾਲਾ ( ਗੈਰਕਾਨੂੰਨੀ ਤੇ ਗੁਪਤ ਤਰੀਕੇ ਨਾਲ ਪੈਸਾ ਇਧਰ-ਉਧਰ ਕਰਨਾ) ਰਾਹੀਂ ਫੰਡ ਟਰਾਂਸਫਰ ਕਰਨ , ਜੋ ਸਰਹੱਦ ਪਾਰ ਤਸਕਰੀ ਦੀਆਂ ਗਤੀਵਿਧੀਆਂ ਲਈ ਵਰਤਿਆ ਜਾਂਦਾ ਹੈ।
ਦੂਜਾ ਦੋਸ਼ੀ ਰੋਹਿਤ ਸਿੰਘ , ਗੁਰਪ੍ਰੀਤ ਸਿੰਘ ਉਰਫ਼ ਗੋਰਾ ਰਾਹੀਂ ਰਾਜਸਥਾਨ ਅਤੇ ਪੰਜਾਬ ਸਰਹੱਦ ਦੇ ਨਾਲ-ਨਾਲ ਪਾਕਿਸਤਾਨੀ ਇਕਾਈਆਂ ਨੂੰ ਲੋਕੇਸ਼ਨ ਕੋਆਰਡੀਨੇਟ ਦੀ ਜਾਣਕਾਰੀ ਉਪਲਬਧ ਕਰਾਉਂਦਾ ਸੀ ਅਤੇ ਇਸ ਤਰ੍ਹਾਂ ਡਰੋਨ ਰਾਹੀਂ ਹੈਰੋਇਨ ਦੀ ਖੇਪ ਬਰਾਮਦ ਕਰਨ ਦੀ ਸਹੂਲਤ ਦਿੰਦਾ ਸੀ। ਏਆਈਜੀ ਨੇ ਕਿਹਾ ਕਿ ਇਸ ਮਾਡਿਊਲ ਨਾਲ ਜੁੜੇ ਹੋਰ ਵਿਅਕਤੀਆਂ ਦੀ ਪਛਾਣ ਕਰਨ ਅਤੇ ਕਾਬੂ ਕਰਨ ਲਈ ਅਗਲੇਰੀ ਜਾਂਚ ਜਾਰੀ ਹੈ।