ਪੰਜਾਬ ਪੁਲਿਸ ਨਵੇਂ ਵਿਵਾਦ 'ਚ ਘਿਰੀ, ਕਿਸਾਨਾਂ 'ਤੇ ਸਖਤੀ ਕਰਦਿਆਂ ਔਰਤ ਨੂੰ ਮਾਰਿਆ ਥੱਪੜ, ਵੀਡੀਓ ਵਾਇਰਲ
ਪੰਜਾਬ ਪੁਲਿਸ ਦੇ ਕਾਂਸਟੇਬਲ ਨੇ ਮਹਿਲਾ ਨੂੰ ਥੱਪੜ ਮਾਰ ਦਿੱਤਾ। ਕਾਂਸਟੇਬਲ ਨੇ ਔਰਤ ਨਾਲ ਬਦਸਲੂਕੀ ਵੀ ਕੀਤੀ। ਇਸ ਵੀਡੀਓ ਦੀ ਨਿੰਦਾ ਹੋ ਰਹੀ ਹੈ ਤੇ ਪੰਜਾਬ ਪੁਲਿਸ 'ਤੇ ਸਵਾਲ ਉਠਾਏ ਜਾ ਰਹੇ ਹਨ।
Farmers Protest: ਪੰਜਾਬ ਪੁਲਿਸ ਨਵੇਂ ਵਿਵਾਦ ਵਿੱਚ ਘਿਰ ਗਈ ਹੈ। ਵਿਰੋਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਹਟਾਉਂਦਿਆਂ ਇੱਕ ਕਾਂਸਟੇਬਲ ਨੇ ਔਰਤ ਨੂੰ ਧੱਪੜ ਮਾਰੇ ਹਨ। ਇਸ ਦੀ ਵੀਡੀਓ ਵਾਇਰਲ ਹੋਣ ਮਗਰੋਂ ਮਾਮਲਾ ਗਰਮਾ ਗਿਆ ਹੈ। ਵਿਰੋਧੀ ਧਿਰਾਂ ਵੱਲੋਂ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਦੀ ਅਲੋਚਨਾ ਕੀਤੀ ਜਾ ਰਹੀ ਹੈ।
ਪ੍ਰਦਰਸ਼ਨ ਕਰਦੇ ਕਿਸਾਨਾਂ ਦੀ ਪੁਲਿਸ ਨਾਲ ਹੋਈ ਝੜਪ
ਦੱਸ ਦਈਏ ਕਿ ਗੁਰਦਾਸਪੁਰ ਵਿੱਚ ਦਿੱਲੀ-ਕਟੜਾ ਨੈਸ਼ਨਲ ਹਾਈਵੇ ਲਈ ਜ਼ਮੀਨ ਐਕੁਆਇਰ ਕਰਨ ਦੇ ਵਿਰੋਧ 'ਚ ਕਿਸਾਨ ਰੋਸ ਪ੍ਰਦਰਸ਼ਨ ਕਰ ਰਹੇ ਸੀ। ਇਸ ਦੌਰਾਨ ਪੁਲਿਸ ਨੇ ਕਿਸਾਨਾਂ ਨੂੰ ਹਟਾਉਣ ਲਈ ਸਖਤੀ ਵਰਤੀ। ਇਸ ਲਈ ਕਿਸਾਨਾਂ ਦੀ ਪੁਲਿਸ ਨਾਲ ਝੜਪ ਹੋ ਗਈ। ਪੁਲਿਸ ਨੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ।
ਪੁਲਿਸ ਮੁਲਾਜ਼ਮ ਨੇ ਮਹਿਲਾ ਕਿਸਾਨ ਦੇ ਜੜਿਆ ਥੱਪੜ
ਇਸ ਦੌਰਾਨ ਪੰਜਾਬ ਪੁਲਿਸ ਦੇ ਕਾਂਸਟੇਬਲ ਨੇ ਮਹਿਲਾ ਨੂੰ ਥੱਪੜ ਮਾਰ ਦਿੱਤਾ। ਕਾਂਸਟੇਬਲ ਨੇ ਔਰਤ ਨਾਲ ਬਦਸਲੂਕੀ ਵੀ ਕੀਤੀ। ਇਸ ਵੀਡੀਓ ਦੀ ਨਿੰਦਾ ਹੋ ਰਹੀ ਹੈ ਤੇ ਪੰਜਾਬ ਪੁਲਿਸ 'ਤੇ ਸਵਾਲ ਉਠਾਏ ਜਾ ਰਹੇ ਹਨ। ਸਵਾਲ ਉਠ ਰਹੇ ਹਨ ਕਿ ਪੰਜਾਬ ਪੁਲਿਸ ਦਾ ਔਰਤਾਂ ਪ੍ਰਤੀ ਕਿਹੋ ਜਿਹਾ ਰਵੱਈਆ ਹੈ। ਇਸ ਦੌਰਾਨ ਕਿਸਾਨਾਂ ਦੀਆਂ ਪੱਗਾਂ ਵੀ ਉੱਤਰ ਗਈਆਂ।
ਵਿਰੋਧੀ ਧਿਰਾਂ ਨੇ ਕੀਤੀ ਸਖ਼ਤ ਨਿੰਦਾ
ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਇਸ ਵੀਡੀਓ ਨੂੰ ਟਵੀਟ ਕਰਕੇ ਪੰਜਾਬ ਸਰਕਾਰ ਤੇ ਪੁਲਿਸ ਦੇ ਇਸ ਵਤੀਰੇ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।
Governance Badlav wali Sarkar style. Forcefully evict farmers from their land by using police to thrash women & the old. @Akali_Dal_ condemns this barbarity & expresses solidarity with the suffering farmers. @AAPPunjab @BhagwantMann @PunjabPoliceInd pic.twitter.com/AdN0vRQnYz
— Bikram Singh Majithia (@bsmajithia) May 18, 2023
ਮਾਮਲਾ ਭਖਦਾ ਦੇਖ ਮੁਲਾਜ਼ਮ 'ਤੇ ਕੀਤੀ ਵਿਭਾਗੀ ਕਾਰਵਾਈ
ਉਧਰ ਮਾਮਲਾ ਭੱਖਦਾ ਵੇਖ ਪੁਲਿਸ ਨੇ ਕਾਂਸਟੇਬਲ ਖਿਲਾਫ ਤੁਰੰਤ ਐਕਸ਼ਨ ਲਿਆ ਹੈ। ਥੱਪੜ ਮਾਰਨ ਵਾਲੇ ਪੁਲਿਸ ਮੁਲਾਜ਼ਮ ਨੂੰ ਲਾਈਨ ਹਾਜ਼ਰ ਕੀਤਾ ਗਿਆ ਹੈ। ਉਸ ਖਿਲਾਫ ਡਿਪਾਰਟਮੈਂਟਲ ਇੰਕੁਆਇਰੀ ਦੇ ਹੁਕਮ ਦਿੱਤੇ ਗਏ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।