ਪੜਚੋਲ ਕਰੋ

ਪੰਜਾਬ ਪੁਲਿਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਚੋਰੀ ਦੇ ਮਾਮਲੇ 'ਚ ਰਾਮ ਰਹੀਮ ਅਤੇ 9 ਹੋਰ ਮੁਲਜ਼ਮਾਂ ਖ਼ਿਲਾਫ਼ ਦਾਇਰ ਕੀਤੀ ਨਵੀਂ ਚਾਰਜਸ਼ੀਟ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਚੋਰੀ ਦੇ ਮਾਮਲੇ ਵਿੱਚ ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਅਤੇ 9 ਹੋਰ ਮੁਲਜ਼ਮਾਂ ਖ਼ਿਲਾਫ਼ ਨਵੀਂ ਚਾਰਜਸ਼ੀਟ ਦਾਇਰ ਕੀਤੀ ਹੈ।

ਫ਼ਰੀਦਕੋਟ : ਪੰਜਾਬ ਪੁਲਿਸ ਨੇ ਫ਼ਰੀਦਕੋਟ ਜ਼ਿਲ੍ਹੇ ਦੇ ਬਾਜਾਖਾਨਾ ਥਾਣੇ ਵਿੱਚ 2015 ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਚੋਰੀ ਦੇ ਮਾਮਲੇ ਵਿੱਚ ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਅਤੇ 9 ਹੋਰ ਮੁਲਜ਼ਮਾਂ ਖ਼ਿਲਾਫ਼ ਨਵੀਂ ਚਾਰਜਸ਼ੀਟ ਦਾਇਰ ਕੀਤੀ ਹੈ। 

ਇਸ ਤੋਂ ਪਹਿਲਾਂ ਜਲੰਧਰ ਰੇਂਜ ਦੇ ਡਿਪਟੀ ਜਨਰਲ ਆਫ਼ ਪੁਲਿਸ (ਡੀਆਈਜੀ) ਰਣਬੀਰ ਸਿੰਘ ਖੱਟੜਾ ਦੀ ਅਗਵਾਈ ਵਾਲੀ ਇੱਕ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਸਿਟ) ਨੇ ਅਚਨਚੇਤ ਛਾਪੇ ਮਾਰ ਕੇ ਡੇਰਾ ਸੱਚਾ ਸੌਦਾ ਸਿਰਸਾ ਦੇ 7 ਪੈਰੋਕਾਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ। 
 
ਦੱਸਣਯੋਗ ਹੈ ਕਿ ਸਾਲ 2015 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਚੋਰੀ ਕੀਤੇ ਜਾਣ ਤੋਂ ਬਾਅਦ ਬੀੜ ਦੇ ਫਟੇ ਹੋਏ ਪੱਤਰੇ ਪਿੰਡ ਜਵਾਹਰ ਸਿੰਘ ਵਾਲਾ ਤੋਂ ਇਲਾਵਾ ਨਾਲ ਲਗਦੇ ਪਿੰਡਾਂ ਵਿੱਚੋਂ ਖਿੱਲਰੇ ਮਿਲੇ ਸਨ।  ਪਿੰਡ ਜਵਾਹਰ ਸਿੰਘ ਵਾਲਾ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਤੋਂ ਤੁਰੰਤ ਬਾਅਦ ਪੰਜਾਬ ਭਰ 'ਚ ਇਸ ਬੇਅਦਬੀ ਦੇ ਰੋਸ ਵਜੋਂ ਮੁਜ਼ਾਹਰੇ-ਧਰਨੇ ਹੋਏ ਅਤੇ ਬਹਿਬਲ ਕਲਾਂ ਪਿੰਡ ਵਿੱਚ ਧਰਨਾ ਦੇ ਰਹੇ ਦੋ ਸਿੱਖ ਪ੍ਰਦਰਸ਼ਨਕਾਰੀਆਂ ਕ੍ਰਿਸ਼ਨ ਭਗਵਾਨ ਸਿੰਘ ਤੇ ਗੁਰਜੀਤ ਸਿੰਘ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਸੀ।
 
ਇਸ ਮਗਰੋਂ ਅਕਾਲੀ-ਭਾਜਪਾ ਸਰਕਾਰ ਨੇ 24 ਅਕਤੂਬਰ 2015 ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੇ ਮਾਮਲੇ ਵਿੱਚ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਦਾ ਗਠਨ ਕੀਤਾ ਸੀ। ਰਿਟਾਇਰਡ ਜਸਟਿਸ ਰਣਜੀਤ ਸਿੰਘ ਦੇ ਪਿੰਡ ਜਵਾਹਰ ਸਿੰਘ ਵਾਲਾ, ਬਹਿਬਲ ਕਲਾਂ, ਫਰੀਦਕੋਟ ਅਤੇ ਮੋਗਾ ਜ਼ਿਲ੍ਹੇ ਦੇ ਕਈ ਪਿੰਡਾਂ ਦੇ ਲੋਕਾਂ ਦੇ ਬੇਅਦਬੀ ਬਾਬਤ ਬਿਆਨ ਦਰਜ ਕੀਤੇ ਸਨ। ਪੰਜਾਬ ਵਿੱਚ ਮਾਰਚ 2017 ਵਿੱਚ ਸਰਕਾਰ ਬਦਲਦੇ ਹੀ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਬਹਿਬਲ ਕਲਾਂ ਵਿੱਚ ਗੋਲੀਬਾਰੀ ਦੌਰਾਨ ਮਾਰੇ ਗਏ ਦੋ ਜਣਿਆਂ ਦੀ ਘਟਨਾ ਦੀ ਜਾਂਚ ਲਈ ਸਾਬਕਾ ਅਕਾਲੀ-ਭਾਜਪਾ ਸਰਕਾਰ ਤੋਂ ਵੱਖਰਾ ਇੱਕ ਜਸਟਿਸ ਰਣਜੀਤ ਸਿੰਘ ਕਮਿਸ਼ਨ ਦਾ ਗਠਨ ਕਰ ਦਿੱਤਾ। ਇਸ ਸਿਟ ਦੀ ਅਗਵਾਈ ਐਡੀਸ਼ਨਲ ਡਾਇਰੈਕਟ ਜਨਰਲ ਆਫ਼ ਪੁਲਿਸ ਪ੍ਰਬੋਧ ਕੁਮਾਰ ਨੂੰ ਦਿੱਤੀ ਗਈ।
 
ਇਸ ਮਾਮਲੇ ਵਿੱਚ ਸਿਟ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਨੂੰ ਕ੍ਰਮਵਾਰ 16 ਤੇ 18 ਨਵਬੰਰ ਨੂੰ ਪੁੱਛ-ਗਿੱਛ ਲਈ ਸੱਦਿਆ ਸੀ। ਇਸ ਸੰਦਰਭ ਵਿੱਚ SIT ਨੇ 2018 ਵਿੱਚ ਡੇਰਾ ਸੱਚਾ ਸੌਦਾ ਸਿਰਸਾ ਨਾਲ ਸਬੰਧਤ 10 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਸ ਵਿੱਚ ਕੋਟਕਪੂਰਾ ਕਸਬਾ ਦੇ ਵਸਨੀਕ ਮਹਿੰਦਰਪਾਲ ਬਿੱਟੂ ਵੀ ਸ਼ਾਮਲ ਸਨ, ਜਿਨਾਂ ਨੂੰ ਲੰਘੇ ਸਾਲ ਨਾਭਾ ਦੀ ਜੇਲ ਵਿੱਚ ਕੁੱਝ ਲੋਕਾਂ ਵੱਲੋਂ ਹਮਲਾ ਕਰਕੇ ਕਤਲ ਕਰ ਦਿੱਤਾ ਗਿਆ ਸੀ।
 
ਇਸ ਮਾਮਲੇ ਵਿੱਚ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ 6 ਜਣਿਆਂ ਜਿਨਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ, ਪੰਜਾਬ ਪੁਲਿਸ ਦੇ ਆਈਜੀ ਪਰਮਰਾਜ ਸਿੰਘ ਉਮਰਾਨੰਗਲ, ਮੋਗਾ ਦੇ ਸਾਬਕਾ ਐਸਐਸਪੀ ਚਰਨਜੀਤ ਸਿੰਘ ਸ਼ਰਮਾ, ਐਸਪੀ ਪਰਮਜੀਤ ਸਿੰਘ ਅਤੇ ਬਲਜੀਤ ਸਿੰਘ ਸਿੱਧੂ ਅਤੇ ਕੋਟਕਪੂਰਾ ਦੇ ਤੱਤਕਾਲੀਨ ਐਸਐਚਓ ਗੁਰਦੀਪ ਸਿੰਘ ਪੰਧੇਰ ਵਿਰੁੱਧ ਪਹਿਲਾਂ ਹੀ ਅਦਾਲਤ ਵਿੱਚ ਚਲਾਨ ਪੇਸ਼ ਕਰ ਚੁੱਕੇ ਹਨ।
 
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਪੰਜਾਬ 'ਚ IAS ਅਤੇ PCS ਅਧਿਕਾਰੀਆਂ ਦੇ ਹੋਏ ਤਬਾਦਲੇ, ਜਾਣੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਪੰਜਾਬ 'ਚ IAS ਅਤੇ PCS ਅਧਿਕਾਰੀਆਂ ਦੇ ਹੋਏ ਤਬਾਦਲੇ, ਜਾਣੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਤੁਰੰਤ ਕਰਾ ਲਓ ਆਹ ਟੈਸਟ, ਨਹੀਂ ਸਾਰੀ ਉਮਰ ਲਈ ਅੰਨ੍ਹਾ ਬਣਾ ਦੇਵੇਗਾ ਕਾਲਾ ਮੋਤੀਆ
ਤੁਰੰਤ ਕਰਾ ਲਓ ਆਹ ਟੈਸਟ, ਨਹੀਂ ਸਾਰੀ ਉਮਰ ਲਈ ਅੰਨ੍ਹਾ ਬਣਾ ਦੇਵੇਗਾ ਕਾਲਾ ਮੋਤੀਆ
ਪੰਜਾਬ ‘ਚ ਵਿਜੀਲੈਂਸ ਵਿਭਾਗ ਦੀ ਵੱਡੀ ਕਾਰਵਾਈ, ਨਗਰ ਨਿਗਮ ਦਾ ਕਲਰਕ ਰਿਸ਼ਵਤ ਲੈਂਦਿਆਂ ਗ੍ਰਿਫਤਾਰ
ਪੰਜਾਬ ‘ਚ ਵਿਜੀਲੈਂਸ ਵਿਭਾਗ ਦੀ ਵੱਡੀ ਕਾਰਵਾਈ, ਨਗਰ ਨਿਗਮ ਦਾ ਕਲਰਕ ਰਿਸ਼ਵਤ ਲੈਂਦਿਆਂ ਗ੍ਰਿਫਤਾਰ
ਪੰਜਾਬ ਕੈਬਨਿਟ 'ਚ ਵੱਡਾ ਫੇਰਬਦਲ, ਡਾ. ਰਵਜੋਤ ਤੋਂ ਲੋਕਲ ਬਾਡੀ ਵਿਭਾਗ ਵਾਪਸ ਲੈਕੇ ਸੰਜੀਵ ਅਰੋੜਾ ਨੂੰ ਸੌਂਪਿਆ
ਪੰਜਾਬ ਕੈਬਨਿਟ 'ਚ ਵੱਡਾ ਫੇਰਬਦਲ, ਡਾ. ਰਵਜੋਤ ਤੋਂ ਲੋਕਲ ਬਾਡੀ ਵਿਭਾਗ ਵਾਪਸ ਲੈਕੇ ਸੰਜੀਵ ਅਰੋੜਾ ਨੂੰ ਸੌਂਪਿਆ

ਵੀਡੀਓਜ਼

ਹੁਣ ਨਸ਼ਾ ਤਸਕਰਾਂ ਦੀ ਖੈਰ ਨਹੀਂ! ਸਰਕਾਰ ਨੇ ਖੋਲ੍ਹੀ ਹੈਲਪਲਾਈਨ
ਅਕਾਲੀ ਦਲ ਨੇ ਪੰਜਾਬ ਨੂੰ ਨਸ਼ੇ 'ਚ ਪਾਇਆ: ਕੇਜਰੀਵਾਲ
ਅਸੀਂ ਦਵਾਂਗੇ ਸਭ ਤੋਂ ਵੱਧ ਸਰਕਾਰੀ ਨੌਕਰੀਆਂ! CM ਦਾ ਵੱਡਾ ਐਲਾਨ
CM ਮਾਨ ਦਾ ਸੁਖਬੀਰ ਬਾਦਲ ਨੂੰ ਠੋਕਵਾਂ ਜਵਾਬ!
ਸੁਖਬੀਰ ਬਾਦਲ 'ਤੇ ਭੜਕੇ CM ਮਾਨ, ਵੇਖੋ ਕੀ ਬੋਲ ਗਏ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ 'ਚ IAS ਅਤੇ PCS ਅਧਿਕਾਰੀਆਂ ਦੇ ਹੋਏ ਤਬਾਦਲੇ, ਜਾਣੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਪੰਜਾਬ 'ਚ IAS ਅਤੇ PCS ਅਧਿਕਾਰੀਆਂ ਦੇ ਹੋਏ ਤਬਾਦਲੇ, ਜਾਣੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਤੁਰੰਤ ਕਰਾ ਲਓ ਆਹ ਟੈਸਟ, ਨਹੀਂ ਸਾਰੀ ਉਮਰ ਲਈ ਅੰਨ੍ਹਾ ਬਣਾ ਦੇਵੇਗਾ ਕਾਲਾ ਮੋਤੀਆ
ਤੁਰੰਤ ਕਰਾ ਲਓ ਆਹ ਟੈਸਟ, ਨਹੀਂ ਸਾਰੀ ਉਮਰ ਲਈ ਅੰਨ੍ਹਾ ਬਣਾ ਦੇਵੇਗਾ ਕਾਲਾ ਮੋਤੀਆ
ਪੰਜਾਬ ‘ਚ ਵਿਜੀਲੈਂਸ ਵਿਭਾਗ ਦੀ ਵੱਡੀ ਕਾਰਵਾਈ, ਨਗਰ ਨਿਗਮ ਦਾ ਕਲਰਕ ਰਿਸ਼ਵਤ ਲੈਂਦਿਆਂ ਗ੍ਰਿਫਤਾਰ
ਪੰਜਾਬ ‘ਚ ਵਿਜੀਲੈਂਸ ਵਿਭਾਗ ਦੀ ਵੱਡੀ ਕਾਰਵਾਈ, ਨਗਰ ਨਿਗਮ ਦਾ ਕਲਰਕ ਰਿਸ਼ਵਤ ਲੈਂਦਿਆਂ ਗ੍ਰਿਫਤਾਰ
ਪੰਜਾਬ ਕੈਬਨਿਟ 'ਚ ਵੱਡਾ ਫੇਰਬਦਲ, ਡਾ. ਰਵਜੋਤ ਤੋਂ ਲੋਕਲ ਬਾਡੀ ਵਿਭਾਗ ਵਾਪਸ ਲੈਕੇ ਸੰਜੀਵ ਅਰੋੜਾ ਨੂੰ ਸੌਂਪਿਆ
ਪੰਜਾਬ ਕੈਬਨਿਟ 'ਚ ਵੱਡਾ ਫੇਰਬਦਲ, ਡਾ. ਰਵਜੋਤ ਤੋਂ ਲੋਕਲ ਬਾਡੀ ਵਿਭਾਗ ਵਾਪਸ ਲੈਕੇ ਸੰਜੀਵ ਅਰੋੜਾ ਨੂੰ ਸੌਂਪਿਆ
Gold Price Down: ਗਾਹਕਾਂ ਦੇ ਖਿੜੇ ਚਿਹਰੇ, ਚਾਂਦੀ 12 ਅਤੇ ਸੋਨਾ ਇੰਨੇ ਹਜ਼ਾਰ ਰੁਪਏ ਹੋਇਆ ਸਸਤਾ; ਲੋਹੜੀ ਤੋਂ ਪਹਿਲਾਂ ਖਰੀਦਣ ਦਾ ਗੋਲਡਨ ਮੌਕਾ...
ਗਾਹਕਾਂ ਦੇ ਖਿੜੇ ਚਿਹਰੇ, ਚਾਂਦੀ 12 ਅਤੇ ਸੋਨਾ ਇੰਨੇ ਹਜ਼ਾਰ ਰੁਪਏ ਹੋਇਆ ਸਸਤਾ; ਲੋਹੜੀ ਤੋਂ ਪਹਿਲਾਂ ਖਰੀਦਣ ਦਾ ਗੋਲਡਨ ਮੌਕਾ...
School Holiday in Punjab: ਪੰਜਾਬ 'ਚ 14 ਜਨਵਰੀ ਨੂੰ ਹੋਏਗੀ ਜਨਤਕ ਛੁੱਟੀ? ਜਾਣੋ ਸਕੂਲ ਖੁੱਲ੍ਹਣਗੇ ਜਾਂ ਰਹਿਣਗੇ ਬੰਦ...
ਪੰਜਾਬ 'ਚ 14 ਜਨਵਰੀ ਨੂੰ ਹੋਏਗੀ ਜਨਤਕ ਛੁੱਟੀ? ਜਾਣੋ ਸਕੂਲ ਖੁੱਲ੍ਹਣਗੇ ਜਾਂ ਰਹਿਣਗੇ ਬੰਦ...
Shiromani Akali Dal: ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਹੋਇਆ 'ਆਪ' ਆਗੂ, ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਪਹਿਲੀ ਤਸਵੀਰ; ਹੋਈਆਂ ਵਾਈਰਲ...
ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਹੋਇਆ 'ਆਪ' ਆਗੂ, ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਪਹਿਲੀ ਤਸਵੀਰ; ਹੋਈਆਂ ਵਾਈਰਲ...
Punjab News: ਪੰਜਾਬ 'ਆਪ' 'ਚ ਵੱਡੀ ਹਲਚਲ, ਮਸ਼ਹੂਰ ਆਗੂ ਅਕਾਲੀ ਦਲ 'ਚ ਹੋਇਆ ਸ਼ਾਮਲ; ਸੁਖਬੀਰ ਬਾਦਲ ਸਵਾਗਤ ਕਰਦੇ ਹੋਏ ਬੋਲੇ...
ਪੰਜਾਬ 'ਆਪ' 'ਚ ਵੱਡੀ ਹਲਚਲ, ਮਸ਼ਹੂਰ ਆਗੂ ਅਕਾਲੀ ਦਲ 'ਚ ਹੋਇਆ ਸ਼ਾਮਲ; ਸੁਖਬੀਰ ਬਾਦਲ ਸਵਾਗਤ ਕਰਦੇ ਹੋਏ ਬੋਲੇ...
Embed widget