ਪੜਚੋਲ ਕਰੋ
Advertisement
ਨੰਦੇੜ ਸਹਿਬ ਤੋਂ ਪਰਤੇ ਸ਼ਰਧਾਲੂਆਂ 'ਤੇ ਸਿਆਸੀ ਪਾਰਾ ਚੜ੍ਹਿਆ, ਰਜੀਆ ਸੁਲਾਤਾਨਾ ਦਾ ਵੱਡਾ ਦਾਅਵਾ
ਰਜ਼ੀਆ ਸੁਲਤਾਨਾ ਨੇ ਅਸ਼ੋਕ ਚਵਾਨ ਦੇ ਬਿਆਨ ਨੂੰ ਇਹ ਕਹਿ ਕੇ ਰੱਦ ਕਰ ਦਿੱਤਾ ਕਿ ਸੰਵਿਧਾਨਕ ਅਹੁਦਾ ਰੱਖਣ ਵਾਲੇ ਵਿਅਕਤੀ ਨੂੰ ਗੈਰ ਜ਼ਿੰਮੇਵਾਰਾਨਾ ਨਹੀਂ ਹੋਣਾ ਚਾਹੀਦਾ ਤੇ ਤੱਥਾਂ ਦੀ ਪੁਸ਼ਟੀ ਕੀਤੇ ਬਗੈਰ ਕੋਈ ਬਿਆਨ ਨਹੀਂ ਦੇਣਾ ਚਾਹੀਦਾ।
ਮਨਵੀਰ ਕੌਰ ਰੰਧਾਵਾ ਦੀ ਰਿਪੋਰਟ
ਚੰਡੀਗੜ੍ਹ: ਨੰਦੇੜ ਸਹਿਬ (nanded sahib) ਤੋਂ ਪਰਤੇ ਸ਼ਰਧਾਲੂਆਂ (pilgrims ) ਨੂੰ ਲੈ ਕੇ ਸਿਆਸਤ ਰੁਕਣ ਦਾ ਨਾਂ ਨਹੀਂ ਲੈ ਰਹੀ। ਅੱਜ ਫਿਰ ਪੰਜਾਬ ਸਰਕਾਰ (Punjab Government) ਨੇ ਮਹਾਰਾਸ਼ਟਰ ਦੇ ਲੋਕ ਨਿਰਮਾਣ ਮੰਤਰੀ, ਸ੍ਰੀ ਅਸ਼ੋਕ ਚਵਾਨ (ashok chavan) ਦੇ ਉਸ ਬਿਆਨ ਦਾ ਕਰੜੇ ਸ਼ਬਦਾਂ ਵਿੱਚ ਖੰਡਨ ਕੀਤਾ ਜਿਸ ਵਿੱਚ ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਸ਼ਾਇਦ ਨੰਦੇੜ ਸਾਹਿਬ ਤੋਂ ਆਉਣ ਵਾਲੇ ਸ਼ਰਧਾਲੂਆਂ ਨੂੰ ਪੰਜਾਬ ਦੇ ਡਰਾਈਵਰਾਂ ਨੇ ਸੰਕ੍ਰਮਿਤ ਕੀਤਾ ਹੋਵੇਗਾ। ਪੰਜਾਬ ਦੀ ਟ੍ਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਨੇ ਅਸ਼ੋਕ ਚਵਾਨ ਦੇ ਬਿਆਨ ਨੂੰ ਗੁੰਮਰਾਹਕੁੰਨ ਤੇ ਤੱਥਾਂ ਤੋਂ ਸੱਖਣਾ ਕਰਾਰ ਦਿੱਤਾ ਹੈ।
ਰਜ਼ੀਆ ਸੁਲਤਾਨਾ ਨੇ ਅਸ਼ੋਕ ਚਵਾਨ ਦੇ ਬਿਆਨ ਨੂੰ ਇਹ ਕਹਿ ਕੇ ਰੱਦ ਕਰ ਦਿੱਤਾ ਕਿ ਸੰਵਿਧਾਨਕ ਅਹੁਦਾ ਰੱਖਣ ਵਾਲੇ ਵਿਅਕਤੀ ਨੂੰ ਗੈਰ ਜ਼ਿੰਮੇਵਾਰਾਨਾ ਨਹੀਂ ਹੋਣਾ ਚਾਹੀਦਾ ਤੇ ਤੱਥਾਂ ਦੀ ਪੁਸ਼ਟੀ ਕੀਤੇ ਬਗੈਰ ਕੋਈ ਬਿਆਨ ਨਹੀਂ ਦੇਣਾ ਚਾਹੀਦਾ। ਸੁਲਤਾਨਾ ਨੇ ਖੁਲਾਸਾ ਕੀਤਾ ਕਿ ਅਸਲ ਵਿੱਚ 31 ਵਾਹਨਾਂ ਦਾ ਪਹਿਲਾ ਜਥਾ, ਜੋ ਸ੍ਰੀ ਨੰਦੇੜ ਸਾਹਿਬ ਤੋਂ ਪੰਜਾਬ ਦੇ 860 ਸ਼ਰਧਾਲੂ ਲੈ ਕੇ ਆਇਆ ਸੀ, ਉਹ ਮਹਾਰਾਸ਼ਟਰ ਦੇ ਚਾਲਕ ਤੇ ਮਹਾਰਾਸ਼ਟਰ ਦੇ ਵਾਹਨ ਸੀ। ਉਨ੍ਹਾਂ ਕਿਹਾ ਕਿ ਸ਼ਰਧਾਲੂਆਂ ਦੇ ਪਹਿਲੇ ਤਿੰਨ ਸਮੂਹ ਜੋ ਨਿੱਜੀ ਬੱਸਾਂ ਰਾਹੀਂ ਆਏ ਸੀ, ਉਨ੍ਹਾਂ ਦਾ ਪ੍ਰਬੰਧ ਸ੍ਰੀ ਨੰਦੇੜ ਸਾਹਿਬ ਵੱਲੋਂ ਕੀਤਾ ਗਿਆ ਸੀ।
ਉਸ ਨੇ ਦੱਸਿਆ ਕਿ ਤਖਤ ਸ੍ਰੀ ਹਜ਼ੂਰ ਸਾਹਿਬ ਟਰੱਸਟ ਵੱਲੋਂ ਭੇਜੀਆਂ ਗਈਆਂ 7 ਬੱਸਾਂ ਦੇ ਪਹਿਲੇ ਜੱਥੇ ਨੇ 23 ਅਪਰੈਲ ਦੀ ਰਾਤ ਨੂੰ ਪੰਜਾਬ ਲਈ ਆਪਣੀ ਯਾਤਰਾ ਸ਼ੁਰੂ ਕੀਤੀ। 11 ਟੈਂਪੂ ਦਾ ਦੂਜਾ ਜੱਥਾ 24 ਅਪਰੈਲ ਦੇਰ ਰਾਤ ਨੂੰ ਪੰਜਾਬ ਤੋਂ ਗਿਆ ਤੇ 26 ਅਪਰੈਲ ਨੂੰ ਦੇਰ ਰਾਤ ਪੰਜਾਬ ਪਹੁੰਚਿਆ। ਇਸੇ ਤਰ੍ਹਾਂ 13 ਬੱਸਾਂ ਦੇ ਤੀਸਰੇ ਜਥੇ ਨੇ ਸ਼ਰਧਾਲੂਆਂ ਨੂੰ ਲੈ ਕੇ 25 ਅਪਰੈਲ ਦੇਰ ਰਾਤ ਤੇ 26 ਅਪਰੈਲ ਨੂੰ ਸਵੇਰੇ ਸ੍ਰੀ ਹਜ਼ੂਰ ਸਾਹਿਬ ਤੋਂ ਪੰਜਾਬ ਦੀ ਯਾਤਰਾ ਸ਼ੁਰੂ ਕੀਤੀ, ਇਹ ਬੱਸਾਂ 27 ਅਪਰੈਲ ਦੇਰ ਰਾਤ ਤੇ 28 ਅਪਰੈਲ ਨੂੰ ਸਵੇਰੇ ਪੰਜਾਬ ਪਹੁੰਚੀਆਂ।
ਇਹ ਤੱਥ ਦੱਸਦੇ ਹਨ ਕਿ ਸ੍ਰੀ ਨੰਦੇੜ ਸਾਹਿਬ ਤੋਂ ਆਉਣ ਸ਼ਰਧਾਲੂਆਂ ਦਾ ਪਹਿਲਾ ਜੱਥਾ ਕੁਝ ਪ੍ਰਾਈਵੇਟ ਬੱਸਾਂ ਵਾਹਨਾਂ ਦਾ ਸੀ ਤੇ ਇਨ੍ਹਾਂ ਨਿੱਜੀ ਵਾਹਨਾਂ ‘ਚ ਸਵਾਰ ਯਾਤਰੀਆਂ ਨੇ ਸਕਾਰਾਤਮਕ ਜਾਂਚ ਕੀਤੀ ਸੀ ਜਿਸ ‘ਚ ਨਾਂਦੇੜ ਨਾਲ ਸਬੰਧਤ ਇੱਕ ਡਰਾਈਵਰ ਵੀ ਸ਼ਾਮਲ ਸੀ। ਦੱਸ ਦਈਏ ਕਿ ਮਹਾਰਾਸ਼ਟਰ ਸਰਕਾਰ ਦੇ ਲੋਕ ਨਿਰਮਾਣ ਮੰਤਰੀ ਅਸ਼ੋਕ ਚਵਾਨ ਨੇ ਕੁਝ ਮੀਡੀਆ ਪਲੇਟਫਾਰਮਸ ਨੂੰ ਦਿੱਤੀ ਆਪਣੀ ਇੰਟਰਵਿਊ ਵਿੱਚ ਦਾਅਵਾ ਕੀਤਾ ਸੀ ਕਿ ਮਹਾਰਾਸ਼ਟਰ ਦੇ ਨਾਂਦੇੜ ਦੇ ਗੁਰਦੁਆਰੇ ਤੋਂ ਸ਼ਰਧਾਲੂਆਂ ਨੂੰ ਬੱਸਾਂ ਵਿੱਚ ਲੈ ਕੇ ਜਾਣ ਵਾਲੇ ਪੰਜਾਬ ਦੇ ਡਰਾਈਵਰਾਂ ਦੀ ਸੰਭਾਵਨਾ ਹੈ। ਉਨ੍ਹਾਂ ਕਰਕੇ ਕੋਰੋਨਾਵਾਇਰਸ ਦੇ ਸੰਕਰਮਣ ਫੈਲਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਵਿਸ਼ਵ
Advertisement