ਆਪਣੇ ਆਪ ਨੂੰ ਬੈਂਕ ਅਧਿਕਾਰੀ ਦੱਸ ਲੋਕਾਂ ਨਾਲ ਠੱਗੀ ਮਾਰਨ ਵਾਲੇ ਗਿਰੋਹ ਦਾ ਪਰਦਾਫਾਸ਼, 6 ਗ੍ਰਿਫਤਾਰ
ਇੱਕ ਸਾਂਝੀ ਮੁਹਿੰਮ ਤਹਿਤ ਪੰਜਾਬ ਪੁਲਿਸ ਨੇ ਅੰਤਰਰਾਜੀ ਸਾਈਬਰ ਘੁਟਾਲੇ ਕਰਨ ਵਾਲੇ ਦੇ ਦੋ ਗਿਰੋਹਾਂ ਦਾ ਪਰਦਾਫਾਸ਼ ਕਰਦਿਆਂ ਛੇ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ।
ਚੰਡੀਗੜ੍ਹ: ਇੱਕ ਸਾਂਝੀ ਮੁਹਿੰਮ ਤਹਿਤ ਪੰਜਾਬ ਪੁਲਿਸ ਨੇ ਅੰਤਰਰਾਜੀ ਸਾਈਬਰ ਘੁਟਾਲੇ ਕਰਨ ਵਾਲੇ ਦੇ ਦੋ ਗਿਰੋਹਾਂ ਦਾ ਪਰਦਾਫਾਸ਼ ਕਰਦਿਆਂ ਛੇ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਬੈਂਕ ਅਧਿਕਾਰੀ ਬਣਕੇ ਵੱਡੀ ਗਿਣਤੀ ਵਿੱਚ ਭੋਲੇ ਭਾਲੇ ਬੈਂਕ ਗਾਹਕਾਂ ਦੇ ਮਿਹਨਤ ਨਾਲ ਕਮਾਏ ਪੈਸੇ ਠੱਗਦੇ ਸੀ।ਪੁਲਿਸ ਨੇ ਉਨਾਂ ਕੋਲੋਂ 8.85 ਲੱਖ ਰੁਪਏ ਨਗਦ, 11 ਮੋਬਾਈਲ ਫੋਨ, 9 ਹੈਂਡਸੈੱਟ ਅਤੇ 100 ਸਿਮ ਕਾਰਡ ਵੀ ਬਰਾਮਦ ਕੀਤੇ ਹਨ।
ਪੰਜਾਬ ਦੇ ਡੀਜੀਪੀ, ਦਿਨਕਰ ਗੁਪਤਾ ਨੇ ਦੱਸਿਆ ਕਿ ਇਨਾਂ ਵਿਚੋਂ ਚਾਰ ਮੈਂਬਰਾਂ ਵਾਲਾ ਇੱਕ ਗਿਰੋਹ ਦਿੱਲੀ ਤੋਂ ਕੰਮ ਕਰ ਰਿਹਾ ਸੀ ਅਤੇ 2 ਵਿਅਕਤੀਆਂ ਵਾਲਾ ਦੂਸਰਾ ਗਿਰੋਹ ਬਿਹਾਰ ਦੇ ਖੇਤਰ ਜਮਤਾਰਾ ਤੋਂ ਕੰਮ ਕਰ ਰਿਹਾ ਸੀ। ਜੋ ਆਨਲਾਈਨ ਘੁਟਾਲਿਆਂ ਲਈ ਮਸ਼ਹੂਰ ਸੀ ਅਤੇ ਉਹ ਲੁਧਿਆਣਾ ਵਿੱਚ ਸਰਗਰਮ ਸੀ। ਗੁਪਤਾ ਨੇ ਕਿਹਾ ਕਿ ਇਹ ਛੇ ਘੁਟਾਲੇਬਾਜ਼ ਖੇਤਰ ਵਿੱਚ ਸਰਗਰਮ ਸੀ ਅਤੇ ਉਨਾਂ ਦੀ ਗ੍ਰਿਫ਼ਤਾਰੀ ਨਾਲ ਹੁਣ ਤੱਕ ਚਾਰ ਕੇਸ ਹੱਲ ਕੀਤੇ ਗਏ ਹਨ।
ਗੁਪਤਾ ਨੇ ਦੱਸਿਆ ਕਿ ਛਾਪੇਮਾਰੀ ਦੌਰਾਨ 1,20,000 ਰੁਪਏ ਨਕਦ, 7 ਮੋਬਾਈਲ ਫੋਨ, 9 ਹੈਂਡਸੈੱਟ ਟੈਲੀਫੋਨ (ਬੀਟਲ ਬ੍ਰਾਂਡ) ਅਤੇ 90 ਸਿਮ ਕਾਰਡ ਬਰਾਮਦ ਹੋਏ।ਗੁਪਤਾ ਨੇ ਕਿਹਾ ਕਿ ਮੁੱਢਲੀ ਪੜਤਾਲ ਤੋਂ ਪਤਾ ਲੱਗਿਆ ਹੈ ਕਿ ਮੁਲਜ਼ਮ ਆਪਣੇ ਆਪ ਨੂੰ ਬੈਂਕ ਅਧਿਕਾਰੀ ਦੱਸ ਕੇ ਐਚ.ਡੀ.ਐਫ.ਸੀ ਬੈਂਕ ਖਾਤਾ ਧਾਰਕਾਂ ਨੂੰ ਨਿਸ਼ਾਨਾ ਬਣਾ ਰਹੇ ਸੀ। ਉਹ ਇਸ ਬਹਾਨੇ ਆਪਣੇ ਪੀੜਤਾਂ ਕੋਲੋਂ ਨਿੱਜੀ ਬੈਂਕ ਨਾਲ ਸਬੰਧਤ ਜਾਣਕਾਰੀ ਲੈਂਦੇ ਸੀ ਕਿ ਉਨਾਂ ਦਾ ਡੈਬਿਟ / ਕ੍ਰੈਡਿਟ ਕਾਰਡ ਚੱਲ ਰਹੇ ਕੋਵਿਡ ਸੰਕਟ ਕਾਰਨ ਖਤਮ ਹੋ ਰਿਹਾ ਹੈ।