Stubble managment: ਟਰੇਨਾਂ 'ਚ ਲੱਦ ਕੇ ਕੇਰਲ ਭੇਜੀ ਜਾਵੇਗੀ ਪੰਜਾਬ ਦੀ ਪਰਾਲੀ
ਹਰਿਆਣਾ ਸਮੇਤ ਕੇਂਦਰ ਸਰਕਾਰ ਲਗਾਤਾਰ ਪੰਜਾਬ 'ਤੇ ਪਰਾਲੀ ਸਾੜਨ ਦੇ ਦੋਸ਼ ਲਗਾ ਰਹੀ ਹੈ। ਇਸ ਵਿਚਕਾਰ ਪੰਜਾਬ ਸਰਕਾਰ ਦਾ ਇਹ ਵੱਡਾ ਫ਼ੈਸਲਾ ਮੰਨਿਆ ਜਾ ਰਿਹਾ ਹੈ।
Punjab News: ਪੰਜਾਬ ਦੀ ਪਰਾਲੀ ਹੁਣ ਕੇਰਲਾ ਦੇ ਦੁਧਾਰੂ ਪਸ਼ੂ ਖਾ ਲੈਣਗੇ। ਜਲਦੀ ਹੀ ਪਰਾਲੀ ਨੂੰ ਪੰਜਾਬ ਤੋਂ ਮਾਲ ਗੱਡੀ ਰਾਹੀਂ ਕੇਰਲ ਭੇਜਿਆ ਜਾਵੇਗਾ। ਜਿਸ ਨਾਲ ਪੰਜਾਬ ਦੇ ਕਿਸਾਨਾਂ ਤੇ ਸਰਕਾਰ ਦੀ ਬਹੁਤ ਵੱਡੀ ਦਿੱਕਤ ਦੂਰ ਹੋਣ ਦੀਆਂ ਕਿਆਸਰਾਈਆਂ ਲਾਈਆਂ ਜਾ ਰਹੀਆਂ ਹਨ।
ਪੰਜਾਬ ਹਰ ਸਾਲ ਲਗਭਗ 20 ਮਿਲੀਅਨ ਟਨ ਪਰਾਲੀ ਦਾ ਉਤਪਾਦਨ ਕਰਦਾ ਹੈ। ਇਨ੍ਹੀਂ ਦਿਨੀਂ ਹਰਿਆਣਾ ਸਮੇਤ ਕੇਂਦਰ ਸਰਕਾਰ ਲਗਾਤਾਰ ਪੰਜਾਬ 'ਤੇ ਪਰਾਲੀ ਸਾੜਨ ਦੇ ਦੋਸ਼ ਲਗਾ ਰਹੀ ਹੈ। ਇਸ ਵਿਚਕਾਰ ਪੰਜਾਬ ਸਰਕਾਰ ਦਾ ਇਹ ਵੱਡਾ ਫ਼ੈਸਲਾ ਮੰਨਿਆ ਜਾ ਰਿਹਾ ਹੈ।
ਕੇਰਲਾ ਦੇ ਤੱਟਵਰਤੀ ਰਾਜ ਵਿੱਚ ਘੱਟ ਵਾਹੀਯੋਗ ਜ਼ਮੀਨ ਦੇ ਕਾਰਨ, ਜੋ ਕਿ ਪਸ਼ੂਆਂ ਲਈ ਲੋੜੀਂਦਾ ਚਾਰਾ ਨਹੀਂ ਪੈਦਾ ਕਰਦਾ, ਕੇਰਲਾ ਨੇ ਪੰਜਾਬ ਤੋਂ ਪਰਾਲੀ ਚੁੱਕਣ ਦਾ ਫੈਸਲਾ ਕੀਤਾ ਹੈ।
ਦੇਸ਼ ਵਿੱਚ ਦੁੱਧ ਉਤਪਾਦਨ ਵਿੱਚ ਪੰਜਾਬ ਤੋਂ ਬਾਅਦ ਕੇਰਲਾ ਦਾ ਨਾਂਅ ਆਉਂਦਾ ਹੈ। ਦੋਵਾਂ ਸਰਕਾਰਾਂ ਦੇ ਇਸ ਫੈਸਲੇ ਨਾਲ ਕੇਰਲ ਦੇ ਲੱਖਾਂ ਦੁੱਧ ਉਤਪਾਦਕਾਂ ਨੂੰ ਫਾਇਦਾ ਹੋਵੇਗਾ।
ਪੰਜਾਬ ‘ਚ ਦੋ ਮਹੀਨਿਆਂ ਵਿੱਚ ਪਰਾਲੀ ਸਾੜਨ ਦੀਆਂ 43,144 ਘਟਨਾਵਾਂ ਦਰਜ
ਪੰਜਾਬ (Punjab) ਵਿੱਚ ਸ਼ਨੀਵਾਰ ਨੂੰ ਪਰਾਲੀ (Stubble) ਸਾੜਨ ਦੀਆਂ 2,467 ਘਟਨਾਵਾਂ ਹੋਈਆਂ। ਸੂਬੇ ਦੇ ਬਠਿੰਡਾ (Bathinda) ਵਿੱਚ ਸਭ ਤੋਂ ਵੱਧ 358 ਘਟਨਾਵਾਂ ਦਰਜ ਕੀਤੀਆਂ ਗਈਆਂ ਹਨ। ਲੁਧਿਆਣਾ (Ludhiana) ਸਥਿਤ 'ਪੰਜਾਬ ਰਿਮੋਟ ਸੈਂਸਿੰਗ ਸੈਂਟਰ' (Punjab Remote Sensing Centre) ਦੇ ਅੰਕੜਿਆਂ ਅਨੁਸਾਰ 15 ਸਤੰਬਰ ਤੋਂ 12 ਨਵੰਬਰ ਤੱਕ ਪਰਾਲੀ ਸਾੜਨ ਦੀਆਂ ਘਟਨਾਵਾਂ ਦੀ ਗਿਣਤੀ ਵੱਧ ਕੇ 43,144 ਹੋ ਗਈ ਹੈ। ਅੰਕੜਿਆਂ ਅਨੁਸਾਰ ਪਿਛਲੇ ਸਾਲ ਇਸ ਸਮੇਂ ਦੌਰਾਨ ਪਰਾਲੀ ਸਾੜਨ ਦੀਆਂ 58,976 ਘਟਨਾਵਾਂ ਦਰਜ ਕੀਤੀਆਂ ਗਈਆਂ ਸਨ ਅਤੇ ਇਸ ਦੇ ਮੁਕਾਬਲੇ ਇਹ 27 ਫੀਸਦੀ ਘੱਟ ਹੈ।
ਪੰਜਾਬ ਵਿੱਚ 2020 ਵਿੱਚ ਇਸੇ ਸਮੇਂ ਦੌਰਾਨ ਅਜਿਹੀਆਂ 71,091 ਘਟਨਾਵਾਂ ਦਰਜ ਹੋਈਆਂ ਸਨ। ਅੰਕੜਿਆਂ ਅਨੁਸਾਰ ਸ਼ਨੀਵਾਰ ਨੂੰ ਪਰਾਲੀ ਸਾੜਨ ਦੀਆਂ ਕੁੱਲ 2,467 ਘਟਨਾਵਾਂ ਵਿੱਚੋਂ ਸਭ ਤੋਂ ਵੱਧ 358 ਘਟਨਾਵਾਂ ਬਠਿੰਡਾ ਵਿੱਚ ਦਰਜ ਹੋਈਆਂ। ਇਸ ਤੋਂ ਬਾਅਦ ਮੋਗਾ ਵਿੱਚ 336, ਮੁਕਤਸਰ ਵਿੱਚ 256, ਫਾਜ਼ਿਲਕਾ ਵਿੱਚ 242, ਮਾਨਸਾ ਵਿੱਚ 231, ਫਰੀਦਕੋਟ ਵਿੱਚ 200, ਫ਼ਿਰੋਜ਼ਪੁਰ ਵਿੱਚ 186 ਅਤੇ ਬਰਨਾਲਾ ਵਿੱਚ 174 ਘਟਨਾਵਾਂ ਦਰਜ ਕੀਤੀਆਂ ਗਈਆਂ। ਇਸ ਦੌਰਾਨ ਸ਼ਨੀਵਾਰ ਸ਼ਾਮ ਨੂੰ ਹਰਿਆਣਾ ਅਤੇ ਪੰਜਾਬ ਦੇ ਕਈ ਸਥਾਨਾਂ 'ਤੇ ਹਵਾ ਗੁਣਵੱਤਾ ਸੂਚਕ ਅੰਕ 'ਦਰਮਿਆਨੀ' ਅਤੇ 'ਮਾੜੀ' ਸ਼੍ਰੇਣੀ ਵਿੱਚ ਦਰਜ ਕੀਤਾ ਗਿਆ।