ਪੜਚੋਲ ਕਰੋ
Advertisement
ਬੀਜ ਘੁਟਾਲੇ ਨੇ ਲਿਆ ਨਵਾਂ ਮੋੜ, ਸੁਖਜਿੰਦਰ ਰੰਧਾਵਾ ਦਾ ਕੈਪਟਨ ਵੱਲ ਇਸ਼ਾਰਾ
ਪੰਜਾਬ 'ਚ ਚਰਚਾ ਦਾ ਵਿਸ਼ਾ ਬਣੇ ਬੀਜ ਘੁਟਾਲੇ 'ਚ ਨਵਾਂ ਮੋੜ ਸਾਹਮਣੇ ਆ ਗਿਆ ਹੈ। ਕੈਪਟਨ ਸਰਕਾਰ ਦੇ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਅੱਜ ਏਬੀਪੀ ਨਿਊਜ਼ ਨਾਲ ਗੱਲਬਾਤ ਦੌਰਾਨ ਇੱਕ ਵੱਡਾ ਬਿਆਨ ਦੇ ਦਿੱਤਾ।
ਚੰਡੀਗੜ੍ਹ: ਪੰਜਾਬ 'ਚ ਚਰਚਾ ਦਾ ਵਿਸ਼ਾ ਬਣੇ ਬੀਜ ਘੁਟਾਲੇ 'ਚ ਨਵਾਂ ਮੋੜ ਸਾਹਮਣੇ ਆ ਗਿਆ ਹੈ। ਕੈਪਟਨ ਸਰਕਾਰ ਦੇ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਅੱਜ ਏਬੀਪੀ ਨਿਊਜ਼ ਨਾਲ ਗੱਲਬਾਤ ਦੌਰਾਨ ਇੱਕ ਵੱਡਾ ਬਿਆਨ ਦੇ ਦਿੱਤਾ। ਰੰਧਾਵਾ ਨੇ ਕਿਹਾ ਕਿ ਖੇਤੀਬਾੜੀ ਮੰਤਰਾਲਾ ਮੁੱਖ ਮੰਤਰੀ ਅਮਰਿੰਦਰ ਸਿੰਘ ਦਾ ਮੰਤਰਾਲਾ ਹੈ, ਇਸ ਘੁਟਾਲੇ 'ਤੇ ਜਵਾਬ ਵੀ ਉਹ ਖੁਦ ਹੀ ਦੇਣਗੇ।
ਸੁਖਜਿੰਦਰ ਰੰਧਾਵਾ ਨੇ ਕਿਹਾ ਕਿ
ਉਨ੍ਹਾਂ ਵਿਸ਼ਵਾਸ ਦਵਾਇਆ ਕਿ ਉਹ ਮੁੱਖ ਮੰਤਰੀ ਨੂੰ ਅੱਜ ਕੈਬਨਿਟ 'ਚ ਇਸ ਮੁੱਦੇ ਤੇ ਸਮਾਂ ਬਦ ਜਾਂਚ ਸ਼ੁਰੂ ਕਰਨ ਲਈ ਕਹਿਣਗੇ। ਸੁਖਜਿੰਦਰ ਰੰਧਾਵਾ ਨੇ ਆਪਣਾ ਪੱਲਾ ਚਾੜ੍ਹਦੇ ਹੋਏ ਕਿਹਾ ਕਿ ਮੇਰਾ ਲੱਕੀ ਨਾਲ ਕੋਈ ਵਾਸਤਾ ਨਹੀਂ, ਬੇਸ਼ੱਕ ਇਸ ਵਿੱਚ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਲੱਕੀ ਪਹਿਲਾਂ ਅਕਾਲੀਆਂ ਦਾ ਹੀ ਕਰੀਬੀ ਸੀ।
ਰੰਧਾਵਾ ਨੇ ਕਿਹਾ ਕਿ
ਦੱਸ ਦਈਏ ਕਿ ਸੂਬੇ ਅੰਦਰ ਇਹ ਬੀਜ ਘੁਟਾਲਾ ਵੱਡਾ ਮੁੱਦਾ ਬਣ ਗਿਆ ਹੈ। ਇਸ ਨਾਲ ਜਿੱਥੇ ਕਿਸਾਨਾਂ ਦੀ ਸਰੇਆਮ ਲੁੱਟ ਹੋਈ ਹੈ ਉੱਥੇ ਹੀ ਪੰਜਾਬ ਸਰਕਾਰ ਲਈ ਇਹ ਵੱਡੀ ਸਿਰਦਰਦੀ ਬਣਦਾ ਨਜ਼ਰ ਆ ਰਿਹਾ ਹੈ। ਹੈਰਾਨੀ ਦੀ ਗੱਲ਼ ਹੈ ਕਿ ਵਿਕਰੀ ਦੀ ਮਨਜ਼ੂਰੀ ਲਏ ਬਗੈਰ ਹੀ ਝੋਨੇ ਦੇ ਬ੍ਰੀਡਰ ਬੀਜ ਤਿਆਰ ਕਰਕੇ ਕਿਸਾਨਾਂ ਨੂੰ ਵੱਧ ਭਾਅ 'ਤੇ ਕਿੰਝ ਵੇਚੇ ਗਏ?
ਉਧਰ ਵਿਰੋਧੀ ਧਿਰਾਂ ਨੇ ਇਸ ਮੁੱਦੇ ਤੇ ਕਈ ਸਵਲ ਚੁੱਕੇ ਹਨ। ਉਨ੍ਹਾਂ ਮੌਜੂਦਾ ਸਰਕਾਰ ਤੇ ਇਲਜ਼ਾਮ ਲਾਉਂਦੇ ਹੋਏ ਕਿਹਾ ਹੈ ਕਿ ਇਹ ਸਭ ਸਰਕਾਰ ਦੀ ਮਿਲੀਭੁਗਤ ਨਾਲ ਹੀ ਹੋਇਆ ਹੈ। ਸ਼੍ਰੋਮਣੀ ਅਕਾਲੀ ਦਲ ਨੇ ਸੂਬਾ ਸਰਕਾਰ ਨੂੰ ਘੇਰਦੇ ਹੋਏ ਇਸ ਘੁਟਾਲੇ ਦੀ ਜਾਂਚ ਕੇਂਦਰੀ ਏਜੰਸੀ ਤੋਂ ਕਰਵਾਉਣ ਦੀ ਮੰਗ ਚੁੱਕੀ ਹੈ। ਅਕਾਲੀ ਦਲ ਮੁਤਾਬਕ ਇਸ ਘੁਟਾਲੇ ਦੀਆਂ ਕਈ ਪਰਤਾਂ ਅਜੇ ਖੁੱਲ੍ਹਣੀਆਂ ਬਾਕੀ ਹਨ।
ਕੀ ਸੀ ਮਾਮਲਾ?
ਦਰਅਸਲ, ਕੁੱਝ ਨਿੱਜੀ ਵਿਕਰੇਤਾ ਝੋਨੇ ਦਾ ਬ੍ਰੀਡਰ ਬੀਜ PR 128 ਅਤੇ PR 129 ਬਿਨ੍ਹਾਂ ਕਿਸੇ ਮਨਜ਼ੂਰੀ ਦੇ ਵੇਚ ਰਹੇ ਸਨ। ਇਸ ਮਾਮਲੇ ਦਾ ਖੁਲਾਸਾ ਉਦੋਂ ਹੋਇਆ ਜਦੋਂ ਪੀਏਯੂ ਦੇ ਸਾਹਮਣੇ ਬੀਜ ਵਿਕਰੇਤਾ ਉਪਰੋਕਤ ਦੋਵਾਂ ਕਿਸਮਾਂ ਦੇ ਨਾਂ ‘ਤੇ ਬੀਜ ਵੇਚਦਾ ਫੜਿਆ ਗਿਆ। ਖੇਤੀਬਾੜੀ ਵਿਭਾਗ ਨੇ ਕੇਸ ਦਰਜ ਕਰਵਾ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ। ਇਹ ਖੁਲਾਸਾ ਹੋਇਆ ਹੈ ਕਿ ਇਸ ਬੀਜ ਵਿਕਰੇਤਾ ਨੇ ਗੁਰਦਾਸਪੁਰ ਦੇ ਪਿੰਡ ਵੈਰੋਵਾਲ ਦੀ ਬੀਜ ਫਰਮ ਤੋਂ ਬੀਜ ਲਿਆ ਸੀ। ਵੈਰੋਵਾਲ ਦਾ ਪਿੰਡ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਵਿਧਾਨ ਸਭਾ ਹਲਕੇ ਨਾਲ ਸਬੰਧਤ ਹੈ।
ਇਸ ਲਈ ਅਕਾਲੀ ਦਲ ਦੇ ਜਰਨਲ ਸਕੱਤਰ ਬਿਕਰਮਜੀਤ ਮਜੀਠੀਆ ਦਾ ਕਹਿਣਾ ਹੈ ਕਿ ਬੀਜ ਵੇਚਣ ਵਾਲੀ ਫਰਮ ਦਾ ਮਾਲਕ ਰੰਧਾਵਾ ਦਾ ਕਰੀਬੀ ਹੈ। ਇਸ ਸਾਰੇ ਮਾਮਲੇ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ।ਦੂਜੇ ਪਾਸੇ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਹੈ ਕਿ ਉਹ ਨਾ ਤਾਂ ਖੇਤੀਬਾੜੀ ਵਿਭਾਗ ਦੇ ਮੰਤਰੀ ਹਨ ਤੇ ਜਿੱਥੋਂ ਬੀਜ ਮਿਲਿਆ ਸੀ ਤੇ ਉਹ ਨਾ ਹੀ ਦੁਕਾਨ ਦੇ ਮਾਲਕ ਜਾਂ ਸਾਥੀ ਹਨ। ਜੇ ਮਜੀਠੀਆ ਉਨ੍ਹਾਂ ਖਿਲਾਫ ਕੇਸ ਦਰਜ ਕਰਵਾਉਣਾ ਚਾਹੁੰਦਾ ਹੈ ਤਾਂ ਕਰਵਾ ਸਕਦਾ ਹੈ।
ਹੁਣ ਸਵਾਲ ਹੈ ਕਿ ਜਿਸ ਬੀਜ ਨੂੰ ਪੀਏਯੂ ਨੇ ਅਜੇ ਨਹੀਂ ਵੇਚਿਆ ਹੈ, ਇਹ ਮਾਰਕੀਟ ਵਿੱਚ ਕਿਵੇਂ ਵੇਚਿਆ ਜਾ ਰਿਹਾ ਹੈ? ਕੀ ਇਸ ਵਿੱਚ ਪੀਏਯੂ ਦੇ ਵਿਗਿਆਨੀਆਂ ਦੀ ਮਿਲੀਭੁਗਤ ਹੈ? ਦੂਜਾ, ਇਹ ਵੀ ਹੋ ਸਕਦਾ ਹੈ ਕਿ ਮਾਰਕੀਟ ਵਿਚ PR-129 ਤੇ PR-128 ਦੇ ਨਾਂ ‘ਤੇ ਵੇਚੇ ਗਏ ਬੀਜ ਅਸਲ ਵਿੱਚ ਗੈਰ-ਪ੍ਰਮਾਣਿਕ ਸਥਾਨਕ ਬੀਜ ਹੋਵੇ? ਬੀਜ, ਜੋ ਅਜੇ ਪੂਰੀ ਤਰ੍ਹਾਂ ਤਿਆਰ ਨਹੀਂ ਹੈ, ਉਹ ਵੈਰੋਵਲ ਪਿੰਡ ਦੀ ਬੀਜ ਫਰਮ ਵਿੱਚ ਕਿਵੇਂ ਆਇਆ?
ਇਹ ਵੀ ਪੜ੍ਹੋ: ਕੋਰੋਨਾ ਨਾਲ ਜੰਗ ਲੜਨ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਕੈਪਟਨ ਸਰਕਾਰ ਦਾ ਤੋਹਫਾ, ਅਗਲੇ ਹਫਤੇ ਤੋਂ ਨਵੀਂ ਪਾਲਿਸੀ
ਪੰਜਾਬ 'ਚ ਗਰਮੀ ਦਾ ਕਹਿਰ ਵਧਿਆ, ਮੌਸਮ ਵਿਭਾਗ ਦੀ ਚੇਤਾਵਨੀ
ਅਣਵਿਆਹੇ ਮੁੰਡੇ-ਕੁੜੀ ਦਾ ਇਕੱਠੇ ਰਹਿਣ 'ਤੇ ਹਾਈਕੋਰਟ ਦਾ ਵੱਡਾ ਫੈਸਲਾ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
" ਮੈਂ ਸਿਰਫ ਅਕਾਲੀ ਦਲ ਵੱਲੋਂ ਲਾਏ ਗਏ ਮੇਰੇ 'ਤੇ ਦੋਸ਼ਾਂ ਦਾ ਹੀ ਜਵਾਬ ਦੇਵਾਂਗਾ। ਉਨ੍ਹਾਂ ਆਪਣੀ ਹੀ ਸਰਕਾਰ ਤੇ ਤਨਜ਼ ਕਸਦੇ ਹੋਏ ਕਿਹਾ ਕਿ ਇਹੀ ਤਾਂ ਸਾਡੀ ਬਦਕਿਸਮਤੀ ਹੈ ਕਿ ਪੰਜਾਬ ਦੇ ਕਿਸਾਨ ਮਰ ਰਹੇ ਹਨ ਤੇ ਕੋਈ ਜਾਂਚ ਨਹੀਂ ਹੁੰਦੀ। "
-
" ਬਹੁਤ ਸਾਰੇ ਲੋਕ ਮੇਰੇ ਨਾਲ ਤਸਵੀਰਾਂ ਖਿੱਚਦੇ ਹਨ। ਜੇ ਮੈਂ ਗੱਲਤ ਹਾਂ ਤਾਂ ਮੈਂਨੂੰ ਜੇਲ੍ਹ ਭੇਜ ਦਿਓ ਅਤੇ ਜੇਕਰ ਲੱਕੀ ਗੱਲਤ ਹੈ ਤਾਂ ਉਸਨੂੰ ਜੇਲ ਭੇਜ ਦਿਓ। ਉਨ੍ਹਾਂ ਕਿਹਾ ਮੈਂ ਤਾਂ ਖੁਦ ਹੈਰਾਨ ਹਾਂ ਕਿ ਇਸ ਮਾਮਲੇ 'ਚ ਹਾਲੇ ਤੱਕ ਜਾਂਚ ਸ਼ੁਰੂ ਕਿਉਂ ਨਹੀਂ ਹੋਈ। "
-
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਪੰਜਾਬ
ਵਿਸ਼ਵ
ਪੰਜਾਬ
Advertisement